Video paused

Je Rabb Hai Ta Chhupya Kyu Hai ? Nastik Loka Ne Gher Lia Gursikh Banda | Logical Answer By Sikh Man

Playing next video...

Je Rabb Hai Ta Chhupya Kyu Hai ? Nastik Loka Ne Gher Lia Gursikh Banda | Logical Answer By Sikh Man

Sahi TV
Followers

Topic- Je Rabb Hai Ta Chhupya Kyu Hai Produced By - Sikhi Tv Research- Manjit Singh ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਇਸ ਵੀਡਿਉ ਨਾਲ ਸੰਬਧਿਤ ਕੁਝ ਜਰੂਰੀ ਨੋਟ 1. DNA ਟੈਸਟ ਦੀ ਸ਼ੁਰੂਆਤ ਭਾਰਤ ਵਿੱਚ 1991 ਵਿੱਚ ਕੇਰਲਾ ਵਿਖੇ ਹੋਈ, ਅਤੇ ਇਹ ਘਟਨਾ 1985-86 ਦੇ ਲਾਗੇ ਦੀ ਹੈ। 2. ਏਹ ਘਟਨਾ ਸਰਦਾਰ ਸੁਖਜਿੰਦਰ ਸਿੰਘ ਜੀ ਨਾਲ ਵਾਪਰੀ ਜਦੋਂ ਓਹ ਹਾਂਗਕਾਂਗ ਤੋ ਵਾਪਿਸ ਆਏ ਸਨ ਤੇ ਓਹਨਾ ਦੇ ਰਿਸ਼ਤੇਦਾਰ ਸਰਦਾਰ ਮਲਕੀਅਤ ਸਿੰਘ ਸੰਧੂ (ਬਰੈਡਫੋਰਡ) ਨੇ ਇਹ ਘਟਨਾ ਬਾਅਦ ਵਿੱਚ ਕਲਮਬੱਧ ਕੀਤੀ ਸੋ ਇਹ ਮਨਘੜਤ ਕਹਾਣੀ ਨਾ ਹੋ ਕੇ ਸੱਚੀ ਘਟਨਾ ਹੈ( ਉਪਰੋਕਤ ਗੱਲਾਂ ਨੂੰ ਵੀਡਿਓ ਵਿਚ ਵੀ ਬੋਲਿਆ ਗਿਆ ਹੈ) ਜਿਸ ਕਾਰਨ ਇਸ ਘਟਨਾ ਦਾ ਇੰਨਾ 2 ਸ਼ਖਸ਼ੀਅਤਾਂ ਤੋ ਬਿਨਾ ਹੋਰ ਕਿਸੇ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਅਜੋਕੇ ਸਮੇਂ ਦੀ ਕਿਸੇ ਵੀ ਤਰਕਸ਼ੀਲ ਸੋਸਾਇਟੀ ਨਾਲ ਏਸ ਘਟਨਾ ਨੂੰ ਨਾ ਜੋੜਿਆ ਜਾਵੇ। 3. ਇਸ ਵੀਡਿਉ ਦਾ ਮੁੱਖ ਮੰਤਵ ਲੋਕਾਂ ਨੂੰ ਆਪਣੇ ਹੀ ਧਰਮ ਪ੍ਰਤੀ ਜਾਗ੍ਰਿਤ ਕਰਨਾ ਹੈ ਅਤੇ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨਾ ਹੈ। ਕਿਤਾਬਾਂ ਪੜ੍ਹਨ ਕਾਰਨ ਕਿਸੇ ਵਿਅਕਤੀ ਵਿੱਚ ਕਿੰਨਾ ਜਿਆਦਾ ਬਦਲਾਅ ਆਉਂਦਾ ਹੈ ਇਹ ਇਸ ਵੀਡਿਉ ਵਿਚ ਦੱਸਿਆ ਗਿਆ ਹੈ ਅਤੇ ਓਸ ਘਟਨਾ ਨੂੰ ਉਦਾਹਰਨ ਵਜੋਂ ਪੇਸ਼ ਕੀਤਾ ਗਿਆ ਹੈ, ਸੋ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜਾਂ ਸਥਾਨ ਨੂੰ ਏਸ ਵੀਡਿਓ ਨਾਲ ਜੋੜ ਕੇ ਨਾ ਦੇਖਿਆ ਜਾਵੇ। ਵੀਡਿਓ ਵਿਚ ਦਿਖਾਈਆਂ ਫੋਟੋਜ਼, ਓਸ ਦ੍ਰਿਸ਼ ਨੂੰ ਦਰਸਾਉਣ ਲਈ ਵਰਤੀਆਂ ਗਈਆਂ ਹਨ ਅਤੇ ਏਹਨਾਂ ਫੋਟੋਜ਼ ਦਾ ਕਿਸੇ ਵੀ ਵਿਅਕਤੀ ਜਾਂ ਸਥਾਨ ਨਾਲ ਕੋਈ ਸੰਬੰਧ ਨਹੀਂ ਹੈ ਏਸੇ ਲਈ ਫੋਟੋਜ਼ ਨੂੰ Blur ਕੀਤਾ ਗਿਆ ਹੈ ਤਾਂ ਜੋ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪੁਹੰਚੇ। 4. ਰੱਬ ਨੂੰ ਮੰਨਣਾ ਜਾਂ ਨਾ ਮੰਨਣਾ ਹਰ ਕਿਸੇ ਦੀ ਆਪਣੀ ਇੱਛਾ ਹੈ। ਪਰ ਜੋ ਰੱਬ ਨੂੰ ਮੰਨਦਾ ਹੈ ਉਸ ਨੂੰ ਇੰਨਾ ਕ ਗਿਆਨ ਜਰੂਰ ਹੋਣਾ ਚਾਹੀਦਾ ਹੈ ਕਿ ਜਦੋਂ ਕੋਈ ਓਸਦੇ ਧਰਮ ਤੇ ਚੋਟ ਕਰੇ ਤਾਂ ਓਹ ਜਵਾਬ ਦੇਣ ਦੇ ਯੋਗ ਹੋਵੇ,ਇਸ ਲਈ ਗੁਰਬਾਣੀ ਪੜ੍ਹੋ, ਧਾਰਮਿਕ ਸਾਹਿਤ ਪੜੋ, ਇਤਿਹਾਸ ਤੋਂ ਸੇਧ ਲਵੋ ਅਤੇ ਆਪਣੇ ਧਰਮ ਵਿੱਚ ਪੱਕੇ ਰਹੋ, ਇਹੀ ਏਸ ਵੀਡਿਓ ਦਾ ਮਨੋਰਥ ਹੈ। ਸਾਧ ਸੰਗਤ ਜੀ , ਏਸ ਵੀਡਿਓ ਨੂੰ ਏਨਾ ਪਿਆਰ ਦੇਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Disclaimer : This video is exclusively created and owned by the channel kindly refrain from reusing them for your own content. Any illegal use will be subjected to copyright strike followed by the legal procedures.

Show more