Video paused

ਜੇ Guru Nanak Ji ਸਿੱਖਾਂ ਦੇ ਗੁਰੂ ਤਾਂ ਸਾਡੇ ਵੀ ਪੀਰ ਹਨ,ਸਿੱਖਾਂ ਨੂੰ ਖੁੱਲਾ Visa ਦੇਵੇਗੀ Pakistan Government

Playing next video...

ਜੇ Guru Nanak Ji ਸਿੱਖਾਂ ਦੇ ਗੁਰੂ ਤਾਂ ਸਾਡੇ ਵੀ ਪੀਰ ਹਨ,ਸਿੱਖਾਂ ਨੂੰ ਖੁੱਲਾ Visa ਦੇਵੇਗੀ Pakistan Government

Surkhab Tv
Followers

ਗੁਰੂ ਨਾਨਕ ਸਾਹਿਬ ਜਿੰਨੇ ਸਿੱਖਾਂ ਦੇ ਗੁਰੂ ਹਨ, ਉਹਨੇ ਉਹ ਸਾਡੇ ਮੁਸਲਮਾਨਾਂ ਦੇ ਗੁਰੂ ਵੀ ਹਨ-ਇਮਰਾਨ ਖਾਨ, ਪਾਕਿ ਪ੍ਰਧਾਨ ਮੰਤਰੀ। ਇਮਰਾਨ ਖਾਨ ਨੇ ਅਪਣੇ ਦਫ਼ਤਰ ਤੋਂ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਸਾਡੇ ਵੱਲੋਂ ਭਾਰਤ ਸਰਕਾਰ ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਪੇਸ਼ਕਸ਼ ਕੀਤੀ ਗਈ ਹੈ ਪਰ ਇਸ ਲਾਂਘੇ ਸਬੰਧੀ ਸਾਨੂੰ ਭਾਰਤ ਵੱਲੋਂ ਕੋਈ ਵੀ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ, ਅਸੀਂ ਚਾਹੁੰਦੇ ਹਾਂ ਕਿ ਭਾਰਤਸਰਕਾਰ ਇਸ ਮਾਮਲੇ ਤੇ ਸਿਆਸਤ ਛੱਡ ਕੇ ਸਿੱਖਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਸ ਲਾਂਘੇ ਵੱਲ ਸਾਰਥਿਕਤਾ ਨਾਲ ਕਦਮ ਵਧਾਏ। ਅੱਗੇ ਉਹਨਾਂ ਨੇ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਵੱਲੋਂ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਇਕ ਵਿਸ਼ਵ ਯੂਨੀਵਰਸਿਟੀ ਤਿਆਰ ਕਰਵਾਈ ਜਾ ਰਹੀ ਹੈ ਜਿਸ ਵਿੱਚ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਪਾਕਿ ਸਰਕਾਰ ਵੱਲੋਂ ਚੁੱਕਿਆ ਜਾਵੇਗਾ, ਇਹ ਸਾਡੀ ਗੁਰੂ ਨਾਨਕ ਸਾਹਿਬ ਨੂੰ ਸੱਚੀ ਸ਼ਰਧਾ ਭੇਟ ਹੋਵੇਗੀ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕੀ ਭਾਰਤ ਵਿਚਲੇ ਸਿੱਖ ਬੇਫਿਕਰ ਹੋ ਕੇ ਅਪਣੇ ਪਾਕਿ ਵਿਚਲੇ ਅਪਣੇ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਣ ਉਹਨਾਂ ਸਿੱਖਾਂ ਦੀ ਸੁਰੱਖਿਆ ਤੋਂ ਲੈ ਕੇ ਯਾਤਰਾ ਦਾ ਸਾਰਾ ਖਰਚ ਪਾਕਿ ਸਰਕਾਰ ਵੱਲੋਂ ਚੁੱਕਿਆ ਜਾਵੇਗਾ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਪਾਕਿ ਸਰਕਾਰ ਵੱਲੋਂ ਭਾਰਤ ਵਿੱਚ ਰਹਿ ਰਹੇ ਪੰਜ ਲੱਖ (5,00, 000) ਦੇ ਕਰੀਬ ਸਿੱਖਾਂ ਨੂੰ ਵੀਜਾ ਆਦਿ ਬਿਲਕੁੱਲ ਮੁਫਤ ਦਿੱਤਾ ਜਾਵੇਗਾ ਅਤੇ ਯਾਤਰਾ ਆਦਿ ਦਾ ਸਾਰਾ ਪ੍ਰਬੰਧ ਵੀ ਪਾਕਿਸਤਾਨ ਵੱਲੋਂ ਹੀ ਕੀਤਾ ਜਾਵੇਗਾ। ਅਖੀਰ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੋਲਦੇ ਹੋਏ ਕਿਹਾ ਹੈ ਕਿ ਜੇਕਰ ਭਾਰਤ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਜਾਂਦਾ ਹੈ ਤਾਂ ਇਸ ਲਾਂਘੇ ਦੀ ਉਸਾਰੀ ਪਾਕਿਸਤਾਨ ਸਰਕਾਰ ਵੱਲੋਂ ਕਰਵਾਈ ਜਾਵੇਗੀ, ਉਹਨਾਂ ਕਿਹਾ ਹੈ ਕਿ ਕਰਤਾਰਪੁਰ ਦਾ ਲਾਂਘਾ ਦੋਹਾਂ ਦੇਸ਼ਾਂ ਵਿਚਕਾਰ ਸਬੰਧ ਸੁਧਰਣ ਚ ਵੱਡੀ ਭੂਮਿਕਾ ਅਦਾ ਕਰੇਗਾ। ਅੰਤ ਵਿਚ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਉੱਤੇ , ਵਿਸਾਖੀ ਦੇ ਮੌਕੇ ਤੇ ਵੱਧ ਤੋਂ ਵੱਧ ਸਿੱਖਾਂ ਨੂੰ ਪਾਕਿਸਤਾਨ ਆਉਣ ਲਈ ਬੇਨਤੀ ਕੀਤੀ। Subscribe Our Youtube Channel for Daily Updates and New Videos. Like Our Facebook Pages --- www.facebook.com/FatehTVChannel/ Like Our Facebook Pages --- www.facebook.com/SurkhabTV/ Website --- http://FatehChannel.press/ Daily News from Punjab and All Over the World.Update New Videos for You. ** Subscribe and Press Bell Icon also to get Notification on Your Phone **

Show more