Video paused

Baba Banda Singh Bahadur ਤੇ Sant Bhindrawale-ਦੋਹਾਂ ਵਿਚਕਾਰ ਕੀ ਸਨ ਸਮਾਨਤਾਵਾਂ ??

Playing next video...

Baba Banda Singh Bahadur ਤੇ Sant Bhindrawale-ਦੋਹਾਂ ਵਿਚਕਾਰ ਕੀ ਸਨ ਸਮਾਨਤਾਵਾਂ ??

Surkhab Tv
Followers

'ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕੀ ਹਨ ਅਤੇ ਕੀ ਹੋ ਸਕਦੇ ਹਨ, ਇਸ ਰਮਜ਼ ਦੀ ਸਮਝ ਇਹਨਾਂ ਦੇ ਦੋਸਤਾਂ ਤੋਂ ਪਹਿਲਾਂ ਇਹਨਾਂ ਦੇ ਦੁਸਮਣਾ ਨੂੰ ਆਈ, ਦੋਵਾਂ ਆਗੂਆਂ ਨੂੰ ਸਿੱਖ ਇਤਿਹਾਸ ਦੇ ਨਕਸ਼ੇ ਤੇ ਤਕਰੀਬਨ ਛੇ ਸਾਲ ਦਾ ਸਮਾਂ ਮਿਲਿਆ, ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਮਈ 1710 ਵਿੱਚ 'ਸਰਹਿੰਦ ਫਤਿਹ' ਨਾਲ ਸ਼ੁਰੂ ਹੋਇਆ ਤੇ 1716 ਤੱਕ ਚੱਲਿਆ, ਸੰਤ ਜਰਨੈਲ ਸਿੰਘ ਦਾ ਸਮਾਂ ਅਪ੍ਰੈਲ 1978 ਵਿੱਚ 'ਨਰਕਧਾਰੀ ਟਕਰਾਅ' ਨਾਲ ਸ਼ੁਰੂ ਹੋਇਆ ਤੇ 1984 ਤੱਕ ਚੱਲਿਆ, ਬਾਬਾ ਬਹਾਦਰ ਤੇ ਸੰਤ ਭਿੰਡਰਾਂਵਾਲਿਆਂ ਦੋਵਾਂ ਨੂੰ ਖਤਮ ਕਰਨ ਲਈ ਸਮੇਂ ਦੀ ਹਕੂਮਤ ਪਾਗਲ ਹੋ ਗਈ, ਬਾਬਾ ਬਹਾਦਰ ਨੂੰ ਫੜਨ ਲਈ 'ਦਿੱਲੀ' ਦੇ ਦੋ ਹਾਕਮਾਂ 'ਬਹਾਦਰ ਸ਼ਾਹ (1712 ਤੱਕ) ਅਤੇ 'ਫਰਖੁਸ਼ੀਆਰ, ਪੰਜਾਬ ਦਾ ਹਾਕਮ 'ਅਬਦੁਸ-ਸਮੁਦ-ਖਾਨ' ਤੇ ਓਹਦੇ ਪੁੱਤਰ ਅਤੇ ਫੌਜੀ ਜਰਨੈਲ 'ਜ਼ਕਰੀਆ ਖਾਨ' ਦੇ ਨੱਕ ਵਿੱਚ ਦਮ ਆ ਗਿਆ, ਸੰਤ ਭਿੰਡਰਾਂਵਾਲਿਆਂ ਨੂੰ ਫੜਨ ਲਈ ਵੀ 'ਦਿੱਲੀ' ਦੀ ਹਾਕਮ 'ਇੰਦਰਾ ਗਾਂਧੀ' ਪੰਜਾਬ ਦੇ ਹਾਕਮ ਦਰਬਾਰਾ ਸਿੰਘ ਤੇ ਉਸਦੇ ਸਾਥੀ ਅਤੇ ਭਾਰਤੀ ਫੌਜ ਦੇ ਪਹਿਲੀ ਕਤਾਰ ਦੇ ਫੌਜੀ ਜਰਨੈਲਾਂ ਦਾ ਸਾਰਾ ਜ਼ੋਰ ਲੱਗ ਗਿਆ, ਦੋਵੇਂ 'ਸਿੱਖ ਜਰਨੈਲਾਂ' ਨੇ ਖਾਲਸਾ ਰਾਜ ਦੀ ਕਾਇਮੀ ਲਈ ਆਪਣਾ ਆਪਾ ਵਾਰਿਆ, ਇੱਕ ਨੇ ਖਾਲਸਾ ਰਾਜ ਕਾਇਮ ਕਰ ਦਿੱਤਾ ਤੇ ਦੂਜੇ ਨੇ ਕਾਇਮ ਹੋਣ ਦੀ ਨਿੱਗਰ ਨੀਂਹ ਰੱਖੇ ਜਾਣ ਦੀ ਭਵਿੱਖਬਾਣੀ ਕਰ ਦਿੱਤੀ, ਦੋਵਾਂ 'ਸਿੱਖ ਜਰਨੈਲਾਂ' ਓਤੇ ਫੌਜੀ ਘੇਰੇ ਵਿੱਚੋਂ ਨਿੱਕਲ ਜਾਣ ਲਈ ਦਬਾਅ ਬਣਿਆ, ਦੋਵਾਂ ਜਰਨੈਲਾਂ ਦੇ ਨਾਲ ਦੇ ਕੁਝ ਸਾਥੀ ਆਪਸੀ ਰਜ਼ਾਮੰਦੀ ਨਾਲ ਬਾਬਾ ਬੰਦਾ ਸਿੰਘ ਬਹਾਦਰ ਵੇਲੇ 'ਗੁਰਦਾਸ ਨੰਗਲ' ਦੀ ਗੜ੍ਹੀ ਅਤੇ ਸੰਤ ਭਿੰਡਰਾਂਵਾਲੇ ਸਮੇਂ 'ਅਕਾਲ ਤਖ਼ਤ ਸਾਹਿਬ' ਦੇ ਘੇਰੇ 'ਚੋਂ ਸੁਰੱਖਿਅਤ ਨਿੱਕਲੇ ਅਤੇ ਬਾਅਦ ਵਿੱਚ ਚੱਲੇ 'ਗੁਰੀਲਾ ਯੁੱਧ' ਵਿੱਚ ਕੁਰਬਾਨ ਹੋਏ, ਦੋਵਾਂ ਜਰਨੈਲਾਂ ਦੀ ਸ਼ਹਾਦਤ ਜੂਨ ਵਿੱਚ ਹੋਈ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ 9 ਜੂਨ 1716 ਨੂੰ ਹਿਰਾਸਤੀ ਤਸੀਹੇ ਦੇਕੇ ਸ਼ਹੀਦ ਕੀਤਾ ਗਿਆ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 6 ਜੂਨ ਨੂੰ ਮੈਦਾਨੇ ਜੰਗ ਵਿੱਚ ਜੂਝਦੇ ਸ਼ਹੀਦ ਹੋਏ, ਦੋਵਾਂ ਜਰਨੈਲਾਂ ਦੇ ਨਾਲ ਬਚੇ ਸਾਥੀਆਂ ਨੇ ਆਖਰੀ ਸਾਹਾਂ ਤੱਕ ਦੋਵਾਂ ਦਾ ਸਾਥ ਨਿਭਾਇਆ, ਬਾਬਾ ਬੰਦਾ ਸਿੰਘ ਬਹਾਦਰ ਦੇ ਫੌਜੀ ਜਰਨੈਲ 'ਬਾਬਾ ਬਾਜ਼ ਸਿੰਘ' ਦੀ ਬਹਾਦਰੀ ਦੇ ਕਿੱਸੇ ਦੰਦ-ਕਥਾਵਾਂ ਬਣਕੇ ਸੱਥਾਂ ਵਿੱਚ ਸੁਣਾਏ ਜਾਂਦੇ ਰਹੇ, ਇੰਨ-ਬਿੰਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਫੌਜੀ ਜਰਨੈਲ 'ਜਰਨਲ ਸ਼ਾਹਬੇਗ ਸਿੰਘ' ਦੀ ਬਹਾਦਰੀ ਤੇ ਰਣਨੀਤੀ ਦੀਆਂ ਕਥਾਵਾਂ 'ਦਾਦੇ-ਪੋਤਿਆਂ' ਨੂੰ ਸੁਣਾਉਂਦੇ ਰਹਿਣਗੇ, ਦੋਵਾਂ 'ਸਿੱਖ ਜਰਨੈਲਾਂ ਨਾਲ ਸਿੱਖ ਕੌਮ ਦੇ ਵੱਡੇ ਤਬਕੇ ਨੇ ਇਨਸਾਫ ਨਹੀਂ ਕੀਤਾ, ਦੋਵਾਂ ਨੂੰ ਓਹਨਾਂ ਦੇ ਆਪਣਿਆਂ ਵੱਲੋਂ ਹੀ ਰੋਲਣ ਦੀ ਕੋਸ਼ਿਸ਼ ਹੋਈ, ਦੋਵਾਂ ਜਰਨੈਲਾਂ ਖਿਲਾਫ 'ਸਰਕਾਰੀ ਦੁਰਪ੍ਰਚਾਰ' ਜੋਰਾਂ ਤੇ ਰਿਹਾ 'ਸਰਕਾਰੀ ਇਤਿਹਾਸਕਾਰਾਂ' ਨੇ ਰੱਜ ਕੇ ਬਕਵਾਸ ਕੀਤਾ ਅਤੇ ਸਰਕਾਰੀ ਕਾਰਵਾਈ ਨੂੰ ਸਹੀ ਸਾਬਿਤ ਕਰਨ ਦਾ ਯਤਨ ਕੀਤਾ, ਬਾਬਾ ਬਹਾਦਰ ਲਈ ਓਦੋਂ ਦੇ 'ਇਤਿਹਾਸ ਵਿੱਚ ਧਾੜਵੀ, ਲੁਟੇਰਾ, ਡਾਕੂ, ਸ਼ਬਦ ਖੁੱਲ੍ਹ ਕੇ ਵਰਤੇ ਗੲੇ ਤੇ ਸੰਤ ਭਿੰਡਰਾਂਵਾਲਿਆਂ ਲਈ ਸਾਰੇ ਦੁਰਸ਼ਬਦਾਂ ਦਾ ਸੁਮੇਲ 'ਅੱਤਵਾਦੀ' ਸ਼ਬਦ ਰਾਖਵਾਂ ਰੱਖ ਲਿਆ ਗਿਆ, ਲਿਖਣ ਲਈ ਹੋਰ ਵੀ ਬਹੁਤ ਕੁਝ ਹੈ ਪਰ ਕਦੇ ਫੇਰ ਸਹੀ... ਹਾਂ ਦੋਵਾਂ 'ਸਿੱਖ ਜਰਨੈਲਾਂ' ਦਾ ਮੁੱਖ ਕਸੂਰ ਸਾਂਝਾ ਸੀ ਓਹ ਸੀ 'ਅਣਖ ਨਾਲ ਜਿਉਣ ਦਾ ਸੁਨੇਹਾਂ, ਕੇਸਰੀ ਨਿਸ਼ਾਨ ਸਾਹਿਬ ਥੱਲੇ ਕੌਮ ਨੂੰ ਇਕੱਠਾ ਕਰਨਾ, ਅਤੇ ਖਾਲਸਾ ਰਾਜ ਦੀ ਚਿਣਗ ਜਗਾਉਣਾ' ...ਦੋਵੇਂ ਸਿੱਖੀ ਤੋਂ ਆਪਾ ਵਾਰ ਗਏ

Show more