
ਕੌਮਾਂਤਰੀ ਕਬੱਡੀ ਖਿਡਾਰੀ ਤੇ ਕੋਚ ਦੇਵੀ ਦਿਆਲ ਸ਼ਰਮਾ ਨਾਲ ਯਾਦਗਾਰੀ ਮੁਲਾਕਾਤ Legendary Kabaddi Player Devi Dayal
ਜਨਵਰੀ 2024 ਨੂੰ ਅੰਤਰਰਾਸ਼ਟਰੀ ਕਬੱਡੀ ਕੋਚ ਅਤੇ ਖਿਡਾਰੀ ਦੇਵੀ ਦਿਆਲ ਸ਼ਰਮਾ (ਕੁੱਬੇ) ਦੇ ਦੇਹਾਂਤ ਦੀ ਖ਼ਬਰ ਨਾਲ ਖੇਡ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ । ਉਨ੍ਹਾਂ ਨੇ 76 ਸਾਲ ਦੀ ਉਮਰ ਵਿਚ ਫੋਰਟਿਸ ਹਸਪਤਾਲ ਲੁਧਿਆਣਾ ਵਿਚ ਆਖਰੀ ਸਾਹ ਲਏ। 14 ਜਨਵਰੀ ਨੂੰ ਅਚਾਨਕ ਸ਼ੂਗਰ ਵਧਣ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਕਬੱਡੀ ਨੂੰ ਵਿਸ਼ਵ ਭਰ ਵਿਚ ਮਸ਼ਹੂਰ ਕਰਨ ਵਾਲੇ ਦੇਵੀ ਦਿਆਲ ਸ਼ਰਮਾ ਅਪਣੇ ਆਖਰੀ ਸਾਹ ਤਕ ਕਬੱਡੀ ਨਾਲ ਜੁੜੇ ਰਹੇ। ਉਨ੍ਹਾਂ ਨੇ ਅਪਣੇ ਪੁੱਤਰ ਅਲੰਕਾਰ ਟੋਨੀ ਦੀ ਯਾਦ ਵਿਚ ਨਵੇਂ ਕਬੱਡੀ ਖਿਡਾਰੀਆਂ ਨੂੰ ਮੁਫ਼ਤ ਸਿਖਲਾਈ ਦੇਣ ਲਈ ਅਪਣੇ ਪਿੰਡ ਕੁੱਬੇ ਵਿਚ ਇਕ ਅਕੈਡਮੀ ਵੀ ਖੋਲ੍ਹੀ ਸੀ। ਉਨ੍ਹਾਂ ਨੂੰ ਪੰਜਾਬ ਦੀ ਮਾਂ ਖੇਡ ਕਬੱਡੀ ਦੇ ਪਿਤਾਮਾ ਵਜੋਂ ਵੀ ਸਨਮਾਨਿਤ ਕੀਤਾ ਗਿਆ। ਉਹ ਅਪਣੇ ਜੀਵਨ ਵਿਚ ਭਾਰਤ-ਪਾਕਿਸਤਾਨ ਕਬੱਡੀ ਮੈਚ ਦੌਰਾਨ ਕੋਚ ਵਜੋਂ ਵੀ ਸੇਵਾ ਨਿਭਾ ਚੁੱਕਾ ਹੈ। Facebook | https://www.facebook.com/despardestvpage Website | https://www.despardestv.ca Instagram | https://www.instagram.com/despardestv Email | [email protected] Phone | India: +91 9814081457 | Canada: +1 604 599 6962 #despardestv #punjab #punjabi