How to Go Kartarpur Sahib Pakistan? ਇਹ ਗੱਲਾਂ ਧਿਆਨ ਵਿਚ ਰੱਖੋ ਜੇ ਜਾਣਾ ਹੈ ਕਰਤਾਰਪੁਰ
#KartarpurSahib #HowToGo #SurkhabTv How to Go Kartarpur Sahib Pakistan? ਇਹ ਗੱਲਾਂ ਧਿਆਨ ਵਿਚ ਰੱਖੋ ਜੇ ਜਾਣਾ ਹੈ ਕਰਤਾਰਪੁਰ \ ਗੁਰਦਵਾਰਾ ਕਰਤਾਰਪੁਰ ਸਾਹਿਬ ਦਾ ਲਾਂਘਾ 9 ਨਵੰਬਰ ਨੂੰ ਖੁੱਲ੍ਹਣ ਜਾ ਰਿਹਾ ਹੈ, ਜਿਸ ਰਾਹੀਂ ਚੜ੍ਹਦੀ ਪੰਜਾਬ ਤੋਂ ਇਲਾਵਾ ਬਾਕੀ ਦੇ ਭਾਰਤ ਤੋਂ ਵੀ ਸਿੱਖ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨਾਂ ਲਈ ਜਾ ਸਕਣਗੇ। ਪਰ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਦੀ ਇੱਛਾ ਰੱਖਣ ਵਾਲਿਆਂ ਦੇ ਮਨ ਵਿੱਚ ਕੁਝ ਸਵਾਲ ਹੋ ਸਕਦੇ ਹਨ। ਜਿਵੇਂ ਕਿ ਉੱਥੇ ਜਾਣ ਲਈ ਕੀ ਕਾਗਜ਼ਾਤ ਚਾਹੀਦੇ ਹਨ, ਫਾਰਮ ਕਿੱਥੇ ਭਰਨੇ ਅਤੇ ਕਿੱਥੇ ਜਮ੍ਹਾਂ ਕਰਵਾਉਣਗੇ ਹੋਣਗੇ, ਕਿੰਨਾ ਸਮਾਨ ਨਾਲ ਲੈ ਕੇ ਜਾ ਸਕਦੇ ਹੋ ਤੇ ਕਿੰਨੇ ਦਿਨ ਉੱਥੇ ਰਹਿ ਸਕੋਗੇ, ਵਗੈਰਾ ਵਗੈਰਾ... ਸੋ ਅੱਜ ਅਸੀਂ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਰਾਹੀਂ ਤੁਹਾਡੇ ਇਹ ਸਵਾਲ ਹਾਲ ਹੋ ਜਾਣਗੇ। ਇਹ ਜਾਣਕਾਰੀ ਸਭ ਸੰਗਤ ਨਾਲ ਸਾਂਝੀ ਜਰੂਰ ਕਰੋ,ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਗੁਰਦਵਾਰਾ ਕਰਤਾਰਪੁਰ ਸਾਹਿਬ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਓਥੇ ਜਾਣ ਲਈ ਸਰਕਾਰ ਵਲੋਂ ਰੱਖੀਆਂ ਜਰੂਰੀ ਸ਼ਰਤਾਂ ਅਤੇ ਬਾਕੀ ਜਾਣਕਾਰੀ ਪਤਾ ਲਗ ਸਕੇ। ਪਹਿਲਾਂ ਗੱਲ ਆਉਂਦੀ ਹੈ ਕਿ ਕਿਹੜੇ ਕਿਹੜੇ ਕਾਗਜ ਹਨ ਜੋ ਜਰੂਰੀ ਹਨ ਗੁਰਦਵਾਰਾ ਕਰਤਾਰਪੁਰ ਸਾਹਿਬ ਜਾਣ ਲਈ.... ਸਭ ਤੋਂ ਜ਼ਰੂਰੀ ਹੈ ਪਾਸਪੋਰਟ, ਜੇ ਪਾਸਪੋਰਟ ਪਹਿਲਾਂ ਤੋਂ ਹੀ ਹੈ, ਤਾਂ ਵਧੀਆ, ਨਹੀਂ ਤਾਂ ਨੇੜਲੇ ਸੁਵਿਧਾ ਕੇਂਦਰ, ਪੁਲਿਸ ਦੇ ਸਾਂਝ ਕੇਂਦਰ, ਡਾਕਘਰ ਅਤੇ ਪਾਸਪੋਰਟ ਦਫਤਰ ਵਿੱਚ ਜਾ ਕੇ ਪਾਸਪੋਰਟ ਬਣਾਉਣ ਲਈ ਅਰਜੀ ਦੇ ਸਕਦੇ ਹੋ। ਇਸ ਤੋਂ ਇਲਾਵਾ ਤਤਕਾਲ ਵਿੱਚ ਵੀ ਪਾਸਪੋਰਟ ਅਪਲਾਈ ਕਰ ਸਕਦੇ ਹੋ ਜੋ ਕਿ ਇੱਕ-ਦੋ ਦਿਨਾਂ ਅੰਦਰ ਤੁਹਾਨੂੰ ਮਿਲ ਜਾਏਗਾ। ਲਾਂਘੇ ਰਾਹੀਂ ਜਾਣ ਦੀ ਅਰਜ਼ੀ ਭਰਨ ਤੋਂ ਪਹਿਲਾਂ ਤੁਹਾਡੇ ਕੋਲ ਪਾਸਪੋਰਟ ਹੋਣਾ ਜ਼ਰੂਰੀ ਹੈ। ਹਾਲਾਂਕਿ, ਸਰਕਾਰਾਂ ਭਵਿੱਖ ਵਿੱਚ ਕਰਤਾਰਪੁਰ ਸਾਹਿਬ ਜਾਣ ਲਈ ਆਧਾਰ ਕਾਰਡ ਵਰਗੇ ਕਿਸੇ ਹੋਰ ਦਸਤਾਵੇਜ਼ ਨੂੰ ਪਾਸਪੋਰਟ ਦੇ ਬਦਲ ਵਜੋਂ ਵਰਤਣ ਲਈ ਕੋਸ਼ਿਸ਼ ਕਰ ਰਹੀਆਂ ਹਨ। ਅਗਲੀ ਗੱਲ ਕਿ ਕਰਤਾਰਪੁਰ ਸਾਹਿਬ ਜਾਣ ਲਈ ਅਪਲਾਈ ਕਿਵੇਂ ਕਰਨਾ ਹੈ ਤੇ ਇਸਦੀ ਫੀਸ ਕਿੰਨੀ ਹੈ ? ਤਾਂ ਦੱਸ ਦਈਏ ਕਿ ਇਸ ਲਈ ਤਕਰੀਬਨ ਇੱਕ ਮਹੀਨਾ ਪਹਿਲਾਂ ਅਪਲਾਈ ਕਰਨਾ ਪਵੇਗਾ। ਇਸ ਦੇ ਲਈ ਅਰਜ਼ੀ ਭਰਨੀ ਹੋਵੇਗੀ। ਆਨਲਾਈਨ ਅਪਲਾਈ ਕਰਨ ਦੇ ਤਕਰੀਬਨ ਇੱਕ ਮਹੀਨਾ ਬਾਅਦ ਤੁਹਾਨੂੰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਮਿਲੇਗੀ। ਪਾਕਿਸਤਾਨ ਸਰਕਾਰ ਨੇ ਭਾਰਤੀ ਸ਼ਰਧਾਲੂਆਂ ਲਈ 20 ਡਾਲਰ ਫੀਸ ਤੈਅ ਕੀਤੀ ਗਈ ਹੈ, ਜੋ ਕਿ ਭਾਰਤੀ ਕਰੰਸੀ ਮੁਤਾਬਕ ਤਕਰੀਬਨ 1500 ਰੁਪਏ ਬਣਦੀ ਹੈ। ਇਹ ਫੀਸ ਆਨਲਾਈਨ ਐਪਲੀਕੇਸ਼ਨ ਵੇਲੇ ਹੀ ਭਰਨੀ ਹੋਵੇਗੀ। ਅਗਲੀ ਗੱਲ ਹੈ ਸਮਾਨ ਦੀ ਤਾਂ ਇੱਕ ਸ਼ਰਧਾਲੂ ਪੰਜ ਕਿੱਲੋ ਤੱਕ ਦਾ ਸਮਾਨ ਅਤੇ 10 ਹਜ਼ਾਰ ਰੁਪਏ ਦੀ ਕਰੰਸੀ ਆਪਣੇ ਨਾਲ ਲੈ ਕੇ ਸਕਦਾ ਹੈ। ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂ ਸਵੇਰੇ ਜਾ ਸਕਣਗੇ ਅਤੇ ਸ਼ਾਮ ਤੱਕ ਉਨ੍ਹਾਂ ਨੂੰ ਵਾਪਸ ਭਾਰਤ ਪਰਤਣਾ ਪਵੇਗਾ। ਇਸ ਸਮੇਂ ਦੌਰਾਨ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਹੀ ਰਹਿ ਸਕਦੇ ਹਨ। ਮੌਜੂਦਾ ਪ੍ਰੋਗਰਾਮ ਮੁਤਾਬਕ ਇੱਕ ਦਿਨ ਵਿੱਚ ਪੰਜ ਹਜਾਰ ਸ਼ਰਧਾਲੂਆਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ, ਬਾਅਦ ਵਿੱਚ ਇਹ ਗਿਣਤੀ ਵਧਾਈ ਜਾ ਸਕਦੀ ਹੈ। ਭਾਵੇਂ ਕਿ ਪਹਿਲੇ ਜਥੇ 'ਚ ਵੀ ਸ਼ਰਧਾਲੂਆਂ ਦੀ ਗਿਣਤੀ ਪੰਜ ਹਜ਼ਾਰ ਤੋਂ ਘੱਟ ਹੋ ਸਕਦੀ ਹੈ, ਜੋ ਕਿ 9 ਨਵੰਬਰ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਵੇਗਾ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **