ਨਗਰ ਕੀਰਤਨ ਮੌਕੇ ਪਾਏ ਗਏ ਭੰਗੜੇ | Nagar Kirtan Canada
ਨਗਰ ਕੀਰਤਨ ਮੌਕੇ ਪਾਏ ਗਏ ਭੰਗੜੇ | Nagar Kirtan Canada ਅਕਸਰ ਕਿਹਾ ਜਾਂਦਾ ਹੈ ਕਿ ਵਿਦੇਸ਼ਾਂ ਵਿਚ ਸਿੱਖੀ ਦੀ ਚੜ੍ਹਦੀ ਕਲਾਹ ਪੰਜਾਬ ਦੇ ਮੁਕਾਬਲੇ ਜਿਆਦਾ ਹੈ। ਵਿਦੇਸ਼ਾਂ ਵਿਚ ਨਿਕਲਦੇ ਨਗਰ ਕੀਰਤਨ ਮੌਕੇ ਸਿੱਖੀ ਜਾਹੋ ਜਲਾਲ ਦੀਆਂ ਤਸਵੀਰਾਂ ਤੇ ਵੀਡੀਓ ਆਪਾਂ ਅਕਸਰ ਦੇਖਦੇ ਹੀ ਰਹਿੰਦੇ ਹਾਂ। ਪਰ ਇਸ ਵਾਰੀ ਕਨੇਡਾ ਦੇ ਵੈਨਕੂਵਰ ਨਗਰ ਕੀਰਤਨ ਮੌਕੇ ਜੋ ਕੁਝ ਹੋਇਆ ਉਹ ਬਹੁਤ ਹੀ ਅਫਸੋਸਜਨਕ ਤੇ ਸਿੱਖੀ ਵਿਚ ਆਏ ਨਿਘਾਰ ਦੀ ਨਿਸ਼ਾਨੀ ਕਹੀ ਜਾ ਸਕਦੀ ਹੈ। ਇਸ ਨਗਰ ਕੀਰਤਨ ਮੌਕੇ ਸਟੇਜ ਤੇ ਜਿਥੇ ਇੱਕ ਪਾਸੇ ਕੀਰਤਨ ਹੋ ਰਿਹਾ ਸੀ ਤੇ ਦੂਜੇ ਪਾਸੇ ਭੰਗੜੇ ਪਾਏ ਜਾ ਰਹੇ ਸਨ ਤੇ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਕਿ ਕੀਰਤਨ ਦੀ ਸਟੇਜ ਅੱਗੇ ਕੋਈ ਸੰਗਤ ਨਹੀਂ ਸੀ ਪਰ ਭੰਗੜੇ ਦੀ ਸਟੇਜ ਅੱਗੇ ਲੋਕਾਂ ਦਾ ਇਕੱਠ ਤੁਸੀਂ ਖੁਦ ਵੀਡੀਓ ਵਿਚ ਦੇਖ ਸਕਦੇ ਹੋ। ਇਹ ਸਾਡੇ ਸਭ ਵਿੱਚ ਆਏ ਕੌਮੀ ਨਿਘਾਰ ਦੇ ਵੱਡੇ ਲੱਛਣ ਹਨ। ਅਸੀੰ ਸੰਗਤੀ ਰੂਪ ‘ਚ ਇਤਰਾਜ਼ ਕਰਨਾ ਛੱਡ ਕੇ ਤਮਾਸ਼ਬੀਨ ਬਣ ਗਏ ਹਾਂ। ਨਗਰ ਕੀਰਤਨ ਮੌਕੇ ਭੰਗੜੇ ਦੀਆਂ ਇਹ ਵੀਡੀਓ ਵਾਇਰਲ ਹੋਣ ਮਗਰੋਂ ਹੁਣ ਇਹਨਾਂ ਸਟੇਜਾਂ ਤੇ ਪਾਬੰਧੀ ਦੀ ਮੰਗ ਉੱਠਣ ਲੱਗੀ ਹੈ ਪਰ ਫਿਰ ਵੀ ਭਾਰਤ ਸਰਕਾਰ ਵਲੋਂ ਪਲਾਂਟ ਕੀਤੇ ਬੰਦੇ ਜੋ ਇਹ ਭੰਗੜੇ ਵਾਲੀਆਂ ਸਟੇਜਾਂ ਚਲਾਉਂਦੇ ਹਨ ਉਹ ਆਪਣੀ ਇਸ ਕਰਤੂਤ ਨੂੰ ਜਾਇਜ ਠਹਿਰਾਉਣ ਤੇ ਲੱਗੇ ਹੋਏ ਹਨ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **