ਲਓ ਆ ਗਏ \'ਕੌਮ ਦੇ ਠੇਕੇਦਾਰ\' | Akali Dal Mann | Damdami Taksal Ajnala
ਲਓ ਆ ਗਏ 'ਕੌਮ ਦੇ ਠੇਕੇਦਾਰ' | Akali Dal Mann | Damdami Taksal Ajnala ਕਾਰ ਸੇਵਾ ਵਾਲੇ ਬਾਬਿਆਂ ਵਲੋਂ ਢਾਹੀ ਗਈ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਉੜੀ ਤੇ ਇਸ ਕਰਤੂਤ ਤੋਂ ਬਾਅਦ ਪੰਥ ਵਲੋਂ ਇਹਨਾਂ ਬਾਬਿਆਂ ਖਿਲਾਫ ਜੰਗ ਦਾ ਐਲਾਨ ਦੇਖਕੇ ਇਸ ਤਰਾਂ ਲੱਗ ਰਿਹਾ ਕਿ ਪੰਥ ਜਾਗ ਚੁੱਕਾ ਹਿਰ...ਪਰ ਜਰਾ ਠਹਿਰੋ...!! ਅਸੀਂ ਤੁਹਾਨੂੰ ਇੱਕ ਅਜਿਹੀ ਖਬਰ ਦੇਵਾਂਗੇ ਜੋ ਇਹ ਸਾਬਿਤ ਕਰਦੀ ਹੈ ਕਿ ਪੰਥ ਬੇਸ਼ੱਕ ਜਾਗ ਚੁੱਕਾ ਹੈ ਪਰ ਪੰਥ ਦੇ ਠੇਕੇਦਾਰ ਅਜੇ ਵੀ ਆਪਣੀ-ਆਪਣੀ ਡਫਲੀ ਵਜਾ ਕੇ ਡਾਲਰ ਇੱਕਠੇ ਕਰਨ ਦੀ ਹੋੜ ਵਿਚ ਹਨ। ਇਸ ਸਮੇਂ ਦੀ ਤਾਜੀ ਖਬਰ ਇਹ ਹੈ ਕਿ ਇਸ ਢਾਹੀ ਗਈ ਦਰਸ਼ਨੀ ਡਿਉੜੀ ਦੇ ਸਾਹਮਣੇ ਸਿੱਖ ਸੰਗਤ ਵਲੋਂ ਜੋ ਧਰਨਾ ਲਾਇਆ ਗਿਆ ਸੀ ਉਹ ਧਰਨਾ ਹੁਣ ਸੰਗਤ ਦਾ ਨਾ ਹੋ ਕੇ ਪੰਥ ਦੇ ਠੇਕੇਦਾਰਾਂ ਦੇ ਹੱਥਾਂ ਵਿਚ ਚਲਾ ਗਿਆ ਹੈ ਤੇ ਪੰਥ ਦੀਆਂ 2 ਸੰਸਥਾਵਾਂ ਦਮਦਮੀ ਟਕਸਾਲ ਅਜਨਾਲਾ ਤੇ ਅਕਾਲੀ ਦਲ ਅੰਮ੍ਰਿਤਸਰ ਯਾਨੀ ਮਾਨ ਦਲ ਆਪੋ ਆਪਣੇ ਜਥੇਦਾਰਾਂ ਨਾਲ ਯਾਨੀ ਦਮਦਮੀ ਟਕਸਾਲ ਅਜਨਾਲਾ ਭਾਈ ਅਮਰੀਕ ਸਿੰਘ ਨੂੰ ਲੈ ਕੇ ਤੇ ਮਾਨ ਦਲ ਭਾਈ ਧਿਆਨ ਸਿੰਘ ਮੰਡ ਨੂੰ ਲੈ ਕੇ ਵੇਖੋ ਵੇਖੋ ਤੇ ਆਹਮੋ ਸਾਹਮਣੇ ਧਰਨੇ ਤੇ ਬੈਠ ਚੁੱਕੇ ਹਨ। ਹੈਰਾਨਗੀ ਹੈ ਕਿ ਇਹ ਦੋਵੇਂ ਧਿਰਾਂ ਪੰਥ ਵਿਚ ਆਪਣਾ ਮੁਕਾਮ ਰੱਖਦੀਆਂ ਹਨ ਪਰ ਪੰਥ ਦੇ ਸਾਂਝੇ ਮਸਲਿਆਂ ਤੇ ਵੱਖੋ ਵੱਖ ਹੋ ਕੇ ਬੈਠਣਾ ਕੀ ਸਹੀ ਹੈ ?? ਜੇ ਇਹ ਦੋਵੇਂ ਧਿਰਾਂ ਪੰਥ ਨੂੰ ਸਮਰਪਿਤ ਹਨ ਫਿਰ ਧਰਨੇ ਵੱਖ ਕਿਉਂ ?? ਕੀ ਡਾਲਰਾਂ ਦੀ ਵੰਡ ਦਾ ਮਸਲਾ ਤਾਂ ਨਹੀਂ ?? ਕਿਉਂਕਿ ਡਿਉੜੀ ਢਾਹੁਣ ਤੋਂ ਲੈ ਕੇ ਹੁਣ ਤੱਕ ਸੰਗਤ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਇੱਕੋ ਥਾਂ ਤੇ ਧਰਨਾ ਲੈ ਕੇ ਬੈਠੀ ਸੀ ਪਰ ਹੁਣ ਇਹ ਕੌਮ ਦੇ ਘੜੱਮ ਚੌਧਰੀ ਆਪਣੀ ਆਪਣੀ ਪਾਰਟੀ ਤੇ ਜਥੇਬੰਦੀ ਨੂੰ ਵੱਡਾ ਸਮਝਦੇ ਹੋਏ ਤੇ ਮਾਇਆ ਦੇ ਲਾਲਚ ਵਿਚ ਵੇਖੋ ਵੱਖ ਧਰਨਿਆਂ ਤੇ ਬੈਠੇ ਹਨ। ਹੁਣ ਦੱਸੋ ਪੰਥ ਕਿਸ ਕੋਲ ਜਾਵੇ ?? (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **