Manukhta Di Sewa Society Ludhiana
ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਮੇਹਰ ਨਾਲ ਅੱਜ ਸਾਡੇ "ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ" ਪਰਿਵਾਰ ਨੂੰ "ਗੁਰਦੁਆਰਾ ਆਲਮਗੀਰ ਸਾਹਿਬ" (ਲੁਧਿਆਣਾ) ਦੇ ਵਿੱਚ ਰਿਹ ਰਹੇ ਵੀਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਇਹ ਵੀਰ ਦਾ ਨਾਮ "ਦਵਿੰਦਰ ਸਿੰਘ ਦੇਵਗਨ" ਹੈ। ਇਨ੍ਹਾਂ ਦਾ ਪਿੰਡ "ਕੈਲਪੁਰ" ਜਿਲ੍ਹਾਂ (ਲੁਧਿਆਣਾ) ਹੈ, ਪਰ ਪਿਛਲੇ (20 ਸਾਲ) ਤੋਂ "ਗੁਰਦੁਆਰਾ ਆਲਮਗੀਰ ਸਾਹਿਬ" ਵਿੱਚ "ਲੰਗਰ ਦੀ ਸੇਵਾ" ਨਿਭਾ ਰਹੇ ਸਨ। ਹੁਣ "ਦਵਿੰਦਰ ਸਿੰਘ ਦੇਵਗਨ" ਵੀਰ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋਣ ਕਰਕੇ "ਗੁਰੂਘਰ" ਦਾ ਕੋਈ ਵੀ ਪ੍ਬੰਧਕ ਇਨਾਂ ਦੀ ਸਾਂਭ ਸੰਭਾਲ ਲਈ ਅੱਗੇ ਨਹੀਂ ਆਇਆ। ਸਾਡੇ ਸੇਵਾ ਪਰਿਵਾਰ ਵੱਲੋਂ ਵੀਰ ਨੂੰ ਦੀਪਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਡਾਕਟਰਾਂ ਮੁਤਾਬਿਕ "ਦਵਿੰਦਰ ਸਿੰਘ ਦੇਵਗਨ" ਵੀਰ ਦੀ ਹਾਲਤ (#Critical) ਨਾਜੁਕ ਦੱਸੀ ਜਾ ਰਹੀ ਹੈ। ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ "ਗੁਰੂਘਰ ਦੇ ਸੇਵਾਦਾਰ" ਦੀ (ਸੇਵਾ-ਸੰਭਾਲ) ਦੀ ਜਿੰਮੇਵਾਰੀ ਸਾਡੀ ਟੀਮ ਨੂੰ ਬਖਸ਼ੀ ਹੈ। ਸਾਰੇ ਵੀਰਾਂ-ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ "ਦਵਿੰਦਰ ਸਿੰਘ ਦੇਵਗਨ" ਵੀਰ ਦੀ ਚੰਗੀ ਸਿਹਤਯਾਬੀ ਲਈ ਅਰਦਾਸ ਜਰੂਰ ਕਰਿਓ ਜੀ। #Manukhta_Di_Sewa_Sab_ton_Waddi_Sewa #Keep_Support_Humanity 9780300071, 8284800071 KEEP SUPPORT HUMANITY 🙏 Manukhta Di Sewa Society Ludhiana Mobile number +919780300071, +918284800071 social link Facebook - https://www.facebook.com/mdssociety/ instagram - https://www.instagram.com/manu....khta_di_sewa/?igshid