ਜਿੱਤਣ ਮਗਰੋਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ Gurdwara Sahib ਪੁੱਜੇ Justin Trudeau
#PMJustinTrudeau #JustinTrudeauGurdwara #CanadaPM ਜਿੱਤਣ ਮਗਰੋਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ Gurdwara Sahib ਪੁੱਜੇ Justin Trudeau ਕੈਨੇਡਾ ’ਚ ਇੱਕ ਵਾਰ ਫਿਰ ਲਿਬਰਲ ਪਾਰਟੀ ਦੇ ਆਗੂ ਸ੍ਰੀ ਜਸਟਿਨ ਟਰੂਡੋ ਦਾ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੋ ਗਿਆ ਹੈ। ਇਸ ਵਾਰ ਉਹ ਭਾਵੇਂ ਸੰਸਦ ’ਚ ਬਹੁਮੱਤ ਵਿੱਚ ਨਹੀਂ ਹੋਣਗੇ ਪਰ ਫਿਰ ਵੀ ਉਹ ਘੱਟ–ਗਿਣਤੀ ਸਰਕਾਰ ਦੇ ਪ੍ਰਧਾਨ ਮੰਤਰੀ ਹੋਣਗੇ। ਹੁਣ ਤੱਕ ਦੇ ਕੈਨੇਡੀਅਨ ਸੰਸਦੀ ਚੋਣ ਨਤੀਜਿਆਂ ਦੇ ਰੁਝਾਨਾਂ ਤੇ ਨਤੀਜਿਆਂ ਮੁਤਾਬਕ ਸ੍ਰੀ ਟਰੂਡੋ ਨੂੰ ਹੁਣ ਛੋਟੀਆਂ ਪਾਰਟੀਆਂ ਦੀ ਮਦਦ ਨਾਲ ਸਰਕਾਰ ਬਣਾਉਣੀ ਹੋਵੇਗੀ। ਕੱਲ ਜਸਟਿਨ ਟਰੂਡੋ ਨਤੀਜਿਆਂ ਤੋਂ ਬਾਅਦ ਗੁਰਦਵਾਰਾ ਸਾਹਿਬ ਮੱਥਾ ਟੇਕਣ ਵੀ ਪਹੁੰਚੇ ਜਿਥੇ ਉਹਨਾਂ ਨਾਲ ਸਾਬਕਾ ਰਖਿਆ ਮੰਤਰੀ ਕਨੇਡਾ ਸਰਦਾਰ ਹਰਜੀਤ ਸਿੰਘ ਸੱਜਣ ਵੀ ਸਨ। ਗੁਰਦਵਾਰਾ ਸਾਹਿਬ ਵਿਖੇ ਉਹਨਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਕੀਰਤਨ ਸਰਵਣ ਕੀਤਾ। ਕੈਨੇਡੀਅਨ ਸੰਸਦ ਦੇ ਹੇਠਲੇ ਸਦਨ ‘ਹਾਊਸ ਆੱਫ਼ ਕਾਮਨਜ਼’ ਦੀਆਂ 338 ਸੀਟਾਂ ਵਿੱਚ ਬਹੁਮੱਤ ਲਈ 170 ਸੀਟਾਂ ਚਾਹੀਦੀਆਂ ਹੁੰਦੀਆਂ ਹਨ। ਲਿਬਰਲ ਪਾਰਟੀ ਹੁਣ ਤੱਕ 156 ਸੀਟਾਂ ਜਿੱਤ ਚੁੱਕੀ ਹੈ। ਪਿਛਲੀ ਵਾਰ ਸਾਲ 2015 ਦੀਆਂ ਚੋਣਾਂ ਵੇਲੇ ਸ੍ਰੀ ਟਰੂਡੋ ਦੀ ਲਿਬਰਲ ਪਾਰਟੀ ਨੇ 184 ਸੀਟਾਂ ਜਿੱਤੀਆਂ ਸਨ। ਇਸ ਵਾਰੀ ਬਹੁਮਤ ਨਾ ਮਿਲਣ ਕਰਕੇ ਟਰੂਡੋ ਹੁਣ ਸਰਦਾਰ ਜਗਮੀਤ ਸਿੰਘ ਦੀ NDP ਨਾਲ ਹੱਥ ਮਿਲਾਕੇ ਸਰਕਾਰ ਬਣਾਉਣਗੇ। ਸੋ ਜਗਮੀਤ ਸਿੰਘ ਦੀ ਪਾਰਟੀ ਭਾਵੇਂ ਬਹੁਮਤ ਪ੍ਰਾਪਤ ਨਹੀਂ ਕਰ ਸਕੀ ਪਰ ਜਗਮੀਤ ਸਿੰਘ ਆਪਣੀ ਸੀਟ ਬਰਨਬੀ ਦੱਖਣੀ ਤੋਂ ਬਹੁਮਤ ਨਾਲ ਜਿੱਤ ਗਏ ਹਨ ਤੇ ਹੁਣ King Maker ਬਣਕੇ ਟਰੂਡੋ ਨਾਲ ਸਰਕਾਰ ਬਣਾਉਣਗੇ। ਕਨਜ਼ਰਵੇਟਿਵ ਪਾਰਟੀ 122 ਸੀਟਾਂ ਜਿੱਤ ਕੇ ਦੂਜੇ ਨੰਬਰ ’ਤੇ ਹੈ। ਕੈਨੇਡਾ ’ਚ ਪਿਛਲੇ 15 ਸਾਲਾਂ ਦੌਰਾਨ ਐਤਕੀਂ ਚੌਥੀ ਵਾਰ ਘੱਟ–ਗਿਣਤੀ ਸਰਕਾਰ ਬਣਨ ਜਾ ਰਹੀ ਹੈ। ਇੰਝ ਐਤਕੀਂ ਬਹੁਮੱਤ ਦੀ ਘਾਟ ਕਾਰਨ ਸ੍ਰੀ ਟਰੂਡੋ ਦੀ ਸਰਕਾਰ ਨੂੰ ਬਿਲ ਪਾਸ ਕਰਨ ਲਈ ਹੋਰਨਾਂ ਪਾਰਟੀਆਂ ਦੀ ਜ਼ਰੂਰਤ ਪਿਆ ਕਰੇਗੀ। ਉਹ ਕੋਈ ਰਸਮੀ ਗੱਠਜੋੜ ਵੀ ਕਾਇਮ ਕਰ ਸਕਦੇ ਹਨ। ਹੋ ਸਕਦਾ ਹੈ ਕਿ ਤੀਜੇ ਸਥਾਨ ’ਤੇ ਰਹਿਣ ਵਾਲੀ ਬਲਾਕ ਕਿਊਬੇਕੋਇਸ ਤੇ ਚੌਥੇ ਸਥਾਨ ’ਤੇ ਰਹੀ ਨਿਊ ਡੈਮੋਕ੍ਰੈਟਿਕ ਪਾਰਟੀ ਕੋਲ ਇੰਨੀਆਂ ਕੁ ਸੀਟਾਂ ਹਨ ਕਿ ਜਿਸ ਨਾਲ ਲਿਬਰਲ ਸਰਕਾਰ ਚੱਲਦੀ ਰਹਿ ਸਕਦੀ ਹੈ। ਸੰਸਦ ਵਿੱਚ ਟਰੂਡੋ ਸਰਕਾਰ ਦੀ ਪਹਿਲੀ ਪ੍ਰੀਖਿਆ ਗਵਰਨਰਲ–ਜਨਰਲ ਦੇ ਭਾਸ਼ਣ ਵੇਲੇ ਹੋਵੇਗੀ; ਜਦੋਂ ਸਦਨ ’ਚ ਵੋਟਿੰਗ ਹੋਵੇਗੀ। ਜੇ ਉਦੋਂ ਸਰਕਾਰ ਡਿੱਗ ਜਾਂਦੀ ਹੈ, ਤਾਂ ਗਵਰਨਰ–ਜਨਰਲ ਕਿਸੇ ਹੋਰ ਪਾਰਟੀ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਸਕਦੇ ਹਨ। ਇੰਝ ਅਗਲੇ ਕੁਝ ਦਿਨ ਕੈਨੇਡੀਅਨ ਸਿਆਸਤ ਵਿੱਚ ਦਿਲਚਸਪ ਬਣੇ ਰਹਿਣਗੇ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **