Video paused

Pakistan ਤੋਂ ਆਈ ਹਿੰਦੂ ਭਾਈਚਾਰੇ ਲਈ ਖੁਸ਼ੀ ਦੀ ਖਬਰ

Playing next video...

Pakistan ਤੋਂ ਆਈ ਹਿੰਦੂ ਭਾਈਚਾਰੇ ਲਈ ਖੁਸ਼ੀ ਦੀ ਖਬਰ

Surkhab Tv
Followers

Pakistan ਤੋਂ ਆਈ ਹਿੰਦੂ ਭਾਈਚਾਰੇ ਲਈ ਖੁਸ਼ੀ ਦੀ ਖਬਰ ਪਾਕਿਸਤਾਨ ਤੋਂ ਹਿੰਦੂ ਭਾਈਚਾਰੇ ਲਾਇ ਵੱਡੀ ਖਬਰ ਆਈ ਹੈ। ਅਕਸਰ ਪਾਕਿਸਤਾਨ ਬਾਰੇ ਭਾਰਤ ਦੇ ਹਿੰਦੂ ਭਾਈਚਾਰੇ ਦੇ ਵਿਚਾਰ ਨਫਰਤ ਭਰੇ ਹੁੰਦੇ ਹਨ। ਪਾਕਿਸਤਾਨ ਦੀ ਮੁਸਲਿਮ ਬਹੁਗਿਣਤੀ ਪਤ੍ਰੀ ਭਾਰਤ ਦੇ ਹਿੰਦੂ ਭਾਈਚਾਰੇ ਦਾ ਨਜ਼ਰੀਆ ਵੀ ਬਿਲਕੁਲ ਉਲਟ ਹੈ ਪਰ ਹਾਲ ਹੀ ਵਿਚ ਪਾਕਿਸਤਾਨ ਤੋਂ ਹਿੰਦੁ ਭਾਈਚਾਰੇ ਲਈ ਖੁਸ਼ੀ ਭਰੀ ਇੱਕ ਖਬਰ ਆਈ ਹੈ। ਪਾਕਿਸਤਾਨ ਵਿਚ ਪਹਿਲੀ ਵਾਰ ਇਕ ਹਿੰਦੂ ਲੜਕੀ ਪੁਲਿਸ ਅਫ਼ਸਰ ਬਣੀ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦੀ ਰਹਿਣ ਵਾਲੀ ਪੁਸ਼ਪਾ ਕੋਹਲੀ ਨੂੰ ਅਸਿਸਟੈਂਟ ਸਬ ਇੰਸਪੈਕਟਰ (ਏਐਸਆਈ) ਬਣਾਇਆ ਗਿਆ ਹੈ। ਪੁਸ਼ਪਾ ਨੇ ਸਿੰਧ ਲੋਕ ਸੇਵਾ ਕਮਿਸ਼ਨ ਰਾਹੀਂ ਮੁਕਾਬਲਾ ਪ੍ਰੀਖਿਆ ਪਾਸ ਕੀਤੀ ਸੀ। ਪੁਸ਼ਪਾ ਕੋਹਲੀ ਨੂੰ ਏਐਸਆਈ ਬਣਾਉਣ ਦੀ ਜਾਣਕਾਰੀ ਸੱਭ ਤੋਂ ਪਹਿਲਾਂ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਾਰਕੁੰਨ ਕਪਿਲ ਦੇਵ ਨੇ ਦਿੱਤੀ। ਉਨ੍ਹਾਂ ਨੇ ਟਵਿਟਰ ਤੇ ਇਹ ਖ਼ਬਰ ਸਾਂਝੀ ਕੀਤੀ ਅਤੇ ਲਿਖਿਆ, ਕਿ ਸਿੰਧ ਲੋਕ ਸੇਵਾ ਕਮਿਸ਼ਨ ਦੀ ਮੁਕਾਬਲਾ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਪੁਸ਼ਪਾ ਕੋਹਲੀ ਅਸਿਸਟੈਂਟ ਸਬ ਇੰਸਪੈਕਟਰ ਬਣਨ ਵਾਲੀ ਹਿੰਦੂ ਭਾਈਚਾਰੇ ਦੀ ਪਹਿਲੀ ਲੜਕੀ ਬਣ ਗਈ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਚ ਘੱਟਗਿਣਤੀ ਹਿੰਦੂਆਂ ਦੀ ਆਬਾਦੀ ਲਗਭਗ 75 ਲੱਖ ਹੈ। ਇਸੇ ਸਾਲ ਜਨਵਰੀ 'ਚ ਹਿੰਦੂ ਭਾਈਚਾਰੇ ਦੀ ਸੁਮਨ ਪਵਨ ਬੋਡਾਨੀ ਪਾਕਿਸਤਾਨ ਦੀ ਪਹਿਲੀ ਔਰਤ ਜੱਜ ਬਣੀ ਸੀ। ਉਹ ਵੀ ਸਿੰਧ ਸੂਬੇ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਸਿਵਲ ਜੱਜ/ਨਿਆਂਇਕ ਮੈਜਿਸਟ੍ਰੇਟ ਦੀ ਮੈਰਿਟ ਸੂਚੀ 'ਚ 54ਵਾਂ ਸਥਾਨ ਪ੍ਰਾਪਤ ਕੀਤਾ ਸੀ। ਮਾਰਚ 2018 'ਚ ਪਾਕਿਸਤਾਨ ਪੀਪਲਜ਼ ਪਾਰਟੀ ਦੀ ਆਗੂ ਕ੍ਰਿਸ਼ਣਾ ਕੁਮਾਰੀ ਨੇ ਸੰਸਦੀ ਚੋਣ ਜਿੱਤੀ ਸੀ। ਉਹ ਹਿੰਦੂ ਭਾਈਚਾਰੇ ਤੋਂ ਸੰਸਦ ਮੈਂਬਰ ਬਣਨ ਵਾਲੀ ਪਹਿਲਾ ਪਾਕਿਸਤਾਨੀ ਔਰਤ ਸੀ। ਇਸਤੋਂ ਪਹਿਲਾਂ ਪਾਕਿਸਤਾਨ ਵਿਚ ਬਹੁਤ ਸਾਰੇ ਸਿੱਖ ਵੀ ਉੱਚੇ ਫੌਜੀ ਅਤੇ ਪੁਲਿਸ ਅਹੁਦਿਆਂ ਤੇ ਬੈਠੇ ਹਨ ਜਿਨਾਂ ਵਿਚ ਪਾਕਿਸਤਾਨੀ ਫੌਜ ਵਿਚ ਪਹਿਲੇ ਸਿੱਖ ਅਫਸਰ ਮੇਜਰ ਹਰਚਰਨ ਸਿੰਘ,ਪਵਨ ਸਿੰਘ ਅਰੋੜਾ ਜੋ ਕਿ ਲਹਿੰਦੇ ਪੰਜਾਬ ਦੇ ਗਵਰਨਰ ਦੇ ਪਹਿਲੇ ਸਿੱਖ ਪਬਲਿਕ ਰਿਲੇਸ਼ਨ ਅਫਸਰ (ਪੀਆਰਓ) ਨਿਯੁਕਤ ਹਨ,ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਫਸਰ ਗੁਲਾਬ ਸਿੰਘ,ਮੋਹਿੰਦਰਪਾਲ ਸਿੰਘ ਪਾਕਿਸਤਾਨ ਤੋਂ ਪਹਿਲੇ ਗੁਰਸਿੱਖ ਵਿਧਾਇਕ ਹਨ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ ** Subscribe and Press Bell Icon also to get Notification on Your Phone **

Show more