ਵਿਦੇਸ਼ੀਆਂ ਲਈ 5 ਸ਼ਰਤਾਂ | 5 Conditions For Foreigners To Work In The Sikh Empire
ਵਿਦੇਸ਼ੀਆਂ ਲਈ 5 ਸ਼ਰਤਾਂ | 5 Conditions For Foreigners To Work In The Sikh Empire ਅੱਜ ਸਾਡੇ ਪੰਜਾਬ ਚੋਂ ਲੋਕ ਬਾਹਰਲੇ ਮੁਲਕਾਂ ਵਿਚ ਰੋਜ਼ੀ ਰੋਟੀ ਖਾਤਰ ਕੰਮ ਕਰਨ ਜਾਂਦੇ ਹਨ। ਪਰ ਕਦੇ ਅਜਿਹਾ ਸਮਾਂ ਵੀ ਸੀ ਜਦੋਂ ਦੁਨੀਆਭਰ ਚੋਂ ਲੋਕ ਪੰਜਾਬ ਵਿਚ ਰੋਜ਼ੀ ਰੋਟੀ ਖਾਤਰ ਕੰਮ ਕਰਨ ਆਉਂਦੇ ਸਨ। ਉਹ ਸਮਾਂ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸਮਾਂ,ਸਿੱਖ ਰਾਜ ਦਾ ਸਮਾਂ,ਜਦੋਂ ਦੁਨੀਆ ਵਿਚ ਸਭ ਤੋਂ ਖੁਸ਼ਹਾਲ ਮੁਲਕ ਸੀ ਪੰਜਾਬ। ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਨੂੰ ਖਤਮ ਕਰਕੇ ਸਿੱਖ ਰਾਜ ਦੇ ਨੀਂਹ ਰੱਖੀ। ਮਹਾਰਾਜਾ ਨੇ ਕਰੀਬ 40 ਸਾਲ ਖਾਲਸਾ ਰਾਜ ਨੂੰ ਕਾਇਮ ਰਖਿਆ। ਉਹਨਾਂ ਦੇ ਅਕਾਲ ਚਲਾਣੇ ਮਗਰੋਂ ਹਿੰਦੂ ਡੋਗਰਿਆਂ ਨੇ ਅੰਗਰੇਜਾਂ ਦੀ ਮਦਦ ਨਾਲ ਸਿੱਖਾਂ ਨਾਲ ਗੱਦਾਰੀ ਕਰਕੇ ਸਿੱਖ ਰਾਜ ਨੂੰ ਖਤਮ ਕੀਤਾ। ਖੈਰ ਅੱਜ ਅਸੀਂ ਜਿਸ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਹੈ ਸਿੱਖ ਰਾਜ ਵਿਚ ਕੰਮ ਕਰਨ ਵਾਲੇ ਵਿਦੇਸ਼ੀ ਲੋਕ। ਦੱਸਿਆ ਜਾਂਦਾ ਹੈ ਕਿ ਸਿੱਖ ਰਾਜ ਸਮੇਂ 70 ਦੇ ਕਰੀਬ ਵਿਦੇਸ਼ੀ ਸਨ ਜੋ ਸਿੱਖ ਰਾਜ ਦੀ ਮੁਲਾਜ਼ਮਤ ਕਰਦੇ ਸਨ। ਜਿਨਾਂ ਵਿਚੋਂ ਕਈ ਉੱਚੇ ਸੈਨਿਕ ਅਹੁਦਿਆਂ ਤੇ ਲੱਗੇ ਹੋਏ ਸਨ ਜਿਨਾਂ ਵਿਚ ਜਨਰਲ ਵੈਨਤੂਰਾ ਵਰਗੇ ਇਟਾਲੀਅਨ ਅਫਸਰ ਵੀ ਸਨ। ਇਹ ਵਿਦੇਸ਼ੀ ਲੋਕ ਇਟਲੀ,ਫਰਾਂਸ,ਅਮਰੀਕਾ,ਹੰਗਰੀ,ਅਸਟਰੀਆ,ਜਰਮਨੀ,ਸਕੌਟਲੈਂਡ,ਆਇਰਲੈਂਡ,ਰੂਸ,ਸਪੇਨ,ਗ੍ਰੀਸ,ਇੰਗਲੈਂਡ ਆਦਿ ਮੁਲਕਾਂ ਤੋਂ ਸਨ। ਇਹ ਸਾਰੇ ਵਿਦੇਸ਼ੀ ਅਫਸਰ ਸਿੱਖ ਰਾਜ ਦੀ ਚੜਤ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਵਿਚ ਨੌਕਰੀ ਕਰਨ ਆਏ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਸਾਰੇ ਵਿਦੇਸ਼ੀ ਅਫਸਰਾਂ ਨੂੰ 5 ਸ਼ਰਤਾਂ ਤੇ ਰੱਖਿਆ ਹੋਇਆ ਸੀ। ਇਹ 5 ਸ਼ਰਤਾਂ ਮੰਨਣ ਤੇ ਹੀ ਇਹ ਸਿੱਖ ਰਾਜ ਦੀ ਮੁਲਾਜ਼ਮਤ ਕਰਨ ਦੇ ਹੱਕਦਾਰ ਹੋ ਸਕਦੇ ਸਨ। ਸੋ ਜਾਣਦੇ ਹਾਂ ਕਿ ਕੀ ਸਨ ਉਹ 5 ਸ਼ਰਤਾਂ ਜੋ ਇਹਨਾਂ ਵਿਦੇਸ਼ੀ ਲੋਕਾਂ ਲਈ ਰੱਖੀਆਂ ਗਈਆਂ ਸਨ- - ਪਹਿਲੀ ਸ਼ਰਤ ਸੀ ਕਿ ਜੇਕਰ ਕਦੇ ਸਿੱਖ ਫੌਜਾਂ ਨੂੰ ਕਦੇ ਵੀ ਕਿਸੇ ਯੂਰਪੀ ਦੇਸ਼ ਜਾਂ ਕਿਸੇ ਹੋਰ ਪੱਛਮੀ ਮੁਲਕ ਨਾਲ ਲੜਾਈ ਲੜਨੀ ਪਵੇ ਜਾਂ ਕੋਈ ਅਜਿਹਾ ਮੁਲਕ ਜਿਥੋਂ ਦੇ ਇਹ ਵਿਦੇਸ਼ੀ ਅਫਸਰ ਆਪ ਸਨ, ਤਾਂ ਵੀ ਇਹ ਲੋਕ ਸਿੱਖ ਰਾਜ ਨਾਲ ਵਫ਼ਾਦਾਰ ਰਹਿਕੇ ਸਿੱਖ ਫੌਜ ਵਲੋਂ ਦੁਸ਼ਮਣ ਨਾਲ ਲੋਹਾ ਲੈਣਗੇ । - ਦੂਜੀ ਸ਼ਰਤ ਇਹ ਸੀ ਕਿ ਸਿੱਖ ਦਰਬਾਰ ਦੀ ਪ੍ਰਵਾਨਗੀ ਬਿਨਾਂ ਤੁਸੀਂ ਆਪਣੀ ਨੌਕਰੀ ਨਹੀਂ ਛੱਡੋਗੇ। - ਤੀਜੀ ਸ਼ਰਤ ਸੀ ਦਾਹੜਾ ਸੁੱਚਾ ਰੱਖੋਗੇ। - ਚੌਥੀ ਸ਼ਰਤ ਕਿ ਕਿ ਗਾਉ ਮਾਸ ਨਹੀਂ ਵਰਤੋਂਗੇ। - ਪੰਜਵੀਂ ਸ਼ਰਤ ਕਿ ਤੰਬਾਕੂ ਦੀ ਵਰਤੋਂ ਨਹੀਂ ਕਰੋਗੇ। ਸੋ ਇਹਨਾਂ ਗੱਲਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸ਼ੀਅਤ ਤੇ ਵੱਕਾਰ ਇਹਨਾਂ ਬੁਲੰਦ ਸੀ ਕਿ ਦੁਨੀਆ ਭਰ ਦੇ ਮੰਨੇ-ਪ੍ਰਮੰਨੇ ਲੋਕ ਉਹਨਾਂ ਦੇ ਦਰਬਾਰ ਵਿਚ ਰਹਿਣਾ ਫਖਰ ਦੀ ਗੱਲ ਸਮਝਦੇ ਸਨ ਤੇ ਦੂਜੀ ਗੱਲ ਇਹ ਵੀ ਕਿ ਮਹਾਰਾਜਾ ਇਹਨਾਂ ਵਿਦੇਸ਼ੀਆਂ ਨੂੰ ਸਿੱਖ ਧਰਮ ਦੀਆਂ ਮੁਢਲੀਆਂ ਗੱਲਾਂ ਦੀ ਉਲੰਘਣਾ ਕਰਨ ਤੋਂ ਰੋਕਣਾ ਵੀ ਆਪਣਾ ਵੱਡਾ ਫਰਜ਼ ਸਮਝਦਾ ਸੀ। ਇਹ ਗੱਲਾਂ ਸਾਬਿਤ ਕਰਦੀਆਂ ਹਨ ਕਿ ਜੇਕਰ ਅੱਜ ਵੀ ਸਿੱਖ ਰਾਜ ਹੁੰਦਾ,ਉਦੋਂ ਕੁਝ ਲੋਕ ਗੱਦਾਰੀਆਂ ਨਾ ਕਰਦੇ ਤਾਂ ਅਸੀਂ ਅੱਜ ਵੀ ਦੁਨੀਆ ਦੇ ਨਕਸ਼ੇ ਤੇ ਵੱਖਰੇ ਮੁਲਕ ਦੇ ਮਾਲਕ ਹੁੰਦੇ। ਜੇਕਰ ਅਜਿਹਾ ਹੁੰਦਾ ਤਾਂ ਅੱਜ ਸਾਨੂੰ ਵਿਦੇਸ਼ਾਂ ਵਿਚ ਜਾ ਕੇ ਕੰਮ ਕਰਨ ਦੀ ਲੋੜ ਨਾ ਪੈਂਦੀ। ਅੱਜ ਸਾਡੀ ਜਵਾਨੀ-ਕਿਸਾਨੀ ਜਿਸ ਰਾਹ ਤੁਰ ਪਈ ਹੈ ਉਹ ਬਚ ਜਾਂਦੀ। ਸਾਡੇ ਧਰਮ ਤੇ ਹੁੰਦੇ ਨਿੱਤ ਦੇ ਹਮਲੇ ਕਦੇ ਨਾ ਹੁੰਦੇ,ਬੰਜਰ ਬਣਦਾ ਜਾ ਰਿਹਾ ਪੰਜਾਬ,ਲੁੱਟਿਆ ਜਾ ਰਿਹਾ ਪੰਜਾਬ ਦਾ ਪਾਣੀ,ਚੰਦਰੀਆਂ ਗਲਤ ਸਰਕਾਰਾਂ ਦੇ ਢਹੇ ਚੜਕੇ ਰੁਲਦੇ ਪੰਜਾਬ ਦੇ ਲੋਕ ਅੱਜ ਖੁਸ਼ਹਾਲ ਜਿੰਦਗੀ ਜਿਉਂਦੇ ਹੁੰਦੇ। ਮਹਾਰਾਜਾ ਰਣਜੀਤ ਸਿੰਘ ਨੇ ਮੀਰੀ ਪੀਰੀ ਦੇ ਸਿਧਾਂਤ ਤੇ ਚਲਦਿਆਂ ਧਰਮ ਨੂੰ ਉੱਪਰ ਰੱਖਕੇ ਧਰਮ ਦੀ ਰਾਜਨੀਤੀ ਕੀਤੀ ਸੀ ਪਰ ਅੱਜ ਦੇ ਰਾਜਨੀਤਿਕਾਂ ਨੇ ਧਰਮ ਨੂੰ ਪੈਰੀ ਰੋਲਕੇ ਅਜਿਹੀ ਰਾਜਨੀਤੀ ਖੇਡੀ ਹੈ ਕਿ ਮਾਨਵਤਾ ਦੇ ਰਹਿਬਰ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਹਨ। ਜੋ ਏਕੋਨਮੀ,ਜੋ ਸਿੱਖਿਆ ਨੀਤੀ,ਜੋ ਸਾਂਝੀਵਾਲਤਾ ਸਿੱਖ ਰਾਜ ਵੇਲੇ ਮਹਾਰਾਜਾ ਰਣਜੀਤ ਸਿੰਘ ਵੇਲੇ ਸੀ ਜੇਕਰ ਉਹੋ ਜਿਹੀ ਹੀ ਹੁਣ ਤੱਕ ਰਹਿੰਦੀ ਤਾਂ ਪੰਜਾਬ ਦੇ ਬੱਚੇ ਵਿਦੇਸ਼ਾਂ ਵਿਚ ਧੱਕੇ ਨਾ ਖਾਂਦੇ। ਹੁਣ ਤਾਂ ਅਰਦਾਸ ਹੀ ਹੈ ਕਿ ਵਾਹਿਗੁਰੂ ਦੋਬਾਰਾ ਸਿੱਖ ਰਾਜ ਨੂੰ ਦੁਨੀਆ ਦੇ ਨਕਸ਼ੇ ਤੇ ਉਕੇਰਕੇ ਦੁਨੀਆ ਦਾ ਭਲਾ ਕਰੇ। ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟ ਵਿਚ ਜਰੂਰ ਦੀਓ। ਵੀਡੀਓ ਚੰਗੀ ਲੱਗੀ ਤਾਂ Like ਅਤੇ Share ਕਰਿਓ ਤੇ ਨਾਲ ਹੀ ਸਾਡਾ ਯੂਟਿਊਬ ਚੈਨਲ ਵੀ ਸਬਸਕ੍ਰਾਈਬ ਕਰ ਲਓ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **