ਕੈਪਟਨ ਦਾ ਬਿਆਨ-Pannu ਦਾ ਕੈਪਟਨ ਨੂੰ Challenge
ਅਗਸਤ ਦਾ ਮਹੀਨਾ ਇਸ ਖਿੱਤੇ ਦੇ ਲੋਕਾਂ ਲਈ ਬਹੁਤ ਮਹਤੱਵ ਰੱਖਦਾ ਹੈ । 14 ਅਗਸਤ 1947 ਨੂੰ ਪਾਕਿਸਤਾਨ ਬਣਿਆਂ ਸੀ, ਤੇ 15 ਅਗਸਤ ਨੂੰ ਹਿੰਦੁਸਤਾਨ ਆਜ਼ਾਦ ਹੋਇਆ ਸੀ, ਤੇ ਸਿੱਖ ਆਪਣੀ ਬਦਕਿਸਮਤੀ ਕਰ ਕੇ ਖਾਲੀ ਹੱਥ ਰਹਿ ਗਏ ਸਨ । ਠੱਗੇ ਜਾਣ ਦਾ ਅਹਿਸਾਸ, ਖਾਲੀ ਹੱਥ ਰਹਿ ਜਾਣ ਦਾ ਅਹਿਸਾਸ, ਸਿੱਖਾਂ ਦੇ ਇੱਕ ਵੱਡੇ ਤਬਕੇ ਨੂੰ ਭਾਵੇਂ 1947 ਤੋਂ ਛੇਤੀ ਬਾਦ ਹੀ ਹੋ ਗਿਆ ਸੀ, ਪਰ ਇਸ ਅਹਿਸਾਸ ਨੂੰ ਆਪਣਾ ਗਵਇਆ ਹੋਇਆ ਮਾਣ ਸਵੈਮਾਣ, ਤੇ ਕੌਮੀ ਘਰ ਮੁੜ੍ਹ ਹਾਸਿਲ ਕਰਨ ਲਈ ਇੱਕ ਲਹਿਰ ਬਣਦੇ ਬਣਦੇ ਕਾਫੀ ਸਮਾਂ ਲੱਗ ਗਿਆ । ਪੰਜਾਬੀ ਸੂਬਾ, ਆਨੰਦਪੁਰ ਸਾਹਿਬ ਦਾ ਮੱਤਾ, ਤੇ ਫਿਰ ਖਾਲਿਸਤਾਨ, ਇਹਨਾਂ ਤਿੰਨ ਲਫਜ਼ਾਂ ਦਾ ਸਫਰ, ਤਿੰਨ ਦਹਾਕਿਆਂ ਵਿੱਚ ਤਹਿ ਹੋਇਆ । ਜਦੋਂ ਵੀ ਸਿੱਖਾਂ ਦੀ ਖੁਦਮੁਖ਼ਤਾਰੀ ਜਾਂ ਖਾਲਿਸਤਾਨ ਦੀ ਮੰਗ ਉੱਠਦੀ ਹੈ, ਤਾਂ ਸਾਰਿਆਂ ਦਾ ਧਿਆਨ ਭੂਗੋਲਿਕ ਪੱਖੋਂ ਭਾਰਤੀ ਪੰਜਾਬ ਵੱਲ ਜਾਂਦਾ ਹੈ। ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਨਨਕਾਣਾ ਸਾਹਿਬ ਅੱਜ ਪਾਕਿਸਤਾਨ ਵਿੱਚ ਸਥਿਤ ਹੈ। ਭਾਰਤ ਵਿੱਚ 90 ਦੇ ਦਹਾਕੇ ਵਿੱਚ ਸਿੱਖਾਂ ਦੇ ਹਥਿਆਰਬੰਦ ਸੰਘਰਸ਼ ਖਤਮ ਹੋਣ ਤੋਂ ਬਾਅਦ ਕਿਸੇ ਵੀ ਮੁੱਖ ਸਿਆਸੀ ਪਾਰਟੀ ਜਾਂ ਕਿਸੇ ਹੋਰ ਸਿਆਸੀ ਧੜੇ ਨੇ ਖਾਲਿਸਤਾਨ ਦੀ ਮੰਗ ਨਹੀਂ ਚੁੱਕੀ ਸੀ। ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਅਕਾਲੀ ਆਗੂਆਂ ਵਿੱਚੋਂ ਹਨ, ਜਿਨ੍ਹਾਂ ਨੇ ਕਦੇ ਖ਼ਾਲਿਸਤਾਨ ਦੀ ਮੰਗ ਚੁੱਕੀ ਸੀ ਪਰ ਇਹ ਮੰਗ ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਬੀਤੇ ਤਿੰਨ ਕਾਰਜਕਾਲਾਂ ਤੋਂ ਪਹਿਲਾਂ ਹੀ ਚੁੱਕੀ ਸੀ।