 
					See what our society has done to this Mother. Her village, Rathi Burj district, Mansa
ਅੱਜ ਫੇਰ ਸਾਡੀ ਟੀਮ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਮੇਹਰ ਨਾਲ ਇੱਕ ਵੱਖਤ ਦੇ ਮਾਰੇ ਹੋਏ ਬਜ਼ੁਰਗ ਮਾਤਾ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਮਾਤਾ ਜੀ ਦਾ ਨਾਮ"ਘੋਟੋ ਕੌਰ" ਹੈ ਇਨ੍ਹਾਂ ਦਾ ਪਿੰਡ"ਬੁਰਜ ਰਾਠੀ" ਜ਼ਿਲ੍ਹਾ ਮਾਨਸਾ ਹੈ ਕਈ ਸਾਲਾਂ ਤੋਂ ਦਿਮਾਗੀ ਪ੍ਰੇਸ਼ਾਨ ਹੋਣ ਕਰਕੇ ਸੜਕਾਂ ਤੇ ਘੁੰਮ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸੀ ਸਾਂਭ ਸੰਭਾਲ ਨਾ ਹੋਣ ਦੇ ਕਾਰਨ ਸਿਰ ਦੇ ਵਿੱਚ ਜੂੰਆਂ ਪੈ ਗਈਆਂ ਤੇ ਫੇਰ ਖਾਰਿਸ਼ ਕਰਨ ਨਾਲ ਜ਼ਖਮ ਹੋ ਗੲੇ ਜਿਸ ਵਿੱਚ ਕੀੜੇ ਪੈ ਗਏ ਪਰਿਵਾਰ ਦੇ ਵਿੱਚ ਇਨ੍ਹਾਂ ਦਾ ਭਰਾ ਅਤੇ ਇਨ੍ਹਾਂ ਦਾ ਬੇਟਾ ਵੀ ਮੰਦਬੁੱਧੀ ਹੈ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ ਤੇ ਸਾਡੇ ਸਮਾਜ ਦੇ ਬਤੀਰੇ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਰ ਫੇਰ ਵੀ ਮਾਤਾ ਜੀ ਕਿਸੇ ਤਰ੍ਹਾਂ ਸਿਵਲ ਹਸਪਤਾਲ ਮਾਨਸਾ ਵਿੱਚ ਦਾਖਲ ਹੋ ਗਏ ਮਾਤਾ ਜੀ "ਅੱਠ ਦਿਨ" ਸਿਵਲ ਹਸਪਤਾਲ ਮਾਨਸਾ ਵਿੱਚ ਦਾਖਲ ਰਹਿਣ ਦੇ ਬਾਵਜੂਦ ਵੀ ਕੋਈ ਇਲਾਜ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਨੇ ਕੀੜੇ ਸਾਫ ਕਰਨ ਦੀ ਕੋਸ਼ਿਸ਼ ਕੀਤੀ "ਆਜ਼ਾਦ ਸੋਚ ਵੈੱਲਫੇਅਰ ਸੁਸਾਇਟੀ" ਬੁਰਜ ਰਾਠੀ ਮਾਨਸਾ ਦੇ ਸੂਝਵਾਨ ਮੈਂਬਰਾਂ ਵੱਲੋਂ ਮਾਤਾ ਜੀ ਨੂੰ ਸਾਡੇ ਕੋਲ ਪਹੁੰਚਾਇਆ ਗਿਆ ਅਤੇ ਹੁਣ ਮਾਤਾ ਦੀ ਸੇਵਾ ਦੀ ਜ਼ਿੰਮੇਵਾਰੀ ਸਾਡੀ ਟੀਮ ਦੇ ਹਿੱਸੇ ਆਈ ਹੈ ਸਾਡੀ ਟੀਮ ਵਲੋਂ ਮਾਤਾ ਜੀ ਨੂੰ ਦੀਪਕ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਮਾਤਾ ਜੀ ਨੂੰ ਸਿਹਤਯਾਬੀ ਭਰੀ ਜ਼ਿੰਦਗੀ ਬਖਸ਼ਣ ਅਸੀਂ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਦੇ ਹਾਂ ਮਾਤਾ ਜੀ ਦੀ ਸਿਹਤਯਾਬੀ ਲਈ ਅਰਦਾਸ ਜ਼ਰੂਰ ਕਰਿਓ ਜੀ ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਹੈ KEEP SUPPORT HUMANITY MB&what's app no 9780300071 8284800071

 
				
				 
					 
				
				 
					 
				
				 
					 
				
				 
					 
				
				 
				
				 
				
				 
					 
				
				 
				
				 
				
				 
					 
				
				 
					 
				
				 
				
				 
				
				 
				
				 
				
				 
				
				 
				
				 
					 
				
				