
ਸਿੱਖ ਨੌਜਵਾਨ ਨੇ ਠੁਕਰਾਇਆ ਤੋਂ ਭਾਰਤ ਤੋਂ ਮਿਲਣ ਵਾਲਾ Award
ਸਿੱਖ ਨੌਜਵਾਨ ਨੇ ਠੁਕਰਾਇਆ ਤੋਂ ਭਾਰਤ ਤੋਂ ਮਿਲਣ ਵਾਲਾ Award ਬਰਤਾਨੀਆ ਵਿੱਚ ਦਿੱਤੇ ਜਾਂਦੇ ਬ੍ਰਿਟਿਸ਼ ਇੰਡੀਆ ਅਵਾਰਡ ਦੀ "ਯੰਗ ਅਚੀਵਰ ਆਫ ਦਾ ਯੀਅਰ" ਸ਼੍ਰੈਣੀ ਵਿੱਚ ਨਾਮਜ਼ਦ ਹੋਏ ਸਿੱਖ ਨੌਜਵਾਨ ਜਸਪ੍ਰੀਤ ਸਿੰਘ ਨੇ ਇਹ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਸਨਮਾਨ ਨਾ ਲੈਣ ਸਬੰਧੀ ਜਸਪ੍ਰੀਤ ਸਿੰਘ ਵੱਲੋਂ ਮਾਂ-ਬੋਲੀ ਪੰਜਾਬੀ ਵਿੱਚ ਇੱਕ ਚਿੱਠੀ ਲਿਖ ਕੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜਸਪ੍ਰੀਤ ਸਿੰਘ ਵੱਲੋਂ ਲਿਖੀ ਚਿੱਠੀ ਨੂੰ ਅਸੀਂ ਆਪਣੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ। ਜਸਪ੍ਰੀਤ ਸਿੰਘ ਨੇ ਲਿਖਿਆ ਹੈ- "ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਬੰਧਕਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਂਨੂੰ ਬਰਤਾਨਵੀ-ਭਾਰਤੀ ਪੁਰਸਕਾਰਾਂ ਵਿੱਚ ਸਾਲ ਦੇ ਨੌਜਵਾਨ ਪ੍ਰਾਪਤਕਰਤਾ Young Achiever of the Year ਸ਼੍ਰੇਣੀ ਲਈ ਨਾਮਜ਼ਦ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦਾ ਹਾਂ ਕੇ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ। ਮੈਂ ਨਿਮਰਤਾ ਸਿਹਤ, ਇਸ ਨਾਮਜਦਗੀ ਨੂੰ ਠੁਕਰਾਉਂਦਾ ਹਾਂ। ਮੈਨੂੰ ਮਾਣ ਹੈ ਆਪਣੇ ਬਜ਼ੁਰਗਾਂ ਦੀ ਕਮਾਈ ਉੱਤੇ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਕਹਿਣ ਵਾਂਗ ‘ਹਿੰਦੋਸਤਾਨ ਨੂੰ ਹਮੇਸ਼ਾ ਦਿੱਤਾ ਹੀ ਹੈ ਰੋਟੀ, ਇੱਜ਼ਤ ਤੇ ਜ਼ਿੰਦਗੀਆਂ ਦੇ ਰੂਪ ਵਿਚ ਪਰ ਕੁਝ ਮੰਗਿਆ ਨਹੀਂ।’ ਮੈਂ ਸ਼ੁਕਰ ਕਰਦਾ ਹਾਂ ਮੇਰੀ ਮਾਂ ਧਰਤੀ ਪੰਜਾਬ ਦਾ ਜਿਸ ਨੇ ਮੈਨੂੰ ਜ਼ੁਲਮ ਖਿਲਾਫ ਜੂਝਣ ਦੀ ਹਿੰਮਤ ਬਖ਼ਸ਼ੀ। 1984 ਦੇ ਘੁੱਲੂਘਾਰੇ ਵਿੱਚ ਹਿੰਦੋਸਤਾਨੀ ਹਕੂਮਤ ਦੇ ਦਿੱਤੇ ਫੱਟ ਮੇਰੇ ਜ਼ਿਹਨ ਵਿੱਚ ਅੱਜ ਵੀ ਤਾਜਾ ਹਨ। ਮੈਂ ਸ਼ਰਮ ਮਹਿਸੂਸ ਕਰਦਾ ਹਾਂ ਜਦ ਮੈਨੂੰ ਕੋਈ ਸਿੱਖ ਨਾ ਕਹਿ ਇਕ ਭਾਰਤੀ ਕਹਿ ਕੇ ਬੁਲਾਉਂਦਾ ਹੈ। ਮੈਂ ਸਿੱਖ ਹਾਂ,ਪੰਜਾਬੀ ਹਾਂ,ਭਾਰਤੀ ਨਹੀਂ। ਸ਼ਾਇਦ, ਜੇਕਰ ਇਹ ਪੇਸ਼ਕਸ਼ 1984 ਦੇ ਘੱਲੂਘਾਰੇ ਤੋਂ ਪਹਿਲਾਂ ਕੀਤੀ ਹੁੰਦੀ ਤਾਂ ਕੀ ਪਤਾ ਮੈ ਇਸ ਨੂੰ ਅਪਣਾ ਲੈਂਦਾ। ਇਕ ਸਿੱਖ ਹੋਣ ਦੇ ਨਾਤੇ ਮੇਰਾ ਨਾਤਾ ਸਭ ਖ਼ਲਕਤ ਨਾਲ ਜੁੜਦਾ ਹੈ। ਮੇਰੀ ਫਰਜ ਹੈ ਇੱਕ ਗੁਰਸਿੱਖ ਹੋਣ ਦੇ ਨਾਤੇ ਕਿ ਮੈਂ ਹਿੰਦੁਸਤਾਨ ਵਿੱਚ ਹਿੰਦੁਸਤਾਨੀ ਹਕੂਮਤ ਵੱਲੋਂ ਹੋ ਰਹੇ ਮਨੀਪੁਰੀਆਂ, ਗੋਰਖਿਆਂ, ਦਲਿਤਾਂ, ਆਦਿ-ਵਾਸੀਆਂ, ਮੁਸਲਮਾਨਾਂ, ਕਸ਼ਮੀਰੀਆਂ, ਦ੍ਰਵਿੜੀਆਂ ਆਦਿ ਉੱਤੇ ਤਸ਼ਦੱਦ ਵਿਰੱਧ ਵਿੱਚ ਆਵਾਜ਼ ਬੁਲੰਦ ਕਰਾਂ। ਪ੍ਰਬੰਧਕਾ ਦਾ ਫਿਰ ਇਕ ਵਾਰ ਧੰਨਵਾਦ ਕਰਦਾ ਹੋਇਆ ਤੇ ਇਸ ਨਾਮਜ਼ਦਗੀ ਨੂੰ ਠੁਕਰਾਉਂਦਾ ਹੋਇਆ ਕਹਿਣਾ ਚਾਹੁੰਦਾ ਹਾਂ ਕਿ ਇਕ ਦੂਜੇ ਦਰਜੇ ਦਾ ਭਾਰਤੀ ਤੇ ਬਰਤਾਨਵੀ ਕਹਾਉਣ ਨਾਲ਼ੋਂ ਇਕ ਮੈਂ ਖੁਦ ਨੂੰ ਗੁਰਸਿੱਖ ਕਹਿਲਾਉਣ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਸ਼ੁਕਰ ਕਰਦਾ ਹਾਂ। ਅਸੀਂ ਨੌਜਵਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਵਾਰਿਸ ਹਾਂ। ਮੈਂ ਨਹੀਂ ਚਾਹੁੰਦਾ ਕੇ ਮੇਰੀ ਜ਼ਮੀਰ ਤੇ ਇਹ ਭਾਰ ਸਾਰੀ ਜ਼ਿੰਦਗੀ ਰਹੇ। ਆਕਾਲ ਸਹਾਇ ਖਾਲਿਸਤਾਨ ਜ਼ਿੰਦਾਬਾਦ" ਸੋ ਇਸ ਤਰਾਂ ਇਸ ਸਿੱਖ ਨੌਜਵਾਨ ਨੇ ਇਸ ਬ੍ਰਿਟਿਸ਼ ਇੰਡੀਆ ਅਵਾਰਡ ਨੂੰ ਲੈਣ ਤੋਂ ਸਾਫ ਮਨਾ ਕਰਦਿਆਂ ਆਪਣੀ ਜ਼ਮੀਰ ਦੀ ਆਵਾਜ਼ ਨੂੰ ਜਾਣਕੇ ਸਿੱਖ ਹੋਣ ਦੇ ਨਾਤੇ ਹਿੰਦੁਸਤਾਨ ਵਲੋਂ ਸਿੱਖਾਂ ਅਤੇ ਬਾਕੀ ਕੌਮਾਂ ਤੇ ਕੀਤੇ ਜਾਂਦੇ ਜ਼ੁਲਮਾਂ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **