ਕੀ ਸ਼੍ਰੋਮਣੀ ਕਮੇਟੀ ਦਾ ਬਜਟ ਪੰਜਾਬ ਸਰਕਾਰ ਨਾਲੋਂ ਜਿਆਦਾ ਹੈ ? SGPC Budget Comparison with Punjab Govt.
ਕੀ ਸ਼੍ਰੋਮਣੀ ਕਮੇਟੀ ਦਾ ਬਜਟ ਪੰਜਾਬ ਸਰਕਾਰ ਨਾਲੋਂ ਜਿਆਦਾ ਹੈ ? SGPC Budget Comparison with Punjab Govt. ਇਹ ਗੱਲ ਆਮ ਹੀ ਕਹੀ ਜਾਂਦੀ ਏ ਅਤੇ ਅਖਬਾਰਾਂ ਅਤੇ ਚੈਨਲਾਂ ਵਿੱਚ ਵੀ ਪੜ੍ਹਨ ਸੁਣਨ ਨੂੰ ਮਿਲ ਜਾਂਦੀ ਆ ਕਿ ਸ਼੍ਰੋਮਣੀ ਕਮੇਟੀ ਦਾ ਬਜਟ ਪੰਜਾਬ ਸਰਕਾਰ ਤੋਂ ਵੀ ਜ਼ਿਆਦਾ। ਆਉ ਦੇਖੀਏ ਇਸ ਗੱਲ ਵਿੱਚ ਕਿੰਨਾ ਸੱਚ ਐ ਤੇ ਕਿੰਨਾ ਝੂਠ....ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇਹ ਜਰੂਰ ਦੱਸ ਦਈਏ ਕਿ ਸਾਡਾ ਮਕਸਦ ਫੈਲਾਈਆਂ ਜਾ ਰਹੀਆਂ ਇਹਨਾਂ ਖਬਰਾਂ ਦਾ ਸੱਚ ਤੁਹਾਡੇ ਤੱਕ ਪਹੁੰਚਾਉਣਾ ਹੈ,ਭਾਵੇਂ ਕਿ ਅੱਜ ਦੇ ਸਮੇਂ ਸਿੱਖ ਸੰਸਥਾਵਾਂ ਕਿਵੇਂ ਚਲ ਰਹੀਆਂ ਹਨ ਇਸ ਬਾਰੇ ਕਿਸੇ ਨੂੰ ਭੁਲੇਖਾ ਨਹੀਂ ਹੈ। ਪਰ ਅਜਿਹੀਆਂ ਅਫਵਾਹਾਂ ਜਾਂ ਖਬਰਾਂ ਦੀ ਸਚਾਈ ਕਿੰਨੀ ਕੁ ਹੁੰਦੀ ਹੈ ? ਇਹਨਾਂ ਦੀ ਪ੍ਰਮਾਣਿਕਤਾ ਕਿੰਨੀ ਕੁ ਹੁੰਦੀ ਹੈ,ਇਹ ਵੀਡੀਓ ਦੇਖਕੇ ਤੁਸੀਂ ਅੰਦਾਜ਼ਾ ਵੀ ਲਗਾ ਸਕਦੇ ਹੋ ਤੇ ਭਵਿੱਖ ਵਿਚ ਵੀ ਇਹ ਸੰਭਾਵਨਾ ਵਧੇਗੀ ਕਿ ਤੁਸੀਂ ਕਿਸੇ ਵੀ ਵਾਇਰਲ ਖਬਰ ਨੂੰ ਪੜਚੋਲ ਕਰਕੇ ਹੀ ਅੱਗੇ ਸ਼ੇਅਰ ਕਰੋਗੇ। ਸ਼੍ਰੋਮਣੀ ਕਮੇਟੀ ਸਾਰੇ ਗੁਰੂਦੁਆਰੇ, ਸਕੂਲ, ਕਾਲਜ ਵਗੈਰਾ ਮਿਲਾ ਕਿ ਅੰਦਾਜ਼ਨ 1200 ਕਰੋੜ ਰੁਪਏ ਸਲਾਨਾ ਦਾ ਬਜਟ ਪੇਸ਼ ਕਰਦੀ ਹੈ। ਇਹ ਕਮਾਈ ਅਤੇ ਖਰਚ ਦੋਵਾਂ ਦਾ ਬਜਟ ਹੁੰਦਾ ਹੈ। ਇਸ ਵਿਚੋਂ ਲੱਗਭੱਗ ਅੱਧਾ ਬਜਟ ਸਕੂਲਾਂ ਅਤੇ ਕਾਲਜਾਂ ਦਾ ਹੁੰਦਾ ਜੋ ਸਕੂਲਾਂ ਕਾਲਜਾਂ 'ਚ ਹੀ ਵਰਤਿਆ ਜਾਂਦਾ। ਕਮੇਟੀ ਵੱਖਰੇ ਤੌਰ 'ਤੇ ਵੀ ਪੜਾਈ ਲਿਖਾਈ ਵਾਸਤੇ ਕੁੱਝ ਪੈਸਾ ਖਰਚਦੀ ਹੈ। ਬਹੁਤ ਸਾਰੇ ਖਰਚੇ ਪਹਿਲਾਂ ਤੋਂ ਹੀ ਤੈਅ ਹੁੰਦੇ ਹਨ। ਇਸ ਖਰਚ ਦਾ ਵੱਡਾ ਹਿਸਾ ਸ੍ਰੀ ਦਰਬਾਰ ਸਾਹਿਬ ਦੇ ਚੜਾਵੇ ਤੋਂ ਹੀ ਆਉਂਦਾ ਜਿੱਥੇ ਲੱਗਭੱਗ 300 ਕਰੋੜ ਰੁਪਏ ਸਲਾਨਾ ਦਾ ਚੜਾਵਾ ਚੜ੍ਹਦਾ ਹੈ। ਜਿਸ ਵਿਚੋਂ 40 ਕਰੋੜ ਸਲਾਨਾ ਸਿਰਫ ਲੰਗਰ 'ਤੇ ਹੀ ਖਰਚ ਹੋ ਜਾਂਦਾ। ਬਾਕੀ ਤਨਖਾਵਾਂ ਅਤੇ ਹੋਰ ਖਰਚੇ ਵੀ ਹੁੰਦੇ ਹਨ। ਕੈਂਸਰ ਅਤੇ ਹੋਰ ਬਿਮਾਰੀਆਂ ਦੇ ਮਰੀਜ਼ਾਂ ਦੀ ਮਦਦ ਹੁੰਦੀ ਹੈ। ਇਹਨਾਂ ਖਰਚਿਆਂ ਤੋਂ ਬਾਅਦ ਸ਼ੁੱਧ ਕਮਾਈ ਤਾਂ ਕਰੋੜਾਂ ਤੋਂ ਸਿਰਫ ਲੱਖਾਂ ਵਿੱਚ ਹੀ ਰਹਿ ਜਾਂਦੀ ਹੈ। ਹੁਣ ਸਵਾਲ ਇਹ ਹੈ ਕਿ ਕਮੇਟੀ ਦੇ 1200 ਕਰੋੜ ਦੇ ਮੁਕਾਬਲੇ ਪੰਜਾਬ ਸਰਕਾਰ ਦਾ ਕਿੰਨਾ ਬਜਟ ਹੈ ? ਤਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਸਿਰਫ ਟੈਕਸ ਲਾ ਕੇ ਸ਼ਰਾਬ ਤੋਂ 5000 ਕਰੋੜ ਸਲਾਨਾ ਕਮਾਉਂਦੀ ਹੈ। ਮਤਲਬ ਸ਼ਰਾਬ 'ਤੇ ਪੰਜਾਬ ਵਿੱਚ 20,000 ਕਰੋੜ ਸਲਾਨਾ ਤੋਂ ਵੀ ਜ਼ਿਆਦਾ ਪੈਸੇ ਲੋਕ ਖਰਚਦੇ ਹਨ। ਮਤਲਬ ਸ਼ਰਾਬ ਦਾ ਇਕ ਸਾਲ ਦਾ ਹਿਸਾਬ ਕਿਤਾਬ ਸ਼੍ਰੋਮਣੀ ਕਮੇਟੀ ਦੇ ਵੀਹ ਸਾਲਾਂ ਦੇ ਬਜਟ ਤੋਂ ਵੀ ਕਿਤੇ ਜ਼ਿਆਦਾ ਹੈ। ਪੰਜਾਬ ਸਰਕਾਰ ਦਾ ਇਸ ਸਾਲ ਦਾ ਸਲਾਨਾ ਬਜਟ 1.58 ਲੱਖ ਕਰੋੜ ਰੁਪਏ ਦਾ ਹੈ। ਇਹ ਰਕਮ ਬਹੁਤ ਵੱਡੀ ਹੈ। ਸ਼੍ਰੋਮਣੀ ਕਮੇਟੀ ਦੇ ਬਜਟ ਤੋਂ ਕਿੰਨੀ ਜ਼ਿਆਦਾ ਹੈ ? ਜੇ ਸੌਖਿਆਂ ਸਮਝਣਾ ਹੋਵੇ ਤਾਂ ਜੇ ਪੰਜ ਕਿਲੋ ਖੰਡ ਦੀ ਪੀਪੀ ਭਰੀ ਹੋਵੇ। ਇਸ ਪੀਪੀ ਚੋਂ ਖੰਡ ਦਾ ਇਕ ਦਾਣਾ ਚੁੱਕੋ। ਇਹ ਇਕ ਦਾਣਾ ਕਮੇਟੀ ਦਾ ਬਜਟ ਹੈ ਅਤੇ ਪੀਪੀ 'ਚ ਬਾਕੀ ਬਚੀ ਖੰਡ ਪੰਜਾਬ ਸਰਕਾਰ ਦਾ ਬਜਟ। ਸ਼੍ਰੋਮਣੀ ਕਮੇਟੀ 'ਚ ਬਹੁਤ ਕਮੀਆਂ ਨੇ ਅਤੇ ਚੜਾਵੇ ਦੀ ਦੁਰਵਰਤੋਂ ਵੀ ਹੁੰਦੀ ਹੈ। ਲੰਗਰ ਪ੍ਰਸ਼ਾਦ ਦੇ ਘਿਓ ਵਿਚ ਘਪਲੇ ਹੋਣ ਜਾਂ ਸਰਾਵਾਂ ਵਿਚ ਹੁੰਦੀ ਲੁੱਟ,ਗਲਤੀਆਂ ਤੇ ਦੁਰਵਰਤੋ ਤਾਂ ਹੁੰਦੀ ਹੈ ਪਰ ਕਮੇਟੀ ਦਾ ਬਜਟ ਐਨਾ ਥੋੜਾ ਹੈ ਕਿ ਜਰੂਰੀ ਖਰਚੇ ਕੱਢ ਕੇ ਇਕ ਛੋਟੇ ਕਸਬੇ ਨੂੰ ਵੀ ਇਕ ਸਾਲ ਵਾਸਤੇ ਨਹੀਂ ਚਲਾ ਸਕਦੀ। ਜਦੋਂ ਕਿ ਕਮੇਟੀ ਤੋਂ ਉਮੀਦ ਇਹ ਕੀਤੀ ਜਾਂਦੀ ਹੈ ਕਿ ਇਹ ਸਮਾਂਤਰ ਸਰਕਾਰ ਵਾਂਗ ਕੰਮ ਕਰੇ ਸੋ ਕਿ ਜਾਇਜ ਉਮੀਦ ਨਹੀਂ। ਵੈਸੇ ਵੀ ਸ਼੍ਰਮੋਣੀ ਕਮੇਟੀ ਨੂੰ ਸਿਰਫ ਕੁਝ ਸਿੱਖਾਂ ਦਾ ਹਿੱਸਾ ਹੀ ਚੁਣਦਾ ਹੈ ਕਿਉਂਕਿ ਬਾਕੀ ਵੋਟਾਂ ਵਾਂਗ ਇਸ ਵਿਚ ਹਰ ਇੱਕ ਦੀ ਵੋਟ ਨਹੀਂ ਬਣੀ ਜਵੀਏਂ ਸਰਕਾਰ ਚੁਨਣ ਵੇਲੇ ਸਾਰੇ ਵੋਟਾਂ ਪਾ ਸਕਦੇ ਹਨ। ਜਦੋਂ ਵੀ ਕੋਈ ਅਜਿਹੀ ਜਾਣਕਾਰੀ ਪਾਵੇ ਤਾਂ ਅੰਕੜਿਆਂ ਦਾ ਸ੍ਰੋਤ ਜ਼ਰੂਰ ਪੁੱਛੋ ਅਤੇ ਪਹਿਲੀ ਨਜਰੇ ਵਿਸ਼ਵਾਸ ਨਾ ਕਰੋ। ਅਸੀਂ ਆਪਣੇ ਅੰਕੜੇ ਸ਼੍ਰੋਮਣੀ ਕਮੇਟੀ ਅਤੇ ਸਰਕਾਰ ਦੇ ਸਲਾਨਾ ਬਜਟ ਤੋਂ ਲਏ ਹਨ। ਉਹ ਗੱਲ ਵੱਖਰੀ ਹੈ ਕਿ ਕੁਝ ਇੱਕ ਸਿਆਸੀ ਪਾਰਟੀਆਂ ਵਲੋਂ ਸ਼੍ਰੋਮਣੀ ਕਮੇਟੀ ਨੂੰ ਨਿੱਜੀ ਮੁਫਾਦਾਂ ਲਈ ਵਰਤਣ ਦੀ ਚਰਚਾ ਵੀ ਗਾਹੇ-ਬਗਾਹੇ ਚਲਦੀ ਹੈ ਜਿਸ ਬਾਰੇ ਕਈ ਸਾਬਕਾ ਕਮੇਟੀ ਪ੍ਰਧਾਨ ਤੇ ਸਾਬਕਾ ਜਥੇਦਾਰ ਸਾਹਿਬਾਨ ਵੀ ਖੁਲਾਸੇ ਕਰ ਚੁੱਕੇ ਹਨ ਪਰ ਇਸਦਾ ਮਤਲਬ ਇਹ ਵੀ ਨਹੀਂ ਕਿ ਕੁਝ ਗਲਤ ਲੋਕਾਂ ਵਲੋਂ ਫੈਲਏ ਝੂਠ ਨੂੰ ਸੱਚ ਮੰਨਕੇ ਖੁਦ ਦੀ ਹੀ ਧਾਰਮਿਕ ਸੰਸਥਾ ਨੂੰ ਬਦਨਾਮ ਕੀਤਾ ਜਾਵੇ। ਜੇ ਕੋਈ ਗੁਰੂਦੁਆਰੇ, ਮੰਦਰਾਂ ਮਸਜਿਦਾਂ ਦੇ ਚੜਾਵੇ ਦਾ ਹਿਸਾਬ ਕਿਤਾਬ ਕਰਨਾ ਚਾਹੇ ਤਾਂ ਪਹਿਲਾਂ ਪੁੱਛ ਲਿਉ ਕਿ ਕਿਤੇ ਹਿਸਾਬ ਕਿਤਾਬ ਕਰਨ ਵਾਲਾ ਸ਼ਰਾਬ 'ਤੇ ਪੈਸੇ ਤਾਂ ਨਹੀਂ ਖਰਚਦਾ ? ਧਾਰਮਿਕ ਸਥਾਨ-ਧਾਰਮਿਕ ਸੰਸਥਾਵਾਂ ਨੂੰ ਬਦਨਾਮ ਕਰਨ ਤੋਂ ਪਹਿਲਾਂ ਇਹ ਜਰੂਰ ਸੋਚਿਆ ਜਾਵੇ ਕਿ ਅਸੀਂ ਇਹੀ ਕੁਝ ਕਦੇ ਖੁੱਲੇ ਰੂਪ ਵਿਚ ਆਪਣੀਆਂ ਚੁਣੀਆਂ ਸਰਕਾਰਾਂ ਨੂੰ ਵੀ ਪੁੱਛਿਆ ਹੈ ? ਧਰਮ ਦੇ ਨਾਮ ਤੇ ਹੁੰਦੀ ਲੁੱਟ ਲਈ ਉਸ ਵਿਚ ਕੰਮ ਕਰਦੇ ਲੋਕ ਜਿੰਮੇਵਾਰ ਹੁੰਦੇ ਹਨ,ਸੰਸਥਾ ਜਾਂ ਧਰਮ ਨਹੀਂ। ਤੇ ਇੱਕ ਹੋਰ ਗੱਲ....ਸਾਡੀ ਇਸ ਵੀਡੀਓ ਕਰਕੇ ਸਾਡੇ ਤੇ ਵੀ ਕੋਈ ਠੱਪਾ ਨਾ ਦਿਓ,ਅਸੀਂ ਸਿਰਫ ਅੰਕੜੇ ਦੱਸੇ ਹਨ ਜੋ ਗਲਤ ਖਬਰਾਂ ਨੂੰ ਦਰੁਸਤ ਕਰਨ ਲਈ ਦੱਸੇ ਹਨ। ਧੰਨਵਾਦ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **