ਅਜੇ ਵੀ ਜਿਓਂਦੇ ਹਨ ਮੱਸੇ ਰੰਗੜ ਦੇ ਵਾਰਸ | Heritage Street | Amritsar
ਅਜੇ ਵੀ ਜਿਓਂਦੇ ਹਨ ਮੱਸੇ ਰੰਗੜ ਦੇ ਵਾਰਸ | Heritage Street | Amritsar ਅਕਸਰ ਸਾਡੇ ਲੋਕ ਵਿਆਹਾਂ ਸ਼ਾਦੀਆਂ ਚ ਕਈ ਲੋਕ ਇਹ ਕਹਿਕੇ ਨੱਚਦੇ ਤੇ ਭੰਗੜੇ ਪਾਉਂਦੇ ਹਨ ਕਿ ਬਾਣੀ ਕਹਿੰਦੀ 'ਨਚਣੁ ਕੁਦਣੁ ਮਨ ਕਾ ਚਾਉ' ਤੇ ਇਹ ਲੋਕ ਗੁਰਬਾਣੀ ਸਿਧਾਂਤ ਦੇ ਉਲਟ ਨੱਚਣਾ ਟੱਪਣਾ ਕਰਦੇ ਹਨ। ਇਸ ਗੁਰਬਾਣੀ ਦੀ ਪੰਕਤੀ ਨੂੰ ਅਧਾਰ ਬਣਾਕੇ ਨੱਚਣ ਵਾਲੇ ਇਸਤੋਂ ਅਗਲੀ ਪੰਕਤੀ ਭੁੱਲ ਹੀ ਜਾਂਦੇ ਹਨ ਜੋ ਕਿ ਇੰਝ ਹੈ "ਨਾਨਕ ਜਿਨ੍ਹ੍ਹ ਮਨਿ ਭਉ ਤਿਨ੍ਹ੍ਹਾ ਮਨਿ ਭਾਉ"। ਇਸ ਪੰਕਤੀ ਦੇ ਸੰਪੂਰਨ ਅਰਥ ਕਰੀਏ ਤਾਂ ਪੂਰੀ ਪੰਕਤੀ "ਨਚਿ ਨਚਿ ਹਸਹਿ ਚਲਹਿ ਸੇ ਰੋਇ ॥ ਉਡਿ ਨ ਜਾਹੀ ਸਿਧ ਨ ਹੋਹਿ ॥ ਨਚਣੁ ਕੁਦਣੁ ਮਨ ਕਾ ਚਾਉ ॥ ਨਾਨਕ ਜਿਨ੍ਹ੍ਹ ਮਨਿ ਭਉ ਤਿਨ੍ਹ੍ਹਾ ਮਨਿ ਭਾਉ" ਦੇ ਅਰਥ ਹਨ ਕਿ ਜੋ ਜੀਵ ਨੱਚ ਨੱਚ ਕੇ ਹੱਸਦੇ ਹਨ, ਉਹ (ਅੰਤ ਨੂੰ) ਰੋ ਕੇ (ਏਥੋਂ) ਤੁਰਦੇ ਹਨ। (ਉਂਞ) ਭੀ ਨੱਚਣ ਟੱਪਣ ਨਾਲ ਕਿਸੇ ਉੱਚੀ ਅਵਸਥਾ ਤੇ ਨਹੀਂ ਅੱਪੜ ਜਾਂਦੇ, ਤੇ ਨਾ ਹੀ ਉਹ ਸਿੱਧ ਬਣ ਜਾਂਦੇ ਹਨ। ਨੱਚਣਾ ਕੁੱਦਣਾ (ਕੇਵਲ) ਮਨ ਦਾ ਸ਼ੌਕ ਹੈ, ਹੇ ਨਾਨਕ! ਪ੍ਰੇਮ ਕੇਵਲ ਉਹਨਾਂ ਦੇ ਮਨ ਵਿਚ ਹੀ ਹੈ ਜਿਨ੍ਹਾਂ ਦੇ ਮਨ ਵਿਚ ਰੱਬ ਦਾ ਡਰ ਹੈ। ਇਸੇ ਦੇ ਅਧਾਰ ਤੇ ਅੱਜ ਅਸੀਂ ਭੰਗੜੇ ਗਿੱਧੇ ਤੇ ਹੋਰ ਨਾਚ ਗਾਣੇ ਨੂੰ 'ਪੰਜਾਬੀ ਸੱਭਿਆਚਾਰ' ਕਹਿਕੇ ਪੰਜਾਬ ਦੀ ਵਿਰਾਸਤ ਕਹਿਣ ਵਾਲਿਆਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਬਾਹਰ ਭੰਗੜੇ ਦੇ ਬੁੱਤਾਂ ਬਾਰੇ ਜਾਣਕਾਰੀ ਦੇਣ ਲੱਗੇ ਹਾਂ। ਇਹ ਬੁੱਤ ਦਰਬਾਰ ਸਾਹਿਬ ਦੇ ਐਨ ਸਾਹਮਣੇ ਲਾਉਣ ਦੀ ਲੋੜ ਕਿਉਂ ਪਈ ??? ਕੀ ਸਾਰਾ ਪੰਜਾਬ ਛੱਡ ਕੇ ਸਿਰਫ ਆਹੀ ਜਗਾਹ ਮਿਲੀ ਸੀ ਭੰਗੜੇ ਦੇ ਬੁੱਤ ਲਾਉਣ ਵਾਸਤੇ ???? ਪਹਿਲੀ ਗੱਲ ਤਾਂ ਗੁਰਬਾਣੀ ਦੇ ਸਿਧਾਂਤ ਦੀ ਭੰਗੜੇ ਨਾਲ ਕੀ ਸਾਂਝ ਹੈ। ਗੁਰਬਾਣੀ ਸਿਧਾਂਤ ਗੁਰੂ ਸਾਹਿਬ ਦੀ ਸਾਨੂੰ ਨਿਮਾਣਿਆਂ ਨਿਤਾਣਿਆਂ ਨੂੰ ਰੂਹਾਨੀਅਤ ਤੇ ਪਾਤਸ਼ਾਹੀ ਦੀ ਬਖਸ਼ਿਸ਼ ਹੈ। ਕੀ ਭੰਗੜੇ ਦਾ ਰੁਹਾਨੀਅਤ ਨਾਲ ਕੋਈ ਸਬੰਧ ਹੈ ?? ਕਿਸੇ ਸਮੇਂ ਮੱਸਾ ਰੰਗੜ ਦਰਬਾਰ ਸਾਹਿਬ ਚ ਕੰਜਰੀਆਂ ਨਚਾਇਆ ਕਰਦਾ ਸੀ। ਗੁਰੂ ਦੇ ਲਾਡਲੇ ਪੁੱਤਰਾਂ ਨੇ ਮੱਸੇ ਦਾ ਸਿਰ ਵੱਢ ਕੇ ਕੰਜਰ ਨਾਚ ਬੰਦ ਕਰਾਇਆ। ਪਰ ਹੁਣ ਉਹਨਾਂ ਦੇ ਹੀ ਵਾਰਸਾਂ ਦੇ ਬੁੱਤ ਲਗੇ ਹਨ ਬਾਹਰ ਨੱਚਦਿਆਂ ਦੇ ਤੇ ਲੋਕ ਕਹਿੰਦੇ "ਅਖੇ ਜੀ ਪੰਜਾਬ ਦਾ ਸੱਭਿਆਚਾਰ ਹੈ।" ਬੱਸ ਇੱਕ ਸਿੱਧੀ ਜਿਹੀ ਗੱਲ ਹੈ ਜੋ ਸਾਡਾ ਦੁਸ਼ਮਣ ਸਮਝਦਾ ਹੈ ਜੇ ਅਸੀਂ ਵੀ ਸਮਝ ਲਈਏ ਤਾਂ ਸਾਨੂੰ ਸੌਖਾ ਹੋਜੂ ਸਮਝਣਾ ਕਿ ਇਹ ਬੁੱਤ ਐਥੇ ਕਿਉਂ ਲਾਏ ਗਏ ਹਨ ?? ਸਾਡੇ ਬਜੁਰਗ ਇਹਨਾਂ ਸੱਭਿਆਚਾਰ ਦੇ ਰਾਖੇ ਕਹਾਉਂਦੇ ਗਾਇਕਾਂ ਨੂੰ ਕੰਜਰ ਕਹਿੰਦੇ ਸਨ ਤੇ ਜਿਆਦਾ ਤਰਜੀਹ ਨਹੀਂ ਸੀ ਦਿੰਦੇ ਇਹਨਾਂ ਨੂੰ। ਪਰ ਹੁਣ ਸਾਰੇ ਪੰਜਾਬ ਦੀ ਜਵਾਨੀ ਦਾ center point ਹੀ ਇਹ ਜੋਕਰ ਜਿਹੇ ਆ ਜਿਹਨਾਂ ਨੂੰ ਗਾਉਣਾ ਵੀ ਨਹੀਂ ਆਉਂਦਾ। ਸੁਰ ਤਾਲ ਜਾਂ ਸੰਗੀਤ ਕੀ ਹੁੰਦਾ ਇਹ ਤਾਂ ਵਿਰਲੇ ਜਾਣਦੇ ਪਰ ਜਿਹੜੇ ਜਿਆਦਾ ਵੱਡੇ star ਆ ਉਹ ਤਾਂ ਬੱਸ ਕੰਪਿਊਟਰੀ ਸਾਜਾਂ ਨਾਲ ਹੀ ਗਾਈ ਜਾਂਦੇ ਆ। ਜੇਕਰ ਅੱਜ ਪੰਜਾਬੀਆਂ ਦੀ ਜਿੰਦਗੀ ਚੋਂ ਲੰਡੂ ਗਾਇਕ ਕੱਢ ਦਈਏ ਤਾਂ ਸ਼ਾਇਦ ਕੁਝ ਬਚਣਾ ਹੀ ਨਹੀਂ ਜਿੰਦਗੀ ਚ। 24 ਘੰਟੇ ਆਹ ਗਾਣਾ ਆ ਗਿਆ ਉਹ ਆ ਗਿਆ,ਫਲਾਨੇ ਦੀ ਫਿਲਮ ਆਗੀ,ਢਮਕਾਨੇ ਦੀ ਅਖਾੜਾ ਆ ਗਿਆ। ਪਰ ਜਿਹੜੇ ਮਾੜੇ ਮੋਟੇ ਬਚੇ ਸੀ ਗੁਰੂਘਰ ਨਾਲ ਜੁੜੇ ਹੋਣ ਕਰਕੇ। ਹੁਣ ਉਹਨਾਂ ਨੂੰ ਵੀ ਇਸ ਪਾਸੇ ਲਾਉਣ ਵਾਸਤੇ ਸਕੀਮਾਂ ਘੜੀਆਂ ਜਾ ਰਹੀਆਂ। ਇਹ ਬੁੱਤ ਵੀ ਇੱਕ ਨਮੁਨਾ ਹੈ ਉਹਨਾਂ ਸਕੀਮਾਂ ਦਾ। ਸਿੱਖ ਇਤਿਹਾਸ ਚ ਜਿੰਨੇ ਵੀ ਸਿੰਘ ਅਤੇ ਸੂਰਮੇ ਹੋਏ ਹਨ ਜਿਹਨਾਂ ਨੇ ਗੁਰੂ ਦੇ ਰਾਹ ਤੇ ਚਲਦਿਆਂ ਸਿਰ ਦਿੱਤੇ ਜਾਂ ਰਾਜ ਸਥਾਪਤ ਕੀਤੇ। ਕੀ ਉਹ ਭੰਗੜੇ ਪਾਉਂਦੇ ਸਨ ਜਾਂ ਖੰਡੇ ਦੀ ਧਾਰ ਉੱਤੇ ਨਚਦੇ ਸਨ? ਪਿੰਡਾਂ ਚੋਂ ਉਠ ਕੇ ਹਿੰਦ ਸਰਕਾਰ ਨੂੰ ਵਖਤ ਪਾਉਣ ਵਾਲੇ ਖਾੜਕੂ ਭੰਗੜੇ ਪਾਉਂਦੇ ਸਨ ਜਾਂ ਹੋਰ ਕਿਸੇ ਮਿੱਟੀ ਦੇ ਬਣੇ ਸਨ??? ਸਮਝਣਾ ਪੈਣਾ ਕਿ ਜੋ ਸਾਡਾ ਵਿਰਸਾ ਸੀ ਤੇ ਹੈ ਉਹ ਆਹ ਸਟੇਜਾਂ ਤੇ ਕੰਜਰਖਾਨੇ ਕਰਦੇ ਨਚਾਰ ਗਾਇਕ ਨਹੀਂ ਹਨ। ਸਾਡਾ ਵਿਰਸਾ ਤਾਂ ਸਰਹੰਦ ਦੀਆਂ ਨੀਹਾਂ ਚੋਂ ਸੂਬਾ ਸਰਹੰਦ ਤੇ ਸੁੱਚਾ ਨੰਦ ਨੂੰ ਟਿੱਚ ਜਾਣਕੇ ਮੌਤ ਨੂੰ ਟਿੱਚਰਾਂ ਕਰਨ ਵਾਲੇ ਸਾਹਿਬਜ਼ਾਦੇ ਹਨ। ਸਟੇਜਾਂ ਤੇ ਨੱਚਦੇ ਇਹ ਨਚਾਰ ਕੀ ਜਾਨਣ ਕਿ ਧਰਮ ਹੇਤ ਸੀਸ ਦੇਣ ਲਈ ਖੰਡੇ ਦੀ ਧਾਰ ਤੇ ਨੱਚਣਾ ਕੀ ਹੁੰਦਾ ?? ਇਹ ਭੰਗੜੇ-ਗਿੱਧੇ ਨਾ ਤਾਂ ਪੰਜਾਬ ਦਾ ਸੱਭਿਆਚਾਰ ਸੀ ਤੇ ਨਾ ਹੈ। ਅਕਲ ਨੂੰ ਹੱਥ ਮਾਰੋ ਸਿੱਖੋ !! ਨਹੀਂ ਵਿਆਹਾਂ ਚ ਕੰਜਰ ਗੀਤਾਂ ਤੇ ਚਲਦੀਆਂ ਗੋਲੀਆਂ ਕਿਸੇ ਦਿਨ ਤੁਹਾਡੇ ਪਰਿਵਾਰਾਂ ਦੇ ਲਹੂ ਚ ਨਹਾਹੁਣਗੀਆਂ ਤੇ ਫਿਰ ਕਿਹੋ ਸੱਭਿਆਚਾਰ !! ਜਦੋਂ ਸਟੇਜ ਤੇ ਨੱਚਦੀ ਡਾਂਸਰ ਨਾਲ ਦਾਦੇ ਦੀ ਉਮਰ ਦਾ ਬਾਬਾ ਨੱਚੇ ਤੇ ਸਾਹਮਣੇ ਬੈਠੀ ਪੋਤੀ ਦੇਖਕੇ ਸ਼ਰਮਸਾਰ ਨਾ ਹੋਵੇ ਤਾਂ ਫਿਰ ਅਜਿਹੇ ਸੱਭਿਆਚਾਰ ਨਾਲੋਂ ਡੁੱਬਕੇ ਮਰਨਾ ਚੰਗਾ... (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **