ਫਤਿਹਗੜ੍ਹ ਸਾਹਿਬ ਦੀ ਧਰਤੀ ਦੀ ਰੱਬੀ ਰੂਹ,ਜਿਸਨੇ ਕੀਤੀ ਗੁਰੂ ਪਰਿਵਾਰ ਦੇ ਸੇਵਾ | Baba Moti Ram Mehra Ji
ਫਤਿਹਗੜ੍ਹ ਸਾਹਿਬ ਦੀ ਧਰਤੀ ਦੀ ਰੱਬੀ ਰੂਹ,ਜਿਸਨੇ ਕੀਤੀ ਗੁਰੂ ਪਰਿਵਾਰ ਦੇ ਸੇਵਾ | Baba Moti Ram Mehra Ji ਸ਼ਹੀਦੀ ਹਫਤੇ ਦੇ ਦਿਨਾਂ ਵਿਚ ਜਿਥੇ ਆਪਾਂ ਸਾਰੇ ਦਸਮ ਪਾਤਸ਼ਾਹ ਜੀ ਦੇ ਸਰਬੰਸ,ਸਾਹਿਬਜ਼ਾਦਿਆਂ,ਮਾਤਾ ਗੁਜਰ ਕੌਰ ਬਾਰੇ ਇਤਿਹਾਸ ਦੀ ਸਾਂਝ ਪਾ ਰਹੇ ਹਾਂ ਓਥੇ ਹੀ ਕੁਝ ਹੋਰ ਰੱਬੀ ਰੂਹਾਂ ਬਾਰੇ ਵੀ ਇਤਿਹਾਸ ਸਾਂਝਾ ਕਰ ਰਹੇ ਹਾਂ। ਅੱਜ ਅਸੀਂ ਗੱਲ ਕਰਾਂਗੇ ਭਾਈ ਮੋਤੀ ਰਾਮ ਮਹਿਰਾ ਜੀ ਦੀ। ਇਹ ਸੂਰਮਾ ਵਜ਼ੀਰ ਖ਼ਾਨ ਦੇ ਲੰਗਰ ਵਿੱਚ ਸਰਹਿੰਦ ਵਿਖੇ ਨੌਕਰੀ ਕਰਦਾ ਸੀ। ਹਿੰਦੂ ਕੈਦੀਆਂ ਨੂੰ ਲੰਗਰ ਛਕਾਉਣ ਦੀ ਇਸ ਦੀ ਜ਼ਿੰਮੇਵਾਰੀ ਸੀ। ਇਸ ਦਾ ਪਰਿਵਾਰ ਗੁਰੂ-ਘਰ ਦਾ ਸ਼ਰਧਾਲੂ ਸੀ ਅਤੇ ਆਪਣੇ ਘਰ ਆਏ ਸਿੰਘਾਂ ਨੂੰ ਲੰਗਰ ਛਕਾਉਣਾ ਧਰਮ ਸੇਵਾ ਸਮਝਦੇ ਸੀ। ਆਨੰਦਪੁਰ ਸਾਹਿਬ ਨੂੰ ਜਾਂਦੇ ਮਾਲਵੇ ਦੇ ਸਿੱਖ ਉਨ੍ਹਾਂ ਕੋਲ ਰਾਤ ਨੂੰ ਠਹਿਰਦੇ ਸਨ। ਬਾਬਾ ਮੋਤੀ ਰਾਮ ਮਹਿਰਾ ਜੀ ਦੀ ਪਰਿਵਾਰ ਸਮੇਤ ਕੁਰਬਾਨੀ ਇਸ ਸ਼ਹੀਦੀ ਸਾਕੇ ਦਾ ਅਹਿਮ ਅੰਗ ਹੈ। ਜਦ ਬਾਬਾ ਮੋਤੀ ਰਾਮ ਮਹਿਰਾ ਨੂੰ ਪਤਾ ਲੱਗਾ ਕਿ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਠੰਢੇ ਬੁਰਜ ਵਿੱਚ ਕੈਦ ਕੀਤਾ ਹੋਇਆ ਹੈ। ਇਹ ਸੁਣ ਕੇ ਬਾਬਾ ਮੋਤੀ ਰਾਮ ਮਹਿਰਾ ਜੀ ਬਹੁਤ ਚਿੰਤਤ ਹੋਏ ਅਤੇ ਉਦਾਸੀ ਦੇ ਆਲਮ ਵਿੱਚ ਆਪਣੇ ਘਰ ਪਹੁੰਚੇ ਤਾਂ ਉਹਨਾ ਦੀ 70 ਸਾਲਾ ਬਜੁਰਗ ਮਾਤਾ ਅਤੇ ਪਤਨੀ ਭੋਈ ਨੇ ਮਾਯੂਸੀ ਦਾ ਕਾਰਨ ਪੁੱਛਿਆ। ਬਾਬਾ ਮੋਤੀ ਰਾਮ ਮਹਿਰਾ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜਾਦੇ ਸੂਬੇ ਨੇ ਠੰਢੇ ਬੁਰਜ ਵਿੱਚ ਕੈਦ ਕਰਕੇ ਰੱਖੇ ਹੋਏ ਹਨ। ਉਹ ਕਈ ਦਿਨਾ ਤੋਂ ਭੁੱਖੇ ਅਤੇ ਪਿਆਸੇ ਹਨ। ਉਹਨਾ ਕੋਲ ਠੰਢ ਤੋਂ ਬਚਣ ਲਈ ਕੋਈ ਕੱਪੜਾ ਵੀ ਨਹੀ ਹੈ। ਇਹ ਦਰਦ ਭਰੀ ਦਾਸਤਾਨ ਸੁਣ ਕੇ ਉਹਨਾਂ ਦੀ ਮਾਤਾ ਅਤੇ ਪਤਨੀ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੇ ਪ੍ਰੀਵਾਰ ਦੀ ਜ਼ਰੂਰ ਹੀ ਸੇਵਾ ਕਰਨੀ ਚਾਹੀਦੀ ਹੈ। ਭਾਵੇਂ ਕਿ ਵਜੀਰ ਖਾਂ ਨੇ ਇਹ ਐਲਾਨ ਕੀਤਾ ਹੋਇਆ ਹੈ ਕਿ ਜੋ ਵੀ ਗੁਰੂ ਦੇ ਪਰਿਵਾਰ ਜਾਂ ਸਿੱਖ ਦੀ ਮਦਦ ਕਰੇਗਾ, ਉਸਨੂੰ ਪ੍ਰੀਵਾਰ ਸਮੇਤ ਕੋਹਲੂ ਵਿੱਚ ਪੀੜ ਦਿੱਤਾ ਜਾਵੇਗਾ। ਫਿਰ ਵੀ ਸਾਰੇ ਪਰਿਵਾਰ ਨੇ ਸਲਾਹ ਕਰਕੇ ਬਾਬਾ ਮੋਤੀ ਰਾਮ ਮਹਿਰਾ ਨੂੰ ਦੁੱਧ ਦਾ ਗੜਵਾ ਭਰ ਕੇ ਦਿੱਤਾ ਅਤੇ ਕਿਹਾ ਕਿ ਜਾ ਕੇ ਗਰਮ-ਗਰਮ ਦੁੱਧ ਮਾਤਾ ਜੀ ਅਤੇ ਗੁਰੂ ਜੀ ਦੇ ਲਾਲਾਂ ਨੂੰ ਪਿਆਉ। ਬਾਬਾ ਮੋਤੀ ਰਾਮ ਮਹਿਰਾ ਕਿਸੇ ਨਾ ਕਿਸੇ ਤਰੀਕੇ ਨਾਲ ਠੰਢੇ ਬੁਰਜ ਵਿੱਚ ਪਹੁੰਚ ਗਏ। ਜਦੋਂ ਮਾਤਾ ਗੁਜਰ ਕੌਰ ਅਤੇ ਸਾਹਿਬਜਦਿਆਂ ਨੇ ਕੜਾਕੇ ਦੀ ਠੰਢ ਵਿੱਚ ਗਰਮ-ਗਰਮ ਦੁੱਧ ਪੀਤਾ ਤਾਂ ਮਾਤਾ ਜੀ ਨੇ ਅਨੇਕਾਂ ਅਸੀਸਾਂ ਦਿੱਤੀਆਂ। ਤਿੰਨ ਰਾਤਾਂ ਇਸੇ ਤਰਾਂ ਹੀ ਠੰਢੇ ਬੁਰਜ ਵਿੱਚ ਪਹੁੰਚ ਕੇ ਦੁੱਧ ਅਤੇ ਪ੍ਰਸ਼ਾਦੇ ਦੀ ਸੇਵਾ ਕਰਦੇ ਰਹੇ। ਗੰਗੂ ਬ੍ਰਾਹਮਣ ਦਾ ਭਰਾ ਜਿਸਦਾ ਨਾਮ ਪੰਮਾ ਸੀ ਅਤੇ ਉਹ ਵੀ ਬਾਬਾ ਮੋਤੀ ਰਾਮ ਮਹਿਰਾ ਨਾਲ ਰਸੋਈ ਵਿੱਚ ਹੀ ਕੰਮ ਕਰਦਾ ਸੀ। ਉਸਨੇ ਹੀ ਵਜੀਰ ਖਾਂ ਨੂੰ ਚੁਗਲੀ ਲਾਈ ਕਿ ਮੋਤੀ ਰਾਮ ਮਹਿਰੇ ਨੇ ਹਕੂਮਤ ਵੱਲੋਂ ਬਾਗੀ ਐਲਾਨ ਕੀਤੇ ਗਏ ਗੁਰੂ ਪਰਿਵਾਰ ਦੀ ਦੁੱਧ ਨਾਲ ਤਿੰਨ ਦਿਨ ਸੇਵਾ ਕੀਤੀ ਹੈ। ਜਦੋਂ ਪੰਮੇ ਨੇ ਚੁਗਲੀ ਲਾਈ ਤਾਂ ਵਜੀਰ ਖਾਂ ਨੇ ਹੁਕਮ ਦਿੱਤਾ ਕਿ ਮੋਤੀ ਰਾਮ ਮਹਿਰਾ ਦੀਆਂ ਮੁਸ਼ਕਾਂ ਬੰਨ ਕੇ ਉਸਦੇ ਅੱਗੇ ਪੇਸ਼ ਕੀਤਾ ਜਾਏ। ਸਿਪਾਹੀਆਂ ਅਮਲ ਕਰਦਿਆਂ ਤੁਰੰਤ ਹੀ ਬਾਬਾ ਮੋਤੀ ਰਾਮ ਨੂੰ ਜੂੜ ਕੇ ਵਜ਼ੀਰ ਖਾਂ ਦੇ ਸਾਹਮਣੇ ਪੇਸ਼ ਕਰ ਦਿੱਤਾ। ਵਜ਼ੀਰ ਖਾਂ ਨੇ ਕਰੋਧ ਨਾਲ ਅੱਗ ਬਬੂਲਾ ਹੋ ਕੇ ਕਿਹਾ ਕਿ ਮੋਤੀ ਰਾਮ ਤੇਰਾ ਗੁਨਾਹ ਬਹੁਤ ਵੱਡਾ ਹੈ। ਦੀਨ ਕਬੂਲ ਕੇ ਮੁਸਲਮਾਨ ਹੋ ਜਾ, ਨਹੀਂ ਤਾਂ ਤੈਨੂੰ ਪਰਿਵਾਰ ਸਮੇਤ ਕਤਲ ਕਰ ਦਿੱਤਾ ਜਾਵੇਗਾ। ਮੋਤੀ ਰਾਮ ਮਹਿਰਾ ਨੇ ਜਵਾਬ ਦਿੱਤਾ ਕਿ ਮੈਨੂੰ ਮੌਤ ਦਾ ਕੋਈ ਡਰ ਨਹੀਂ । ਜੇ ਗੁਰੂ ਦੇ ਲਾਲ ਸੱਤ ਸਾਲ ਅਤੇ ਨੌ ਸਾਲ ਦੀ ਉਮਰ ਵਿੱਚ ਤੇਰੇ ਡਰਾਵੇ ਨਾਲ ਮੁਸਲਮਾਨ ਨਹੀਂ ਹੋਏ ਤਾ ਮੈ ਤਾਂ ਜਵਾਨ ਮਰਦ ਹਾਂ। ਮੇਰੇ ਤੇ ਤੇਰਾ ਕੀ ਅਸਰ ਹੋਣਾ ਹੈ? ਇਹ ਸੁਣਦਿਆਂ ਹੀ ਸੂਬੇ ਨੇ ਹੁਕਮ ਦਿੱਤਾ ਕਿ ਇਸਦੇ ਪਰਿਵਾਰ ਨੂੰ ਨਰੜ ਕੇ ਲਿਆਉ। ਬਾਬਾ ਮੋਤੀ ਰਾਮ ਮਹਿਰਾ ਦੀ ਮਾਤਾ, ਪਤਨੀ ਅਤੇ 7 ਸਾਲ ਦੇ ਪੁੱਤਰ ਨਰਾਇਣੇ ਨੂੰ ਬੰਨ੍ਹ ਕੇ ਤੇਲੀਆਂ ਮੁਹੱਲੇ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਕੋਹਲੂ ਦੇ ਕੋਲ ਲਿਆਂਦਾ ਅਤੇ ਕੋੜੇ ਮਾਰ-ਮਾਰ ਕੇ ਅਧਮੋਏ ਕਰ ਦਿੱਤਾ। ਇੱਕ ਵਾਰੀ ਫਿਰ ਵਜੀਰ ਖਾਂ ਨੇ ਪੁੱਛਿਆ ਕਿ ਜੇ ਉਹਨਾ ਦੀ ਅਕਲ ਟਿਕਾਣੇ ਆ ਗਈ ਹੈ ਤਾਂ ਹਾਲੇ ਵੀ ਇਸਲਾਮ ਕਬੂਲ ਕਰ ਲਵੋ ਤਾਂ ਜਾਨ ਬਖਸ਼ ਦਿੱਤੀ ਜਾਵਗੀ। ਇਹ ਸੁਣਦਿਆਂ ਹੀ ਸਾਰੇ ਪਰਿਵਾਰ ਨੇ ਧਰਮ ਛੱਡਣ ਤੋਂ ਇਨਕਾਰ ਕਰ ਦਿੱਤਾ। ਸੂਬੇ ਨੇ ਕ੍ਰੋਧ ਵਿੱਚ ਆ ਕੇ ਕਿਹਾ ਕਿ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਦਿੱਤਾ ਜਾਵੇ। ਹੁਕਮ ਦੀ ਤਾਮੀਲ ਹੋਈ। ਸਭ ਤੋਂ ਪਹਿਲਾਂ ਜਲਾਦਾਂ ਨੇ ਉਹਨਾਂ ਦੇ 7 ਸਾਲ ਦੇ ਸਪੁੱਤਰ ਨਰਾਇਣੇ ਨੂੰ ਮਾਂ ਦੀ ਗੋਦ ਵਿੱਚੋਂ ਧੱਕੇ ਨਾਲ ਖੋਹ ਕੇ ਕੋਹਲੂ ਵਿੱਚ ਪੀੜ੍ਹ ਕੇ ਸ਼ਹੀਦ ਕਰ ਦਿੱਤਾ। ਫਿਰ ਜਲਾਦਾਂ ਨੇ ਬਾਬਾ ਮੋਤੀ ਰਾਮ ਮਹਿਰਾ ਦੀ 70 ਸਾਲਾ ਮਾਤਾ ਲੱਧੋ ਨੂੰ ਵੀ ਕੋਹਲੂ ਵਿੱਚ ਪੀੜ ਦਿੱਤਾ। ਇਹ ਦ੍ਰਿਸ਼ ਦੇਖ ਕੇ ਲੋਕ ਤ੍ਰਾਹ ਤ੍ਰਾਹ ਕਰ ਉਠੇ। ਫਿਰ ਵਾਰੀ ਆਈ ਬੀਬੀ ਭੋਈ ਦੀ, ਉਸਨੂੰ ਵੀ ਕੋਹਲੂ ਵਿੱਚ ਪੀੜ੍ਹ ਕੀ ਸ਼ਹੀਦ ਕਰ ਦਿੱਤਾ। ਅਖੀਰ ਆਪਣੀ ਹਾਰ ਅਤੇ ਬੇਇਜਤੀ ਮਹਿਸੂਸ ਕਰਦਿਆਂ ਸੂਬੇ ਨੇ ਬਾਬਾ ਮੋਤੀ ਰਾਮ ਮਹਿਰਾ ਨੂੰ ਵੀ ਕਤਲ ਕਰਨ ਦਾ ਹੁਕਮ ਦੇ ਦਿੱਤਾ। ਇਸ ਤਰਾਂ ਸਰਬੰਸਦਾਨੀ ਗੁਰੂ ਦਾ ਸਿੱਖ ਸਮੇਤ ਪਰਿਵਾਰ ਸ਼ਹੀਦੀ ਜਾਮ ਪੀ ਕੇ ਅਮਰ ਹੋ ਗਿਆ। ਇਹ ਕੁਰਬਾਨੀ ਕੋਈ ਛੋਟੀ ਨਹੀਂ ਪਰ ਬਹੁਤੇ ਸਿੱਖ ਇਸ ਤੋਂ ਨਾਵਾਕਫ ਹਨ। ਸਾਡਾ ਫਰਜ਼ ਬਣਦਾ ਹੈ ਕਿ ਸ਼ਹੀਦੀ ਸਾਕੇ ਨੂੰ ਯਾਦ ਕਰਦਿਆਂ ਹਰ ਉਸ ਸ਼ਖਸ ਨੂੰ ਯਾਦ ਕਰੀਏ, ਜਿਸਨੇ ਇਨ੍ਹੀਂ ਦਿਨੀਂ ਗੁਰੂ ਪਰਿਵਾਰ ਲਈ ਹਾਅ ਦਾ ਨਾਅਰਾ ਮਾਰਿਆ ਸੀ। ਗੁਰਦੁਆਰਿਆਂ ‘ਚ ਇਨ੍ਹਾਂ ਯੋਧਿਆਂ ਦੀ ਗੱਲ ਕਰੀਏ ਤੇ ਸੀਸ ਝੁਕਾਈਏ। ਹੱਸ ਹੱਸਕੇ ਮਹਾਨ ਯੋਧਾ ਮੌਤ ਕਬੂਲ ਕਰ ਗਿਆ | ਇਸ ਸੂਰਮਾ ਸੀ ਬਾਬਾ ਮੋਤੀ ਰਾਮ ਮਹਿਰਾ | ਭੁੱਲ ਨਾ ਜਾਣਾ...? (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/FxITKAyTyeC17VcaJsVidF ** Subscribe and Press Bell Icon also to get Notification on Your Phone **