ਸਿੱਖੋ ਹੋਵੋ ਤਿਆਰ !! ਵੇਹਲੇ ਨਾ ਰਹੋ | ਇੱਕ ਹੋਰ ਸਿੱਖ ਵਿਰੋਧੀ ਨਾਟਕ | Choti Sardarni
ਸਿੱਖੋ ਹੋਵੋ ਤਿਆਰ !! ਵੇਹਲੇ ਨਾ ਰਹੋ | ਇੱਕ ਹੋਰ ਸਿੱਖ ਵਿਰੋਧੀ ਨਾਟਕ | Choti Sardarni #ChotiSardarni #ColorsTV #SaveSikhi ਨਾਟਕਾਂ ਰਾਹੀਂ ਸਿੱਖੀ ਤੇ ਹਮਲੇ,ਫ਼ਿਲਮਾਂ ਰਾਹੀਂ ਸਿੱਖੀ ਤੇ ਹਮਲੇ,ਕਾਰਟੂਨ ਫ਼ਿਲਮਾਂ ਰਾਹੀਂ ਸਿੱਖੀ ਤੇ ਹਮਲੇ,ਚੁਟਕਲੇ ਬਣਾਕੇ ਸਿੱਖੀ ਤੇ ਹਮਲੇ !! ਸਿੱਖ ਸਿਧਾਂਤਾਂ ਖਿਲਾਫ ਨਾਟਕ-ਫ਼ਿਲਮਾਂ-ਕਾਰਟੂਨ ਬਣਾਕੇ ਸਿੱਖੀ ਜਜਬਾਤਾਂ ਨੂੰ ਲਹੂ ਲੁਹਾਨ ਕਰਨ ਦੀਆਂ ਕਾਰਵਾਈਆਂ ਸਿੱਖਾਂ ਦੇ ਵੱਡੇ ਵਿਰੋਧਾਂ ਦੇ ਵਾਵਜੂਦ ਜਾਰੀ ਹਨ। ਅਜੇ ਮੀਰੀ-ਪੀਰੀ ਫਿਲਮ ਖਿਲਾਫ ਸਿੱਖ ਜਗਤ ਦਾ ਰੋਸ ਜਾਰੀ ਹੀ ਹੈ ਕਿ ਹੁਣ ਕਲਰਸ ਟੀਵੀ ਤੇ ਇੱਕ ਨਵਾਂ ਨਾਟਕ ਸ਼ੁਰੂ ਹੋਣ ਜਾ ਰਿਹਾ ਹੈ 'ਛੋਟੀ ਸਰਦਾਰਨੀ'। ਫਿਲਮ ਦੀ ਅਦਾਕਾਰਾ ਹੈ ਨਿਮਰਤ ਆਹਲੂਵਾਲੀਆ। ਇਸ ਨਾਟਕ ਦੇ ਟਰੇਲਰ ਵਿਚ ਜੋ ਕਹਾਣੀ ਦਿਖਾਈ ਜਾ ਰਹੀ ਹੈ ਉਸ ਅਨੁਸਾਰ ਨਾਟਕ ਦੀ ਅਦਾਕਾਰਾ ਨੂੰ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਤੇ ਵਿਆਹ ਤੋਂ ਪਹਿਲਾਂ ਹੀ ਉਹ ਗਰਬਵਤੀ ਹੋ ਜਾਂਦੀ ਹੈ ਪਰ ਉਸਦਾ ਪ੍ਰੇਮੀ ਮਰ ਚੁੱਕਾ ਹੈ। ਨਾਟਕ ਦੀ ਕਹਾਣੀ ਇਹ ਦਰਸਾ ਰਹੀ ਹੈ ਕਿ ਇਹ ਅਦਾਕਾਰਾ ਇਸ ਪਿਆਰ ਤੋਂ ਬਾਦ ਆਪਣੇ ਹੋਣ ਵਾਲੇ ਬੱਚੇ ਨੂੰ ਬਚਾਉਣ ਦੀ ਲੜਾਈ ਲੜਦੀ ਹੈ। ਸ਼ਰਮਨਾਕ ਗੱਲ ਇਹ ਹੈ ਕਿ ਇਸ ਬੱਚੇ ਨੂੰ ਬਚਾਉਣ ਦੀ ਇਸ ਲੜਾਈ ਵਿਚ ਉਹ ਆਪਣੇ ਕਕਾਰਾਂ ਦੀ ਵਰਤੋਂ ਕਰਦੀ ਦਿਖਾਈ ਦੇ ਰਹੀ ਹੈ। ਕਿਸੇ ਗੁਰਦੁਆਰੇ ਵਿਚ ਸ਼ੂਟ ਇਸ ਨਾਟਕ ਦੇ ਟਰੇਲਰ ਵਿਚ ਅਦਾਕਾਰਾ ਨੇ ਸਿਰ ਵੀ ਪੂਰਾ ਨਹੀਂ ਢਕਿਆ ਤੇ ਹਾਰ ਸਿੰਗਾਰ ਵੀ ਪੂਰਾ ਕੀਤਾ ਹੈ ਤੇ ਉਸਨੂੰ ਸਰਦਾਰਨੀ ਕਹਿਕੇ ਸੰਬੋਧਨ ਕੀਤਾ ਜਾ ਰਿਹਾ ਹੈ ਜੋ ਆਪਣੇ ਨਾਜਾਇਜ਼ ਬੱਚੇ ਖਾਤਿਰ ਲੜਾਈ ਲੜਦੀ ਹੈ। ਕੀ ਸਿੱਖ ਬੱਚਿਆਂ ਅਜਿਹੀਆਂ ਹੁੰਦੀਆਂ ਹਨ? ਅਜਿਹੀ ਕਰਤੂਤ ਕਰਕੇ ਗੁਰਦੁਆਰੇ ਜਾ ਕੇ ਰੱਬ ਕੋਲੋਂ ਬੱਚੇ ਨੂੰ ਬਚਾਉਣ ਦੀ ਹਿੰਮਤ ਮੰਗਣੀ,ਇਹ ਕਿਸ ਗੁਰਮਤਿ ਦੇ ਦਾਇਰੇ ਦੀ ਗੱਲ ਹੈ ?? ਇਹ ਸਾਡੀਆਂ ਸਿੱਖ ਬੱਚੀਆਂ ਦੇ ਕਿਰਦਾਰ ਨਹੀਂ। ਸਿੱਖ ਬੀਬੀਆਂ ਨੂੰ ਬਦਨਾਮ ਕਰਨ ਦੀ ਸਾਜਿਸ਼ ਇਹ ਨਾਟਕ ਬੰਦ ਹੋਣਾ ਚਾਹੀਦਾ ਹੈ। ਇਸ ਨਾਟਕ ਦਾ ਕੁਝ ਸੂਝਵਾਨ ਸਿੱਖਾਂ ਵਲੋਂ ਵਿਰੋਧ ਵੀ ਸ਼ੁਰੂ ਹੋ ਚੁੱਕਾ ਹੈ। ਕੀ ਸ਼੍ਰੋਮਣੀ ਕਮੇਟੀ ਇਸ ਬਾਬਤ ਕੋਈ ਕਾਰਵਾਈ ਕਰੇਗੀ ?? ਸਿੱਖ ਸੰਗਤ ਨੂੰ ਇਸਦਾ ਵਿਰੋਧ ਕਰਨਾ ਚਾਹੀਦਾ ਹੈ। ਹਲਾਤ ਇਹ ਹਨ ਕਿ ਚਾਰੇ ਪਾਸਿਓਂ ਮੁਸੀਬਤਾਂ ਵਿਚ ਘਿਰੀ ਕੌਮ ਨਿਤ ਨਵੇਂ ਚੜ੍ਹਦੇ ਦਿਨ ਨਾਲ ਨਵੀਂ ਮੁਸੀਬਤ ਤੇ ਨਵੇਂ ਇਮਤਿਹਾਨ ਵਿਚੋਂ ਗੁਜ਼ਰ ਰਹੀ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **