Producer Dxx ਕਹਿੰਦਾ ਅਖੇ \'ਗੰਦ\' ਦੇਖਦੇ ਲੋਕ,ਚੰਗੀ ਚੀਜ ਦੇਖਦਾ ਕੋਈ ਨਹੀਂ | Surkhab TV
Producer Dxx ਕਹਿੰਦਾ ਅਖੇ 'ਗੰਦ' ਦੇਖਦੇ ਲੋਕ,ਚੰਗੀ ਚੀਜ ਦੇਖਦਾ ਕੋਈ ਨਹੀਂ | Surkhab TV ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ਵਿਚ ਪੁਲਿਸ ਵਲੋਂ ਗਿਰਫ਼ਤਾਰ ਕੀਤਾ Producer Dxx ਧਾਰਾ 295 ਅਧੀਨ ਪੁਲਿਸ ਹਿਰਾਸਤ ਵਿਚ ਹੈ। ਭਾਈ ਘਨੱਈਆ ਜੀ ਬਾਰੇ ਬੋਲੇ ਅਪਸ਼ਬਦਾਂ ਕਰਕੇ ਜਿਥੇ ਉਸ ਖਿਲਾਫ ਸਿੱਖ ਜਥੇਬੰਦੀਆਂ ਵਲੋਂ ਪਰਚਾ ਦਰਜ ਕਰਵਾਇਆ ਗਿਆ ਓਥੇ ਹੀ ਹਿੰਦੂ ਵੀਰਾਂ ਵਲੋਂ ਵੀ ਉਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤਕਰਤਾ ਅਮ੍ਰਿਤਪਾਲ ਸਿੰਘ ਤੇ ਮਹਿੰਦਰਪਾਲ ਸਿੰਘ ਅਨੁਸਾਰ Producer Dxx ਆਪਣੇ Youtube ਚੈਨਲ ਤੇ ਅਸ਼ਲੀਲ ਭਾਸ਼ਾ ਵਿਚ ਵੀਡੀਓ ਬਣਾਉਂਦਾ ਹੈ ਤੇ ਤਾਜੀ ਵੀਡੀਓ ਵਿਚ ਉਸਨੇ ਭਾਈ ਘਨੱਈਆ ਜੀ ਬਾਰੇ ਬੇਹੱਦ ਅਪਮਾਨਜਨਕ ਗੱਲਾਂ ਕੀਤੀਆਂ ਜਿਸਦਾ ਕਰਕੇ ਉਸ ਖਿਲਾਫ ਪੁਲਿਸ ਵਲੋਂ ਸ਼ਿਕਾਇਤ ਕੀਤੀ ਗਈ ਹੈ। ਨਾਲ ਹੀ ਬਜਰੰਗ ਦਲ ਵਲੋਂ ਵੀ ਪ੍ਰਧਾਨ ਨਿਲਮਣੀ ਨੇ Producer Dxx ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਬਰਨਾਲਾ ਪੁਲਿਸ ਵਲੋਂ SP ਗੁਰਦੀਪ ਸਿੰਘ ਨੇ ਦੱਸਿਆ ਕਿ ਸਿੱਖ ਜਥੇਬੰਦੀਆਂ ਦੀ ਸ਼ਿਕਾਇਤ ਤੇ Producer Dxx ਖਿਲਾਫ ਸ਼ਿਕਾਇਤ ਮਿਲੀ ਸੀ ਕਿ ਹਰਿੰਦਰ ਸਿੰਘ ਪਿੰਡ ਕੋਟਦੁੰਨਾ ਨੇ ਆਪਣੀ ਵੀਡੀਓ ਵਿਚ ਬਹੁਤ ਗਲਤ ਸ਼ਬਦਾਵਲੀ ਵਰਤਕੇ ਸਿੱਖ ਧਰਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਦੂਜੇ ਪਾਸੇ ਹਰਿੰਦਰ ਸਿੰਘ ਉਰਫ Producer Dxx ਨੇ ਆਪਣੇ ਤੇ ਲੱਗੇ ਦੋਸ਼ਾਂ ਬਾਰੇ ਬੜੀ ਬੇਸ਼ਰਮੀ ਨਾਲ ਜਵਾਬ ਦਿੰਦੇ ਕਿਹਾ ਕਿ ਅੱਜਕਲ ਫ਼ਿਲਮਾਂ ਗੀਤਾਂ ਵਿਚ ਵੀ ਅਸ਼ਲੀਲਤਾ ਹੁੰਦੀ ਹੈ ਤੇ ਜੇਕਰ ਉਹ ਚੰਗੀਆਂ ਵੀਡੀਓ ਬਣਾਉਂਦਾ ਹੈ ਤਾਂ ਲੋਕ ਨਹੀਂ ਦੇਖਦੇ ਪਰ ਜਿਸ ਵਿਚ ਉਹ ਅਸ਼ਲੀਲ ਭਾਸ਼ਾ ਵਰਤਦਾ ਉਸਨੂੰ ਜਿਆਦਾ ਦੇਖਿਆ ਜਾਂਦਾ ਹੈ। ਸੋ Producer Dxx ਇਸ ਵੇਲੇ ਪੁਲਿਸ ਹਿਰਾਸਤ ਵਿਚ ਹੈ ਤੇ ਉਸਤੇ ਅੱਗੇ ਕੀ ਕਾਰਵਾਈ ਹੁੰਦੀ ਹੈ ਇਸ ਦੇਖਣਾ ਹੋਵੇਗਾ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **