Video paused

Ravi Singh Khalsa Aid ਨੇ ਰੱਖੀ UK ਵਿੱਚ ਆਪਣੇ ਲਈ ਵੱਖਰੇ ਮੁਲਕ ਦੀ ਮੰਗ | Surkhab Tv

Playing next video...

Ravi Singh Khalsa Aid ਨੇ ਰੱਖੀ UK ਵਿੱਚ ਆਪਣੇ ਲਈ ਵੱਖਰੇ ਮੁਲਕ ਦੀ ਮੰਗ | Surkhab Tv

Surkhab Tv
Followers

Ravi Singh Khalsa Aid ਨੇ ਰੱਖੀ UK ਵਿੱਚ ਆਪਣੇ ਲਈ ਵੱਖਰੇ ਮੁਲਕ ਦੀ ਮੰਗ | Surkhab Tv ਖਾਲਸਾ ਏਡ ਦੇ ਮੁੱਖ ਸੇਵਾਦਾਰ ਸਰਦਾਰ ਰਵੀ ਸਿੰਘ ਨੇ ਆਪਣੇ ਟਵਿੱਟਰ ਹੈਂਡਲ ਤੇ ਇੱਕ ਵੱਖ ਹੀ ਟਵੀਟ ਕਰਕੇ ਵੱਖਰਾ ਹੀ ਸੁਨੇਹਾ ਦਿੱਤਾ ਹੈ। ਇਸ ਟਵੀਟ ਵਿਚ ਓਹਨਾ ਨੇ ਖੁਦ England ਸਰਕਾਰ ਨੂੰ ਪੁੱਛਿਆ ਹੈ ਕਿ ਉਸਨੂੰ ਗਿਰਫ਼ਤਾਰ ਕਰੋਗੇ ? ਦਰਅਸਲ ਸਰਦਾਰ ਰਵੀ ਸਿੰਘ ਨੇ ਟਵੀਟ ਕੀਤਾ ਹੈ ਕਿ "Dear British government I wish to set up an independent country in England, it will be called RAVISTAN ,it will be between Slough & Southall, will I be arrested and jailed for this political view?Just asking for my friends in India who cannot express such opinions without arrest." ਯਾਨੀ ਉਹਨਾਂ ਕਿਹਾ ਕਿ ਉਹ England ਵਿਚ ਹੀ Slough ਅਤੇ Southall ਦੇ ਵਿਚਕਾਰ ਇੱਕ ਵੱਖਰਾ ਮੁਲਕ RAVISTAN ਚਾਹੁੰਦੇ ਹਨ। ਨਾਲ ਹੀ ਉਹਨਾਂ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਉਹਨਾਂ ਨੂੰ ਇਸ ਮਕਸਦ ਕਰਕੇ ਜਾਂ ਇਹਨਾਂ ਵੱਖਰੇ ਵਿਚਕਰ ਰੱਖਣ ਕਰਕੇ ਗਿਰਫ਼ਤਾਰ ਕੀਤਾ ਜਾਵੇਗਾ ? ਨਾਲ ਹੀ ਉਹਨਾਂ ਲਿਖਿਆ ਕਿ ਉਹ ਇਸ ਕਰਕੇ ਇਹ ਪੁੱਛ ਰਹੇ ਕਿ ਉਹਨਾਂ ਦੇ ਭਾਰਤ ਵਿਚ ਰਹਿੰਦੇ ਦੋਸਤਾਂ ਨੂੰ ਵੱਖਰੇ ਵਿਚਾਰ ਰੱਖਣ ਕਰਕੇ ਗਿਰਫ਼ਤਾਰ ਕੀਤਾ ਜਾਂਦਾ ਹੈ। ਆਪਣੇ ਇਸ ਟਵੀਟ ਨੂੰ ਉਹਨਾਂ ਆਪਣੇ ਫੇਸਬੁੱਕ Page ਤੇ ਵੀ ਸ਼ੇਅਰ ਕੀਤਾ ਹੈ ਤੇ ਨਾਲ ਲਿਖਿਆ ਹੈ "Let’s see if I get arrested by the UK government and imprisoned for life !?!?" ਇਸੇ ਪੋਸਟ ਥੱਲੇ ਉਹਨਾਂ ਨੇ Times Of India ਅਖਬਾਰ ਦੀ ਵੈਬਸਾਈਟ ਦਾ ਲਿੰਕ ਪਾਇਆ ਹੈ ਜਿਸ ਵਿਚ ਖਬਰ ਹੈ ਕਿ "Three Sikh youths get life term for waging war against the state"। ਇਸ ਖਬਰ ਅਨੁਸਾਰ 3 ਸਿੱਖ ਨੌਜਵਾਨਾਂ ਨੂੰ ਇਸ ਕਰਕੇ ਉਮਰ ਕੈਦ ਹੋਈ ਹੈ ਕਿਉਂਕਿ ਉਹਨਾਂ ਕੋਲੋਂ ਸਿੱਖ ਧਾਰਮਿਕ ਕਿਤਾਬਾਂ ਤੇ ਲਿਟਰੇਚਰ ਮਿਲਿਆ ਹੈ। ਯਾਨੀ ਸਰਦਾਰ ਰਵੀ ਸਿੰਘ ਨੇ ਵਿਅੰਗਮਈ ਤਰੀਕੇ ਨਾਲ ਆਪਣਾ ਟਵੀਟ ਕੀਤਾ ਹੈ ਤਾਂ ਜੋ ਭਾਰਤ ਸਰਕਾਰ ਵਲੋਂ ਸਿੱਖ ਨੌਜਵਾਨਾਂ ਦੀ ਸਿਰਫ ਕਿਤਾਬਾਂ ਦੀ ਬਰਾਮਦਗੀ ਦੇ ਅਧਾਰ ਤੇ ਫੜੋਫੜੀ ਤੇ ਉਮਰ ਕੈਦ ਦੀ ਸਜ਼ਾ ਦੇਣ ਤੇ ਸਵਾਲ ਚੁੱਕਿਆ ਜਾ ਸਕੇ। ਰਵੀ ਸਿੰਘ ਦੀ ਇਸ ਪੋਸਟ ਥੱਲੇ ਲੋਕਾਂ ਨੇ ਵੀ ਸਵਾਲ ਚੁੱਕੇ ਹਨ ਤੇ ਸਰਕਾਰ ਨੂੰ ਸਵਾਲ ਕੀਤੇ ਹਨ। ਦਸਦੇ ਜਾਈਏ ਕਿ ਪਿਛਲੇ ਦਿਨੀਂ ਕੁਝ ਸਿੱਖ ਨੌਜਵਾਨ ਦੀ ਪੁਲਿਸ ਵਲੋਂ ਫੜੋਫੜੀ ਕੀਤੀ ਗਈ ਹੈ ਜਿਸਦਾ ਅਕਾਲ ਤਖ਼ਤ ਵਲੋਂ ਵੀ ਨੋਟਿਸ ਲਿਆ ਗਿਆ ਹੈ। ਕੁਝ ਨੌਜਵਾਨਾਂ ਨੂੰ Referendum 2020 ਦੇ ਨਾਮ ਤੇ ਚੁੱਕਿਆ ਗਿਆ ਹੈ ਤੇ ਕੁਝ ਨੌਜਵਾਨ ਅਜਿਹੇ ਸਨ ਜਿਨਾਂ ਨੇ ਸ਼ਾਹੀਨ ਬੈਗ ਧਰਨੇ ਮੌਕੇ ਧਰਨਾਕਾਰੀਆਂ ਦੀ ਲੰਗਰ ਛਕਾ ਕੇ ਸੇਵਾ ਕੀਤੀ ਸੀ। ਸਰਦਾਰ ਰਵੀ ਸਿੰਘ ਦੀ ਇਸ ਵਿਅੰਗਮਈ ਪੋਸਟ ਬਾਰੇ ਤੁਹਾਡਾ ਕੀ ਖਿਆਲ ਹੈ ? ਕਮੈਂਟ ਵਿਚ ਆਪਣੇ ਵਿਚਾਰ ਜਰੂਰ ਦਿਓ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/KhpC96UIQyXGse9hviiPdb ** Subscribe and Press Bell Icon also to get Notification on Your Phone **

Show more