Video paused

ਅਸਾਧ ਭਨਿਆਰੇਵਾਲੇ ਦਾ ਅੱਜ ਹੋ ਗਿਆ ਅੰਤ

Playing next video...

ਅਸਾਧ ਭਨਿਆਰੇਵਾਲੇ ਦਾ ਅੱਜ ਹੋ ਗਿਆ ਅੰਤ

Surkhab Tv
Followers

ਦੁਨੀਆਂ ਛੱਡ ਗਿਆ ਭਨਿਆਰੇ ਵਾਲ਼ਾ ਅਖੌਤੀ ਸਾਧ | Bhaniarawala ਡੇਰੇਦਾਰ ਪਿਆਰਾ ਸਿੰਘ ਭਨਿਆਰੇਵਾਲੇ ਦੀ ਅੱਜ ਮੌਤ ਹੋ ਗਈ ਹੈ। ‘ਅਜੀਤ’ ਦੀ ਜਾਣਕਾਰੀ ਅਨੁਸਾਰ, ਭਨਿਆਰੇਵਾਲੇ ਨੂੰ ਅੱਜ ਤੜਕਸਾਰ ਛਾਤੀ ‘ਚ ਦਰਦ ਹੋਣ ‘ਤੇ ਪੀ.ਜੀ.ਆਈ ਚੰਡੀਗੜ੍ਹ ਲੈ ਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਜਿਕਰਯੋਗ ਹੈ ਕਿ ਇਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅਗਨਭੇਟ ਕੀਤਾ ਸੀ। ਇਹ ਓਹੀ ਭਨਿਆਰੇ ਵਾਲਾ ਹੈ ਜਿਸਨੇ ਗੁਰੂ ਗਰੰਥ ਸਾਹਿਬ ਦੀਆਂ ਬੀੜਾਂ ਨੂੰ ਅਗਾਂ ਭੇਟ ਕੀਤਾ ਸੀ ਉਦੋਂ ਤੋਂ ਹੀ ਇਹ ਸਿੱਖ ਕੌਮ ਦੀਆਂ ਅੱਖਾਂ ਵਿਚ ਰੜਕਣ ਲੱਗਾ ਸੀ। ਇਸਨੂੰ ਮਾਰਨ ਲਈ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਕਈ ਸਿੰਘਾਂ ਨੇ ਇਸਤੇ ਹਮਲੇ ਬੀ ਕੀਤੇ ਸਨ ਪਰ ਇਹ ਹਰ ਵਾਰ ਬਚਦਾ ਰਿਹਾ। ਭਾਈ ਜਗਤਾਰ ਸਿੰਘ ਹਵਾਰਾ ਨੂੰ ਨੂਰਪੁਰ ਬੇਦੀ ਸਥਿਤ ਇਸਦੇ ਡੇਰੇ ਵਿਚ ਬੰਬ ਧਮਾਕਾ ਕਰਨ ਦੇ ਮਾਮਲੇ ‘ਚ ਬਰੀ ਕਰ ਦਿੱਤਾ ਹੋਇਆ। ਸਾਲ 2005 ਵਿਚ ਨੂਰਪੁਰ ਬੇਦੀ ਵਿਖੇ ਸਥਿਤ ਭਨਿਆਰਾ ਵਾਲਾ ਦੇ ਡੇਰੇ ਦੇ ਬਾਹਰ ਬੰਬ ਧਮਾਕਾ ਕਰਨ ਦੇ ਮਾਮਲੇ ‘ਚ ਥਾਣਾ ਨੂਰਪੁਰ ਬੇਦੀ ਵਿਖੇ ਭਾਈ ਹਵਾਰਾ ਖ਼ਿਲਾਫ਼ ਮਾਮਲਾ ਦਰਜ ਹੋਇਆ ਸੀ। ਇਸਦੇ ਪਿਛੋਕੜ ਵੱਲ ਦੇਖੀਏ ਤਾਂ ਪਿਆਰਾ ਸਿੰਘ ਦਾ ਪਿਤਾ ਤੁਲਸੀ ਰਾਮ ਉਸਾਰੀ ਦਾ ਕੰਮ ਕਰਦਾ ਸੀ, ਅਤੇ ਉਹ ਦੋ ਮਜ਼ਾਰਾਂ ਦੀ ਵੀ ਦੇਖਭਾਲ ਕਰਦਾ ਸੀ। ਪਿਆਰਾ ਸਿੰਘ ਦਾ ਮੁੱਖ ਡੇਰਾ ਰੋਪੜ ਦੇ ਧਮਾਨਾਂ ਪਿੰਡ ਵਿੱਚ ਸੀ ਜਦ ਕੇ ਇਸ ਦੇ ਚੇਲਿਆਂ ਜਿਨ੍ਹਾਂ ਦੀ ਗਿਣਤੀ ਲੱਖਾਂ ਵਿੱਚ ਸੀ। ਤੁਲਸੀ ਰਾਮ ਦੀ ਮੌਤ ਤੋਂ ਬਾਅਦ ਮਜ਼ਾਰ ਦੀ ਦੇਖਭਾਲ ਪਿਆਰਾ ਸਿੰਘ ਕਰਨ ਲੱਗ ਪਿਆ ਸੀ ਅਤੇ ਕੁਝ ਚਿਰ ਬਾਅਦ ਉਸ ਨੇ ਆਪਣੇ ਆਪ ਨੂੰ ਗੁਰੂ ਬਾਬਾ ਹੋਣ ਦਾ ਐਲਾਨ ਕਰ ਦਿੱਤਾ, ਅਤੇ ਵੱਡੇ ਵੱਡੇ ਦਾਹਵੇ ਕਰਨ ਲੱਗਾ। ਥੋੜਾ ਬਹੁਤ ਤਵੀਤ ਧਾਗਾ ਕਰਨ ਲੱਗ ਪਿਆ ਅਤੇ ਲੋਕ ਉਸ ਦੇ ਘਰ ਆਉਣ ਲੱਗ ਪਏ । 1980 ਦੇ ਨੇੜੇ ਪਿਆਰਾ ਸਿੰਘ ਤਵੀਤ ਧਾਗਾ ਕਰਨ ਲੱਗ ਪਿਆ ਸੀ, ਪਰ ਜਦ ਵੱਡੇ ਲੀਡਰਾਂ ਨਾਲ ਸਬੰਧ ਬਣ ਗਏ ਤਾਂ ਪਿਆਰਾ ਸਿੰਘ ਨੇ ਪਿੰਡ ਧਾਮਾਨਾ 19 ਏਕੜ ਜਮੀਨ ਤੇ ਕਬਜ਼ਾ ਕਰ ਲਿਆ, ਇਨ੍ਹਾਂ ਦਿਨ੍ਹਾਂ ;ਚ ਭਾਰਤ ਸਰਕਾਰ ਦਾ ਕੇਂਦਰੀ ਮੰਤਰੀ ਬੂਟਾ ਸਿੰਘ ਜਿਸ ਦੀ ਪਤਨੀ ਮਨਜੀਤ ਕੌਰ ਕਈ ਬੀਮਾਰੀਆਂ ਤੋਂ ਪੀੜਤ ਸੀ, ਉਹ ਭਨਿਆਰੇ ਦੇ ਡੇਰੇ ਤੇ ਗੇੜਾ ਲਾ ਗਿਆ, ਜਿਸ ਨੇ ਪਿਆਰਾ ਸਿੰਘ ਨੂੰ ਮਸ਼ਹੂਰੀ ਦਿਵਾਈ। ਮਨਜੀਤ ਕੌਰ ਦਿਲ, ਗੁਰਦਾ, ਚਮੜੀ ਅਤੇ ਫੇਫੜਿਆਂ ਦੀ ਤਕਲੀਫ ਤੋਂ ਪੀੜਤ ਸੀ, ਅਤੇ ਰੋਪੜ ਦੀ ਰਿਜ਼ਰਵ ਸੀਟ ਤੇ ਵੀ ਬੂਟਾ ਸਿੰਘ ਦੀ ਨਿਗਾਹ ਸੀ, ਕਿ ਉਥੋਂ ਉਹ ਚੋਣ ਲੜਣਾ ਚਾਹੁੰਦਾ ਸੀ। ਪਿਆਰਾ ਸਿੰਘ ਅਖੌਤੀ ਪਛੜੀਆਂ ਜਾਤੀਆਂ ਨਾਲ ਸਬੰਧਤ ਸੀ, ਅਤੇ ਉਸ ਦੇ ਚੇਲੇ ਤੇ ਵੀ ਜਿਆਦਾਤਰ ਅਖੌਤੀ ਪਛੜੀਆਂ ਜਾਤੀਆਂ ਨਾਲ ਸਬੰਧਤ ਹੀ ਸਨ। ਜਿਉਂ ਬੂਟਾ ਸਿੰਘ ਨੇ ਧਾਮਾਨਾ ਪਿਆਰਾ ਸਿੰਘ ਦੇ ਡੇਰੇ ਤੇ ਗੇੜਾ ਲਾਇਆ ਤਾਂ ਉਸ ਨਾਲ ਪਿਆਰਾ ਸਿੰਘ ਦੀ ਬੜੀ ਮਸ਼ਹੂਰੀ ਹੋ ਗਈ, ਅਤੇ ਉਸ ਦਾ ਡੇਰਾ ਦਿਨੋ ਦਿਨ ਵਧਣ ਫੁਲਣ ਲੱਗਾ। ਬੂਟਾ ਸਿੰਘ ਨੇ ਆਪਣੇ ਮਕਸਦ ਲਈ 4-5 ਚੱਕਰ ਧਾਮਾਨਾ ਪਿੰਡ ਪਿਆਰਾ ਸਿੰਘ ਕੋਲ ਲਾਏ ਤਾਂ ਲੋਕਲ ਲੀਡਰ ਜਿਹੜੇ ਕਾਂਗਰਸ ਅਤੇ ਅਕਾਲੀ ਦਲ ਨਾਲ ਸਬੰਧਤ ਸਨ, ਉਨ੍ਹਾਂ ਦੀ ਬੂਟਾ ਸਿੰਘ ਦੇ ਦੌਰਿਆਂ ਨੇ ਚਿੰਤਾ ਵਧਾ ਦਿੱਤੀ ਅਤੇ ਉਹ ਵੀ ਇਸ ਡੇਰੇ ਤੇ ਹਾਜ਼ਰੀਆਂ ਭਰਨ ਲੱਗੇ। ਜਿੱਥੇ ਰਾਜਨੀਤਕ ਪਾਰਟੀਆਂ ਦੇ ਲੀਡਰ ਹਾਜ਼ਰੀਆਂ ਭਰਦੇ ਹੋਣ ਉਥੇ ਆਮ ਜਨਤਾ ਤੇ ਵੀ ਇਸ ਦਾ ਅਸਰ ਹੋਇਆ ਅਤੇ ਪਿਆਰਾ ਸਿੰਘ ਨੇ ਆਪਣੇ ਆਪ ਨੂੰ ਰੱਬ ਸਮਝ ਲਿਆ ਅਤੇ ਸਿੱਖਾਂ ਦੇ ਪਵਿਤਰ ਗ੍ਰੰਥ ਦੀ ਤਰਜ਼ ਤੇ ਆਪਣਾ ਗ੍ਰੰਥ ਬਨਾਉਣਾ ਸ਼ੁਰੂ ਕਰ ਦਿੱਤਾ। ਇਸ ਗ੍ਰੰਥ ਦਾ ਨਾਮ ਰੱਖਿਆ ਗਿਆ ‘ਭਵਸਾਗਰ ਗ੍ਰੰਥ ਅਮਰ ਬਾਣੀ'। ਇਸ ਗਰੰਥ ਵਿਚ ਇਸਨੇ ਬਹੁਤ ਗਲਤ ਗੱਲਾਂ ਲਿਖੀਆਂ ਸਨ ਜੋ ਕਿ ਸਿੱਖ ਵਿਰੋਧੀ ਸਨ। ਪਿਆਰਾ ਸਿੰਘ ਜਿਹੜਾ ਕਿ ਗੁਰੂ ਬਣ ਚੁੱਕਾ ਸੀ ਨੇ ਇਸ ਦਾ ਬਦਲਾ ਆਪਣੇ ਚੇਲਿਆਂ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਅਗਨ ਭੇਟ ਕਰਵਾ ਕੇ ਲਿਆ। ਵੱਖ ਵੱਖ ਥਾਵਾਂ ਤੇ ਦਰਜਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਅਗਨ ਭੇਟ ਹੋ ਗਈਆਂ ਜਿਨ੍ਹਾਂ ਦੇ ਪਿੱਛੇ ਭਨਿਆਰੇ ਦਾ ਹੱਥ ਸਮਝਿਆ ਜਾ ਰਿਹਾ ਸੀ। ਭਨਿਆਰੇ ਦੇ ਤਿੰਨ ਚੇਲਿਆਂ ਨੇ ਕਾਫੀ ਦੇਰ ਬਾਅਦ ਇਹ ਖੁਲਾਸਾ ਕੀਤਾ ਸੀ, ਜਿਹੜਾ ਦੇਸ ਸੇਵਕ ਅਖਬਾਰ ‘ਚ ਛਪਿਆ ਸੀ। ਪਿਆਰਾ ਸਿੰਘ ਦੇ ਚੇਲੇ ਸ਼ੁਰੂ ‘ਚ ਉਸ ਦੇ ਕਹਿ ਤੇ ਇਹ ਗਲਤ ਕੰਮ ਨਹੀਂ ਸੀ ਕਰਨਾ ਚਾਹੁੰਦੇ, ਪਰ ਪਿਆਰਾ ਸਿੰਘ ਨੇ ਆਪਣੇ ਚੇਲਿਆਂ ਨੂੰ ਗੰਨ ਪੁਆਇੰਟ ਤੇ ਇਹ ਆਰਡਰ ਦਿੱਤਾ ਸੀ। ਪਿਆਰਾ ਸਿੰਘ ਦੇ ਅਨੇਕਾਂ ਔਰਤਾਂ ਨਾਲ ਸਬੰਧਾਂ ਦੀ ਗੱਲ ਹੋ ਸਕਦੀ ਹੈ ਪਰ ਉਸ ਨੇ ਕੁਸਮ ਦੇਵੀ, ਰੁਪਿੰਦਰ ਕੌਰ ਅਤੇ ਸੁਰਜੀਤ ਕੌਰ ਨਾਲ ਸ਼ਾਦੀਆਂ ਰਚਾਈਆਂ ਸਨ ਅਤੇ ਉਸ ਦੇ ਤਿੰਨ ਪੁੱਤਰ ਹਨ। ਤਿੰਨ ਪੁਤਰਾਂ ਨੂੰ ਉਸ ਨੇ ਤਿੰਨ ਵੱਖ ਵੱਖ ਰੂਪ ਦੇ ਰੱਖੇ ਸਨ ਤਾਂ ਕਿ ਸਭ ਧਰਮਾਂ ਨੂੰ ਡੇਰੇ ਵਲ ਖਿੱਚਿਆ ਜਾ ਸਕੇ। ਇੱਕ ਜੜਾਵਾਂ ਵਾਲਾ ,ਇੱਕ ਹਿੰਦੂ ਅਤੇ ਤੀਜਾ ਸਿੱਖ ਸਰੂਪ ‘ਚ। ਪਿਆਰਾ ਸਿੰਘ ਨੇ ਆਪਣੇ ਡੇਰੇ ‘ਚ ਇੱਕ ਜਗਾਹ ਬਣਾਈ ਹੋਈ ਸੀ ਜਿਸ ਨੂੰ ਉਹ ਕਹਿੰਦਾ ਸੀ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਾਲੋਂ ਵੀ ਜਿਆਦਾ ਪਵਿਤਰ ਹੈ। ਉਸ ਨੇ ਆਪਣੇ ਚੇਲਿਆਂ ਦੇ ਵਾਸਤੇ ਅਸਥੀਆਂ ਪਾਉਣ ਵਾਸਤੇ ਵੀ ਇੱਕ ਖਾਸ ਪਾਣੀ ਦਾ ਛੱਪੜ ਬਣਾ ਰੱਖਿਆ ਸੀ। ਪਿਆਰਾ ਸਿੰਘ ਨੇ ਇਹ ਐਲਾਨ ਕਰ ਰੱਖਿਆ ਸੀ ਕਿ ਜਿਸ ਮਰੇ ਹੋਏ ਵਿਅਕਤੀ ਦੀਆਂ ਅਸਥੀਆਂ ਇਸ ਜਗ੍ਹਾ ਤੇ ਪਾਣੀ ‘ਚ ਪਾਈਆਂ ਜਾਣਗੀਆਂ ਉਹ ਸਿੱਧੇ ਸਵਰਗ ਨੂੰ ਜਾਣਗੇ। ਭਨਿਆਰੇ ਵਾਲਾ ਇਥੇ ਅਸਥੀਆਂ ਪਾਉਣ ਦੀ 1000 ਰੁਪਏ ਫੀਸ ਲੈਂਦਾ ਸੀ। ਸੋ ਕਿਹਾ ਜਾ ਸਕਦਾ ਹੈ ਕਿ ਭਨਿਆਰੇ ਵਾਲੇ ਦੇ ਗੁਨਾਹਾਂ ਦੀ ਲਿਸਟ ਬੜੀ ਲੰਮੀ ਹੈ ਪਰ ਇਹ ਪੰਥ ਦੋਖੀ ਅੱਜ ਜਿੰਦਗੀ ਤੋਂ ਰੁਖਸਤ ਹੋ ਚੁੱਕਾ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/FxITKAyTyeC17VcaJsVidF ** Subscribe and Press Bell Icon also to get Notification on Your Phone **

Show more