NASA ਵੱਲੋਂ Guru Granth Sahib Ji ਦੇ ਕੀਤੇ ਪ੍ਰਕਾਸ਼ ਦੀ ਇਹ ਹੈ ਅਸਲ ਸੱਚਾਈ | Real Truth
#GuruGranthSahib #NASA #Reality NASA ਵੱਲੋਂ Guru Granth Sahib Ji ਦੇ ਕੀਤੇ ਪ੍ਰਕਾਸ਼ ਦੀ ਇਹ ਹੈ ਅਸਲ ਸੱਚਾਈ | Real Truth ਤੁਸੀ ਵੀ ਇਹ ਗੱਲ ਬਹੁਤ ਲੋਕਾਂ ਕੋਲੋਂ ਅਤੇ ਸ਼ੋਸ਼ਲ ਮੀਡੀਆ ਤੇ ਜਾਂ ਕਈ ਸਿੱਖ ਪ੍ਰਚਾਰਕਾਂ ਕੋਲੋ ਸੁਣੀ ਹੋਵੇਗੀ ਕਿ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ Library of Congress ਵਿੱਚ ਅਤੇ ਪੁਲਾੜ ਨਾਲ ਸਬੰਧਿਤ ਦੁਨੀਆ ਦੀ ਵੱਡੀ ਏਜੰਸੀ ਨਾਸਾ ਨੇ ਆਪਣੀ ਸਭ ਤੋਂ ਉਪਰਲੀ ਬਿਲਡਿੰਗ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਅਕਸਰ ਹੀ ਸਟੇਜ਼ਾਂ ਤੇ ਕਈ ਢਾਡੀ-ਕਵੀਸ਼ਰ ਇਸ ਗੱਲ ਨੂੰ ਵਧਾ ਚੜ੍ਹਾ ਕੇ ਆਖਦੇ ਹਨ। ਸ਼ੌਸ਼ਲ ਮੀਡੀਆ ਤੇ ਵੀ ਕਈ ਲੋਕ ਇਸ ਬਾਰੇ ਪੋਸਟਾਂ ਕਰਦੇ ਹਨ। ਪਿਛਲੇ ਕਈ ਸਾਲਾਂ ਤੋਂ ਅਖਬਾਰਾਂ ਦੇ ਵਿਚ ਛਪੀਆਂ ਖਬਰਾਂ ਕਿ ਅਮਰੀਕਾ ਸਰਕਾਰ ਦੇ ਸਪੇਸ ਸੈਂਟਰ ‘ਦਾ ਨੈਸ਼ਨਲ ਐਰੋਨੋਟਿਕਸ ਐਂਡ ਸਪੇਸ ਅਡਮਨਿਸਟ੍ਰੇਸ਼ਨ’ ਦੇ ਵਾਸ਼ਿੰਗਟਨ ਸਥਿਤ ਮੁੱਖ ਦਫਤਰ ਦੀ ਸੱਤਵੀਂ ਮੰਜ਼ਿਲ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ,ਨੂੰ ਨਾਸਾ ਅਧਿਕਾਰੀਆਂ ਨੇ ਰੱਦ ਕੀਤਾ ਹੈ। ਨਾਸਾ ਨੇ ਸਾਫ ਕਿਹਾ ਹੈ ਕਿ ਮੁੱਖ ਦਫਤਰ ਵਿਖੇ ਕੋਈ ਧਾਰਮਿਕ ਗ੍ਰੰਥ ਨਹੀਂ ਰੱਖਿਆ ਜਾਂਦਾ। ਇਸ ਬਾਰੇ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ............. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਸੱਤਵੀਂ ਮੰਜ਼ਿਲ ਉਤੇ ਪ੍ਰਕਾਸ਼ ਕਰਨਾ ਵੀ ਸੱਚ ਨਹੀਂ ਹੈ। ਇਨ੍ਹਾਂ ਖਬਰਾਂ ਦੇ ਪਿਛੋਕੜ ਉਤੇ ਜਾਇਆ ਜਾਵੇ ਤਾਂ ਪਤਾ ਲਗਦਾ ਹੈ ਕਿ ਇਸ ਬਾਰੇ ਪੁਲਾੜ ਵਿਗਿਆਨੀ ਕਲਪਨਾ ਚਾਵਲਾ ਦੇ ਪਿਤਾ ਸ੍ਰੀ ਬੀ. ਐਲ. ਚਾਵਲਾ ਨੇ ਦੱਸਿਆ ਸੀ, ਜਦ ਕਿ ਇਸ ਵਿਚ ਵੀ ਸਚਾਈ ਨਹੀਂ ਜਾਪਦੀ ਕਿ ਉਹਨਾਂ ਨੇ ਅਜਿਹਾ ਬਿਆਨ ਦਿੱਤਾ ਹੋਵੇ। ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵਉੱਚਤਾ ਲਈ,ਨਾਸਾ ਦੀ ਸਟੈਂਪ ਦੀ ਲੋੜ੍ਹ ਨਹੀਂ। ਲੋਕਾਂ ਵਲੋਂ ਇਸ ਤਰ੍ਹਾਂ ਦੀਆਂ ਅਫਵਾਹਾਂ ਪਹਿਲਾਂ ਵੀ ਉੜਾਈਆਂ ਜਾਂਦੀਆਂ ਰਹੀਆਂ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਦਫਤਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਲੱਗੀ ਸੀ ਜਦੋ ਕਿ ਇਹ ਤਸਵੀਰ ਹੀ Edit ਕੀਤੀ ਹੋਈ ਸੀ। ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਹੋਰ ਅਫਵਾਹਾਂ ਫੈਲਾਈਆਂ ਜਾਂਦੀਆਂ ਹਨ, ਜਿਸ ਨਾਲ ਸਿੱਖਾਂ ਦਾ ਆਪਣਾ ਮਜ਼ਾਕ ਉੱਡਦਾ ਹੈ ਅਤੇ ਕਈ ਲਾਈ ਲੱਗ ਕਥਾਵਾਚਕ ਵੀ ਇਸ ਦੇ ਜ਼ਿੰਮੇਵਾਰ ਹਨ। ਸਾਨੂੰ ਬਿਨਾਂ ਘੋਖ ਪੜਤਾਲ ਕੀਤੇ, ਇਸ ਤਰ੍ਹਾਂ ਦੀਆਂ ਅਫਵਾਹਾਂ ‘ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਸੋ ਇਹ ਜਾਣਕਾਰੀ ਸਭ ਨਾਲ ਜਰੂਰ ਸਾਂਝੀ ਕੀਤੀ ਜਾਵੇ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **