June 1984 ਦਾ ਅਸਲੀ ਸੱਚ ਜਿਸਤੋਂ ਅਣਜਾਣ ਹੈ ਪੰਜਾਬ
June 1984 ਦਾ ਅਸਲੀ ਸੱਚ ਜਿਸਤੋਂ ਅਣਜਾਣ ਹੈ ਪੰਜਾਬ #June1984 #AkalTakhtAttack #Bhindranwale ਜੂਨ 84 ਦੇ ਘੱਲੂਘਾਰੇ ਦੀ ਯਾਦ ਵਿਚ ਹਰ ਸਾਲ 6 ਜੂਨ ਨੂੰ ਘੱਲੂਘਾਰਾ ਦਿਹਾੜ ਮਨਾਇਆ ਜਾਂਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲੇ ਦੀ ਦਾਸਤਾਨ ਦਾ ਦਿਨ। ਧਰਮਯੁੱਧ ਮੋਰਚਾ ਸਿਖਰਾਂ ਤੇ ਸੀ,ਸੰਤ ਭਿੰਡਰਾਂਵਾਲਿਆਂ ਦੀ ਸਖਸੀਅਤ ਦੀ ਪ੍ਰਭਾਵ ਨਾਲ ਸਿੱਖ ਜਗਤ ਵਿਚ ਅਕਾਲੀ ਭਾਈ ਪਿੱਛੇ ਪੈ ਚੁੱਕੇ ਸਨ ਤੇ ਸੈਂਟਰ ਸਰਕਾਰ ਵੀ ਸਿੱਖਾਂ ਦੀ ਚੜਤ ਤੋਂ ਚਿੰਤਤ ਸੀ। ਸੰਤ ਜੀ ਨੂੰ ਮਾਰਨ ਲਈ ਕਈ ਸਾਜਿਸ਼ਾਂ ਘੜੀਆਂ ਗਈਆਂ ਪਰ ਅਸਫਲ ਰਹੀਆਂ। ਅੰਤ ਸੰਤਾਂ ਦੇ ਸਾਥੀ ਭਾਈ ਸੁਰਿੰਦਰ ਸਿੰਘ ਸੋਢੀ ਦਾ ਕਤਲ ਕਰ ਦਿੱਤਾ ਗਿਆ। ਭਾਈ ਸੋਢੀ ਦੇ ਕਤਲ ਤੋਂ ਬਾਅਦ ਕਾਤਲ ਬਲਜੀਤ ਕੌਰ ਦੀ ਹੋਈ ਤਫਤੀਸ਼ 'ਚੋ ਅਕਾਲੀ ਦਲ ਦੇ ਸਕੱਤਰ ਗੁਰਚਰਨ ਸਿਹੁੰ ਦਾ ਹੱਥ ਨਿਕਲਿਆ। ਬਲਜੀਤ ਦੇ ਸਾਥੀ ਕਾਤਲ ਸੁਰਿੰਦਰ ਸਿੰਘ ਛਿੰਦੇ ਨੂੰ ਸਿੰਘਾਂ ਜਾ ਦਬੋਚਿਆ ਅਤੇ ਉਹਨੂੰ ਸੋਧ ਕੇ 24 ਘੰਟਿਆਂ ਦੇ ਅੰਦਰ ਹੀ ਸੋਢੀ ਦਾ ਬਦਲਾ ਲੈ ਲਿਆ। ਪਰ ਇਸ ਕਾਂਡ ਦੀ ਸਾਜਿਸ਼ ਦੇ ਮੁੱਖ ਦੋਸ਼ੀ ਗੁਰਚਰਨ ਸਿਹੁੰ ਸਕੱਤਰ ਨੂੰ ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ ਨੇ ਆਪਣੀ ਪਨਾਹ ਵਿੱਚ ਲੈ ਕੇ ਬਚਾਇਆ। ਭਾਈ ਸੁਰਿੰਦਰ ਸਿੰਘ ਸੋਢੀ ਦੇ ਕਤਲ ਨਾਲ ਸਥਿਤੀ ਬਹੁਤ ਗੰਭੀਰ ਹੋ ਗਈ। ਇਸ ਨੂੰ ਸ਼ਾਂਤ ਕਰਨ ਲਈ ਸ਼੍ਰੋਮਣੀ ਕਮੇਟੀ ਨੇ ਆਪਣੇ ਸਕੱਤਰ ਭਾਨ ਸਿੰਘ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਬਣਾਈ। ਇਸ ਕਮੇਟੀ ਨੇ ਆਪਣੀ ਜਾਂਚ ਦੌਰਾਨ ਸੰਤ ਜਰਨੈਲ ਸਿੰਘ ਕੋਲ ਤਾਂ ਗੁਰਚਰਨ ਸਿੰਹੁ ਸਕੱਤਰ ਨੂੰ ਦੋਸ਼ੀ ਮੰਨ ਲਿਆ, ਪਰ ਜੋ ਜਾਂਚ ਦੀ ਰਿਪੋਰਟ ਜਾਰੀ ਕੀਤੀ ਉਸ ਵਿੱਚ ਸੰਤ ਲੌਂਗੋਵਾਲ ਦੇ ਦਬਾਅ ਕਾਰਨ ਉਹਨੂੰ ਸੋਢੀ ਦੇ ਕਤਲ ਕੇਸ ਚੋਂ ਬਰੀ ਕਰ ਦਿੱਤਾ। ਦਰਬਾਰ ਸਾਹਿਬ ਸਮੂਹ 'ਚ ਬਣੇ ਵੱਡੇ ਤਣਾਅ ਵਾਲੇ ਮਾਹੌਲ ਨੂੰ ਠੰਢਾ ਕਰਨ ਲਈ ਪੰਜਾਂ ਜਥੇਦਾਰਾਂ ਨੇ ਵੀ ਸੰਤ ਜਰਨੈਲ ਸਿੰਘ ਨਾਲ ਦੋ ਵਾਰ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਵੀ ਆਪਣੀ ਵੱਖਰੀ ਜਾਂਚ 'ਚ ਗੁਰਚਰਨ ਸਿੰਹੁ ਸਕੱਤਰ ਨੂੰ ਸੋਢੀ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਮੁੱਖ ਦੋਸ਼ੀ ਪਾਇਆ, ਪਰ ਸੰਤ ਜਰਨੈਲ ਸਿੰਘ ਦੀ ਮੰਗ ਅਨੁਸਾਰ ਉਹ ਇਸ ਸੱਚਾਈ ਨੂੰ ਮੰਜੀ ਸਾਹਿਬ ਦਿਵਾਨ ਹਾਲ ਵਿੱਚ ਬਿਆਨ ਕਰਨ ਤੋਂ ਕੰਨੀ ਕੁਤਰਾ ਗਏ । ਸੰਤ ਜਰਨੈਲ ਸਿੰਘ ਨੇ ਭਾਨ ਸਿੰਘ ਕਮੇਟੀ ਦੀ ਹਾਜ਼ਰੀ ਵਿੱਚ ਗੁਰੂ ਰਾਮ ਦਾਸ ਲੰਗਰ ਦੀ ਛੱਤ ਉੱਪਰ ਜੁੜੀ ਸੰਗਤ ਦੇ ਸਾਹਮਣੇ ਇਸ ਕਾਂਡ ਦੀ ਅਸਲੀਅਤ ਬਿਆਨ ਕੀਤੀ ਅਤੇ ਸਬਰ ਤੋਂ ਕੰਮ ਲੈਂਦਿਆਂ ਸਭ ਨੂੰ 'ਧਰਮ ਯੁੱਧ ਮੋਰਚੇ' ਵਿੱਚ ਹਿੱਸਾ ਪਾਉਣ ਦੀ ਤੇ ਆਪਸੀ ਖ਼ਾਨਾਜੰਗੀ ਤੋਂ ਬਚਣ ਦੀ ਅਪੀਲ ਵੀ ਕੀਤੀ, ਪਰ ਸੰਤ ਲੌਂਗੋਵਾਲ ਨੇ ਗੁਰਚਰਨ ਸਿੰਹੁ ਸਕੱਤਰ ਨੂੰ ਆਪਣੇ ਕੁੱਛੜ ਬੈਠਾਈ ਰੱਖਿਆ ਅਤੇ ਸੰਤ ਜਰਨੈਲ ਸਿੰਘ ਦੀ ਮੰਗ ਅਨੁਸਾਰ ਅਕਾਲੀ ਦਲ ਵਿੱਚੋਂ ਕੱਢਣ ਤੋਂ ਸਾਫ਼ ਇਨਕਾਰ ਨਾਂਹ ਕਰ ਦਿੱਤੀ। ਅਕਾਲੀ ਦਲ ਦੀ ਸਮੁੱਚੀ ਕਾਰਗੁਜ਼ਾਰੀ ਤੋਂ ਸਿੱਖ ਸੰਗਤਾਂ ਨਿਰਾਸ਼ ਹੋ ਗਈਆਂ ਅਤੇ ਸੰਤ ਜਰਨੈਲ ਸਿੰਘ ਦੀ ਅਗਵਾਹੀ ਵਿੱਚ ਜੁੜਨ ਲੱਗ ਪਈਆਂ। ਮਿਤੀ 27/04/1984 ਨੂੰ ਸੰਤ ਲੌਂਗੋਵਾਲ ਵੱਲੋਂ ਸਮੁੰਦਰੀ ਹਾਲ ਵਿੱਚ ਬੁਲਾਈ ਗਈ ਅਕਾਲੀ ਦਲ ਦੀ ਮੀਟਿੰਗ ਵਿੱਚ ਵੱਡੀ ਬਗਾਵਤ ਹੋ ਗਈ ਅਤੇ 150 ਦੇ ਕਰੀਬ ਅਕਾਲੀ ਵਰਕਰ ਲੌਂਗੋਵਾਲ ਵਿਰੋਧੀ ਨਾਅਰੇ ਲਾਉਂਦੇ ਹੋਏ ਸੰਤ ਜਰਨੈਲ ਸਿੰਘ ਕੋਲ ਆ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਬਹੁਗਿਣਤੀ ਵੀ ਸੰਤ ਜਰਨੈਲ ਸਿੰਘ ਨਾਲ ਜੁੜ ਗਈ ਤੇ ਇੰਝ ਅਕਾਲੀ ਆਗੂ ਵੱਡੀ ਘਬਰਾਹਟ ਵਿੱਚ ਫਸ ਗਏ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਸ ਸਾਰੇ ਮਾਹੌਲ ਦਾ ਲਾਹਾ ਲਿਆ ਅਤੇ ਸਿੱਖ ਕੌਮ ਨੂੰ ਕੁਚਲਣ ਲਈ ਇਸ ਸਮੇਂ ਨੂੰ ਸਭ ਤੋਂ ਵਧੀਆ ਮੌਕਾ ਸਮਝਿਆ। ਉਸ ਨੇ ਮਿਤੀ 25/05/1984 ਨੂੰ ਬੀ. ਐੱਸ. ਐੱਫ. ਦੇ ਸਪੈਸ਼ਲ ਹਵਾਈ ਜਹਾਜ਼ ਰਾਹੀਂ ਅਕਾਲੀ ਆਗੂਆਂ ਨੂੰ ਗੱਲਬਾਤ ਲਈ ਦਿੱਲੀ ਬੁਲਾਇਆ। ਅਸਲ ਵਿੱਚ ਇੰਦਰਾ ਗਾਂਧੀ ਇਹਨਾਂ ਆਗੂਆਂ ਨਾਲ ਪੰਜਾਬ ਸਮੱਸਿਆ ਨੂੰ ਹੱਲ ਕਰਨ ਲਈ ਗੱਲਬਾਤ ਨਹੀਂ ਸੀ ਕਰਨਾ ਚਾਹੁੰਦੀ, ਸਗੋਂ ਸੰਤ ਜਰਨੈਲ ਸਿੰਘ ਬਾਰੇ ਉਨ੍ਹਾਂ ਦੀ ਰਾਏ ਜਾਣਨਾ ਚਾਹੁੰਦੀ ਸੀ । ਇਸ ਮੀਟਿੰਗ ਵਿੱਚ ਉਹ ਇਹਨਾਂ ਨੂੰ ਮਿਲ ਕੇ ਜਾਣ ਗਈ ਸੀ ਕਿ ਅਕਾਲੀ ਆਗੂ ਹੁਣ ਸੰਤ ਜਰਨੈਲ ਸਿੰਘ ਵਿਰੁੱਧ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਬਹੁਤਾ ਪ੍ਰਤੀਕਰਮ ਪ੍ਰਗਟ ਨਹੀਂ ਕਰਨਗੇ। ਉਸ ਨੇ ਬਿਨਾਂ ਕੁਝ ਪੱਲੇ ਪਾਏ ਅਕਾਲੀ ਆਗੂਆਂ ਨੂੰ ਵਾਪਸ ਮੋੜ ਦਿੱਤਾ ਅਤੇ 30/05/1984 ਨੂੰ ਲੌਂਗੋਵਾਲ ਨਾਲ ਫ਼ੋਨ 'ਤੇ ਗੱਲ ਕੀਤੀ। ਲੌਂਗੋਵਾਲ ਨੇ ਇੰਦਰਾ ਗਾਂਧੀ ਦੀ ਹਮਦਰਦੀ ਜਿੱਤਣ ਦੀ ਕੋਸ਼ਿਸ਼ ਕਰਦਿਆਂ ਕਿਹਾ, "ਮੋਰਚਾ ਮੇਰੇ ਹੱਥੋਂ ਨਿਕਲ ਚੁੱਕਾ ਹੈ, ਹੁਣ ਤੁਸੀਂ ਜੋ ਚਾਹੋ ਸੋ ਕਰੋ।" ਇੰਦਰਾ ਗਾਂਧੀ ਜੋ ਕਰਨਾ ਚਾਹੁੰਦੀ ਸੀ, ਉਸ ਲਈ ਲੌਂਗੋਵਾਲ ਨੇ ਵੀ ਹਰੀ ਝੰਡੀ ਦੇ ਦਿੱਤੀ। ਇੰਦਰਾ ਗਾਂਧੀ ਨੇ ਅਕਾਲੀ ਦਲ ਵੱਲੋਂ 03/06/1984 ਨੂੰ ਸ਼ੁਰੂ ਕੀਤੀ ਜਾਣ ਵਾਲੀ ਨਾ-ਮਿਲਵਰਤਣ ਲਹਿਰ ਨੂੰ, ਜਿਸ ਵਿੱਚ ਕਰਜ਼ੇ, ਬਿਜਲੀ-ਪਾਣੀ ਦੇ ਬਿੱਲ ਤੇ ਮਾਲੀਆ ਅਦਾ ਨਾ ਕਰਨਾ ਅਤੇ ਪੰਜਾਬ ਤੋਂ ਬਾਹਰ ਅਨਾਜ ਨਾ ਜਾਣ ਦੇਣਾ ਸ਼ਾਮਲ ਸੀ, ਬਹਾਨਾ ਬਣਾ ਕੇ ਪੰਜਾਬ ਅਤੇ ਚੰਡੀਗੜ੍ਹ ਨੂੰ ਫ਼ੌਜ ਦੇ ਹਵਾਲੇ ਕਰ ਦਿੱਤਾ। 30 ਮਈ 1984 ਨੂੰ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਫੌਜ ਨੂੰ ਪੰਜਾਬ ਭੇਜਣ ਦੇ ਹੁਕਮ ਦੇ ਦਿੱਤੇ ਤੇ ਇਸ ਤਰਾਂ ਇਸ ਸਾਰੇ ਵਰਤਾਰੇ ਨੂੰ ਅਕਾਲੀਆਂ ਦੀ ਗੱਦਾਰੀ ਤੇ ਇੰਦਰ ਗਾਂਧੀ ਦੀ ਚਲਾਕੀ ਨਾਲ ਅਮਲੀ ਜਾਮਾ ਪਹਿਨਾਇਆ ਗਿਆ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **