Video paused

India ਵਿਚ ਜਲਦ ਹੀ ਬੰਦ ਹੋ ਸਕਦਾ Social Media !!

Playing next video...

India ਵਿਚ ਜਲਦ ਹੀ ਬੰਦ ਹੋ ਸਕਦਾ Social Media !!

Surkhab Tv
Followers

India ਵਿਚ ਜਲਦ ਹੀ ਬੰਦ ਹੋ ਸਕਦਾ Social Media !! ਅਜੋਕਾ ਯੁਗ ਤਕਨੀਕ ਦਾ ਯੁਗ ਹੈ। ਹਰ ਪਾਸੇ ਵਿਗਿਆਨਕ ਕਾਢਾਂ ਦੀ ਝੰਡੀ ਹੈ। ਖ਼ਾਸ ਗੱਲ ਇਹ ਹੈ ਕਿ ਅੱਜ ਦੇ ਸਮੇਂ ਵਿਚ ਵਿਗਿਆਨਕ ਕਾਢਾਂ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ। ਮਨੁੱਖ ਦਾ ਜੀਵਨ ਇਹਨਾਂ ਵਿਗਿਆਨਕ ਕਾਢਾਂ ਉੱਪਰ ਨਿਰਭਰ ਹੋ ਗਿਆ ਹੈ। ਇਹਨਾਂ ਕਾਢਾਂ ਵਿੱਚੋਂ ਹੀ ਇੱਕ ਕਾਢ ਹੈ ਮੋਬਾਈਲ। ਮੋਬਾਈਲ ਤੋਂ ਬਾਅਦ ਇੰਟਰਨੈੱਟ ਅਤੇ ਇੰਟਰਨੈੱਟ ਤੋਂ ਮਗਰੋਂ ਸੋਸ਼ਲ- ਮੀਡੀਆ। ਸੋਸ਼ਲ- ਮੀਡੀਆ ਦਾ ਪ੍ਰਯੋਗ ਕਰਨਾ ਅੱਜ ਦੇ ਵਕਤ ਵਿਚ ਹਰ ਮਨੁੱਖ ਲਈ ਲਾਜ਼ਮੀ ਹੋ ਗਿਆ ਹੈ। ਸ਼ਾਇਦ ਇਸੇ ਕਰਕੇ ਨਿੱਕੇ ਜੁਆਕਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਸੋਸ਼ਲ- ਮੀਡੀਆ ਦੀ ਵਰਤੋਂ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ। ਸੋਸ਼ਲ- ਮੀਡੀਆ ,ਸੰਚਾਰ ਕਰਨ ਵਿਚ ਸਹਾਇਕ ਮਾਧਿਅਮ ਹੈ। ਜਿਹੜਾ ਕਿ ਲੋਕਾਂ ਨੂੰ ਜਾਣਕਾਰੀ ਸਾਜੀ ਕਰਨ ਵਿਚ ਸਹਾਇਕ ਹੈ। ਇਸ ਤੋਂ ਇਲਾਵਾ ਲੋਕਾਂ ਵਿਚ ਆਦਾਨ ਪ੍ਰਦਾਨ ਕਰਨ ਵਿਚ ਵਿਚੋਲਗੀ ਵਜੋਂ ਕੰਮ ਕਰਦਾ ਹੈ। ਸਮਾਜਿਕ ਮੀਡੀਆ ਵਿਚਾਰਧਾਰਕ ਅਤੇ ਤਕਨੀਕੀ ਵੇਬ ਦੀ ਬੁਨਿਆਦ ਹੈ। ਇਸ ਨਾਲ ਦੂਰ ਦੇਸ਼ਾਂ ਵਿਦੇਸ਼ਾ ਵਿਚ ਬੈਠੇ ਲੋਕਾਂ ਦੀ ਸਾਂਜ੍ਦਾਰੀ ਵੱਧਦੀ ਹੈ। ਓਹ ਕੋਈ ਵੀ ਜਾਣਕਾਰੀ ਆਪਸ ਵਿਚ ਸਾਂਝੀ ਕਰਦੇ ਹਨ। ਪਰ ਜਲਦ ਹੀ ਭਾਰਤ ਵਿਚ ਸੋਸ਼ਲ ਮੀਡੀਆ ਤੇ ਪਾਬੰਦੀ ਲੱਗ ਸਕਦੀ ਹੈ। ਜੀ ਹਾਂ....ਆਉਂਣ ਵਾਲੇ ਸਮੇਂ ਵਿਚ ਸ਼ੋਸ਼ਲ ਮੀਡੀਆ ਭਾਰਤ ਸਰਕਾਰ ਬੰਦ ਕਰ ਸਕਦੀ ਹੈ। ਫੇਸਬੁੱਕ-ਟਵੀਟਰ-ਵੈਟਸਪ-ਯੂ ਟਿਊਬ ਵਗੈਰਾ ਸਭ ਬੰਦ ਹੋ ਸਕਦਾ ਹੈ ਕਿਉਂਕਿ ਇਹ ਵੈਬਸਾਈਟਾਂ ਹਿੰਦੂ ਰਾਸ਼ਟਰ ਲਈ ਅੜਿੱਕੇ ਖੜ੍ਹੇ ਕਰ ਰਹੀਆਂ ਹਨ। ਭਾਰਤ ਵਿਚ ਵੈਸੇ ਵੀ ਸੋਸ਼ਲ ਮੀਡੀਆ ਜ਼ਿਆਦਾ ਤੌਰ ਤੇ ਤਾਂ ਸਰਕਾਰ ਦੇ ਹੱਕ ਚ ਅਤੇ ਘੱਟ ਗਿਣਤੀਆਂ ਦੇ ਖਿਲਾਫ ਭੁਗਤਦਾ ਹੈ l ਇਸ ਤੋਂ ਇਲਾਵਾ ਸਿੱਖਾਂ ਅਤੇ ਮੁਸਲਮਾਨਾਂ ਦੇ ਖਿਲਾਫ ਸਾਰਾ ਪ੍ਰਾਪੇਗੰਡਾ ਸੋਸ਼ਲ ਮੀਡੀਆ ਤੇ ਹੀ ਤਾਂ ਹੁਂੰਦਾ ਹੈ l ਜਿਵੇਂ ਚੀਨ ਵਿਚ ਫੇਸਬੁੱਕ ਬੰਦ ਹੈ। ਉਹ ਬਾਹਰਲੀਆਂ ਸੂਚਨਾਵਾਂ ਚੀਨ ਦੇ ਲੋਕਾਂ ਨੂੰ ਨਹੀਂ ਦਿੰਦੇ। ਇਵੇਂ ਇਰਾਨ ਵਿਚ ਉਨ੍ਹਾਂ ਦੇ ਆਪਣੇ ਚੈਨਲ ਹਨ ਜਿਸ ਵਿਚ ਕੇਵਲ ਸਰਕਾਰੀ ਮੇਡ ਖਬਰਾਂ ਹਨ। ਲੋਕਾਂ ਨੂੰ ਬਾਹਰੀ ਦੁਨੀਆਂ ਦੀ ਕੋਈ ਖ਼ਬਰ ਨਹੀਂ ਹੈ। ਬਿਲਕੁਲ ਇਹ ਫਾਰਮੂਲਾ ਭਾਰਤ ਵਿਚ ਲਾਗੂ ਹੋਣ ਦੀਆਂ ਗੱਲਾਂ ਹੋਣ ਲੱਗ ਪਈਆਂ ਹਨ। ਜੇਕਰ ਇਹ ਚੱਲਿਆਂ ਵੀ ਇਹ ਸਰਕਾਰੀ ਬੰਦਿਆਂ ਲਈ ਚਲਾਇਆ ਜਾਵੇਗਾ। ਜਿਸ ਨੂੰ ਹਕੂਮਤ ਸਮਝਦੀ ਹੋਵੇ ਇਹ ਹਕੂਮਤ ਦੀ ਖੁਸ਼ਾਮਦ ਕਰਦਾ ਹੈ। ਉਹੀਂ ਚੈਨਲ ਚੱਲਣਗੇ ਜਿੰਨ੍ਹਾਂ ਤੋਂ ਹਕੂਮਤੀ ਪ੍ਰਚਾਰ ਹੁੰਦਾ ਹੈ। ਇਸ ਖਬਰ ਬਾਰੇ ਸੋਸ਼ਲ ਮੀਡੀਆ ਤੇ ਭਿਣਕ ਲੱਗੀ ਹੈ ਅਤੇ ਅਜਿਹਾ ਆਉਂਣ ਵਾਲੇ ਸਮੇਂ ਵਿਚ ਕਦੇ ਵੀ ਵਾਪਰ ਸਕਦਾ ਹੈ।ਜਿਵੇਂ ਜਿਵੇਂ ਹਕੂਮਤ ਵਲੋਂ ਲੋਕਾਂ ਕੋਲੋਂ ਬੋਲਣ ਲਿਖਣ ਪੜ੍ਹਨ ਦਾ ਹੱਕ ਖੋਹਿਆ ਜਾ ਰਿਹਾ ਹੈ। ਐਂਟੀਟੈਰੋਰ ਕਾਨੂੰਨ ਬਣਾਇਆ ਗਿਆ ਹੈ। ਲੋਕਾਂ ਨੂੰ ਬਗੈਰ ਕਿਸੇ ਕਾਰਨ ਦੱਸੇ ਕੰਮ ਸੇ ਕੰਮ 2 ਸਾਲ ਜੇਲ੍ਹ ਵਿਚ ਰੱਖਿਆ ਜਾ ਸਕਦਾ ਹੈ। ਉਸ ਹਿਸਾਬ ਨਾਲ ਸ਼ੋਸ਼ਲ ਮੀਡੀਆ ਤੇ ਆ ਰਹੇ ਇਸ ਕਾਲੇ ਕਾਨੂੰਨ ਨੂੰ ਵੀ ਰੱਦ ਨਹੀਂ ਕਰ ਸਕਦੇ। ਬਾਜ਼ਾਰ ਰਿਸਰਚ ਫਰਮ ਇਪਸੋਸ ਦੇ ਇੱਕ ਸਰਵੇਖਣ ਮੁਤਾਬਕ, ਮੁਸ਼ਕਲ ਸਮੇਂ ਵਿੱਚ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਏ ਜਾਣ ਦੇ ਹੱਕ 'ਚ ਤਕਰੀਬਨ 88 ਫੀਸਦੀ ਭਾਰਤੀਆਂ ਨੇ ਸਹਿਮਤੀ ਪ੍ਰਗਟਾਈ ਹੈ। ਇਹ ਸਰਵੇਖਣ 28 ਬਜ਼ਾਰਾਂ ਵਿੱਚ ਕੀਤਾ ਗਿਆ ਸੀ, ਕਿਉਂਕਿ ਇਸ ਸਰਵੇਖਣ ਦੇ ਮੁਤਾਬਕ ਹੀ ਸਰਕਾਰ ਨੂੰ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਉਣ ਦੀ ਆਗਿਆ ਦਿੱਤੀ ਜਾਵੇਗੀ। ਕੁਝ ਦੇਸ਼ਾਂ ਵਿੱਚ ਇਸ ਫੈਸਲੇ ਨੂੰ ਭਰਪੂਰ ਸਮਰਥਨ ਮਿਲਿਆ ਹੈ, ਜਿਸ ਵਿੱਚ ਮਲੇਸ਼ੀਆ (75 ਫੀਸਦੀ ), ਸਾਊਦੀ ਅਰਬ (73 ਫੀਸਦੀ), ਚੀਨ (72 ਫੀਸਦੀ) ਅਤੇ ਬ੍ਰਿਟੇਨ (69 ਫੀਸਦੀ) ਸ਼ਾਮਲ ਹੈ। ਜਦਕਿ ਇਸ ਪਾਬੰਦੀ ਦੇ ਹੱਕ ਵਿੱਚ ਸਭ ਤੋਂ ਘੱਟ ਸਮਰਥਨ ਦੇਣ ਵਾਲੇ ਦੇਸ਼ਾਂ ਵਿੱਚ ਅਰਜਨਟੀਨਾ (47 ਫੀਸਦੀ), ਸਰਬੀਆ (49 ਫੀਸਦੀ) ਅਤੇ ਜਾਪਾਨ (50ਫੀਸਦੀ ) ਸ਼ਾਮਲ ਹਨ। ਇਸ ਫ਼ੈਸਲੇ ਵਿੱਚ ਸਭ ਤੋਂ ਵੱਧ ਸਮਰਥਨ ਭਾਰਤ ਨੇ ਦਿੱਤਾ ਹੈ। ਹੁਣ ਇਹ ਪਬੰਦੀ ਕਦੋਂ ਲਗਦੀ ਹੈ ? ਕੀ ਇਸ ਖਬਰ ਵਿਚ ਸਚਾਈ ਹੈ ?? ਆਉਣ ਵਾਲਾ ਸਮਾਂ ਜਲਦ ਦੱਸੇਗਾ.... (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ ** Subscribe and Press Bell Icon also to get Notification on Your Phone **

Show more