ਧਾਰਮਿਕ ਅਸੂਲਾਂ ਨੂੰ ਕਾਇਮ ਰੱਖਦਿਆਂ ਮਾਰੀ ਪੈਸੇ ਨੂੰ ਲੱਤ-ਇਹ ਹੈ Jassa Patti
ਕਹਿੰਦੇ ਨੇ ਕਿ ਜਦੋਂ ਰੁਤਬੇ-ਅਹੁਦੇ-ਪੈਸਾ ਸ਼ੋਹਰਤ ਖੁਦ ਦੀ ਪਹਿਚਾਣ ਦੇ ਰਾਹ ਵਿਚ ਰੋੜਾ ਬਣ ਜਾਣ ਤਾਂ ਅਸੂਲਾਂ ਵਾਲੇ ਬੰਦੇ ਇਹਨਾਂ ਰੁਤਬਿਆਂ-ਪੈਸਿਆਂ ਤੇ ਸ਼ੋਹਰਤਾਂ ਨੂੰ ਠੋਕਰ ਮਾਰਕੇ ਆਪਣੀ ਪਹਿਚਾਣ ਨੂੰ ਕਾਇਮ ਰੱਖਦੇ ਹਨ। ਅਜਿਹਾ ਹੀ ਅਸੂਲਾਂ ਦਾ ਪੱਕਾ ਹੈ ਜਸਕਵਰ ਸਿੰਘ ਗਿੱਲ ਜੋ ਜੱਸਾ ਪੱਟੀ ਦੇ ਨਾਮ ਨਾਲ ਜਾਣਿਆ ਜਾਂਦਾ ਕੁਸ਼ਤੀ ਦੀ ਦੁਨੀਆ ਦਾ ਮਸ਼ਹੂਰ ਸਿਤਾਰਾ ਹੈ। ਦੇਸ਼ ਪੰਜਾਬ ਦੇ ਇਸ ਸਟਾਰ ਪਹਿਲਵਾਨ ਜੱਸਾ ਪੱਟੀ ਨੇ ਇੱਕ ਕੁਸ਼ਤੀ ਦੌਰਾਨ ਇਸ ਕਰਕੇ ਕੁਸ਼ਤੀ ਖੇਡਣ ਤੋਂ ਨਾਂਹ ਕਰ ਦਿੱਤੀ ਉਸਨੂੰ ਕਿਹਾ ਗਿਆ ਕਿ ਉਸਨੂੰ ਪਟਕਾ ਬੰਨਕੇ ਖੇਡਣ ਨਹੀਂ ਦਿੱਤਾ ਜਾਵੇਗਾ ਸਗੋਂ ਵਾਲ ਖੋਲ ਕੇ ਪਿੱਛੇ ਨੂੰ ਬੰਨ ਕੇ ਖੇਡਣਾ ਪਵੇਗਾ। ਪਰ ਪੰਜਾਬ ਦੇ ਸ਼ੇਰ ਪੁੱਤ ਨੇ ਸਿੱਖੀ ਸਿਧਾਂਤਾਂ ਨੂੰ ਮੁੱਖ ਰੱਖਦਿਆਂ ਵਾਲ ਪਿੱਛੇ ਬੰਨ ਕੇ ਖੇਡਣ ਤੋਂ ਕੋਰੀ ਨਾਂਹ ਕਰ ਦਿੱਤੀ ਤੇ ਕੁਸ਼ਤੀ ਵਿੱਚ ਹੀ ਛੱਡ ਆਇਆ। ਜਾਣਕਾਰੀ ਅਨੁਸਾਰ ਤੁਰਕੀ ਵਿਚ ਹੋ ਰਹੀਆਂ ਅੰਤਰਰਾਸ਼ਟਰੀ ਕੁਸ਼ਤੀਆਂ ਵਿਚ ਜੱਸਾ ਪੱਟੀ ਨੂੰ ਖੇਡਣ ਲਈ ਆਫ਼ਰ ਆਇਆ ਸੀ। ਅੰਤਰਰਾਸ਼ਟਰੀ ਕੁਸ਼ਤੀਆਂ ਵਿਚ ਖਿਡਾਰੀਆਂ ਨੂੰ headgear ਪਾਉਣ ਦੀ ਇਜਾਜ਼ਤ ਹੈ ਪਰ ਛੋਟਾ ਪਟਕਾ ਬੰਨਕੇ ਨਹੀਂ ਖੇਡਿਆ ਜਾ ਸਕਦਾ। ਰੈਫਰੀ ਨੇ ਜੱਸੇ ਪੱਟੀ ਨੂੰ ਕਿਹਾ ਕਿ ਉਹ ਕੁੜੀਆਂ ਵਾਂਗ ਵਾਲ ਖੋਲਕੇ ਪਿੱਛੇ ਬੰਨ ਲਵੇ ਤੇ headgear ਪਾ ਕੇ ਖੇਡ ਲਵੇ। ਪਰ ਜੱਸੇ ਨੇ ਕਿਹਾ ਕਿ ਉਹ ਵਾਲ ਨਹੀਂ ਖੋਲੇਗਾ ਕਿਉਂਕਿ ਇਹ ਉਸਦੇ ਧਾਰਮਿਕ ਅਸੂਲਾਂ ਦੇ ਖਿਲਾਫ ਹੈ ਸੋ ਉਹ ਪਟਕਾ ਬੰਨਕੇ ਕੁਸ਼ਤੀ ਕਰੇਗਾ। ਪਰ ਰੈਫਰੀ ਵਲੋਂ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਜੱਸਾ ਪੱਟੀ ਕੁਸ਼ਤੀ ਵਿਚ ਹੈ ਛੱਡ ਕੇ ਆਗਿਆ। ਥੋੜੇ ਦਿਨ ਪਹਿਲਾਂ ਭਾਰਤ ਵਿਚ ਵੀ ਇਕ ਸਿੱਖ ਸਾਈਕਲ ਖਿਡਾਰੀ ਨੂੰ ਵੀ ਹੈਲਮਟ ਪਾਉਣ ਦੀ ਸਲਾਹ ਦਿੱਤੀ ਸੀ ਪਰ ਉਸਨੇ ਵੀ ਆਪਣਾ ਗੇਮ ਛੱਡ ਦਿੱਤਾ ਸੀ ਤੇ ਹੈਲਮਟ ਪਾਉਣਾ ਮਨਜ਼ੂਰ ਨਹੀ ਸੀ ਕੀਤਾ। ਅਸੀਂ ਜੱਸੇ ਪੱਟੀ ਵੀਰ ਨੂੰ ਇਸ ਹੌਂਸਲੇ ਲਈ ਹਾਰਦਿਕ ਵਧਾਈ ਪੇਸ਼ ਕਰਦੇ ਹਾਂ ਜਿਸਨੇ ਆਪਣੀ ਪਹਿਚਾਣ ਨਾਲ ਸਮਝੌਤਾ ਨਹੀਂ ਕੀਤਾ।