Video paused

ਜੋ ਅੱਜ ਓਧਰ ਹੋਇਆ,ਓਹੀ ਸਭ ਏਧਰ ਵੀ ਰੋਜ ਹੋ ਰਿਹਾ | Surkhab TV

Playing next video...

ਜੋ ਅੱਜ ਓਧਰ ਹੋਇਆ,ਓਹੀ ਸਭ ਏਧਰ ਵੀ ਰੋਜ ਹੋ ਰਿਹਾ | Surkhab TV

Surkhab Tv
Followers

ਜੇ ਲਗਦਾ ਕੋਈ ਫਰਕ ਤਾਂ ਤੁਸੀਂ ਦੱਸਦਿਓ ਜੀ | Surkhab TV ਨਨਕਾਣਾ ਸਾਹਿਬ ਤੋਂ ਆਈਆਂ ਖਬਰਾਂ-ਵੀਡੀਓ ਦੇਖਕੇ ਸਿੱਖ ਪੰਥ ਵਿਚ ਚਿੰਤਾ ਹੈ ਕਿ ਬਾਬੇ ਨਾਨਕ ਦੀ ਧਰਤੀ ਤੇ ਅਜਿਹਾ ਕਿਉਂ ਹੋਇਆ ? ਜਿਸ ਅਸਥਾਨ ਤੇ ਦੁਨੀਆ ਦਾ ਹਰ ਨਾਨਕ ਨਾਮ ਲੇਵਾ ਆਕੇ ਸਜਦਾ ਕਰਦਾ ਹੈ,ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ,ਉਸ ਧਰਤੀ ਤੇ,ਉਸ ਗੁਰਧਾਮ ਤੇ ਸ਼ਰਾਰਤੀ ਭੀੜ ਨੇ ਪੱਥਰ ਮਾਰੇ। ਕੱਲ ਸ਼ਾਮ ਦੀਆਂ ਇਹ ਵੀਡੀਓ ਆਪਾਂ ਸਭ ਨੇ ਦੇਖੀਆਂ ਹਨ ਤੇ ਭਾਰਤੀ ਮੀਡੀਏ ਦਾ ਇੱਕ ਵੱਡਾ ਹਿੱਸਾ ਇਹਨਾਂ ਵੀਡੀਓ ਨੂੰ ਸਾਰੇ ਪਾਕਿਸਤਾਨ,ਸਾਰੇ ਮੁਸਲਮਾਨ ਭਾਈਚਾਰੇ ਦੇ ਖਾਤੇ ਪਾ ਕੇ ਦਿਖਾ ਰਿਹਾ। ਹੁਣ ਜੇ ਵਿਸ਼ਲੇਸ਼ਣ ਕਰੀਏ ਤਾਂ ਨਤੀਜਾ ਇਹ ਨਿਕਲਦਾ ਹੈ ਕਿ ਅਜਿਹੀਆਂ 1-2 ਘਟਨਾਵਾਂ ਪਾਕਿਸਤਾਨ ਵਿਚ ਸਾਲ ਵਿੱਚ ਵਾਪਰ ਹੀ ਜਾਂਦੀਆਂ ਹਨ ਜੋ ਕਿ ਚਿੰਤਾ ਦੀ ਗੱਲ ਹੈ। ਦੂਜੇ ਪਾਸੇ ਜੇਕਰ ਅਜਿਹੀਆਂ ਘਟਨਾਵਾਂ ਦੀ ਗਿਣਤੀ ਦੀ ਗੱਲ ਭਾਰਤ ਵਿਚ ਕਰੀਏ ਤਾਂ ਇਥੇ ਹਰ ਹਫਤੇ ਅਜਿਹਾ ਕੁਝ ਨਾ ਕੁਝ ਵਾਪਰ ਰਿਹਾ। ਕਦੇ ਗੁਰਦਵਾਰੇ ਢਾਹ ਦਿੱਤੇ,ਕਦੇ ਕਿਸੇ ਸਿੱਖ ਦੀ ਕਿਰਪਾਨ ਜਾਂ ਕਕਾਰ ਲੁਹਾ ਦਿੱਤੇ,ਕਦੇ ਸਿੱਖ ਦੀ ਕੁੱਟਮਾਰ,ਕਦੇ ਸਿਖਾਂ ਦੇ ਘਰ ਉਜਾੜੇ ਭਾਵ ਕਿ ਜੇਕਰ ਪਿਛਲੇ 1 ਮਹੀਨੇ ਦੀਆਂ ਖਬਰਾਂ ਫਰੋਲੀਏ ਤਾਂ ਅਜਿਹੀਆਂ ਦਰਜਨਾਂ ਘਟਨਾਵਾਂ ਨਜ਼ਰੀਂ ਪੈ ਜਾਣਗੀਆਂ। ਅਜੇ ਕੱਲ ਪਰਸੋ ਹੀ ਮੱਧ ਪ੍ਰਦੇਸ਼ ਵਿਚ ਸਿੱਖਾਂ ਦੇ ਘਰ ਉਜਾੜੇ,ਖੇਤਾਂ ਵਿਚ ਬੀਜੀ ਕਣਕ ਵਾਹ ਦਿੱਤੀ ਤੇ ਨਾਹਰੇ ਲਗਾਏ ਗਏ ਕਿ 'ਸਰਦਾਰੋਂ ਕੋ ਬਾਹਰ ਨਿਕਾਲੋ'। ਹੁਣ ਜੇਕਰ ਤੁਲਨਾ ਕਰੀਏ ਤਾਂ ਵਰਤਮਾਨ ਨਨਕਾਣਾ ਸਾਹਿਬ ਦੀ ਘਟਨਾ ਵਿਚ ਵੀ ਅਜਿਹਾ ਹੀ ਕੁਝ ਹੋਇਆ। ਜਿਹੋ ਜਿਹੇ ਨਾਅਰੇ ਸਿੱਖਾਂ ਬਾਰੇ ਮੱਧ ਪ੍ਰਦੇਸ਼ ਵਿਚ ਲੱਗੇ ਸੀ,ਉਹੋ ਜਿਹੀ ਬਕਵਾਸ ਹੀ ਹੁਣ ਨਨਕਾਣਾ ਸਾਹਿਬ ਵਿਚ ਹੋਈ ਹੈ। ਇਹ ਕਿਹਾ ਜਾ ਸਕਦਾ ਹੈ ਕਿ 1947 ਵਿੱਚ ਸਿੱਖ ਲੀਡਰਾਂ ਵੱਲੋਂ ਕੀਤੀ ਗਲਤੀ ਦੀ ਸਜਾ ਅੱਜ ਸਿੱਖ ਨਨਕਾਣਾ ਸਾਹਿਬ ,ਮੱਧ ਪ੍ਰਦੇਸ਼ ,ਪੀਲੀਭੀਤ ,ਜਗਨਨਾਥ ਪੁਰੀ ਵਿੱਚ ਝੱਲ ਰਹੇ ਹਨ। ਪਾਕਿਸਤਾਨ ਵਿਚ ਵੀ ਸਿੱਖ ਸੁਰਖਿੱਅਤ ਨਹੀ,ਭਾਰਤ ਵਿਚ ਵੀ ਨਹੀ। ਨਨਕਾਣਾ ਸਾਹਿਬ ਉਪਰ ਤਾਂ ਭੜਕੀ ਭੀੜ ਨੇ ਹਮਲਾ ਬੋਲਿਆ ਹੈ ਜਦਕਿ ਭਾਰਤ ਵਿਚ ਤਾਂ ਫੌਜ ਤੇ ਪੁਲੀਸ ਗੁਰਧਾਮਾਂ ਤੇ ਹਮਲੇ ਬੋਲਦੀ ਹੈ। ਪਾਕਿਸਤਾਨ ਵਿਚ ਤਾਂ ਪਤਾ ਨਹੀ ਕਿ ਕੋਈ ਗੁਰਦਵਾਰਾ ਮੁਸਲਮਾਨਾਂ ਨੇ ਦੱਬਿਆ ਕਿ ਨਹੀ ਪਰ ਭਾਰਤ ਵਿਚ ਕਿੰਨੇ ਸਾਰੇ ਗੁਰਦਵਾਰੇ ਹਿੰਦੂ ਫਿਰਕੂ ਲੋਕਾਂ ਨੇ ਡੱਬੇ ਹਨ ਜਾਂ ਫਿਰ ਮੰਦਿਰ ਬਣਾ ਦਿੱਤੇ ਹਨ (ਅਜਿਹੇ ਕੁਝ ਗੁਰਦਵਾਰਿਆਂ ਬਾਰੇ ਅਸੀਂ ਪਿਛਲੇ ਹਫਤੇ ਵੀਡੀਓ ਵੀ ਪਾਈ ਸੀ) ਦੋਵਾਂ ਮੁਲਕਾਂ ਵਿਚਾਲੇ ਸਿੱਖ ਤੇ ਸਿੱਖੀ ਦੀ ਰਾਖੀ ਲਈ ਸਿੱਖਾਂ ਦਾ ਆਪਣਾ ਰਾਜ ਜਰੂਰੀ ਹੈ। ਸੋ ਇਹੀ ਕਹਾਂਗੇ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਨਕਾਣਾ ਸਾਹਿਬ ਨੂੰ “ਸਿੱਖਾਂ ਦਾ ਮੱਕਾ” ਆਖ ਕੇ ਵਡਿਆਇਆ ਸੀ ਤੇ ਹੁਣ ਸਿੱਖਾਂ ਦੇ ਮੱਕੇ ‘ਤੇ ਪੱਥਰਬਾਜ਼ੀ ਕਰਨ ਵਾਲਿਆਂ ਨੂੰ ਉਹੋ ਸਜ਼ਾ ਦੇਣੀ ਚਾਹੀਦੀ, ਜਿਹੋ-ਜਿਹੀ ਕਿ ਮੁਕੱਦਸ ਮੱਕੇ ‘ਤੇ ਪੱਥਰ ਮਾਰਨ ਵਾਲਿਆਂ ਨੂੰ ਦਿੱਤੀ ਜਾਂਦੀ। ਹਮਲੇ ਦੇ ਮੋਹਰੀ ਇਮਰਾਨ ਚਿਸ਼ਤੀ ਨੂੰ ਸਖ਼ਤ ਤੇ ਮਿਸਾਲੀ ਸਜ਼ਾ ਮਿਲਣੀ ਜ਼ਰੂਰੀ ਹੈ। ਪਾਕਿਸਤਾਨ ਸਰਕਾਰ ਜੇਕਰ ਇਸ ਪਿਰਤ ਨੂੰ ਰੋਕਣਾ ਚਾਹੁੰਦੀ ਹੈ ਤਾਂ ਉਸਨੂੰ ਇਨ੍ਹਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਦਮ ਚੁੱਕਣੇ ਪੈਣਗੇ। ਇਸ ਮੌਕੇ ਜਿੱਥੇ ਬਹੁਤ ਸਾਰੇ ਪਾਕਿਸਤਾਨੀ ਭੈਣ-ਭਰਾ ਇਸ ਹਮਲੇ ਤੋਂ ਸ਼ਰਮਿੰਦੇ ਹੋਏ ਮਾਫ਼ੀਆਂ ਮੰਗ ਰਹੇ, ਅਫ਼ਸੋਸ ਪ੍ਰਗਟਾ ਰਹੇ ਹਨ, ਉੱਥੇ ਕਈ ਰਾਸ਼ਟਰਵਾਦੀ ਹਿੰਦੂ ਤੇ ਸਿੱਖ ਇਸ ਕਾਰਵਾਈ ਦਾ ਦੁੱਖ ਮਨਾਉਣ ਦੀ ਬਜਾਇ ਚਟਕੀਲੀ ਪਾ ਰਹੇ ਹਨ ਕਿ ਚੰਗਾ ਹੋਇਆ। ਉਨ੍ਹਾਂ ਨੂੰ ਹਮਲੇ ਦਾ ਦੁੱਖ ਨਹੀਂ ਬਲਕਿ ਇਸ ਗੱਲ ਦੀ ਖ਼ੁਸ਼ੀ ਹੈ ਕਿ ਪਾਕਿਸਤਾਨ ‘ਚ ਸਿੱਖਾਂ ਨਾਲ ਧੱਕਾ ਹੋਇਆ ਤੇ ਉਹ ਹੁਣ ਭਾਰਤ ‘ਚ ਸਿੱਖਾਂ ਨਾਲ ਹੋ ਰਹੇ ਧੱਕੇ ਨੂੰ ਜਾਇਜ਼ ਠਹਿਰਾ ਸਕਣਗੇ। ਪਾਕਿਸਤਾਨ ‘ਚ ਵੀ ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਧਾਰਮਿਕ ਅਸਥਾਨ ‘ਤੇ ਹਮਲਾ ਕਰਨ ਵਿਰੋਧੀ ਕਨੂੰਨ ਮੌਜੂਦ ਹਨ, ਇਨ੍ਹਾਂ ਕਨੂੰਨਾਂ ਦੀ ਵਰਤੋਂ ਕਰਕੇ ਦੋਸ਼ੀਆਂ ਨੂੰ ਸਜ਼ਾ ਦੇਣੀ ਹੀ ਸਿੱਖ ਹਿਰਦਿਆਂ ਨੂੰ ਠਾਰ ਸਕਦੀ ਹੈ। ਬਾਕੀ ਬੇਘਰੀ ਕੌਮ ਆਪਣੇ ਘਰ ਵਾਸਤੇ ਕਦੋਂ ਚਾਰਾਜੋਈ ਕਰਦੀ ਹੈ,ਇਹ ਕੌਮ ਨੇ ਸੋਚਣਾ ਹੈ। ਬਾਬਾ ਫਰੀਦ ਸਾਹਿਬ ਦਾ ਗੁਰੂ ਗਰੰਥ ਸਾਹਿਬ ਵਿਚ ਦਰਜ ਇਹ ਬਚਨ ਯਾਦ ਰੱਖਣ ਦੀ ਲੋੜ ਹੈ - ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ ॥ ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ ॥42॥ (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **

Show more