ਰੋਡ ਤੇ ਵਾਹੀਆਂ ਪੱਟੀਆਂ ਦਾ ਕੀ ਹੁੰਦਾ ਹੈ ਮਤਲਬ ? Road Line Markings Explained Punjabi
ਰੋਡ ਤੇ ਵਾਹੀਆਂ ਪੱਟੀਆਂ ਦਾ ਕੀ ਹੁੰਦਾ ਹੈ ਮਤਲਬ ? Road Line Markings Explained Punjabi ਸਾਨੂੰ ਰੋਡ ਦੇ ਰੂਲਜ਼ ਪਤਾ ਹੋਣਾ ਬਹੁਤ ਜਰੂਰੀ ਹਨ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਾਨੂੰ ਕਿਸੇ ਹਾਲਤ ਵਿਚ ਆਪਣੀ ਜੇਬ ਹਲਕੀ ਕਰਨੀ ਪੈ ਸਕਦੀ ਹੈ ਚਲਾਨ ਕਟਵਾ ਕੇ ਜਾਂ ਫਿਰ ਕਿਸੇ ਹਾਲਤ ਵਿਚ ਰੱਬ ਨਾ ਕਰੇ ਸਾਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈ ਸਕਦੇ ਹਨ,ਜੇਕਰ ਅਸੀਂ ਇਹਨਾਂ rules ਨੂੰ follow ਨਹੀਂ ਕਰਾਂਗੇ। ਆਪਾਂ ਸੜਕਾਂ ਤੇ ਵਾਹਨ ਚਲਾਉਂਦੇ ਹਾਂ,ਭਾਵੇਂ ਕੋਈ ਮੋਟਰਸਾਈਕਲ-ਸਕੂਟਰ ਹੋਵੇ ਜਾਂ ਫਿਰ ਕੋਈ ਵੱਡੀ ਕਾਰ ਜਾਂ ਕੋਈ ਹੋਰ ਗੱਡੀ। ਜਿਵੇਂ ਆਪਾਂ ਚਲਾਨ ਤੋਂ ਬਚਣ ਲਈ ਸੜਕ ਦੇ ਰੂਲ ਦੇਖਦੇ ਹਾਂ,ਆਪਣੀ ਕਾਗਜ ਪੱਤਰ ਪੂਰੇ ਰੱਖਦੇ ਹਾਂ ਜਾਂ ਹੋਰ ਸਾਵਧਾਨੀਆਂ ਵਰਤਦੇ ਹਾਂ ਇਸੇ ਤਰਾਂ ਹੀ ਰੋਡ ਉੱਤੇ ਚਲਦੇ ਸਾਨੂੰ ਕੁਝ rules ਤੇ ਸਾਵਧਾਨੀਆਂ ਰੱਖਣੀਆਂ ਪੈਂਦੀਆਂ ਹਨ। ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪੱਟੀਆਂ ਆਪਾਂ ਸਭ ਨੇ ਦੇਖੀਆਂ ਹੋਣਗੀਆਂ। ਰੋਡ ਤੇ ਵਾਹੀਆਂ ਇਹਨਾਂ ਪੱਟੀਆਂ ਦਾ ਮਤਲਬ ਸਾਡੇ ਚੋਂ ਬਹੁਤਿਆਂ ਨੂੰ ਨਹੀਂ ਪਤਾ ਤੇ ਇਸੇ ਕਰਕੇ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਤਾਂ ਜੋ ਸਾਨੂੰ ਇਹਨਾਂ ਦਾ ਮਤਲਬ ਵੀ ਪਤਾ ਲਗ ਸਕੇ ਤੇ ਨਾਲ ਹੀ ਅਸੀਂ ਚਲਾਨ ਤੋਂ ਵੀ ਬਚ ਸਕੀਏ ਤੇ ਜਾਨ ਤੋਂ ਵੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਓ ਅਜਿਹੀਆਂ ਜਾਣਕਾਰੀ ਭਰਪੂਰ ਵੀਡੀਓ ਅਸੀਂ ਲਗਾਤਾਰ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ। no-1 ਜੇਕਰ ਤੁਹਾਨੂੰ ਰੋਡ ਤੇ ਇਹ ਟੁਟਵੀਂ Broken ਚਿੱਟੀ ਪੱਟੀ ਮਿਲੇ ਜਿਸਤੇ ਸਾਹਮਣੇ ਵਲੋਂ ਵੀ traffic ਆ ਰਿਹਾ ਹੈ ਤਾਂ ਇਸਦਾ ਮਤਲਬ ਹੁੰਦਾ ਹੈ ਕਿ ਤੁਸੀਂ ਜੇਕਰ ਸੁਰਖਿਅਤ ਹੋ ਤੇ ਸਾਹਮਣੇ ਵਲੋਂ ਕੋਈ ਵਾਹਨ ਨਹੀਂ ਆ ਰਿਹਾ ਤਾਂ ਤੁਸੀਂ ਆਪਣੀ ਲੇਨ ਬਦਲਕੇ ਆਪਣੇ ਵਾਹਨ ਨੂੰ ਦੂਜੇ ਵਾਹਨ ਤੋਂ overtake ਕਰ ਸਕਦੇ ਹੋ ਪਰ ਆਪਣੀ ਲੇਨ ਬਦਲ ਨਹੀਂ ਸਕਦੇ। ਓਵਰਟੇਕ ਕਰਨ ਤੋਂ ਬਾਦ ਤੁਹਾਨੂੰ ਆਪਣੀ ਲੇਨ ਵਿਚ ਵਾਪਸ ਖੱਬੇ ਪਾਸੇ ਆਉਣਾ ਪਵੇਗਾ। ਇਸੇ ਚਿੱਟੀ ਟੁਟਵੀਂ ਪੱਟੀ ਬਾਰੇ ਹੋਰ ਜਾਣਕਾਰੀ ਦੱਸ ਦਈਏ ਕਿ ਜੇਕਰ ਤੁਸੀਂ ਵੱਡੇ GT Road ਤੇ ਹੋ ਜਿਥੇ 3-3 ਜਾਂ 4-4 ਲੇਨ ਇਕੱਠਿਆਂ ਜਾ ਰਹੀਆਂ ਹਨ ਭਾਵ up-Down Road ਹੈ ਜਿਸ ਵਿਚ 3-3 ਜਾਂ 4-4 ਲੇਨ ਹਨ ਓਥੇ ਵੀ ਇਹ ਚਿੱਟੀ ਟੁਟਵੀਂ ਪੱਟੀ ਸਾਰੀਆਂ ਲੇਨਾਂ ਦੇ ਵਿਚਕਾਰ ਹੁੰਦੀ ਹੈ। ਉਸ ਵੱਡੇ GT Road ਤੇ ਇਸ ਚਿੱਟੀ ਟੁਟਵੀਂ ਪੱਟੀ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਆਪਣੇ ਵਾਹਨ ਨੂੰ overtake ਵੀ ਕਰ ਸਕਦੇ ਹੋ ਤੇ ਆਪਣੀ ਲੇਨ ਬਦਲ ਵੀ ਸਕਦੇ ਹੋ। no-2 ਜੇਕਰ ਤੁਸੀਂ ਉਸ ਰੋਡ ਤੇ ਹੋ ਜਿਥੇ ਚਿੱਟੇ ਰੰਗ ਦੀ ਪੂਰੀ ਪੱਟੀ ਹੈ ਤਾਂ ਇਸਦਾ ਮਤਲਬ ਇਹ ਹੈ ਕਿ ਤੁਸੀਂ ਦੂਜੀ ਲੇਨ ਤੇ ਨਹੀਂ ਜਾ ਸਕਦੇ। ਇਹ ਚਿੱਟੀ ਪੂਰੀ ਪੱਟੀ ਵਿਚ ਨਾ ਤਾਂ ਤੁਸੀਂ ਓਵਰਟੇਕ ਕਰ ਸਕਦੇ ਹੋ ਤੇ ਨਾਂ ਹੀ ਦੂਜੀ ਲੇਨ ਤੇ ਜਾ ਸਕਦੇ ਹੋ। no-3 ਜੇਕਰ ਤੁਹਾਨੂੰ ਰੋਡ ਉੱਤੇ ਪੂਰੀਆਂ ਚਿੱਟੀਆਂ 2 ਬਰਾਬਰ ਪੱਟੀਆਂ ਮਿਲਦੀਆਂ ਹਨ ਤਾਂ ਇਸਦਾ ਮਤਲਬ ਇਹ ਹੈ ਕਿ ਤੁਸੀਂ ਇਹਨਾਂ ਦੋਵਾਂ ਚਿੱਟੀਆਂ ਪੱਟੀਆਂ ਨੂੰ ਇੱਕ divider ਵਾਂਗ ਮੰਨ ਕੇ ਚਲੋਗੇ। ਕਈ ਥਾਵਾਂ ਤੇ ਸੜਕ ਦੇ ਆਸੇ ਪਾਸੇ ਜਿਆਦਾ ਥਾਂ ਨਹੀਂ ਹੁੰਦੀ ਤੇ ਓਥੇ divider ਨਹੀਂ ਬਣਾਇਆ ਜਾ ਸਕਦਾ ਤਾਂ ਕਰਕੇ ਇਹ ਪੂਰੀਆਂ ਚਿੱਟੀਆਂ 2 ਪੱਟੀਆਂ ਬਣਾਈਆਂ ਜਾਂਦੀਆਂ ਜਿਨਾਂ ਨੂੰ ਤੁਸੀਂ divider ਮੰਨਕੇ ਚਲਣਾ ਹੁੰਦਾ ਹੈ। ਜਿਵੇਂ ਆਪਾਂ divider ਤੋੜਕੇ ਦੂਜੇ ਪਾਸੇ ਨਹੀਂ ਜਾ ਸਕਦੇ ਓਵੇਂ ਹੀ ਆਪਾਂ ਇਹਨਾਂ ਚਿੱਟੀਆਂ 2 ਪੱਟੀਆਂ ਨੂੰ ਪਾਰ ਨਹੀਂ ਕਰ ਸਕਦੇ। ਪਰ ਇਥੇ ਇੱਕ ਹੋਰ ਜਾਣਕਾਰੀ ਦੇ ਦਈਏ ਕਿ ਕਈ ਥਾਵਾਂ ਤੇ ਇਹਨਾਂ ਚਿੱਟੀਆਂ ਪੱਟੀਆਂ ਦੀ ਥਾਂ ਤੇ ਪੀਲੇ ਰੰਗ ਦੀਆਂ 2 ਪੱਟੀਆਂ ਹੁੰਦੀਆਂ ਹਨ ਤਾਂ ਓਥੇ ਇਸਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਕਿਸੇ ਵੀ ਹਾਲਤ ਵਿਚ ਇਹਨਾਂ ਪੱਟੀਆਂ ਨੂੰ ਪਾਰ ਨਹੀਂ ਕਰ ਸਕਦੇ। ਜਿਥੇ ਕੀਤੇ ਚਿੱਟੇ ਰੰਗ ਦੀਆਂ 2 ਪੱਟੀਆਂ ਹਨ ਤਾਂ ਓਥੇ ਇੰਨੀ ਰਿਆਇਤ ਹੁੰਦੀ ਹੈ ਕਿ ਜੇਕਰ ਸਾਹਮਣੇ ਵਲੋਂ ਕੁਝ ਨਹੀਂ ਆ ਰਿਹਾ ਤਾਂ ਤੁਸੀਂ ਉਹਨਾਂ ਪੱਟੀਆਂ ਨੂੰ ਲੰਘ ਸਕਦੇ ਹੋ ਜਾਂ ਫਿਰ ਜੇਕਰ ਤੁਸੀਂ ਸੜਕ ਤੋਂ ਸੱਜੇ ਪਾਸੇ ਨੂੰ ਮੁੜਨਾ ਹੈ ਤਾਂ ਵੀ ਤੁਸੀਂ ਇਹਨਾਂ ਚਿੱਟੀਆਂ ਪੱਟੀਆਂ ਨੂੰ ਪਾਰ ਕਰ ਸਕਦੇ ਹੋ। ਪਰ ਜੇਕਰ ਇਹ 2 ਪੱਟੀਆਂ ਪੀਲੇ ਰੰਗ ਦੀਆਂ ਹਨ ਤਾਂ ਫਿਰ ਤੁਸੀਂ ਕਿਸੇ ਵੀ ਹਾਲਤ ਵਿਚ ਇਹਨਾਂ ਨੂੰ ਪਾਰ ਨਹੀਂ ਕਰ ਸਕਦੇ। ਇਹ ਪੀਲੇ ਰੰਗ ਦੀਆਂ 2 ਪੱਟੀਆਂ ਜਿਆਦਾਤਰ ਪਹਾੜੀ ਇਲਾਕਿਆਂ ਦੀਆਂ ਸੜਕਾਂ ਤੇ ਹੁੰਦੀਆਂ ਹਨ ਜਿਥੇ ਕਿ ਸੜਕ ਤੰਗ ਹੁੰਦੀ ਹੈ ਜਾਂ ਫਿਰ ਅੱਗੇ ਜਾ ਰਹੇ ਵਾਹਨ ਨੂੰ ਓਵਰਟੇਕ ਕਰਨਾ ਮੁਸ਼ਕਿਲ ਹੁੰਦਾ ਹੈ। no-4 ਅੱਗੇ ਹੁੰਦੀਆਂ ਹਨ ਚਿੱਟੇ ਜਾਂ ਪੀਲੇ ਰੰਗ ਦੀਆਂ 2 ਪੱਟੀਆਂ ਜਿਨਾਂ ਚੋਂ ਇੱਕ ਪੂਰੀ ਸਿੱਧੀ ਹੁੰਦੀ ਹੈ ਤੇ ਦੂਜੀ ਟੁਟਵੀਂ ਚਲਦੀ ਹੈ। ਇਹ ਪੱਟੀਆਂ ਜਿਆਦਾਤਰ ਉੱਚੀ-ਨੀਵੀ ਸੜਕ ਤੇ ਹੁੰਦੀਆਂ ਹਨ। ਇਸਦਾ ਮਤਲਬ ਇਹ ਹੁੰਦਾ ਹੈ ਕਿ ਜੇਕਰ ਤੁਹਾਡੇ ਸੱਜੇ ਪਾਸੇ ਚਿੱਟੀ ਜਾਂ ਪੀਲੀ ਪੂਰੀ ਪੱਟੀ ਹੈ ਤਾਂ ਤੁਸੀਂ ਓਵਰਟੇਕ ਨਹੀਂ ਕਰ ਸਕਦੇ ਪਰ ਜੇਕਰ ਤੁਹਾਡੇ ਸੱਜੇ ਪਾਸੇ ਚਿੱਟੀ ਜਾਂ ਪੀਲੀ ਟੁਟਵੀਂ ਪੱਟੀ ਹੈ ਤਾਂ ਤੁਸੀਂ ਓਵਰਟੇਕ ਕਰ ਸਕਦੇ ਹੋ। ਇਥੇ ਸਿਰਫ ਤੁਸੀਂ ਓਵਰਟੇਕ ਕਰ ਸਕਦੇ ਹੋ,ਲੇਨ ਨਹੀਂ ਬਦਲ ਸਕਦੇ। ਕਿਉਂਕਿ ਭਾਰਤ ਵਿਚ ਆਪਾਂ ਖੱਬੇ ਪਾਸੇ ਚਲਦੇ ਹਾਂ ਸੋ ਜੇਕਰ ਸਾਡੇ ਸੱਜੇ ਪਾਸੇ ਪੂਰੀ ਪੱਟੀ ਹੈ ਤਾਂ ਓਥੇ ਓਵਰਟੇਕ ਜਾਂ ਲੇਨ ਬਦਲਣਾ ਮਨਾ ਹੈ ਪਰ ਜੇਕਰ ਸਾਡੇ ਸੱਜੇ ਪਾਸੇ ਟੁਟਵੀਂ ਪੱਟੀ ਹੈ ਤਾਂ ਆਪਾਂ ਓਵਰਟੇਕ ਕਰ ਸਕਦੇ ਹਾਂ। ਕਿਉਂਕਿ ਸੜਕ ਇੱਕ ਪਾਸਿਓਂ ਉੱਪਰ ਜਾ ਰਹੀ ਹੈ ਤੇ ਦੂਜੇ ਪਾਸਿਓਂ ਥੱਲੇ ਨੂੰ ਆ ਰਹੀ ਹੈ ਤਾਂ ਕਰਕੇ ਜਿਸ ਪਾਸਿਓਂ ਸੜਕ ਨੀਵੀਂ ਆ ਰਹੀ ਹੈ ਉਸ ਪਾਸੇ ਟੁਟਵੀਂ ਪੱਟੀ ਹੁੰਦੀ ਹੈ ਕਿਉਂਕਿ ਨੀਵਾਣ ਵਲ ਆਉਂਦੇ ਵਾਹਨ ਓਵਰਟੇਕ ਕਰ ਸਕਦਾ ਹੈ ਪਰ ਚੜਾਈ ਤੇ ਓਵਰਟੇਕ ਮੁਸ਼ਕਿਲ ਹੁੰਦਾ ਹੈ ਸੋ ਇਹ ਪੂਰੀਆਂ ਤੇ ਟੁਟਵੀਆਂ ਪੱਟੀਆਂ ਸੜਕ ਦੇ ਹਿਸਾਬ ਨਾਲ ਬਣੀਆਂ ਹੁੰਦੀਆਂ ਹਨ ਨੀਵਾਣ-ਚੜਾਈ ਦੇਖਕੇ। ਇਥੇ ਚਿੱਟੇ ਤੇ ਪੇਲੇ ਰੰਗ ਦੀ ਪੱਟੀ ਦਾ ਫਰਕ ਓਹੀ ਹੈ ਜੋ ਅੱਗੇ ਦੱਸਿਆ ਹੈ ਕਿ ਚਿੱਟੇ ਰੰਗ ਵਾਲਿਆਂ ਪੱਟੀਆਂ ਨੂੰ ਤੁਸੀਂ ਕਿਸੇ ਹਾਲਤ ਵਿਚ ਪਾਰ ਕਰ ਸਕਦੇ ਹੋ ਪਰ ਪੀਲੇ ਰੰਗ ਦੀਆਂ ਪੱਟੀਆਂ ਨੂੰ ਕਿਸੇ ਵੀ ਹਾਲਤ ਵਿਚ ਪਾਰ ਨਹੀਂ ਕਰਨਾ। ਸੋ ਇਹ ਸੀ ਉਹ ਜਾਣਕਾਰੀ ਜੋ ਸਾਡੇ ਚੋਂ ਬਹੁਤਿਆਂ ਨੂੰ ਨਹੀਂ ਸੀ ਪਤਾ। ਇਹ ਜਾਣਕਾਰੀ ਕਿਵੇਂ ਲੱਗੀ ਥੱਲੇ ਕਮੈਂਟ ਵਿਚ ਜਰੂਰ ਦੱਸਿਓ। ਆਪਣੇ ਵਿਚਾਰ ਅਤੇ ਸੁਝਾਅ ਵੀ ਜਰੂਰ ਦਿਓ ਤੇ ਜੇਕਰ ਤੁਹਾਡੇ ਕੋਲ ਕੋਈ ਅਜਿਹੀ ਸੜਕ ਸਬੰਧੀ ਹੋਰ ਜਾਣਕਾਰੀ ਹੈ ਤਾਂ ਉਹ ਵੀ ਸਾਨੂੰ ਦੱਸਿਓ ਤੇ ਇਸ ਵੀਡੀਓ ਸਬੰਧੀ ਜੇਕਰ ਕੋਈ ਸਵਾਲ ਹੈ ਤਾਂ ਵੀ ਜਰੂਰ ਦੱਸਣ ਦੀ ਕਿਰਪਾਲਤਾ ਕਰਨੀ। ਜਾਂਦੇ ਜਾਂਦੇ ਇੱਕ ਵਾਰੀ ਫਿਰ ਰੇਕੁਐਸਟ ਕਰ ਦਈਏ ਕਿ ਜੇਕਰ ਸਾਡਾ ਇਹ ਚੈਨਲ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰ ਲਓ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **