ਸਿਰਫ 5 ਮਿੰਟ ਕੱਢ ਲਓ,ਗਰੰਟੀ ਹੈ ਬੇਕਾਰ ਨਹੀਂ ਜਾਂਦਾ Time | Surkhab TV
ਹਮੇਸ਼ਾ ਕੰਮ ਆਵੇਗੀ ਇਹ Video | Surkhab TV | Tips #GirlsSafetyTips #MustWatch #SurkhabTV ਅੱਜ ਅਸੀਂ ਖਾਸ ਵੀਡੀਓ ਲੈ ਕੇ ਆਏ ਹਾਂ ਜਿਸ ਵਿਚ ਅਸੀਂ ਕੁਝ Sefety Tips ਦਸਾਂਗੇ ਜੋ ਹਰ ਔਰਤ,ਹਰ ਕੁੜੀ ਨੂੰ ਪਤਾ ਹੋਣੇ ਬਹੁਤ ਜਰੂਰੀ ਹਨ ਖਾਸ ਕਰਕੇ ਉਦੋਂ ਜਦੋਂ ਉਹ ਕਿਤੇ ਇਕੱਲੀ Trevel ਕਰ ਰਹੀ ਹੋਵੇ ਜਾਂ ਫਿਰ ਕਿਸੇ ਕਾਰਨ ਇਕੱਲੀ ਹੋਵੇ,ਸੋ ਕੁੜੀਆਂ ਇਹ ਵੀਡੀਓ ਵਿੱਚੋ ਛੱਡਕੇ ਨਾ ਜਾਣ। ਜੇਕਰ ਕੋਈ ਕੁੜੀ,ਕੋਈ ਔਰਤ ਖਾਸ ਕਰਕੇ ਰਾਤ ਦੇ ਸਮੇਂ ਕਿਸੇ ਟੈਕਸੀ ਜਾਂ Auto ਚ ਸਫ਼ਰ ਕਰ ਰਹੀ ਹੋਵੇ ਤਾਂ ਉਦੋਂ ਕੀ ਕਰਨਾ ਚਾਹੀਦਾ ਹੈ ? ਸਭ ਤੋਂ ਪਹਿਲਾਂ ਉਸ ਟੈਕਸੀ ਜਾਂ Auto ਦਾ ਨੰਬਰ ਨੋਟ ਕਰੋ,ਇਸਤੋਂ ਬਾਅਦ ਆਪਣੇ ਪਰਿਵਾਰ ਜਾਂ ਰਿਸ਼ਤੇਦਾਰ ਜਾਂ ਕਿਸੇ ਦੋਸਤ ਆਦਿ ਨੂੰ ਫੋਨ ਕਰਕੇ ਟੈਕਸੀ ਜਾਂ Auto ਦਾ ਨੰਬਰ ਦੱਸੋ,ਇਸਤੋਂ ਇਲਾਵਾ ਮੰਜਿਲ ਤੇ ਪਹੁੰਚਣ ਦਾ ਰੂਟ ਤੇ ਪਹੁੰਚਣ ਦਾ ਸਮਾਂ ਦੱਸੋ ਤੇ ਇਹਨਾਂ ਪੱਕਾ ਕਰੋ ਕਿ ਟੈਕਸੀ ਜਾਂ Auto ਦਾ ਡਰਾਈਵਰ ਉਸ ਸਾਰੀ ਗੱਲ ਨੂੰ ਸੁਣੇ। ਜਰੂਰੀ ਗੱਲ ਇਹ ਕਿ ਜੇਕਰ ਕਿਸੇ ਕਾਰਨ ਤੁਹਾਡੇ ਫੋਨ ਦਾ ਨੈੱਟਵਰਕ ਨਹੀਂ ਹੈ ਜਾਂ ਤੁਹਾਡਾ ਫੋਨ ਕੋਈ ਨਹੀਂ ਵੀ ਚੁੱਕ ਰਿਹਾ ਤਾਂ ਵੀ ਤੁਸੀਂ ਨਾਟਕ ਵਜੋਂ ਅਜਿਹਾ ਜਰੂਰ ਕਰੋ। ਇਸਤੋਂ ਇਲਾਵਾ ਆਪਣੀ Location ਜਿਥੋਂ ਤੁਸੀਂ ਟੈਕਸੀ ਜਾਂ ਆਟੋ ਤੇ ਚੜੇ ਹੋ ਉਹ ਵੀ ਜਰੂਰ ਦਸਦਿਓ ਤਾਂ ਜੋ ਟੈਕਸੀ ਜਾਂ Auto Driver ਨੂੰ ਪਤਾ ਹੋਵੇ ਕਿ ਤੁਹਾਡੇ ਬਾਰੇ ਇਹ ਸਭ ਜਾਣਕਾਰੀ ਕਿਸੇ ਹੋਰ ਨੂੰ ਵੀ ਪਤਾ ਹੈ। ਇਸ ਤਰਾਂ ਉਹ ਅਜਿਹੀ ਕੋਈ ਹਰਕਤ ਨਹੀਂ ਕਰ ਸਕੇਗਾ ਜੋ ਤੁਹਾਨੂੰ ਨੁਕਸਾਨ ਪਹੁੰਚਾਵੇ। ਜੇਕਰ ਕੋਈ ਡਰਾਈਵਰ ਤੁਹਾਨੂੰ ਰਾਹ ਬਦਲਕੇ ਕਿਸੇ ਹੋਰ ਰਾਹ ਤੋਂ ਲਿਜਾਵੇ ਤਾਂ ਉਦੋਂ ਕੀ ਕਰੀਏ ? ਅਜਿਹੇ ਮੌਕੇ ਸਭ ਤੋਂ ਪਹਿਲਾਂ ਆਪਣੇ ਪਰਸ ਜਾਂ ਸ਼ਾਲ ਜਾਂ ਚੁੰਨੀ/ਦੁਪੱਟਾ ਆਦਿ ਅਗਿਓਂ ਦੀ ਡਰਾਈਵਰ ਦੇ ਗਲੇ ਵਿਚ ਪਾ ਕੇ ਉਦੋਂ ਤੱਕ ਪਿੱਛੇ ਨੂੰ ਖਿੱਚਦੇ ਰਹੋ ਜਦੋਂ ਤੱਕ ਡਰਾਈਵਰ ਬੇਬਸ ਹੋ ਕੇ ਟੈਕਸੀ ਜਾਂ Auto ਰੋਕ ਨਾ ਦਵੇ। ਜੇ ਤੁਹਾਡੇ ਕੋਲ ਪਰਸ ਜਾਂ ਸ਼ਾਲ ਜਾਂ ਚੁੰਨੀ ਆਦਿ ਨਹੀਂ ਹੈ ਤਾਂ ਡਰਾਈਵਰ ਦੀ ਕਮੀਜ/shirt ਨੂੰ ਫੜਕੇ ਪਿੱਛੇ ਨੂੰ ਖਿੱਚੋ ਤੇ ਉਸਦੀ ਧੌਣ ਨੂੰ ਪੂਰੀ ਤਾਕਤ ਨਾਲ ਦਬਾਓ ਤੇ ਨਾਲੋਂ ਨਾਲ ਉੱਚੀ ਉੱਚੀ ਆਪਣੇ ਬਚਾਅ ਲਈ ਟੈਕਸੀ ਜਾਂ Auto ਤੋਂ ਬਾਹਰ ਨੂੰ ਰੌਲਾ ਵੀ ਪਾਓ। ਅਜਿਹਾ ਕਰਨ ਨਾਲ ਡਰਾਈਵਰ ਤੁਹਾਨੂੰ ਓਥੇ ਉਤਾਰਨ ਲਈ ਮਜਬੂਰ ਹੋਵੇ ਜਾਵੇਗਾ। ਜੇਕਰ ਕੋਈ ਰਾਤ ਨੂੰ ਤੁਹਾਡਾ ਪਿੱਛਾ ਕਰ ਰਿਹਾ ਤਾਂ ਉਦੋਂ ਕੀ ਕੀਤਾ ਜਾਵੇ ? ਅਜਿਹੇ ਮੌਕੇ ਤੇ ਜਲਦ ਤੋਂ ਜਲਦ ਕਿਸੇ ਕੋਲ ਦੀ ਦੁਕਾਨ ਜਾਂ ਘਰ ਵਿਚ ਜਾਓ ਤੇ ਉਹਨਾਂ ਨੂੰ ਆਪਣੀ ਮੁਸ਼ਕਿਲ ਦੱਸੋ। ਜੇਕਰ ਉਸ ਸਮੇਂ ਕੋਈ ਦੁਕਾਨ ਜਾਂ ਘਰ ਕੋਲ ਨਹੀਂ ਹੈ ਜਾਂ ਬੰਦ ਹੈ ਤਾਂ ਘਬਰਾਓ ਨਾ ਤੇ ਕਿਸੇ ATM ਦੀ ਖੋਜ ਕਰਕੇ ATM ਵਿਚ ਚਲੇ ਜਾਓ। ATM ਵਿਚ ਇੱਕ ਤਾਂ Security Gaurd ਹੁੰਦਾ ਹੈ ਜੋ ਤੁਹਾਡੀ ਮਦਦ ਕਰ ਸਕਦਾ ਹੈ ਤੇ ਜੇਕਰ ਓਥੇ Security Gaurd ਨਾ ਵੀ ਹੋਵੇ ਤਾਂ ATM ਵਿਚ ਲੱਗੇ CCTV ਤੁਹਾਡਾ ਬਚਾਅ ਕਰ ਸਕਦੇ ਹਨ ਕਿਉਂਕਿ ਉਹ ਬੰਦਾ ਆਪਣੀ ਪਹਿਚਾਣ ਹੋਣ ਡਰੋਂ ਤੁਹਾਡੇ ਮਗਰ ਨਹੀਂ ਆਵੇਗਾ। ਜੇਕਰ ਦੇਰ ਰਾਤ ਤੁਸੀਂ ਕਿਸੇ ਉੱਚੀ ਬਿਲਡਿੰਗ ਜਾਂ Shopping Mall ਦੀ Lift ਵਿਚ ਕਿਸੇ ਅਣਜਾਣ ਬੰਦੇ ਨਾਲ ਇਕੱਲੇ ਜਾ ਰਹੀ ਹੋ ਤਾਂ ਉਸ ਸਮੇਂ ਇਹ ਗੱਲ ਦਿਮਾਗ ਵਿਚ ਰੱਖੋ ਕਿ ਜਿਸ ਵੀ ਮੰਜ਼ਿਲ ਤੇ ਤੁਸੀਂ ਜਾਣਾ ਹੈ ਉਸਤੋਂ ਥੱਲੇ ਵਾਲੇ ਸਾਰੇ Floors ਦੇ ਬਟਨ ਨੱਪ ਦਿਓ। ਉਦਾਹਰਣ ਵਜੋਂ ਜੇਕਰ ਤੁਸੀਂ 6ਵੀਂ ਮੰਜਿਲ ਤੇ ਜਾਣਾ ਹੈ ਤਾਂ ਤੀਜੀ-ਚੌਥੀ-ਪੰਜਵੀਂ ਮੰਜਿਲ ਦੇ ਬਟਨ ਵੀ ਨਾਲ ਨੱਪ ਦਿਓ। ਅਜਿਹਾ ਕਰਨ ਨਾਲ Lift ਹਰ Floor ਤੇ ਰੁਕ ਕੇ ਤੇ ਦਰਵਾਜਾ ਖੁੱਲਕੇ ਜਾਵੇਗੀ ਜੋ ਤੁਹਾਡੇ ਲਈ ਮਦਦਗਾਰ ਸਾਬਿਤ ਹੋ ਸਕਦਾ ਹੈ। ਮੰਨ ਲਓ ਜੇਕਰ ਤੁਸੀਂ ਘਰ ਵਿਚ ਇਕੱਲੇ ਹੋ ਤੇ ਕੋਈ ਅਣਜਾਣ ਬੰਦਾ ਤੁਹਾਡੇ ਤੇ ਹਮਲਾ ਕਰੇ ਜਾਂ ਗਲਤ ਇਰਾਦੇ ਨਾਲ ਘਰ ਵਿਚ ਵੜ ਆਵੇ ਤਾਂ ਉਸ ਸਮੇਂ ਸਭ ਤੋਂ ਜਰੂਰੀ ਹੈ ਕਿ ਕਿਸੇ ਹੋਰ ਕਮਰੇ ਵਿਚ ਲੁਕਣ ਨਾਲੋਂ ਰਸੋਈ ਵੱਲ ਜਾਓ। ਕਿਉਂਕਿ ਰਸੋਈ ਵਿਚ ਤੁਹਾਨੂੰ ਆਪਣੇ ਬਚਾਅ ਲਈ ਵੇਲਣਾ,ਮਿਰਚ ਪਾਊਡਰ,ਕਰਦ,ਪਲੇਟਾਂ ਜਾਂ ਹੋਰ ਭਾਂਡੇ ਮਿਲ ਜਾਣਗੇ ਤੇ ਇਹ ਵੀ ਵੱਡੀ ਗੱਲ ਹੈ ਕਿ ਉਹ ਕਿਥੇ ਪਏ ਹਨ ਇਸ ਬਾਰੇ ਸਭ ਨੂੰ ਘਰ ਵਿੱਚ ਆਮ ਪਤਾ ਹੀ ਹੁੰਦਾ ਹੈ ਸੋ ਇਹ ਤੁਹਾਡੇ ਬਚਾਅ ਦਾ ਸਭ ਤੋਂ ਵੱਡਾ ਸਾਧਨ ਬਣ ਸਕਦੇ ਹਨ। ਇਸਤੋਂ ਇਲਾਵਾ ਕਿਸੇ ਤਾਕੀ ਆਦਿ ਵੱਲ ਦੀ ਬਾਹਰ ਵੱਲ ਨੂੰ ਮਦਦ ਲਈ ਰੌਲਾ ਜਰੂਰ ਪਾਓ ਕਿਉਂਕਿ ਹਮਲਾਵਰ ਲਈ ਤੁਹਾਡਾ ਇਹ ਰੌਲਾ ਹੀ ਵੱਡਾ ਹਥਿਆਰ ਹੁੰਦਾ ਹੈ ਕਿਉਂਕਿ ਹਮਲਾਵਰ ਫੜਿਆ ਨਹੀਂ ਜਾਣਾ ਚਾਹੁੰਦਾ ਹੁੰਦਾ। ਜੇਕਰ ਤੁਸੀਂ ਕਿਸੇ ਰੇਲ ਜਾਂ ਬੱਸ ਵਿਚ ਸਫ਼ਰ ਕਰ ਰਹੇ ਹੋ ਤਾਂ ਉਸ ਸਮੇਂ ਕੋਈ ਤੁਹਾਡੇ ਤੇ ਹਮਲਾ ਕਰੇ ਤਾਂ ਅਜਿਹੇ ਵਿਚ ਪਹਿਲਾਂ ਹੀ ਕੁਝ ਸਾਵਧਾਨੀਆਂ ਵਰਤੋਂ। ਇੱਕ ਤਾਂ ਕਦੇ ਵੀ ਰੇਲ ਜਾਂ ਬੱਸ ਵਿਚ ਤਾਕੀ ਵਾਲੀ ਸੀਟ ਤੇ ਨਾ ਬੈਠੋ ਕਿਉਂਕਿ ਉਸ ਪਾਸੇ ਹਮਲਾਵਰ ਤੁਹਾਨੂੰ Block ਕਰ ਸਕਦਾ ਹੈ। ਇਸਦੇ ਮੁਕਾਬਲੇ ਹਮੇਸ਼ਾ ਅੰਦਰਲੇ ਗਲਿਆਰੇ ਵਾਲੀ ਸੀਟ ਲਵੋ ਤਾਂ ਜੋ ਲੋੜ ਪੈਣ ਤੇ ਤੁਸੀਂ ਆਸਾਨੀ ਨਾਲ ਨਿਕਲ ਸਕੋ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **