ਜਪਾਨ ਨੇ ਵੀ ਕਹਿੰਦੇ ਲੱਭ ਲਿਆ ਤੋੜ | Japan PM Shinzo Abe | Surkhab TV
ਜਪਾਨ ਨੇ ਵੀ ਕਹਿੰਦੇ ਲੱਭ ਲਿਆ ਤੋੜ | Japan PM Shinzo Abe | Surkhab TV ਪੂਰੀ ਦੁਨੀਆਂ ਤੇ ਮਾਰ ਕਰ ਰਹੇ ਕਰੋਨਾ ਵਾਇਰਸ ਦੇ ਇਲਾਜ਼ ਲਈ ਵੱਖ–ਵੱਖ ਦੇਸ਼ਾਂ ਦੇ ਡਾਕਟਰਾਂ ਵੱਲੋਂ ਇਸ ਦੀ ਦਵਾਈ ਬਣਾਉਣ ਲਈ ਰਿਸਰਚ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਇਸ ਦਾ ਕੋਈ ਇਲਾਜ਼ ਨਹੀਂ ਮਿਲ ਸਕਿਆ। ਪਰ ਹੁਣ ਜਪਾਨ ਇਹ ਦਾਵਾ ਕਰ ਰਿਹਾ ਹੈ ਕਿ ਉਸ ਨੇ ਕਰੋਨਾ ਵਾਇਰਸ ਨੂੰ ਹਰਾਉਣ ਵਾਲੀ ਦਵਾਈ ਤਿਆਰ ਕਰ ਲਈ ਹੈ। ਇਸ ਦਵਾਈ ਨੂੰ ਜਪਾਨ ਦੀ ਇਕ ‘ਫੁਜੀਫਿਲਮ’ ਨਾ ਦੀ ਕੰਪਨੀ ਨੇ ਤਿਆਰ ਕੀਤਾ ਹੈ। ਇਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਹੈ ਕਿ ਪਹਿਲਾ ਇਹ ਦਵਾਈ ਟੈਸਟਿੰਗ ਦੇ ਲਈ ਚੱਲ ਰਹੀ ਸੀ ਜੋ ਕਿ ਹੁਣ ਆਪਣੀ ਟੈਸਟਿੰਗ ਵਿਚ ਕਾਮਯਾਬ ਹੋ ਚੁੱਕੀ ਹੈ। ਜਿਸ ਤੋਂ ਬਾਅਦ ਜਪਾਨ ਨੇ ਇਸ ਦਵਾਈ ਦਾ ਨਾਮ ‘ਅਵਿਗਾਨ’ ਰੱਖਿਆ ਹੈ। ਦੱਸ ਦੱਈਏ ਕਿ ਜਪਾਨ ਦੇ ਪ੍ਰਧਾਨ ਮੰਤਰੀ ‘ਸ਼ਿੰਜੋ ਆਬੇ’ ਨੇ ਖੁਦ ਲੋਕਾਂ ਸਾਹਮਣੇ ਆ ਕੇ ਇਹ ਗੱਲ ਕਹੀ ਹੈ ਕਿ ਸਾਡੇ ਵਿਗਿਆਨੀਆਂ ਨੇ ਸਫਲਤਾਪੂਰਵਕ ਕਰੋਨਾ ਨਾਲ ਲੜਨ ਲਈ ਇਸ ਦਵਾਈ ਨੂੰ ਤਿਆਰ ਕਰ ਲਿਆ ਹੈ। ਜਿਸ ਤੋਂ ਬਾਅਦ ਅਸੀਂ ਦਰਜ਼ਨਾਂ ਕਰੋਨਾ ਪੀੜਿਤ ਲੋਕਾਂ ਤੇ ਇਸ ਦਵਾਈ ਨੂੰ ਟੈਸਟ ਕੀਤਾ ਹੈ ਜਿਸ ਦੇ ਨਤੀਜ਼ੇ ਹੁਣ ਤੱਕ ਕਾਮਯਾਬ ਹੀ ਨਿਕਲੇ ਹਨ। ਇਸੇ ਨਾਲ ਉਨ੍ਹਾਂ ਨੇ ਦੱਸਿਆ ਕਿ ਟੈਸਟਿੰਗ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਸਰਕਾਰ ਹੁਣ ਜਲਦ ਹੀ ਇਸ ਦਵਾਈ ਨੂੰ ਮਨਜ਼ੂਰੀ ਦੇ ਕੇ ਇਸ ਦੀ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਕਰ ਦੇਵੇਗੀ । ਇਸ ਨਾਲ ਆਬੇ ਨੇ ਇਹ ਵੀ ਕਿਹਾ ਕਿ ਪ੍ਰੋਡਕਸ਼ ਤੋਂ ਬਾਅਦ ਹੀ ਇਸ ਦਵਾਈ ਨੂੰ ਬਾਕੀ ਦੇਸ਼ਾਂ ਵਿਚ ਸਪਲਾਈ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਭਾਰਤ ਲਈ ਇਹ ਖ਼ਬਰ ਇਸ ਲਈ ਵੀ ਵਧੀਆ ਹੈ ਕਿਉਂਕਿ ਜਪਾਨ ਦੇ ਪ੍ਰਧਾਨ ਮੰਤਰੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚ ਵਧੀਆ ਦੋਸਤਾਨਾਂ ਸਬੰਧ ਹਨ। ਨਾਲ ਹੀ ਕੋਰੋਨਾ ਵਾਇਰਸ ਨਾਲ ਲੜਨ ਲਈ ਹੁਣ ਦੁਨੀਆ ਦੀਆਂ ਤਮਾਮ ਵੱਡੀਆਂ ਕੰਪਨੀਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਅੰਤਰਰਾਸ਼ਟਰੀ ਕੰਪਨੀ ਜਾਨਸਨ ਐਂਡ ਜਾਨਸਨ ਦਾ ਨਾਮ ਸਾਹਮਣੇ ਆਇਆ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦਾ ਟੀਕਾ ਲੱਭ ਲਿਆ ਹੈ। ਇਸ ਟੀਕੇ ਦਾ ਟ੍ਰਾਇਲ ਜਲਦ ਹੀ ਸ਼ੁਰੂ ਹੋਣ ਦੀ ਉਮੀਦ ਹੈ। ਜਾਨਸਨ ਐਂਡ ਜਾਨਸਨ ਦਾ ਕਹਿਣ ਹੈ ਕਿ ਕੰਪਨੀ ਨੇ ਬਾਇਓਮੈਡੀਕਲ ਐਡਵਾਂਸ ਰਿਸਰਚ ਐਂਡ ਡੇਵਲੈਪਮੈਂਟ ਅਥਾਰਿਟੀ ਦੇ ਨਾਲ ਮਿਲ ਕੇ ਜਨਵਰੀ 2020 ਤੋਂ ਕੋਰੋਨਾ ਵਾਇਰਸ ਦੇ ਟੀਕੇ ਤਿਆਰ ਕਰਨ ਦੀ ਖੋਜ ਵਿਚ ਜੁਟੀਆਂ ਗਈਆਂ ਸਨ। ਵਿਆਪਕ ਖੋਜ ਤੋਂ ਬਾਅਦ ਕੰਪਨੀ ਨੇ ਇਸ ਜਾਨਲੇਵਾ ਵਾਇਰਸ ਨਾਲ ਲੜਨ ਦਾ ਟੀਕਾ ਤਿਆਰ ਕਰ ਲਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਜਲਦ ਹੀ ਟ੍ਰਾਇਲ ਹੋਣ ਤੋਂ ਬਾਅਦ ਪੂਰੀ ਦੁਨੀਆ ਵਿਚ ਇਕ ਬਿਲਿਅਨ ਟੀਕੇ ਤਿਆਰ ਕਰ ਕੇ ਵੰਡੇਗੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਟੀਕੇ ਤਿਆਰ ਕਰਨ ਵਿਚ ਅਮਰੀਕਾ, ਇੰਡਲੈਂਡ ਅਤੇ ਰੂਸੀ ਸਰਕਾਰ ਵੀ ਪੂਰੀ ਤਾਕਤ ਨਾਲ ਜੁਟੀ ਹੋਈ ਹੈ। ਅਮਰੀਕਾ ਅਪਣੇ ਟੀਕੇ ਦਾ ਚੀਨ, ਦੱਖਣੀ ਕੋਰੀਆ ਅਤੇ ਫ੍ਰਾਂਸ ਵਿਚ ਕਲੀਨੀਕਲ ਟ੍ਰਾਇਲ ਕਰ ਰਿਹਾ ਹੈ। ਉੱਥੇ ਹੀ ਇੰਗਲੈਂਡ ਦੇ ਆਕਸਫੋਰਡ ਵਿਚ ਟੀਕਾ ਤਿਆਰ ਕਰਨ ਦਾ ਪ੍ਰੋਗਰਾਮ ਵੀ ਪੂਰਾ ਜ਼ੋਰਾ ਤੇ ਹੈ। ਰੂਸ ਨੇ ਟੀਕੇ ਜਾਨਵਰਾਂ ਤੇ ਜਾਂਚ ਕਰਨੇ ਸ਼ੁਰੂ ਕਰ ਦਿੱਤੇ ਹਨ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **