Video paused

ਅਖੇ \'ਲੰਗਰ\' ਬੰਦ ਕਰਕੇ \'ਲਾਇਬ੍ਰੇਰੀਆਂ\' ਖੋਲ ਲਓ | Langar or Library | Original Facts

Playing next video...

ਅਖੇ \'ਲੰਗਰ\' ਬੰਦ ਕਰਕੇ \'ਲਾਇਬ੍ਰੇਰੀਆਂ\' ਖੋਲ ਲਓ | Langar or Library | Original Facts

Surkhab Tv
Followers

ਅਖੇ 'ਲੰਗਰ' ਬੰਦ ਕਰਕੇ 'ਲਾਇਬ੍ਰੇਰੀਆਂ' ਖੋਲ ਲਓ | Langar vs Library | Original Facts ਸਾਡੇ ਕੁੱਝ ਪੜੇ ਲਿਖੇ ਪੰਜਾਬੀ ਭਰਾ ਆਪਣੇ ਹਿਸਾਬ ਦੀ ਜਾਣਕਾਰੀ ਦਾ ਖੂਬ ਇਸਤਮਾਲ ਕਰਦੇ ਨੇ। ਉਹ ਅਕਸਰ ਲੰਗਰਾਂ, ਭੰਡਾਰਿਆਂ ਅਤੇ ਸ਼ਿਵਲਿੰਗ 'ਤੇ ਚੜਾਏ ਜਾਂਦੇ ਦੁੱਧ ਦੇ ਖਰਚੇ ਦਾ ਹਿਸਾਬ ਕਿਤਾਬ ਲਾਉਂਦੇ ਨੇ ਅਤੇ ਦੱਸਦੇ ਹਨ ਕਿ ਇਨ੍ਹਾਂ ਧਾਰਮਿਕ ਖਰਚਿਆਂ ਨੂੰ ਬੰਦ ਕਰਕੇ ਕਿੰਨੀਆਂ ਲਾਇਬ੍ਰੇਰੀਆਂ ਖੋਲੀਆਂ ਜਾ ਸਕਦੀਆਂ। ਅਸੀਂ ਆਪਣੇ ਇਨ੍ਹਾਂ ਭਰਾਵਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਉਹ ਇਕ ਵਾਰ ਇਹ ਰਿਪੋਰਟ ਜੋ ਅਸੀਂ ਦੱਸਣ ਜਾ ਰਹੇ ਹਾਂ ਇਸਤੇ ਜਰੂਰ ਨਿਗਾਹ ਮਾਰਨ ਅਤੇ ਦੁਬਾਰਾ ਸੋਚਣ ਕਿ ਉਹ ਕਿਹੜੀ ਅਦਿੱਖ ਸ਼ਕਤੀ ਹੈ ਜੋ ਉਨ੍ਹਾਂ ਦੀ ਅੱਖ ਵਿੱਚ ਲੰਗਰਾਂ ਨੂੰ ਤਾਂ ਰੜਕਣ ਲਾ ਦਿੰਦੀ ਹੈ ਪਰ ਸਰਕਾਰ ਵਲੋਂ ਬਰਬਾਦ ਕੀਤੇ ਜਾਂਦੇ ਇਸ ਪੈਸੇ 'ਤੇ ਉਨ੍ਹਾਂ ਦੀ ਨਜ਼ਰ ਨਹੀਂ ਜਾਂਦੀ। ਅੰਗਰੇਜ਼ੀ ਅਖਬਾਰ ਟਾਈਮਸ ਆਫ ਇੰਡੀਆ ਵਿੱਚ ਛਪੀ ਇੱਕ ਖ਼ਬਰ ਅਨੁਸਾਰ ਸੰਨ 2014 ਵਿੱਚ ਭਾਰਤ ਸਰਕਾਰ ਨੇ ਗਣਤੰਤਰ ਦਿਵਸ ਤੇ 320 ਕਰੋੜ ਰੁਪਏ ਖਰਚੇ। ਸੰਨ 2001 ਵਿੱਚ ਇਹ ਖਰਚ 145 ਕਰੋੜ ਸੀ। ਇਹ ਜਾਣਕਾਰੀ ਸੂਚਨਾ ਅਧਿਕਾਰ ਤਹਿਤ ਮੁਰਾਦਾਬਾਦ ਦੇ ਪਵਨ ਅਗਰਵਾਲ ਨੇ ਸੰਨ 2015 ਵਿੱਚ ਲਈ ਸੀ। ਪਵਨ ਅਗਰਵਾਲ ਨੇ ਆਜ਼ਾਦੀ ਦਿਹਾੜੇ ਉੱਤੇ ਹੁੰਦੇ ਖ਼ਰਚ ਦੀ ਜਾਣਕਾਰੀ ਵੀ ਮੰਗੀ ਸੀ, ਪਰ ਸਰਕਾਰ ਨੇ ਇਹ ਉਨ੍ਹਾਂ ਨੂੰ ਨਹੀਂ ਦਿੱਤੀ। ਜੋ ਵੀ ਜਾਣਕਾਰੀ ਉਨ੍ਹਾਂ ਦੁਆਰਾ ਲਈ ਗਈ ਉਸ ਵਿੱਚ ਸੁਰੱਖਿਆ ਪ੍ਰਬੰਧਾਂ ਤੇ ਕੀਤਾ ਗਿਆ ਖਰਚਾ ਹਾਲੇ ਸ਼ਾਮਲ ਨਹੀਂ ਕੀਤਾ ਗਿਆ ਸੀ। ਭਾਵ ਇਹ ਹੈ ਕਿ ਸੰਨ 2014 ਵਿੱਚ ਗਣਤੰਤਰ ਦਿਵਸ ਤੇ 320 ਕਰੋੜ ਤੋਂ ਵੀ ਕਿਤੇ ਜ਼ਿਆਦਾ ਪੈਸਾ ਖਰਚ ਹੋਇਆ। ਇਸਤੋਂ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਸੇ ਸਾਲ ਆਜ਼ਾਦੀ ਦਿਹਾੜੇ ਵਿੱਚ ਵੀ ਇਸ ਤੋਂ ਘੱਟ ਖਰਚ ਨਹੀਂ ਹੋਇਆ ਹੋਵੇਗਾ। ਮਤਲਬ 2014 ਵਿੱਚ ਦੋਵਾਂ ਦਿਹਾੜਿਆਂ ਤੇ’ 650 ਕਰੋੜ ਤੋਂ ਵੱਧ ਖਰਚ ਹੋਇਆ ਹੋਊ ਅਤੇ ਜਿਸ ਤਰੀਕੇ ਨਾਲ 2001 ਤੋਂ ਲੈਕੇ ਇਸ ਖਰਚ ਵਿੱਚ ਵਾਧਾ ਹੋਇਆ ਤਾਂ 2018 ਵਿੱਚ ਅਸੀਂ ਇਸ ਖਰਚ ਨੂੰ 700 ਕਰੋੜ ਮੰਨ ਸਕਦੇ ਹਾਂ। ਇਹ ਤਾਂ ਸਿਰਫ ਦਿੱਲੀ ਵਿੱਚ ਹੁੰਦੇ ਸਮਾਗਮਾਂ ਦਾ ਖਰਚ ਸੀ। ਭਾਰਤ ਵਿੱਚ 640 ਜਿਲੇ ਹਨ ਅਤੇ ਜੇ ਇਕ ਜਿਲੇ ਵਿੱਚ ਖਰਚ 1 ਕਰੋੜ ਵੀ ਆਉਂਦਾ ਹੋਵੇ ਤਾਂ 640 ਕਰੋੜ ਰੁਪਏ ਇਹ ਹੋ ਗਏ। ਇਸ ਤਰ੍ਹਾਂ ਕੁੱਲ ਖਰਚ 1300-1400 ਕਰੋੜ ਰੁਪਏ ਤੱਕ ਪਹੁੰਚ ਜਾਂਦਾ ਹੈ। ਇਹ ਤਾਂ ਹਾਲੇ ਆਪਾਂ ਘੱਟ ਤੋਂ ਘੱਟ ਖਰਚ ਲਾ ਰਹੇ ਹਾਂ। ਜੇ ਅਸਲੀ ਖਰਚ 2000 ਕਰੋੜ ਤੱਕ ਪਹੁੰਚ ਜਾਵੇ ਤਾਂ ਵੀ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ। ਹੁਣ ਇਹ ਪੈਸਾ ਕਿੰਨਾ ਹੁੰਦਾ ਹੈ ਤੁਹਾਨੂੰ ਅਸੀਂ ਇੱਕ ਅੰਦਾਜ਼ਾ ਦਿੰਦੇ ਹਾਂ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਹਰ ਰੋਜ਼ 50,000 ਤੋਂ 80,000 ਬੰਦਾ ਲੰਗਰ ਛਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਾਲਾਨਾ ਬਜਟ ਤਿਆਰ ਕੀਤਾ ਜਾਂਦਾ ਹੈ, ਉਸ ਅਨੁਸਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਅਤੇ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ, ਤਿੰਨਾਂ ਗੁਰਦੁਆਰਿਆਂ ਦਾ ਸਾਲਾਨਾ ਲੰਗਰ ਦਾ ਖਰਚ 30 ਕਰੋੜ ਰੁਪਏ ਹੈ। ਸ੍ਰੀ ਦਰਬਾਰ ਸਾਹਿਬ ਦੇ ਵਿੱਚ ਹਰ ਰੋਜ਼ ਦਸ ਤੋਂ ਬਾਰਾਂ ਲੱਖ ਰੁਪਏ ਦਾ ਲੰਗਰ ਦਾ ਖਰਚ ਹੈ। ਸ਼ਨੀਵਾਰ, ਐਤਵਾਰ ਅਤੇ ਤਿਉਹਾਰ ਵਾਲੇ ਦਿਨਾਂ ਵਿੱਚ ਇਹ ਖਰਚਾ 18 ਲੱਖ ਵੀ ਟੱਪ ਜਾਂਦਾ ਹੈ। ਮਤਲਬ ਇਹ ਨਿਕਲਦਾ ਹੈ ਕਿ ਜੇ ਸਿਰਫ ਇੱਕ ਸਾਲ ਵਾਸਤੇ ਦੋਵੇਂ ਗਣਤੰਤਰ ਅਤੇ ਅਜਾਦੀ ਦਿਹਾੜੇ ਨਾ ਮਣਾਏ ਜਾਣ ਤਾਂ ਜਿੰਨਾ ਪੈਸਾ ਬਚੇਗਾ, ਉਸ ਪੈਸੇ ਦੇ ਨਾਲ ਲਗਭਗ 50 ਸਾਲਾਂ ਤੱਕ ਹਰ ਰੋਜ਼ 80,000 ਬੰਦੇ ਨੂੰ ਰੋਟੀ ਖਵਾਈ ਜਾ ਸਕਦੀ ਹੈ। ਜੇ ਤੁਹਾਨੂੰ ਇਹ ਲੱਗਦਾ ਹੈ ਕਿ ਐਨਾ ਸਾਰਾ ਪੈਸਾ ਦੋਵਾਂ ਦਿਹਾੜਿਆਂ ਉੱਤੇ ਸਿਰਫ਼ ਦੇਸ਼ ਭਗਤੀ ਦੀ ਭਾਵਨਾ ਕਰਕੇ ਖਰਚਿਆ ਜਾਂਦਾ ਹੈ ਤਾਂ ਤੁਸੀਂ ਦੁਬਾਰਾ ਸੋਚੋ। ਦਰਅਸਲ ਇਹ ਸਾਰਾ ਪੈਸਾ ਤੁਹਾਡੇ ਮਨ ਦੇ ਵਿੱਚ ਰਾਸ਼ਟਰੀ ਚਿੰਨਾਂ ਦੇ ਪ੍ਰਤੀ ਆਦਰ ਭਰਨ ਵਾਸਤੇ ਕੀਤਾ ਜਾਂਦਾ ਖਰਚਾ ਜਾਂਦਾ ਹੈ। ਪਰ ਸਿਆਸਤਦਾਨ ਇਹ ਨਹੀਂ ਸੋਚਦੇ ਕਿ ਜਿਹੜੇ ਦੇਸ ‘ਚ 30 ਫੀਸਦ ਬੰਦੇ ਭਾਵ 22.4 ਕਰੋੜ ਗਰੀਬੀ ਰੇਖਾ ਤੋਂ ਹੇਠਾਂ ਜਿਉ ਰਹੇ ਨੇ ਉਥੇ ਇਸ ਤਰ੍ਹਾਂ ਦੀਆਂ ਸੋਸ਼ੇਬਾਜੀਆਂ ਘਟਾ ਕੇ ਲੋਕਾਂ ਦਾ ਢਿੱਡ ਭਰਨ ਬਾਰੇ ਸੋਚਣਾ ਚਾਹੀਦਾ ਹੈ। ਹੁਣ ਆਪ ਹੀ ਹਿਸਾਬ ਲਾਓ ਕਿ ਲੰਗਰਾਂ ਦੇ ਸਵਾਲ ਕਰਨ ਵਾਲੇ ਲੋਕ ਸਰਕਾਰਾਂ ਦੀ ਕੀਤੇ ਜਾਂਦੇ ਇਸ ਖਰਚ ਖਿਲਾਫ ਕਿਉਂ ਨਹੀਂ ਬੋਲਦੇ,ਜਦੋਂ ਕਿ ਲੋਕਾਂ ਦੀ ਭਲਾਈ,ਤਰੱਕੀ ਦਾ ਸਾਰਾ ਕੰਮ ਸਰਕਾਰਾਂ ਦੇ ਹੱਥ ਹੁੰਦਾ ਹੈ ਕਿਉਂਕਿ ਲੋਕ ਸਰਕਾਰਾਂ ਨੂੰ ਟੈਕਸ ਭਰਦੇ ਹਨ। ਇਹ ਵੀ ਸੱਚ ਹੈ ਕਿ ਧਰਮ ਦੇ ਨਾਮ ਤੇ ਵੀ ਲੁੱਟ ਹੁੰਦੀ ਹੈ ਪਰ ਉਸ ਲੁੱਟ ਕਰਕੇ ਸਿਰਫ ਇੱਕ ਪਾਸੜ ਇਲਜ਼ਾਮ ਲਾਉਣੇ ਵੀ ਗਲਤ ਹੀ ਕਹੇ ਜਾ ਸਕਦੇ ਹਨ। ਵੈਸੇ ਵੀ ਧਰਮ ਦੇ ਨਾਮ ਤੇ ਹੁੰਦੀ ਲੁੱਟ ਖਿਲਾਫ ਬੋਲਣ ਤੇ ਤੁਹਾਡੇ ਤੇ ਕੋਈ ਕੇਸ ਨਹੀਂ ਹੁੰਦਾ ਪਰ ਜਦੋਂ ਪਤਾ ਹੈ ਕਿ ਸਰਕਾਰ ਖਿਲਾਫ ਬੋਲਾਂਗੇ ਤੇ ਪਰਚੇ ਹੋਣਗੇ ਫਿਰ ਆਪਣੀ ਵਿਦਵਾਨੀ ਲੋਕ ਧਰਮ ਤੇ ਕੱਢਦੇ ਹਨ। ਇਹ ਰਿਪੋਰਟ ਮਹਿਕਮਾ ਪੰਜਾਬੀ ਫੇਸਬੁੱਕ ਪੇਜ ਵਲੋਂ ਸਾਂਝੀ ਕੀਤੀ ਜਾਣਕਾਰੀ ਦੇ ਅਧਾਰਿਤ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ ** Subscribe and Press Bell Icon also to get Notification on Your Phone **

Show more