ਕੱਪੜਿਆਂ ਦੇ ਆਰ ਪਾਰ ਦੇਖ ਸਕਦਾ ਸੀ ਇਹ ਕੈਮਰਾ | Sony Camera Which Can See Through Walls & Clothes
ਕੱਪੜਿਆਂ ਦੇ ਆਰ ਪਾਰ ਦੇਖ ਸਕਦਾ ਸੀ Sony ਦਾ ਇਹ ਕੈਮਰਾ | Sony Camera Which Can See Through Walls & Clothes #SonyCamera #InfraredCamera #Camcorder ਇਹ ਕੋਈ ਪਹਿਲੀ ਵਾਰ ਨਹੀਂ ਸੀ ਕਿ ਕਿਸੇ ਕੰਪਨੀ ਆਪਣੇ ਪ੍ਰੋਡਕਟ ਨੂੰ ਵੇਚਕੇ ਦੋਬਾਰਾ ਵਾਪਸ ਮੰਗਵਾ ਲਿਆ ਸੀ। ਅਜਿਹਾ ਇਸ ਕਰਕੇ ਹੁੰਦਾ ਹੈ ਕਿ ਕੋਈ ਕੰਪਨੀ ਆਪਣਾ ਕੋਈ ਪ੍ਰੋਡਕਟ ਵੇਚਦੀ ਹੈ ਪਰ ਜੇਕਰ ਉਸ ਵਿਚ ਕੁਝ ਖਰਾਬੀ ਹੋਵੇ ਜਾਂ ਅਜਿਹਾ ਹੋਵੇ ਕਿ ਉਹ ਪ੍ਰੋਡਕਟ ਲੋਕਾਂ ਕੋਲ ਨਹੀਂ ਹੋਣਾ ਚਾਹੀਦਾ ਤਾਂ ਉਹ ਕੰਪਨੀ ਆਪਣਾ ਉਹ ਪ੍ਰੋਡਕਟ ਵਾਪਸ ਲੈ ਲੈਂਦੀ ਹੈ ਜਾਂ ਉਹ ਪ੍ਰੋਡਕਟ ਕਿਸੇ ਐਸੇ ਬੰਦੇ ਦੇ ਹੱਥ ਲੱਗ ਜਾਵੇ ਜਿਸਨੂੰ ਉਸ ਬਾਰੇ abcd ਵੀ ਨਾ ਪਤਾ ਹੋਵੇ ਤਾਂ ਉਹ ਪ੍ਰੋਡਕਟ ਖਤਰਾ ਵੀ ਬਣ ਜਾਂਦਾ ਹੈ। ਜਾਂ ਫਿਰ ਕਈ ਵਾਰੀ ਉਸ ਪ੍ਰੋਡਕਟ ਵਿਚ ਕੋਈ ਅਜਿਹਾ ਫ਼ੀਚਰ ਹੁੰਦਾ ਹੈ ਜੋ ਵੈਸੇ ਤਾਂ ਵਰਤੋਂ ਯੋਗ ਹੁੰਦਾ ਹੈ ਪਰ ਉਸਦੀ ਵਰਤੋਂ ਹਰ ਕੋਈ ਨਹੀਂ ਕਰ ਸਕਦਾ ਤਾਂ ਉਹ ਕੰਪਨੀ ਆਪਣਾ ਪ੍ਰੋਡਕਟ ਵਾਪਸ ਮੰਗਵਾ ਲੈਂਦੀ ਹੈ। ਉਦਾਹਰਣ ਵਜੋਂ ਪਿਛਲੇ ਸਾਲਾਂ ਵਿਚ ਸੈਮਸੰਗ ਦਾ ਨੋਟ 7 ਮੋਬਾਈਲ ਫੋਨ ਜਿਸਦੀ ਬੈਟਰੀ ਫੱਟ ਜਾਂਦੀ ਸੀ ਜਾਂ ਰੱਖੇ ਰੱਖੇ ਹੀ ਮੋਬਾਈਲ ਨੂੰ ਅੱਗ ਲੱਗ ਜਾਂਦੀ ਸੀ ਤਾਂ ਸੈਮਸੰਗ ਨੇ ਇਹ ਸਾਰੇ ਨੋਟ 7 ਫੋਨ ਵਾਪਸ ਮੰਗਵਾ ਲਏ ਸੀ ਤੇ ਫਿਰ ਇਹ ਦੋਬਾਰਾ ਲੌਂਚ ਨਹੀਂ ਹੋਇਆ। ਅਜਿਹਾ ਸੀ ਇੱਕ ਪ੍ਰੋਡਕਟ ਸੀ ਸੋਨੀ ਕੰਪਨੀ ਦਾ ਇੱਕ camcorder ਜਿਸ ਵਿਚ ਕੁਝ ਅਜਿਹਾ ਫ਼ੀਚਰ ਸੀ ਕਿ ਕੰਪਨੀ ਨੇ ਆਪਣੇ ਸਾਰੇ camcorder ਵਾਪਸ ਮੰਗਵਾ ਲਏ ਸੀ। ਇਹ ਘਟਨਾ ਸੰਨ 1998 ਦੀ ਹੈ। ਇਸ camcorder ਵਿਚ ਨਾ ਤਾਂ ਕੋਈ ਖਰਾਬੀ ਸੀ ਤੇ ਨਾਂ ਹੀ ਇਸ ਵਿਚ ਕੋਈ bug ਸੀ ਪਰ ਇਸ camcorder ਵਿਚ ਇੱਕ ਅਜਿਹਾ ਫ਼ੀਚਰ ਸੀ ਜਿਸ ਨਾਲ ਵੀਡੀਓ ਵਿਚ ਕੱਪੜਿਆਂ ਤੋਂ ਆਰ ਪਾਰ ਵੀ ਦੇਖਿਆ ਜਾ ਸਕਦਾ ਸੀ ਤੇ ਰਾਤ ਸਮੇਂ ਵੀ ਇਸ ਵਿਚ ਬਹੁਤ ਵਧੀਆ ਤਰਾਂ ਨਾਲ ਫੋਟੋਂ ਤੇ ਵੀਡੀਓ ਬਣਾਈ ਜਾ ਸਕਦੀ ਸੀ। ਇਸਦਾ ਇੱਕ ਖਾਸ ਫ਼ੀਚਰ ਸੀ night shot ਜਿਸ ਵਿਚ ਜੇਕਰ ਕੋਈ ਬੰਦਾ ਬਿਲਕੁਲ ਹਨੇਰੇ ਵਿਚ ਵੀ ਹੋਵੇ ਤਾਂ ਵੀ ਉਸਦੀ ਫੋਟੋ ਬਹੁਤ ਸਾਫ ਆ ਸਕਦੀ ਸੀ। ਇਸ camcorder ਵਿਚ infrared ਟੈਕਨੋਲੋਗੀ ਦੀ ਵਰਤੋਂ ਕੀਤੀ ਗਈ ਸੀ। ਪਰ ਇਸ camcorder ਦੀ ਇਹ infrared ਟੈਕਨੋਲੋਗੀ ਮੁਸੀਬਤ ਬਣ ਗਈ ਸੀ ਕਿਉਂਕਿ ਇਹ infrared ਟੈਕਨੋਲੋਗੀ ਸ਼ੂਟ ਕੀਤੀਆਂ ਜਾਣ ਵਾਲੀਆਂ ਕੁਝ ਚੀਜਾਂ ਨੂੰ observe ਕਰ ਲੈਂਦੀ ਸੀ infrared ਕਿਰਨਾਂ ਰਾਹੀਂ ਜਿਸਦਾ ਕਰਕੇ ਚੀਜਾਂ ਦੇ ਆਰ-ਪਾਰ ਵੀ ਦੇਖਿਆ ਜਾ ਸਕਦਾ ਸੀ। ਚਲੋ ਤੁਹਾਨੂੰ ਇਸ ਕੈਮਰੇ ਦੀ ਇੱਕ ਵੀਡੀਓ ਡੈਮੋ ਦਿਖਾ ਦਿੰਦੇ ਹਾਂ ਜਿਸ ਨਾਲ ਤੁਹਾਨੂੰ ਇਸਦਾ ਅੰਦਾਜ਼ਾ ਹੋ ਜਾਉ। ਸੋ ਇਸ camcorder ਨਾਲ ਅਜਿਹਾ ਤਾਂ ਨਹੀਂ ਸੀ ਕਿ ਸਾਰਾ ਕੁਝ ਹੀ ਆਰ ਪਾਰ ਦੇਖਿਆ ਜਾ ਸਕਦਾ ਸੀ। ਪਰ ਇਹਨਾਂ ਜਰੂਰ ਸੀ ਕਿ ਕੋਈ ਪਤਲਾ ਕੱਪੜਾ ਜੋ ਬਹੁਤ ਬਰੀਕ ਹੋਵੇ ਜਾਂ ਕੋਈ ਹੋਰ ਚੀਜ ਜੋ ਬਿਲਕੁਲ ਬਰੀਕ ਹੋਵੇ ਤਾਂ ਉਸਦੇ ਆਰ ਪਾਰ ਦੇਖਿਆ ਜਾ ਸਕਦਾ ਸੀ। ਯਾਨੀ ਜੇਕਰ ਕੱਪੜੇ ਦੇ ਜਾਂ ਕਿਸੇ ਚੀਜ ਦੇ,ਕਿਸੇ ਵਸਤੂ ਦੇ ਅੰਦਰ ਵੀ ਜੇਕਰ ਕੋਈ ਲੇਯਰ ਹੋਵੇ ਤਾਂ ਉਸਨੂੰ ਵੀ ਦੇਖਿਆ ਜਾ ਸਕਦਾ ਸੀ। ਇਸ camcorder ਦੀ ਇਹ ਖੂਬੀ ਲੋਕਾਂ ਨੂੰ ਕਾਫੀ ਪਸੰਦ ਆਈ ਸੀ ਕਿਉਂਕਿ ਪਹਿਲੀ ਵਾਰ ਅਜਿਹਾ ਕੋਈ ਕੈਮਰਾ ਆਇਆ ਸੀ ਜੋ ਇਸ ਤਰਾਂ ਆਰ ਪਾਰ ਦੇਖ ਸਕਦਾ ਸੀ ਪਰ.... ਜਦੋਂ ਇਸ ਕੈਮਰੇ ਸਬੰਧੀ ਖਬਰਾਂ ਲੱਗੀਆਂ ਤੇ ਗੱਲ ਮੀਡੀਆ ਤੱਕ ਆਈ ਤਾਂ ਸੋਨੀ ਕੰਪਨੀ ਨੇ ਕਰੀਬ 70 ਹਜਾਰ ਕੈਮਰੇ ਵਾਪਸ ਮੰਗਵਾ ਲਏ ਸੀ। black ਵਿਚ ਤਾਂ ਇਹ ਕੈਮਰਾ ਦੁੱਗਣੀ-ਤਿੱਗਣੀ ਕੀਮਤ ਤੇ ਵਿਕਣ ਲੱਗਾ ਸੀ। ਜਾਂਦੇ ਜਾਂਦੇ ਇੰਫਰਾਰੈਡ ਬਾਰੇ ਵੀ ਦੱਸ ਜਾਈਏ ਕਿ ਅਖੀਰ ਇਹ ਇੰਫਰਾਰੈਡ ਤਕਨੀਕ ਹੁੰਦੀ ਕੀ ਹੈ ? ਮਤਲਬ ਇਹ ਕਿ infrared rays ਤੇ ultraviolet rays ਦੋਹਾਂ ਨੂੰ ਮਨੁੱਖੀ ਅੱਖ ਨਹੀਂ ਦੇਖ ਸਕਦੀ। ਹਰ ਕੈਮਰੇ ਦੀ ਆਪਣੀ ਆਪਣੀ infrared ਪ੍ਰਾਪਰਟੀ ਹੁੰਦੀ ਹੈ ਕਿ ਉਹ ਕਿਸ ਹੱਦ ਤੱਕ ਰੰਗਾਂ ਨੂੰ ਦੇਖ ਸਕਦਾ ਹੈ। ਸੋਨੀ ਦੇ ਇਸ ਕੈਮਰੇ ਵਿਚ infrared ਦੀ ਇਹ ਤਕਨੀਕ ਵਰਤੀ ਗਈ ਸੀ ਜੋ ਉਹ ਰੰਗ ਵੀ ਦੇਖ ਸਕਦਾ ਸੀ ਜੋ ਮਨੁੱਖੀ ਅੱਖ ਨਹੀਂ ਦੇਖ ਸਕਦੀ ਜਾਂ ਬਾਕੀ ਦੇ ਕੈਮਰੇ ਨਹੀਂ ਸੀ ਦੇਖ ਸਕਦੇ। ਜਿਸਦਾ ਕਰਕੇ ਇਹ ਕੈਮਰਾ infrared rays ਦੀਆਂ ਚੀਜਾਂ ਵੀ ਦੇਖ ਸਕਦਾ ਸੀ ਤੇ ਇਸੇ ਕਰਕੇ ਚੀਜਾਂ ਦੇ,ਕੱਪੜਿਆਂ ਦੇ ਆਰ ਪਾਰ ਦਿਸਦਾ ਸੀ। ਸੋ ਇਹ ਸੀ ਸੋਨੀ ਦਾ ਉਹ camcorder ਜੋ ਕੰਪਨੀ ਨੂੰ ਆਪਣੀ ਇਸ ਖੂਬੀ ਕਰਕੇ ਜਾਂ ਕਹਿ ਲਓ ਖਤਰਨਾਕ ਖੂਬੀ ਕਰਕੇ ਵਾਪਸ ਲੈਣਾ ਪਿਆ। IN 1998 Sony had the biggest product recall in the company’s history after customers discovered its video camera had a creepy feature. The tech giant had its biggest product recall in history when it had to recall 700,000 video cameras after customers discovered the product inadvertently boasted ‘X-ray’ capabilities. (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **