India ਵਿੱਚ ਜੇਕਰ ਇਹ ਹਾਲ ਹੈ ਤਾਂ ਫਿਰ ਉਮੀਦ ਕਿਸਤੋਂ ਹੈ ?| Madhya Pradesh
ਸਰਬੱਤ ਦਾ ਭਲਾ ਮੰਗਣ ਵਾਲੇ ਖੁਦ ਘਰੋਂ ਬੇਘਰ ਹੋਏ | ਨਵੇਂ ਸਾਲ 'ਤੇ ਠੰਡ 'ਚ ਕੀਤਾ ਬੇਘਰ | Madhya Pradesh ਨਵੇਂ ਸਾਲ ਤੇ ਸਿੱਖਾਂ ਨੂੰ ਸਰਕਾਰ ਵਲੋਂ ਤੋਹਫਾ ਮਿਲਿਆ ਹੈ ਜਦੋਂ ਮੱਧ ਪ੍ਰਦੇਸ਼ ਵਿਚ ਸਰਕਾਰ ਨੇ ਸਿੱਖਾਂ ਦੇ ਘਰ ਢਾਹੇ ਤੇ ਫਸਲਾਂ ਉਜਾੜੀਆਂ ਹਨ। ਗੁਰਦੁਆਰਿਆਂ ਤੋਂ ਬਾਅਦ ਹੁਣ ਸਿੱਖਾਂ ਦੇ ਘਰਾਂ ਦੀ ਤਬਾਹੀ ਕੀਤੀ ਜਾ ਰਹੀ ਹੈ। ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਮੁੰਬਈ ਰੋਡ 'ਤੇ ਸ਼ਿਵਪੁਰੀ ਦੇ ਨਾਲ ਪੈਂਦੇ ਸ਼ਿਓਪੁਰ ਦੀ ਤਹਿਸੀਲ ਕਰਹਾਲ ਦੇ ਪਿੰਡਾਂ 'ਚ ਤਿੰਨ ਦਹਾਕੇ ਤੋਂ ਵੱਧ ਸਮੇਂ ਤੋਂ ਰਹਿ ਰਹੇ ਅਬਾਦਕਾਰ ਸਿੱਖ ਪਰਿਵਾਰਾਂ ਨੂੰ ਪ੍ਰਸ਼ਾਸਨ ਨੇ ਜਬਰੀ ਉਜਾੜ ਦਿੱਤਾ ਹੈ | ਮਿਲੀ ਜਾਣਕਾਰੀ ਅਨੁਸਾਰ ਇਸ ਖੇਤਰ ਵਿਚ ਕਈ ਦਹਾਕਿਆਂ ਤੋਂ ਪੰਜਾਬ ਤੇ ਹਰਿਆਣਾ ਤੋਂ ਆ ਕੇ ਵਸੇ ਸਿੱਖ ਪਰਿਵਾਰਾਂ ਨੇ ਬੀਆਬਾਨ ਜੰਗਲਾਂ ਨੂੰ ਅਬਾਦ ਕੀਤਾ | ਪੀੜਤ ਕਿਸਾਨ ਸ: ਗੁਲਜ਼ਾਰ ਸਿੰਘ ਬਾਜਵਾ ਨੇ ਦੱਸਿਆ ਕਿ ਸਿੱਖ ਕਿਸਾਨ ਪਰਿਵਾਰਾਂ ਨੇ ਜ਼ਮੀਨਾਂ ਨੂੰ ਅਬਾਦ ਕੀਤਾ ਸੀ ਤੇ ਬਾਕੀ ਖੁਦ ਲੋਕਾਂ ਤੋਂ ਲੈ ਕੇ ਜ਼ਮੀਨਾਂ ਅਬਾਦ ਕੀਤੀਆਂ ਸਨ ਤੇ ਘਰ ਬਣਾ ਕੇ ਰਹਿ ਰਹੇ ਸਨ | ਉਨ੍ਹਾਂ ਦੱਸਿਆ ਕਿ ਸਿੱਖ ਕਿਸਾਨਾਂ ਕੋਲ ਬਕਾਇਦਾ ਰਜਿਸਟਰੀਆਂ ਵੀ ਹਨ | ਸ: ਬਾਜਵਾ ਨੇ ਦੱਸਿਆ ਕਿ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਬਿਨਾਂ ਕਿਸੇ ਸੁਣਵਾਈ ਤੇ ਨੋਟਿਸ ਦੇਣ ਦੇ ਪਿੰਡ ਪਟਾਰੀ, ਗੋਥਰਾ, ਪਨਵਾੜਾ ਤੇ ਲਹਿਰੋਨੀ 'ਚ ਵਸੇ ਸਿੱਖਾਂ ਦੇ 9 ਘਰ ਢਾਹ ਦਿੱਤੇ ਅਤੇ 200 ਏਕੜ ਦੇ ਕਰੀਬ ਬੀਜੀ ਕਣਕ ਦੀ ਫਸਲ ਵੀ ਵਾਹ ਕੇ ਉਜਾੜ ਦਿੱਤੀ | ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਸਵੇਰੇ 150 ਦੇ ਕਰੀਬ ਪੁਲਿਸ ਕਰਮਚਾਰੀ ਲੈ ਕੇ ਐਸ. ਡੀ. ਐਮ. ਤੇ ਹੋਰ ਅਧਿਕਾਰੀ ਆ ਧਮਕੇ | ਰੋਂਦੇ-ਕੁਰਲਾਉਂਦੇ ਬੱਚੇ, ਬਜ਼ੁਰਗਾਂ ਤੇ ਔਰਤਾਂ ਨੂੰ ਧੂਹ ਕੇ ਘਰਾਂ 'ਚੋਂ ਬਾਹਰ ਕੱਢ ਦਿੱਤਾ ਤੇ ਜੇ. ਸੀ. ਬੀ. ਮਸ਼ੀਨਾਂ ਤੇ ਟਰੈਕਟਰ ਚਲਾ ਕੇ ਮਿੰਟਾਂ ਵਿਚ ਘਰ ਖੰਡਰ ਬਣਾ ਦਿੱਤੇ | ਸ: ਬਾਜਵਾ ਨੇ ਦੱਸਿਆ ਕਿ ਰਜਿਸਟਰੀਆਂ ਵਾਲੇ ਘਰ ਨਾ ਢਾਹੇ ਜਾਣ ਪਰ ਅਧਿਕਾਰੀ ਏਨੇ ਰੁੱਖੇ ਤੇ ਸਖ਼ਤ ਸਨ ਕਿ ਕਿਸੇ ਦੀ ਗੱਲ ਹੀ ਨਹੀਂ ਸੁਣੀ, ਸਗੋਂ ਉਲਟਾ ਵਿਰੋਧ ਕਰਨ ਵਾਲੇ ਰਾਜਵਿੰਦਰ ਸਿੰਘ, ਸੁਭਾਸ਼ ਤੇ ਸੋਨੂੰ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਸ: ਗੁਲਜ਼ਾਰ ਸਿੰਘ ਬਾਜਵਾ ਤੇ ਜੋਬਨਪ੍ਰੀਤ ਸਿੰਘ ਵਿਰੁੱਧ ਵੀ ਸਰਕਾਰੀ ਕੰਮਕਾਜ 'ਚ ਵਿਘਨ ਪਾਉਣ ਦੇ ਕੇਸ ਦਰਜ ਕਰ ਦਿੱਤੇ ਗਏ ਹਨ | ਸ: ਬਾਜਵਾ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗ 1984 ਦੇ ਸਿੱਖ ਕਤਲੇਆਮ ਤੋਂ ਪਹਿਲਾਂ ਦੇ ਇਥੇ ਆ ਕੇ ਵਸੇ ਹੋਏ ਹਨ | 1984 ਦੇ ਮਾੜੇ ਹਾਲਾਤ 'ਚ ਉਹ ਸਾਰੇ ਇਥੋਂ ਛੱਡ ਕੇ ਵਾਪਸ ਪੰਜਾਬ ਤੇ ਹਰਿਆਣਾ ਵਿਚ ਚਲੇ ਗਏ ਸਨ ਪਰ ਜਦ 3-4 ਸਾਲ ਬਾਅਦ ਮਾਹੌਲ ਠੀਕ ਹੋਣ 'ਤੇ ਵਾਪਸ ਪਰਤੇ ਤਾਂ ਜ਼ਮੀਨਾਂ ਜੰਗਲ ਬਣੀਆਂ ਪਈਆਂ ਸਨ ਤੇ ਘਰ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ | ਕਈ ਸਾਲ ਦੀ ਮਿਹਨਤ ਬਾਅਦ ਉਨ੍ਹਾਂ ਮੁੜ ਜ਼ਮੀਨਾਂ ਅਬਾਦ ਕੀਤੀਆਂ ਤੇ ਘਰ ਮੁੜ ਉਸਾਰੇ, ਪਰ ਸਰਕਾਰ ਨੇ ਉਨ੍ਹਾਂ ਦੀ ਸਾਲਾਂ ਦੀ ਮਿਹਨਤ 'ਤੇ ਮਿੰਟਾਂ ਵਿਚ ਪਾਣੀ ਫੇਰ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਅਧਿਕਾਰੀ ਤੇ ਪੁਲਿਸ ਵਾਲੇ ਉਨ੍ਹਾਂ ਬਾਰੇ ਬੜੀ ਭੱਦੀ ਸ਼ਬਦਾਵਲੀ ਦੀ ਵੀ ਵਰਤੋਂ ਕਰਦੇ ਰਹੇ | (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **