Sultanpur Lodhi ਦੀ ਧਰਤੀ ਤੇ 550 ਰਬਾਬੀਆਂ ਵਲੋਂ ਕੀਰਤਨ ਕਰਕੇ ਬਣਾਇਆ ਰਿਕਾਰਡ
Sultanpur Lodhi ਦੀ ਧਰਤੀ ਤੇ 550 ਰਬਾਬੀਆਂ ਵਲੋਂ ਕੀਰਤਨ ਕਰਕੇ ਬਣਾਇਆ ਰਿਕਾਰਡ #SultanpurLodhi #550YearsGurpurab #SurkhabTVLive ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਵਿਚ ਅੱਜ ਪਹਿਲੇ ਦਿਨ ਸਿੱਖ ਇਤਿਹਾਸ ਵਿਚ ਅਜਿਹਾ ਦਿਨ ਸੀ ਜਦੋਂ ਇੱਕੋ ਸਮੇਂ 550 ਰਬਾਬੀਆਂ ਨੇ ਇੱਕੋ ਸਮੇਂ ਕੀਰਤਨ ਕੀਤਾ। ਭਾਈ ਮਰਦਾਨਾ ਜੀ ਦੀਵਾਨ ਹਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਆਰੰਭ ਹੋਏ ਅੰਤਰਰਾਸ਼ਟਰੀ ਪੱਧਰ ਦੇ ਸਮਾਗਮ ਦੀ ਆਰੰਭਤਾ 550 ਰਬਾਬੀਆਂ ਵਲੋਂ ਰਬਾਬਾਂ ਨਾਲ ਮਿਲ ਕੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਰਾਗਾਂ 'ਤੇ ਆਧਾਰਿਤ ਕੀਤਾ ਤੇ ਸੰਗਤਾਂ ਨੂੰ ਮੰਤਰ ਮੁਗਧ ਕਰ ਛੱਡਿਆ। ਇਸ ਵੱਡੇ ਇਤਿਹਾਸਕ ਪਲ ਨੂੰ ਪੂਰੀ ਦੁਨੀਆਂ ਨੇ ਵੀ ਸਿੱਧੇ ਪ੍ਰਸਾਰਣ ਰਾਹੀਂ ਮਾਣ ਕੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਿਆ। ਦੇਸ਼ ਵਿਦੇਸ਼ ਦੀਆਂ ਵੱਖ-ਵੱਖ ਗੁਰਮਤਿ ਸੰਗੀਤ ਅਕੈਡਮੀਆਂ ਨੇ ਗੁਰਸ਼ਬਦ ਨਾਦ ਕੇਂਦਰ ਦੇ ਸਹਿਯੋਗ ਨਾਲ ਗੁ. ਬੇਰ ਸਾਹਿਬ 'ਚ ਆਪਣੀ ਹਾਜ਼ਰੀ ਲਗਵਾਈ। ਇਸ ਸਮੇਂ ਭਾਈ ਪਰਮਪਾਲ ਸਿੰਘ ਨੇ ਸਮੂਹ ਸੰਗਤਾਂ ਨੂੰ ਰਬਾਬ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਰਬਾਬ ਦੀ ਧਰਤੀ ਸੁਲਤਾਨਪੁਰ ਲੋਧੀ ਜਿੱਥੇ ਸਤਿਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਗੁਜਾਰੇ। ਭਾਈ ਮਰਦਾਨਾ ਜੀ ਨੇ ਪੂਰੀ ਜ਼ਿੰਦਗੀ ਸਮਰਪਿਤ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁੱਖ ਰਬਾਬ ਵਜਾਈ ਤੇ ਪੂਰੀ ਦੁਨੀਆਂ, ਪੂਰੀ ਕਾਇਨਾਤ ਦਾ ਕਲਿਆਣ ਕੀਤਾ। ਸੰਗਤ ਨੇ ਪਵਿੱਤਰ ਵੇਈਂ ਕਿਨਾਰੇ ਸਤਿਗੁਰੂ ਪਾਤਸ਼ਾਹ ਜੀ ਦੀ ਰੱਬੀ ਬਾਣੀ ਦੇ ਖਜ਼ਾਨੇ ਨੂੰ ਸੰਗੀਤ ਰਾਹੀਂ ਸੁਣ ਕੇ ਆਨੰਦ ਮਾਣਿਆ। ਸਤਿਗੁਰੂ ਜੀ ਦੀ ਸਿਫਤ ਸਲਾਹ, ਮੂਲ ਮੰਤਰ ਸਾਹਿਬ ਦਾ ਸਿਮਰਨ ਕੀਤਾ। ਸਮਾਗਮ ਦੌਰਾਨ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਐੱਸ. ਜੀ. ਪੀ. ਸੀ., ਡਾਕਟਰ ਰੂਪ ਸਿੰਘ ਮੁੱਖ ਸਕੱਤਰ ਐੱਸ. ਜੀ. ਪੀ. ਸੀ. , ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਰਿਆੜ ਤੇ ਹੋਰ ਵੱਡੀ ਗਿਣਤੀ 'ਚ ਸ਼੍ਰੋਮਣੀ ਕਮੇਟੀ ਮੈਂਬਰਾਂ, ਅਧਿਕਾਰੀਆਂ, ਪ੍ਰਚਾਰਕਾਂ ਨੇ ਸ਼ਿਰਕਤ ਕੀਤੀ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **