ਮੁੱਖ ਮੰਤਰੀ ਦਾ ਕਿਉਂ ਹੋਇਆ ਵਿਰੋਧ ? Protest Against Captain Amarinder in UK
ਮੁੱਖ ਮੰਤਰੀ ਦਾ ਕਿਉਂ ਹੋਇਆ ਵਿਰੋਧ ? Protest Against Captain Amarinder in UK #CMAmarindeSingh #UKSikhs #Khalistan ਇਹਨਾਂ ਦਿਨਾਂ ਵਿਚ ਇੰਗਲੈਂਡ ਦੌਰੇ ਤੇ ਗਏ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੰਗਲੈਂਡ 'ਚ ਵਿਰੋਧ ਹੋਇਆ ਹੈ ਜਿਥੇ ਉਨ੍ਹਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹੈ। ਇਸ ਸਭ ਉਦੋਂ ਵਾਪਰਿਆਂ ਜਦੋਂ ਕੈਪਟਨ ਦਾ ਕਾਫਲਾ ਲੰਘ ਰਿਹਾ ਸੀ। ਕੈਪਟਨ ਭਾਰਤੀ ਹਾਈ ਕਮਿਸ਼ਨ ਵਲੋਂ ਕਰਵਾਏ ਇੱਕ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਆਏ ਸਨ ਜਿਥੇ ਖਾਲਿਸਤਾਨੀ ਧਿਰਾਂ ਵਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਤੇ ਨਾਲ ਹੀ ਉਨ੍ਹਾਂ ਖਾਲਿਸਤਾਨ ਤੇ ਰੈਫਰੈਂਡਮ 2020 ਦੇ ਪੱਖ ਵਿੱਚ ਨਾਅਰੇਬਾਜ਼ੀ ਕੀਤੀ। ਕੈਪਟਨ ਅੱਜਕੱਲ੍ਹ ਇੰਗਲੈਂਡ ਦੇ ਦੌਰੇ 'ਤੇ ਹਨ ਜਿਥੇ ਓਹਨਾ ਖਿਲਾਫ ਖਾਲਿਸਤਾਨ ਪੱਖੀ ਭਾਈ ਪਰਮਜੀਤ ਸਿੰਘ ਪੰਮਾ ਦੀ ਅਗਵਾਈ 'ਚ ਕੁਝ ਸਿੰਘਾਂ ਨੇ ਕੈਪਟਨ ਦੇ ਕਾਫਲੇ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਪੰਜਾਬ ਵਿੱਚ ਅਕਸਰ ਕਹਿੰਦੇ ਹਨ ਕਿ ਖਾਲਿਸਤਾਨੀਆਂ ਨੂੰ ਚੁੱਕ ਲਿਆਵਾਂਗੇ ਪਰ ਹੁਣ ਉਹ ਇੱਥੇ ਆਏ ਹਨ ਤਾਂ ਹੱਥ ਲਾ ਕੇ ਦਿਖਾਉਣ। ਦੱਸ ਦਈਏ ਕੀ ਕੈਪਟਨ 28 ਨਵੰਬਰ ਨੂੰ ਪੰਜਾਬ ਵਾਪਸ ਆ ਰਹੇ ਹਨ। ਇਸ ਦੌਰਾਨ ਇੱਕ ਥਾਂ ਤੇ ਕੈਪਟਨ ਦਾ ਵਿਰੋਧ ਕਰ ਰਹੇ 2 ਸਿੱਖ ਨੌਜਵਾਨਾਂ ਨੇ ਜਦੋਂ ਕੈਪਟਨ ਨੂੰ ਕੁਝ ਸਵਾਲ ਕੀਤੇ ਤਾਂ ਕੈਪਟਨ ਦੀ ਸਕਿਉਰਿਟੀ ਨੇ ਉਹਨਾਂ ਨੌਜਵਾਨਾਂ ਨੂੰ ਰੋਕ ਲਿਆ ਇਹਨਾਂ ਦੋਵਾਂ ਨੌਜਵਾਨਾਂ ਨੇ ਕੈਪਟਨ ਨੂੰ ਜਗਤਾਰ ਸਿੰਘ ਜੱਗੀ ਜੋਹਲ ਤੇ ਹੋਰ ਸਿੱਖ ਨੌਜਵਾਨਾਂ ਨੂੰ ਗਿਰਫ਼ਤਾਰ ਕਰਨ ਤੇ ਸਵਾਲ ਕੀਤੇ ਸਨ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **