Video paused

SGPC ਦੀ ਨਿਵੇਕਲੀ ਪਹਿਲ | ਪਰਿਕਰਮਾ ਦੀ ਸਫਾਈ ਲਈ ਪਾਣੀ ਡੋਲਣਾ ਬੰਦ | Save Water

Playing next video...

SGPC ਦੀ ਨਿਵੇਕਲੀ ਪਹਿਲ | ਪਰਿਕਰਮਾ ਦੀ ਸਫਾਈ ਲਈ ਪਾਣੀ ਡੋਲਣਾ ਬੰਦ | Save Water

Surkhab Tv
Followers

SGPC ਦੀ ਨਿਵੇਕਲੀ ਪਹਿਲ | ਪਰਿਕਰਮਾ ਦੀ ਸਫਾਈ ਲਈ ਪਾਣੀ ਡੋਲਣਾ ਬੰਦ | Save Water "ਪਵਨ ਗੁਰੂ, ਪਾਣੀ ਪਿਤਾ , ਮਾਤਾ ਧਰਤ ਮਹੁਤ" ਗੁਰਬਾਣੀ ਦੇ ਇਸ ਵਾਕ ਵਿਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਪਾਣੀ ਕੁਦਰਤ ਦੀ ਸਾਡੇ ਜੀਵਨ ਲਈ ਇਕ ਵੱਡਮੁੱਲੀ ਦਾਤ ਹੈ। ਹਵਾ ਪਾਣੀ ਤੇ ਧਰਤੀ ਹੀ ਇਸ ਸੰਸਾਰ ਦੀ ਹੋਂਦ ਦਾ ਕਾਰਨ ਹਨ। ਇਨ੍ਹਾਂ ਦੇ ਬਗੈਰ ਜੀਵ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅੱਜ ਕਈ ਦੇਸ਼ਾਂ ‘ਚ ਪਾਣੀ ਸੰਕਟ ਪੈਂਦਾ ਹੋ ਰਿਹਾ ਹੈ। ਭਾਰਤ ਦੇ ਕਈ ਸੂਬੇ ਰੈੱਡ ਜ਼ੋਨ ‘ਚ ਪਹੁੰਚ ਗਏ ਹਨ ਜਿਨਾਂ ਵਿਚ ਪੰਜਾਬ ਵੀ ਸ਼ਾਮਿਲ ਹੈ। ਇਸ ਨੂੰ ਦੇਖਦੇ ਹੋਏ ਅੰਮ੍ਰਿਤਸਰ ‘ਚ ਸਥਿਤ ਸ਼੍ਰੀ ਦਰਬਾਰ ਸਾਹਿਬ ‘ਚ ਪਾਣੀ ਦੀ ਸੰਭਾਲ ਲਈ ਪ੍ਰਬੰਧਕਾਂ ਵਲੋਂ ਇਕ ਅਨੋਖਾ ਯਤਨ ਸ਼ੁਰੂ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬ ਦੀ ਸਫਾਈ ਲਈ ਹੁਣ ਬਾਲਟੀਆਂ ਭਰ-ਭਰ ਡੋਲ੍ਹਣ ਦੀ ਬਜਾਏ ਹੁਣ ‘ਲੀਰ’ ਭਾਵ ਗਿੱਲੇ ਕੱਪੜੇ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਵਿਖ਼ੇ ਪਾਣੀ ਨੂੰ ਬਚਾਉਣ ਲਈ ਪਰਿਕਰਮਾ ਦੀ ਸੇਵਾ ਪੋਚਿਆ ਨਾਲ ਸ਼ੁਰੂ ਹੋਈ ਜੋ ਕਿ ਬਹੁਤ ਹੀ ਚੰਗੀ ਗੱਲ ਹੈ | ਈਕੋਸਿੱਖ ਦੀ ਕਈ ਸਾਲਾਂ ਤੋਂ ਮੰਗ ਰਹੀ ਹੈ ਕਿ ਸਾਡੇ ਸਰੋਵਰਾਂ ਦੇ ਪਾਣੀ ਨੂੰ ਨਾਲੀਆਂ ਚ ਰੋੜਣ ਦੇ ਬਜਾਏ ਦੁਬਾਰਾ ਸਾਫ਼ ਕਰਕੇ ਵਰਤੋਂ ਚ ਲਿਆਂਦਾ ਜਾਵੇ। ਕਈ ਹੋਰ ਇਤਿਹਾਸਕ ਗੁਰਦੁਆਰਿਆਂ ਚ ਅਜਿਹੇ ਕਦਮ ਚੁੱਕਣ ਦੀ ਲੋੜ ਹੈ। ਖ਼ਾਸ ਕਰਕੇ ਤਰਨ ਤਾਰਨ ਸਾਹਿਬ ਦਾ ਸਭ ਤੋਂ ਵੱਡਾ ਸਰੋਵਰ ਹੈ ਤੇ ਕਿੰਨੇ ਹੀ ਹਜ਼ਾਰਾ ਲੀਟਰ ਪਾਣੀ ਨਾਲੀਆਂ ਚ ਰੋੜ ਦਿੱਤਾ ਜਾਂਦਾ ਹੈ। ਛੇਤੀ ਹੀ ਇਸ ਪਾਣੀ ਨੂੰ ਬਚਾ ਕੇ ਮੁੜ ਵਰਤੋਂ ਚ ਲਿਆਉਣਾ ਵੀ ਸੇਵਾ ਹੋਵੇਗੀ।ਦਰਅਸਲ, ਦਰਬਾਰ ਸਾਹਿਬ ਦੀ ਪਰਿਕਰਮਾ ਦੀ ਰੋਜ਼ਾਨਾ ਸਫਾਈ ਕੀਤੀ ਜਾਂਦੀ ਹੈ। ਦੇਸ਼ਾਂ-ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂ ਗੁਰਦੁਆਰਾ ਸਾਹਿਬ ‘ਚ ਬਣੇ ਸਰੋਵਰ ‘ਚੋਂ ਬਾਲਟੀਆਂ ਭਰ-ਭਰ ਕੇ ਪਰਿਕਰਮਾ ਦੀ ਸਫਾਈ ਕਰਦੇ ਹਨ। ਰੋਜ਼ਾਨਾ ਕਰੀਬ ਹਜਾਰਾਂ ਦੀ ਗਿਣਤੀ ਚ ਬਾਲਟੀਆਂ ਪਾਣੀ ਦਾ ਪ੍ਰਯੋਗ ਸਫਾਈ ਲਈ ਹੁੰਦਾ ਸੀ। ਗੁਰੂ ਘਰ ਦੀ ਪਵਿੱਤਰਾ ਬਣਾਈ ਰੱਖਣ ਲਈ ਰੋਜ਼ਾਨਾ ਸਫਾਈ ਜ਼ਰੂਰੀ ਹੈ ਪਰ SGPC ਨੇ ਹਾਲ ਹੀ ‘ਚ ਨਵੀਂ ਯੋਜਨਾ ਲਾਗੂ ਕੀਤੀ ਹੈ। ਇਸ ਦੇ ਤਹਿਤ ਹੁਣ ਸਾਰੇ ਸ਼ਰਧਾਲੂ ਗਿੱਲੇ ਕੱਪੜੇ ਨਾਲ ਗੁਰੂ ਘਰ ਦੀ ਸਫਾਈ ਕਰ ਰਹੇ ਹਨ। ਇਸ ਨਾਲ ਰੋਜ਼ਾਨਾ ਹਜ਼ਾਰਾਂ ਲੀਟਰ ਬਹੁ-ਕੀਮਤੀ ਪਾਣੀ ਬਚਾਇਆ ਜਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਕਿ ‘ਪਵਨ ਗੁਰੂ ਪਾਣੀ ਪਿਤਾ’, ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਪਾਣੀ ਨੂੰ ਬਚਾਇਆ ਜਾਵੇ।ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਨੇਕ ਕਾਰਜ ਦੀ ਸ਼ੁਰੂਆਤ ਗੁਰੂਦਵਾਰਾ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਚ ਕੀਤੀ ਗਈ ਹੈ। ਗੁਰੂ ਨਗਰੀ ’ਚ ਧਰਤੀ ਹੇਠਲੇ ਪਾਣੀ ਦਾ ਪੱਧਰ 500 ਫੁੱਟ ਦੀ ਡੂੰਘਾਈ ‘ਤੇ ਪਹੁੰਚ ਗਿਆ ਹੈ ਜਦਕਿ ਦਸ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਪਾਣੀ ਸਿਰਫ 200 ਫੁੱਟ ਦੀ ਡੂੰਘਾਈ ‘ਚੇ ਉਪਲੱਬਧ ਸੀ। ਵਰਲਡ ਬੈਂਕ ਦੀ ਰਿਪੋਰਟ ਮੁਤਾਬਕ ਜੇ ਇਸੇ ਰਫਤਾਰ ਨਾਲ ਪਾਣੀ ਦੀ ਅੰਨ੍ਹੇਵਾਹ ਵਰਤੋਂ ਕੀਤੀ ਜਾਂਦੀ ਰਹੀ ਤਾਂ 2030 ਤੱਕ ਪਾਣੀ ਹੋਰ ਜ਼ਿਆਦਾ ਡੂੰਘਾਈ ‘ਤੇ ਚੱਲ ਜਾਵੇਗਾ। ਇਹ ਵੀਡੀਓ ਅੱਗੇ ਵੀ ਸ਼ੇਅਰ ਕਰੋ ਤਾਂ ਕਿ ਇਹ ਚੰਗਾ ਸੁਨੇਹਾ ਸਭ ਤਕ ਪਹੁੰਚ ਸਕੇ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **

Show more