ਮੇਰੀ ਵੀਡਿਓ ਸਾਇਦ ਤੁਹਾਨੂੰ ਚੰਗੀ ਨਾ, ਪਰ ਇੱਕ ਵਾਰ ਵੇਖ਼ ਲਿਓ || ਹੱਥ ਬੰਨ ਕੇ ਬੇਨਤੀ ਇਸ ਤਰਾਂ ਦੀ ਫੋਟੋ ਨਾ ਬਣਾਓ
ਮੇਰੀ ਵੀਡਿਓ ਸਾਇਦ ਤੁਹਾਨੂੰ ਚੰਗੀ ਨਾ, ਪਰ ਇੱਕ ਵਾਰ ਵੇਖ਼ ਲਿਓ || ਹੱਥ ਬੰਨ ਕੇ ਬੇਨਤੀ ਇਸ ਤਰਾਂ ਦੀ ਫੋਟੋ ਨਾ ਬਣਾਓ ਮੇਰੀ ਫੇਸਬੁੱਕ ਚਲਾਉਣ ਵਾਲੇ ਜਿਹੜੇ ਅੰਨੀ ਸ਼ਰਧਾ ਦੇ ਭਗਤ ਆ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਜਿਹੜੀਆਂ ਤਸਵੀਰਾਂ ਦੇ ਉੱਪਰ ਖਾਸ ਕਰਕੇ ਵਾਹਿਗੁਰੂ ਲਿਖਿਆ ਹੁੰਦਾ ਇਹਨਾਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਵੇਖ ਲਿਆ ਕਰੋ ਮੈਂ ਤੁਹਾਡੇ ਸਾਹਮਣੇ ਕੁਝ ਕ ਤਸਵੀਰਾਂ ਲੈ ਕੇ ਆਇਆ ਤੁਸੀਂ ਇਹਨਾਂ ਤਸਵੀਰਾਂ ਨੂੰ ਚੰਗੀ ਤਰ੍ਹਾਂ ਦੇਖੋ ਕਿ ਇਸ ਦਾ ਕੋਈ ਸਿੱਖ ਧਰਮ ਦੇ ਨਾਲ ਸਬੰਧ ਹੈ ਧਰਮ ਚਾਹੇ ਕੋਹੀ ਵੀ ਹੋਵੇ ਹਿੰਦੂ ਧਰਮ ਮੁਸਲਮਾਨ ਸਿੱਖ ਇਸਾਈ ਅਸਲ ਦੇ ਵਿੱਚ ਉਸ ਵਿੱਚ ਪਹਿਲਾਂ ਹੀ ਬਹੁਤ ਜਿਆਦਾ ਕਾਲਪਨਿਕ ਫੋਟੋ ਬਣੀਆਂ ਹੋਈਆਂ ਹਨ ਪਰ ਜੇ ਆਪਾਂ ਦੇਖਿਆ ਜਾਵੇ ਇਹਨਾਂ ਫੋਟੋਆਂ ਦੇ ਹਿਸਾਬ ਦੇ ਨਾਲ ਉਹਨਾਂ ਫੋਟੋਆਂ ਦੇ ਵਿੱਚੋਂ ਕੁਛ ਨਾ ਕੁਛ ਉਹਨਾਂ ਦਾ ਮਤਲਬ ਨਿਕਲਦਾ ਪਰ ਜਿਹੜੀਆਂ ਇਹ ਵਾਲੀਆਂ ਫੋਟੋ ਏਆਈ ਤਕਨੀਕ ਦੇ ਨਾਲ ਬਣਾਈਆਂ ਜਾਂਦੀਆਂ ਹਨ ਇਹ ਹਰ ਧਰਮ ਨੂੰ ਖੋਰਾ ਲਗਾ ਰਹੀਆਂ ਹਨ ਕਿਉਂਕਿ ਬਹੁਤ ਤਰ੍ਹਾਂ ਦੀਆਂ ਇਹੋ ਜਿਹੀਆਂ ਫੋਟੋ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਜਾਂਦੀਆਂ ਹਨ ਅਤੇ ਤੁਹਾਨੂੰ ਇਮੋਸ਼ਨਲ ਬਲੈਕਮੇਲ ਕੀਤਾ ਜਾਂਦਾ ਹੈ। ਕਿ ਲਿਖੋ ਜੀ ਵਾਹਿਗੁਰੂ ਧੰਨ ਗੁਰੂ ਨਾਨਕ ਜੈ ਮਾਤਾ ਦੀ ਜੈ ਭੋਲੇ ਸ਼ੰਕਰ ਕੁਛ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਤੁਹਾਨੂੰ ਗੁਮਰਾਹ ਕੀਤਾ ਜਾਂਦਾ ਕਿਰਪਾ ਕਰਕੇ ਜੇਕਰ ਤੁਸੀਂਫੇਸਬੁਕ ਚਲਾਉਂਦੇ ਹੋ ਇਹੋ ਜਿਹੀਆਂ ਫੋਟੋ ਦੇਖਦੇ ਹੋ ਜਿਨਾਂ ਦੇ ਉੱਪਰ ਵਾਹਿਗੁਰੂ ਜਾਂ ਜੈ ਸ਼੍ਰੀ ਰਾਮ ਜਾਂ ਭੋਲੇਨਾਥ ਜੋ ਵੀ ਕੋਈ ਕਮੈਂਟ ਕਰਦੇ ਹੋ ਪਹਿਲਾਂ ਫੋਟੋ ਨੂੰ ਚੰਗੀ ਤਰ੍ਹਾਂ ਵੇਖ ਲਿਆ ਕਰੋ ਫਿਰ ਉਸ ਤੋਂ ਬਾਅਦ ਕਮੈਂਟ ਕਰਿਆ ਕਰੋ ਮੈਂ ਇਹ ਗੱਲ ਨਹੀਂ ਤੁਹਾਨੂੰ ਕਹਿੰਦਾ ਕਿ ਤੁਸੀਂ ਵਾਹਿਗੁਰੂ ਜਾਂ ਜੈ ਸ਼੍ਰੀ ਰਾਮ ਕੁਛ ਵੀ ਨਾ ਲਿਖੋ ਪਰ ਉਸ ਚੀਜ਼ ਨੂੰ ਪਹਿਲਾਂ ਦੇਖ ਕੇ ਫਿਰ ਕਮੈਂਟ ਕਰਿਆ ਕਰੋ ਕਿਉਂਕਿ ਏਆਈ ਤਕਨੀਕ ਬਹੁਤ ਖਤਰਨਾਕ ਤਕਨੀਕ ਆ ਜੋ ਕਿ ਹਰ ਚੀਜ਼ ਨੂੰ ਖੋਰਾ ਲਗਾਵੇਗੀ ਇਸ ਲਈ ਜਿੰਨਾ ਕੁ ਹੋ ਸਕਦਾ ਤੁਸੀਂ ਇਸ ਤੋਂ ਸੁਚੇਤ ਰਹੋ ਤੇ ਹੋਰ ਵੀ ਮੈਂ ਵੀਰਾਂ ਨੂੰ ਅਪੀਲ ਕਰਦਾ ਕਿ ਇਹੋ ਜਿਹੀਆਂ ਜਿਹੜੀਆਂ ਫੋਟੋ ਹੁੰਦੀਆਂ ਉਹਨੂੰ ਵੇਖ ਕੇ ਉਹਨਾਂ ਤੇ ਗੌਰ ਕਰਕੇ ਇਸ ਦੇ ਖਿਲਾਫ ਆਵਾਜ਼ ਉਠਾਈ ਜਾਵੇ ਤੇ ਬਾਕੀ ਪੇਜਾਂ ਵਾਲੇ ਵੀਰਾਂ ਨੂੰ ਵੀ ਮੇਰੀ ਬੇਨਤੀ ਆ ਵੀ ਤੁਸੀਂ ਯਾਰ ਫੋਟੋ ਪਾ ਲਓ ਕੋਈ ਵੀ ਪਾ ਲਓ ਪਰ ਇਹੋ ਜਿਹੀਆਂ ਫੋਟੋ ਨਾ ਪਾਓ ਜਿਨਾਂ ਦਾ ਕੋਈ ਮਤਲਬ ਨਹੀਂ ਨਿਕਲਦਾ ਜੇਕਰ ਮੇਰੀ ਪੋਸਟ ਵਧੀਆ ਲੱਗੀ ਤਾਂ ਅੱਗੇ ਭੇਜ ਦਿਓ ਜੇਕਰ ਨਾ ਚੰਗੀ ਲੱਗੀ ਤਾਂ ਤੁਹਾਡੀ ਮਰਜ਼ੀ ਧੰਨਵਾਦ ਜੀ