ਸੜਕ \'ਤੇ ਜਾਂਦੀ Car ਦੀ ਖੁੱਲ੍ਹੀ ਤਾਕੀ, Car ਦੇ ਅੰਦਰਲਾ ਮਾਹੌਲ ਦੇਖ ਲੋਕਾਂ ਦੇ ਉੱਡ ਗਏ ਹੋਸ਼ !!
Followers
ਕੁੱਟਮਾਰ ਦੀਆਂ ਇਹ ਤਸਵੀਰਾਂ ਲੁਧਿਆਣਾ ਤੋਂ ਹਨ। ਤੁਸੀਂ ਦੇਖ ਸਕਦੇ ਹੋ ਕਿ ਭੀੜ ਨੇ ਇੱਕ ਮੁੰਡੇ ਨੂੰ ਫੜਿਆ ਹੋਇਆ ਤੇ ਉਸਦੀ ਕੁੱਟਮਾਰ ਕੀਤੀ ਜਾ ਰਹੀ ਹੈ। ਕੁੱਟ ਖਾ ਰਿਹਾ ਇਹ ਮੁੰਡਾ ਉਬਰ ਕੰਪਨੀ ਦਾ ਟੈਕਸੀ ਡਰਾਈਵਰ ਹੈ ਜਿਸਤੇ ਲੋਕਾਂ ਵਲੋਂ ਇੱਕ ਕੁੜੀ ਨੂੰ ਅਗਵਾ ਕਰਨ ਦੇ ਦੋਸ਼ ਲਗਾਏ ਜਾ ਰਹੇ ਨੇ ਤੇ ਇਸੇ ਕਰਕੇ ਉਸਦੀ ਕੁੱਟਮਾਰ ਕੀਤੀ ਜਾ ਰਹੀ ਹੈ। ਮੌਕੇ ਦੇ ਗਵਾਹਾਂ ਦਾ ਕਹਿਣਾ ਹੈ ਕਿ ਜਦੋਂ ਕਾਰ ਰੋਡ ਤੇ ਜਾ ਰਹੀ ਸੀ ਤਾਂ ਉਸਦੀ ਇੱਕ ਤਾਕੀ ਖੁੱਲੀ ਹੋਈ ਸੀ ਤੇ ਕਾਰ ਵਿਚ ਬੈਠੀ ਕੁੜੀ ਡਰਾਈਵਰ ਨਾਲ ਲੜ ਰਹੀ ਸੀ। ਜਿਸਨੂੰ ਦੇਖਕੇ ਲੋਕਾਂ ਨੇ ਗੱਡੀ ਰੋਕ ਲਈ। ਜਦੋਂ ਕੁੜੀ ਤੋਂ ਪੁੱਛਿਆ ਤਾਂ ਪਤਾ ਲਗਾ ਕਿ ਇਹ ਡਰਾਈਵਰ ਕੁੜੀ ਨੂੰ ਅਗਵਾ ਕਰਕੇ ਲਿਜਾ ਰਿਹਾ ਸੀ। ਪਰ ਜਦੋਂ ਟੈਕਸੀ ਡਰਾਈਵਰ ਨਾਲ ਗੱਲ ਕੀਤੀ ਗਈ ਤਾਂ ਉਸਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਫਿਲਹਾਲ ਲੋਕਾਂ ਨੇ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਹੈ ਤੇ ਦੇਖਣਾ ਇਹ ਹੋਵੇਗਾ ਕੀ ਪੁਲਿਸ ਹੁਣ ਕੀ ਕਾਰਵਾਈ ਕਰਦੀ ਹੈ ??
Show more