ਵਾਤਾਵਰਨ ਨੂੰ ਸਾਫ ਕਰਗਿਆ ਕੋਰੋਨਾ | World Climate | Surkhab TV
ਵਾਤਾਵਰਨ ਨੂੰ ਸਾਫ ਕਰਗਿਆ ਕੋਰੋਨਾ | World Climate | Surkhab TV ਜਿਥੇ ਪੂਰੀ ਦੁਨੀਆ ਵਿਚ ਕੋਰੋਨਾ ਨੇ ਲੋਕਾਂ ਦੇ ਸਾਹ ਸੂਤੇ ਹੋਏ ਹਨ ਓਥੇ ਹੀ ਇਸੇ ਕੋਰੋਨਾ ਕਰਕੇ ਧਰਤੀ ਨੇ ਵੀ ਸੁੱਖ ਦਾ ਸਾਹ ਲਿਆ ਹੈ। ਇਹ ਅਸੀਂ ਇਸ ਕਰਕੇ ਆਖ ਰਹੇ ਹਾਂ ਕਿਉਂਕਿ ਕੋਰੋਨਾ ਨੇ ਜੋ ਅਸਰ ਵਾਤਾਵਰਨ ਤੇ ਪਾਇਆ ਹੈ ਉਹ ਆਪਣੇ ਆਪ ਵਿਚ ਚੰਗੀ ਗੱਲ ਹੈ। ਕੋਰੋਨਾ ਕਰਕੇ ਦੁਨੀਆਭਰ ਦੇ ਕਈ ਦੇਸ਼ਾਂ ਵਿਚ Lockdown ਚਲ ਰਹੇ ਹਨ,ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ,ਆਵਾਜਾਈ ਬੰਦ ਹੋ ਗਈ ਹੈ,ਰੇਲਾਂ,ਹਵਾਈ ਸਫ਼ਰ ਘਟ ਗਏ ਹਨ ਤੇ ਇਸਦਾ ਸਿੱਧਾ ਅਸਰ ਵਾਤਾਵਰਨ ਤੇ ਪਿਆ ਹੈ। ਕਿਹਾ ਜਾ ਸਕਦਾ ਕਿ ਇਨਸਾਨ ਨੇ ਜੋ ਗੰਦ ਵਾਤਾਵਰਨ ਵਿਚ ਪਾਇਆ ਸੀ ਇੱਕ ਤਰਾਂ ਨਾਲ ਪਰਮਾਤਮਾ ਨੇ ਉਸ ਗੰਦ ਨੂੰ ਸਾਫ ਕਰਨ ਦਾ ਕੋਰੋਨਾ ਨੂੰ ਜਰੀਆ ਬਣਾਇਆ ਹੈ। ਨਾਲ ਹੀ ਇਨਸਾਨ ਨੂੰ ਨਸੀਹਤ ਵੀ ਦਿੱਤੀ ਹੈ ਕਿ ਕੁਦਰਤ ਨਾਲ ਛੇੜਛਾੜ ਮਹਿੰਗੀ ਪੈਂਦੀ ਹੈ। ਗੱਲ ਜੇਕਰ ਸੰਸਾਰ ਪੱਧਰ ਤੇ ਕਰੀਏ ਤਾਂ ਭਾਵੇਂ ਕਿ ਕੋਰੋਨਾ ਵਾਇਰਸ ਮਹਾਮਾਰੀ ਕੁੱਲ ਦੁਨੀਆਂ 'ਚ ਵਸਦੀ ਇਨਸਾਨੀ ਆਬਾਦੀ ਨੂੰ ਖੌਫਨਾਕ ਮੰਜਰ ਦਿਖਾ ਰਹੀ ਹੈ ਪਰ ਸਰਕਾਰਾਂ ਵੱਲੋਂ ਕੀਤੀ ਤਾਲਾਬੰਦੀ ਨਾਲ ਵਾਤਾਵਰਨ 'ਤੇ ਕਾਫੀ ਸਾਰਥਕ ਅਸਰ ਵੀ ਵੇਖਣ ਨੂੰ ਮਿਲੇ ਹਨ। ਕੋਰੋਨਾਵਾਇਰਸ ਦੇ ਪ੍ਰਕੋਪ ਦੇ ਵਿਚਕਾਰ ਵਿਸ਼ਵ ਕੋਲ ਇੱਕ ਚੰਗੀ ਖਬਰ ਹੈ ਕਿ ਧਰਤੀ ਦੀ ਓਜ਼ੋਨ ਪਰਤ ਵਿੱਚ ਠੀਕ ਹੋ ਰਹੀ ਹੈ। ਵਿਗਿਆਨੀਆਂ ਦੇ ਅਨੁਸਾਰ, ਅੰਟਾਰਕਟਿਕਾ ਦੇ ਉੱਪਰ ਓਜ਼ੋਨ ਪਰਤ ਵਿੱਚ ਇੱਕ ਸੁਰਾਖ ਠੀਕ ਹੋ ਰਿਹਾ ਹੈ, ਜਿਸ ਨਾਲ ਵਾਯੂਮੰਡਲ ਦੇ ਗੇੜ ਵਿੱਚ ਤਬਦੀਲੀਆਂ ਆਉਂਦੀਆਂ ਹਨ। ਮੌਸਮ ਵਿਚ ਆਈਆਂ ਤਬਦੀਲੀਆਂ ਵਾਤਾਵਰਨ ਵਿਚ ਆਏ ਵਿਗਾੜ ਦਾ ਹੀ ਨਤੀਜਾ ਸਨ। ਇਟਲੀ ਦੀ ਇਕ ਰਿਪੋਰਟ ਅਨੁਸਾਰ ਵੇਨਿਸ ਸ਼ਹਿਰ ਦੀ ਹਵਾ ਅਤੇ ਨਹਿਰਾਂ ਦਾ ਪਾਣੀ ਆਵਾਜਾਈ ਨਾ ਹੋਣ ਕਰ ਕੇ ਸਾਫ-ਸੁਥਰਾ ਹੋ ਗਿਆ ਹੈ। ਇਸ ਕਾਰਨ ਡੋਲਫਿਨ ਮੱਛੀਆਂ ਦੀ ਤਾਦਾਦ ਵੱਧ ਗਈ ਹੈ ਅਤੇ ਉਹ ਵਾਪਿਸ ਕਿਨਾਰੇ ਉੱਤੇ ਆ ਗਈਆਂ ਹਨ। ਨਿਊ ਯਾਰਕ ਦੇ ਖੋਜਕਰਮੀਆਂ ਦਾ ਕਹਿਣਾ ਹੈ ਕਿ ਮੋਟਰ ਵਹੀਕਲਾਂ ਵਿਚੋਂ ਕਾਰਬਨ ਮੋਨੋਆਕਸਾਈਡ ਗੈਸ ਮੁੱਖ ਤੌਰ 'ਤੇ ਨਿਕਲਦੀ ਹੈ। ਪਿਛਲੇ ਸਾਲ ਦੀ ਤੁਲਣਾ ਵਿਚ ਇਹ 50 ਪ੍ਰਤੀਸ਼ਤ ਘੱਟ ਗਈ ਹੈ। ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਰਾਇਸਨ ਕੇਮੇਨ ਦਾ ਕਹਿਣਾ ਹੈ ਕਿ ਮੇਰੇ ਹੁਣ ਤੱਕ ਦੇ ਤਜ਼ਰਬੇ ਦੁਰਾਨ ਮਾਰਚ ਮਹੀਨੇ ਵਿੱਚ ਇਸ ਵਾਰ ਹਵਾ ਸਭ ਤੋਂ ਵੱਧ ਸਾਫ ਹੈ। ਚੀਨ ਦੇ ਸਬੰਧ ਵਿਚ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਾਲ ਕਾਰਬਨ ਇੱਕ ਪ੍ਰਤੀਸ਼ਤ ਤੱਕ ਘਟੇਗਾ। ਜਿੱਥੇ ਕੋਰੋਨਾ ਵਾਇਰਸ ਕਰ ਕੇ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਥੇ ਹੀ ਇਹ ਗੱਲ ਸਾਰਿਆਂ ਲਈ ਰਾਹਤ ਵਾਲੀ ਹੈ ਕਿ ਵਾਤਾਵਰਨ ਵਿਚ ਚੰਗੇ ਪੱਧਰ 'ਤੇ ਤਬਦੀਲੀਆਂ ਹੋ ਰਹੀਆਂ ਹਨ। ਗੱਲ ਜੇਕਰ ਭਾਰਤ ਦੀ ਕਰੀਏ ਤਾਂ ਦੇਸ਼ ਦੇ 104 ਸ਼ਹਿਰਾਂ ਵਿੱਚੋਂ ਦੋ ਸ਼ਹਿਰਾਂ ਨੂੰ ਛੱਡ ਕੇ ਬਾਕੀ ਸਾਰਿਆਂ 'ਚ ਹਵਾ ਕਾਫ਼ੀ ਹੱਦ ਤਕ ਸਾਫ਼ ਹੋ ਗਈ ਹੈ। ਮੌਸਮ ਦੀ ਹਲਚਲ ਅਤੇ ਕੋਰੋਨਾ ਵਾਇਰਸ ਕਾਰਨ ਵਰਤੀ ਜਾਣ ਵਾਲੀਆਂ ਸਾਵਧਾਨੀਆਂ ਕਾਰਨ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਭਾਰਤ ਦੇ ਜ਼ਿਆਦਾਤਰ ਸ਼ਹਿਰਾਂ ਦੀ ਹਵਾ ਇੰਨੀ ਸਾਫ਼-ਸੁਧਰੀ ਹੋਈ ਹੋਵੇ। ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਦੇਸ਼ ਦੇ ਸਾਰੇ ਹਿੱਸਿਆਂ 'ਚ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਮੰਗਲਵਾਰ ਰਾਤ ਨੂੰ ਪ੍ਰਧਾਨ ਮੰਤਰੀ ਨੇ ਦੇਸ਼ 'ਚ 21 ਦਿਨਾਂ ਲਈ ਤਾਲਾਬੰਦੀ ਦਾ ਐਲਾਨ ਕੀਤਾ ਸੀ। ਇਸ ਨੇ ਸੜਕਾਂ 'ਤੇ ਦੌੜਨ ਵਾਲੇ ਵਾਹਨਾਂ ਦੀ ਗਿਣਤੀ ਘਟਾ ਦਿੱਤੀ ਹੈ। ਇਸ ਦੇ ਨਤੀਜੇ ਵਜੋਂ ਵਾਤਾਵਰਣ ਵਿੱਚ ਪ੍ਰਦੂਸ਼ਣ ਵਾਲੇ ਕਣਾਂ ਅਤੇ ਨਾਈਟ੍ਰੋਜਨ ਆਕਸਾਈਡਾਂ ਕਾਰਨ ਹੋਣ ਵਾਲੇ ਪ੍ਰਦੂਸ਼ਣ 'ਚ ਭਾਰੀ ਕਮੀ ਆਈ ਹੈ। ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਅਨੁਸਾਰ ਬੁੱਧਵਾਰ ਨੂੰ ਲਖਨਊ ਦੀ ਔਸਤਨ ਏਅਰ ਕੁਆਲਟੀ ਦਾ ਇੰਡੈਕਸ 220 ਅੰਕ ਅਤੇ ਮੁਜ਼ੱਫਰਪੁਰ ਦਾ ਇੰਡੈਕਸ 275 ਅੰਕ 'ਤੇ ਰਿਹਾ। 201 ਤੋਂ ਵੱਧ ਦਾ ਇੰਡੈਕਸ ਹੋਣ 'ਤੇ ਉਸ ਨੂੰ ਖਰਾਬ ਕੈਟਾਗਰੀ 'ਚ ਰੱਖਿਆ ਜਾਂਦਾ ਹੈ, ਜਦਕਿ 0 ਤੋਂ 50 ਤੱਕ ਦੇ ਅੰਕ ਨੂੰ ਠੀਕ, 50 ਤੋਂ 100 ਦੇ ਅੰਕ ਨੂੰ ਤਸੱਲੀਬਖਸ਼ ਅਤੇ 101 ਤੋਂ 200 ਤੱਕ ਦੇ ਇੰਡੈਕਸ ਨੂੰ ਮੱਧਮ ਕੈਟਾਗਰੀ 'ਚ ਰੱਖਿਆ ਜਾਂਦਾ ਹੈ। ਇਸ ਹਿਸਾਬ ਨਾਲ ਇਹਨਾਂ ਦਿਨਾਂ ਵਿਚ ਲੁਧਿਆਣਾ 27,ਜਲੰਧਰ 35,ਕੋਚੀ 40,ਪੰਚਕੁਲਾ 43,ਚੇਨਈ 46 ਅੰਕਾਂ ਤੇ ਹਨ। ਵਾਤਾਵਰਨ ਵਿਚ ਆਏ ਇਸ ਫਰਕ ਤੋਂ ਅੱਜ ਇਹ ਸਿੱਖਣ ਦੀ ਲੋੜ ਹੈ ਕਿ ਇਨਸਾਨ ਤਰੱਕੀ ਅਤੇ ਵਾਤਾਵਰਨ ਵਿਚ ਸੰਤੁਲਨ ਬਣਾ ਕੇ ਚੱਲੇ ਤਾਂ ਮਹਾਮਾਰੀਆਂ ਅਤੇ ਆਫਤਾਂ ਤੋਂ ਬੱਚਿਆ ਜਾ ਸਕਦਾ ਹੈ। ਕੋਰੋਨਾ ਇੱਕ ਸਬਕ ਤਾਂ ਦੇ ਹੀ ਜਾਊ ਕਿ ਬੰਦਾ ਬੰਦਾ ਹੀ ਬਣਿਆ ਰਹੇ ਤਾਂ ਚੰਗਾ.... (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **