Video paused

ਕਦੇ ਸੀ Gurudwara Rakab Ganj ਦੀ ਜਮੀਨ,ਹੁਣ ਬਣੇਗੀ ਓਥੇ ਨਵੀਂ ਪਾਰਲੀਮੈਂਟ | Surkhab TV

Playing next video...

ਕਦੇ ਸੀ Gurudwara Rakab Ganj ਦੀ ਜਮੀਨ,ਹੁਣ ਬਣੇਗੀ ਓਥੇ ਨਵੀਂ ਪਾਰਲੀਮੈਂਟ | Surkhab TV

Surkhab Tv
Followers

ਕਦੇ ਸੀ Gurudwara Rakab Ganj ਦੀ ਜਮੀਨ,ਹੁਣ ਬਣੇਗੀ ਓਥੇ ਨਵੀਂ ਪਾਰਲੀਮੈਂਟ | Surkhab TV ਭਾਰਤੀ ਸੰਸਦ ਯਾਨੀ ਪਾਰਲੀਮੈਂਟ ਭਾਰਤ ਦੀ ਸਰਬ-ਉਚ ਵਿਧਾਨਕ ਸਭਾ ਹੈ। ਭਾਰਤੀ ਸੰਸਦ ਵਿੱਚ ਰਾਸ਼ਟਰਪਤੀ ਅਤੇ ਦੋ ਸਦਨ - ਲੋਕਸਭਾ (ਲੋਕਾਂ ਦਾ ਸਦਨ) ਅਤੇ ਰਾਜ ਸਭਾ (ਰਾਜਾਂ ਦਾ ਸਦਨ) ਹੁੰਦੇ ਹਨ। ਹੁਣ ਇਸੇ ਸੰਸਦ ਬਾਰੇ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਭਾਰਤ ਦੀ ਨਵੀਂ ਸੰਸਦ ਬਣਾਈ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ 'ਟਾਟਾ ਪ੍ਰਾਜੈਕਟਸ ਲਿਮਟਿਡ' ਨੇ 861.90 ਕਰੋੜ ਦੀ ਲਾਗਤ ਨਾਲ ਉਸਾਰੀ ਜਾਣ ਵਾਲੀ ਭਾਰਤੀ ਸੰਸਦ ਦੀ ਨਵੀਂ ਇਮਾਰਤ ਦਾ ਠੇਕਾ ਹਾਸਲ ਕਰ ਲਿਆ ਹੈ। ਸੈਂਟਰਲ ਵਿਸਟਾ ਰੀਡਿਵੈਲਪਮੈਂਟ ਪ੍ਰਾਜੈਕਟ ਤਹਿਤ ਸੰਸਦ ਦੀ ਨਵੀਂ ਇਮਾਰਤ ਮੌਜੂਦਾ ਪੁਰਾਣੀ ਇਮਾਰਤ ਦੇ ਨਜ਼ਦੀਕ ਹੀ ਉਸਾਰੀ ਜਾਵੇਗੀ। ਇਹ ਪੂਰਾ ਪ੍ਰਾਜੈਕਟ 21 ਮਹੀਨਿਆਂ ’ਚ ਮੁਕੰਮਲ ਹੋਣ ਦੀ ਸੰਭਾਵਨਾ ਹੈ। ਕੇਂਦਰੀ ਲੋਕ ਨਿਰਮਾਣ ਵਿਭਾਗ ਮੁਤਾਬਕ ਨਵੀਂ ਇਮਾਰਤ ਪਾਰਲੀਮੈਂਟ ਹਾਊਸ ਐਸਟੇਟ ਦੇ ਪਲਾਟ ਨੰਬਰ 118 ’ਤੇ ਬਣੇਗੀ। ਨਵੀਂ ਇਮਾਰਤ ਦੀ ਉਸਾਰੀ ਤਕ ਮੌਜੂਦਾ ਸੰਸਦੀ ਇਮਾਰਤ ’ਚ ਆਮ ਵਾਂਗ ਕੰਮ ਚਲਦਾ ਰਹੇਗਾ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਦਿੱਲੀ ਵਿਚਲੀ ਪਾਰਲੀਮੈਂਟ, ਰਾਸ਼ਟਰਪਤੀ ਭਵਨ ਅਤੇ ਇਸਦੇ ਆਲੇ ਦੁਆਲੇ ਬਣੀਆਂ ਬਹੁਤੀਆਂ ਸਰਕਾਰੀ ਇਮਾਰਤਾਂ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਜਾਇਦਾਦ ‘ਤੇ ਬਣੀਆਂ ਹਨ। 1907 ਤੱਕ ਇਹ ਸਾਰੀ ਜਾਇਦਾਦ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਮਲਕੀਅਤ ਸੀ ਪਰ ਜਦ ਅੰਗਰੇਜ਼ਾਂ ਨੇ ਭਾਰਤ ਦੀ ਰਾਜਧਾਨੀ ਕਲਕੱਤੇ ਤੋਂ ਬਦਲ ਕੇ ਦਿੱਲੀ ਲਿਆਂਦੀ ਤਾਂ ਉਸ ਦੌਰ ਦੇ ਕੁਝ ਸਿੱਖ ਆਗੂਆਂ ਨੇ ਫੋਕੀ ਬੱਲੇ-ਬੱਲੇ ਖੱਟਦਿਆਂ ਇਹ ਪ੍ਰਮੁੱਖ ਜਾਇਦਾਦ ਬਿਨਾ ਬਹੁਤਾ ਕੁਝ ਲਿਆਂ ਅੰਗਰੇਜਾਂ ਨੂੰ ਸੌਂਪ ਦਿੱਤੀ। ਹਮੇਸ਼ਾ ਵਾਂਗ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੇ ਚੰਦ ਸਿੱਖ ਆਗੂ ਇਹ ਸਿੱਖ ਹਿਤ ਵੇਚ ਕੇ ਤੁਰਦੇ ਬਣੇ ਤੇ ਹੁਣ ਨਵੀਂ ਬਣ ਰਹੀ ਭਾਰਤ ਦੀ ਸੰਸਦ ਗੁਰਦਵਾਰਾ ਰਕਾਬਗੰਜ ਦੀ ਮਲਕੀਅਤ ਵਾਲੀ ਥਾਂ ਤੇ ਬਣਾਈ ਜਾ ਰਹੀ ਹੈ। 11 ਮਾਰਚ 1783 ਨੂੰ ਸ੍ਰ ਬਘੇਲ ਸਿੰਘ ਲਾਲ ਕਿਲੇ ਅੰਦਰ ਦਾਖਲ ਹੋਇਆ ਜਦੋਂ ਸ: ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ। ਸਰਦਾਰ ਬਘੇਲ ਸਿੰਘ ਨੇ ਆਪਣੇ ਬਾਦਸ਼ਾਹੀ ਸਮੇਂ ਦੌਰਾਨ ਦਿੱਲੀ ਵਿਚ ਗੁਰਦੁਆਰਿਆਂ ਦੀ ਉਸਾਰੀ ਲਈ ‘ਚੂੰਗੀ ਵਸੂਲੀ’ ਦਾ 37.5 ਪ੍ਰਤੀਸ਼ਤ ਭਾਗ ਸਿੱਖਾਂ ਨੂੰ ਆਪਣੇ ਕੋਲ ਰੱਖਣ ਦਾ ਹੁਕਮ ਦਿੱਤਾ। ਕੋਤਵਾਲੀ, ਚਾਂਦਨੀ ਚੌਕ ਅਤੇ ਸ਼ਹਿਰ ਦੀਆਂ ਸਾਰੀਆਂ ਚੂੰਗੀਆਂ ਦਾ ਅਧਿਕਾਰ ਆਪਣੇ ਕੋਲ ਰੱਖਣ ਦਾ ਹੁਕਮ ਦਿੱਤਾ। ਸਿੱਖ ਸਰਦਾਰਾਂ ਨੇ ਆਪਣਾ ਵੱਖਰਾ ਮੁੱਖ ਦਫਤਰ ਸਬਜ਼ੀ ਮੰਡੀ ਵਿਚ ਬਣਾ ਲਿਆ ਤਾਂ ਜੋ ਉਨ੍ਹਾਂ ਦੁਆਰਾ ਬਣਾਈਆਂ ਜਾਂਦੀਆਂ ਯੋਜਨਾਵਾਂ ਬਾਰੇ ਲਾਲ ਕਿਲ੍ਹੇ ਦੇ ਛੜਯੰਤਰੀ ਅਫਸਰ ਨਾ ਭਾਂਪ ਸਕਣ। ਇਸੇ ਕਰ ਕੇ ਸਿੱਖ ਸਰਦਾਰਾਂ ਨੇ ਲਾਲ ਕਿਲ੍ਹੇ ਤੋਂ ਹਟਵੀਂ ਅਤੇ ਨਿਵੇਕਲੀ ਥਾਂ ’ਤੇ 30 ਹਜ਼ਾਰ ਫੌਜ ਨਾਲ ਆਪਣਾ ਪੜਾਅ ਪਾਇਆ ਇਸ ਥਾਂ ਨੂੰ ਹੁਣ ਦਿੱਲੀ ਵਿਖੇ 'ਤੀਸ ਹਜ਼ਾਰੀ' ਨਾਂ ਨਾਲ ਜਾਣਿਆ ਜਾਂਦਾ ਹੈ। ਉਦੋਂ ਤੋਂ ਹੀ ਖਾਲਸੇ ਨੇ ਦਿੱਲੀ ਦੇ ਇਹਨਾਂ ਇਲਾਕਿਆਂ ਤੇ ਆਪਣਾ ਕਬਜ਼ਾ ਕੀਤਾ ਸੀ ਜੋ ਵੱਖ ਵੱਖ ਗੁਰਦਵਾਰਿਆਂ ਦੀ ਉਸਾਰੀ ਕਰਕੇ ਜਮੀਨਾਂ ਇਹਨਾਂ ਗੁਰਦਵਾਰਿਆਂ ਦੇ ਨਾਮ ਲਵਾਈਆਂ ਗਈਆਂ ਸਨ ਜਿਥੇ ਹੁਣ ਭਾਰਤ ਦੀ ਸੰਸਦ ਤੇ ਹੋਰ ਉਮਰਤਾਂ ਉਸਰੀਆਂ ਹਨ। ਨਵੀਂ ਬਣ ਰਹੀ ਸੰਸਦ ਵਿਚ ਇਹਨਾਂ ਹੀ ਥਾਵਾਂ ਚੋਂ ਗੁਰਦਵਾਰਾ ਰਕਾਬਗੰਜ ਸਾਹਿਬ ਦੀ ਮਲਕੀਅਤ ਤੇ ਉਸਾਰੀ ਜਾ ਰਹੀ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/JncX6CVbZYyBWg2jVfILXT ** Subscribe and Press Bell Icon also to get Notification on Your Phone **

Show more