California Police Entering the Riverside Gurudwara | Surkhab TV
California Police Entering the Riverside Gurudwara | Surkhab TV ਜਦੋਂ ਦਾ ਕੋਰੋਨਾ ਵਾਇਰਸ ਆਇਆ ਤਾਂ ਕੋਰੋਨਾ ਦੇ ਮਰੀਜਾਂ ਦੀ ਹਾਲਤ ਦੇਖਕੇ ਕੁਝ ਬਹੁਤੇ ਸਿਆਣਿਆਂ ਨੇ ਗੱਲਾਂ ਕੀਤੀਆਂ ਸੀ ਕਿ ਦੇਖੋ ਮਰੀਜ ਮਰ ਰਹੇ,ਅੱਜ ਇਹ ਸਾਬਿਤ ਹੋਗਿਆ ਕਿ ਸਾਨੂੰ ਗੁਰਦਵਾਰਿਆਂ ਦੀ ਨਹੀਂ ਹਸਪਤਾਲਾਂ ਦੀ ਲੋੜ ਜਿਆਦਾ ਹੈ। ਮਤਲਬ ਕਿ ਉਹਨਾਂ ਨੇ ਸਰਕਾਰੀ ਅਣਗਹਿਲੀ ਨੂੰ ਵੀ ਗੁਰਦਵਾਰਿਆਂ ਦੇ ਖਾਤੇ ਪਾ ਦਿੱਤਾ ਕਿ ਗੁਰਦਵਾਰੇ ਬੰਦ ਕਰਕੇ ਹਸਪਤਾਲ ਖੋਲੋ। ਸਰਕਾਰ ਦੇ ਪ੍ਰਬੰਧਾਂ ਬਾਰੇ ਕੋਈ ਨਹੀਂ ਬੋਲਿਆ,ਥਾਂ ਥਾਂ ਖੋਲ੍ਹੇ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਨੂੰ ਕਿਸੇ ਨਹੀਂ ਕਿਹਾ ਪਰ ਅਕਾਲ ਪੁਰਖ ਬੜਾ ਬੇਅੰਤ ਹੈ। ਇਹ ਵੀਡੀਓ ਗੁਰਦੁਆਰਾ ਸਾਹਿਬ ਰਿਵਰਸਾਈਡ ਲਾਸ ਏਂਜਲਸ ਦੀ ਹੈ ਜਿਥੇ ਗੁਰਦਵਾਰੇ ਦੇ ਅੰਦਰ ਪੁਲਿਸ ਦੀਆਂ ਗੱਡੀਆਂ ਹੂਟਰ ਮਾਰਦੀਆਂ ਆਈਆਂ ਤੇ ਉਸਤੋਂ ਬਾਅਦ ਕੀ ਹੋਇਆ,ਤੁਸੀਂ ਆਪੇ ਦੇਖ ਲਓ। ਜਿਹੜੇ ਕਹਿੰਦੇ ਸੀ ਗੁਰਦਵਾਰੇ ਬੰਦ ਕਰਕੇ ਹਸਪਤਾਲ ਖੋਲੋ,ਇਹ ਵੀਡੀਓ ਉਹਨਾਂ ਨੂੰ ਅਕਲ ਦੇਣ ਨੂੰ ਹੈ ਕਿ ਇਹੀ ਗੁਰਦਵਾਰੇ ਪੂਰੀ ਲੋਕਾਈ ਨੂੰ ਆਸਰਾ ਦੇ ਰਹੇ ਤੇ ਵਿਦੇਸ਼ਾਂ ਦੀ ਪੁਲਿਸ ਗੁਰਦਵਾਰੇ ਆਕੇ ਸਿੱਖ ਕੌਮ ਦਾ ਧੰਨਵਾਦ ਕਰਨ ਪਹੁੰਚ ਰਹੀ ਹੈ। ਇਹ ਵੀਡੀਓ ਉਹਨਾਂ ਨੂੰ ਅਕਲ ਦੇਣ ਨੂੰ ਹੈ ਜਿਨ੍ਹਾਂ ਨੇ ਲੰਗਰਾਂ ਨੂੰ ਭੰਡਕੇ ਲਾਇਬ੍ਰੇਰੀਆਂ ਖੋਲਣ ਨੂੰ ਕਿਹਾ ਸੀ। ਇਹ ਖਬਰ The Press-Enterprise ਖਬਰਅਦਾਰੇ ਦੀ ਜਿਨ੍ਹਾਂ ਨੇ ਖਬਰ ਦਾ Title ਲਿਖਿਆ ਹੈ Southern California Sikhs ‘a godsend’ for those in need during the coronavirus pandemic ਯਾਨੀ ਸਿੱਖ ਇਸ ਕੋਰੋਨਾ ਦੀ ਮੁਸ਼ਕਿਲ ਚ ਲੋੜਵੰਦ ਲੋਕਾਂ ਲਈ ਰੱਬ ਦੇ ਦੂਤ ਬਣਕੇ ਬਹੁੜੇ ਹਨ। ਇਹ ਤਸਵੀਰਾਂ ਦਸਦੀਆਂ ਹਨ ਕਿ ਸਿੱਖ ਆਪਣੇ ਗੁਰੂ ਦੇ ਸਿਧਾਂਤ ਨੂੰ ਨਹੀਂ ਭੁੱਲੇ। ਇਹ ਤਸਵੀਰਾਂ ਇਸੇ ਅਖਬਾਰ ਚ ਛਪੀਆਂ ਹਨ ਜਿਨਾਂ ਚ ਸਿੱਖ ਸੰਗਤ ਲੋੜਵੰਦ,ਰਾਹਗੀਰਾਂ ਨੂੰ ਖਾਣ ਦੇ ਪੈਕਟ ਵੰਡ ਰਹੀ ਹੈ। ਜਿਨ੍ਹਾਂ ਨੇ ਲੰਗਰ ਭੰਡ ਲਏ,ਜਿਨ੍ਹਾਂ ਨੇ ਗੁਰਦਵਾਰੇ ਬੰਦ ਕਰਨ ਦੀਆਂ ਸਲਾਹਾਂ ਦਿੱਤੀਆਂ,ਅੱਜ ਇਸ ਮੁਸ਼ਕਿਲ ਘੜੀ ਚ ਉਹ ਫੇਸਬੁੱਕ ਤੇ ਉਂਗਲਾਂ ਮਾਰਕੇ ਉਸ ਮੱਖੀ ਵਾਂਗ ਕੱਮ ਕਰ ਰਹੇ ਜਿਹੜੀ ਸਿਰਫ ਫੋੜੇ ਤੇ ਆਕੇ ਬਹਿੰਦੀ,ਇਹ ਵੀ ਸਿਰਫ ਭੰਡਣ ਨੂੰ ਫੇਸਬੁੱਕ ਤੇ ਬੈਠੇ ਨੇ। ਲੋਹ ਲੰਗਰ ਤਪਦੇ ਰਹਿਣ, ਸਿੰਘ ਆਪ ਜੀ ਦੇ ਛਕਦੇ ਰਹਿਣ, ਛਕਦਿਆਂ ਛਕਾਉਂਦਿਆੰ ਨੂੰ ਨਾਮ ਚਿਤ ਆਵੇ....ਬੋਲੀ ਜੀ ਵਾਹਿਗੁਰੂ (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **