These Brothers sell land for Rs 25 lakh to help People | Tajmul Pasha | Muzmil Pasha
These Brothers sell land for Rs 25 lakh to help People | Tajmul Pasha | Muzmil Pasha ਕੋਰੋਨਾ ਨੇ ਜਿਥੇ ਦੁਨੀਆਭਰ ਵਿਚ ਕਹਿਰ ਵਰਤਾਇਆ ਹੋਇਆ ਓਥੇ ਲੋੜਵੰਦ,ਭੁੱਖੇ ਲੋਕਾਂ ਦੀ ਮਦਦ ਕਰਕੇ ਇਨਸਾਨੀਅਤ ਦੀ ਭਾਵਨਾ ਵਾਲੇ ਲੋਕ ਵੀ ਕੋਰੋਨਾ ਦਾ ਮੂੰਹ ਤੋੜ ਜਵਾਬ ਦੇ ਰਹੇ ਹਨ। ਕੋਰੋਨਾ ਨੇ ਜਿਥੇ ਲੱਖਾਂ ਲੋਕਾਂ ਨੂੰ ਮੌਤਾਂ ਵੰਡੀਆਂ ਹਨ ਓਥੇ ਅਜਿਹੇ ਵੀ ਹਨ ਜੋ ਭੁੱਖ ਕਰਕੇ ਮਰ ਗਏ। ਪਰ ਅਜਿਹੇ ਵਿਚ ਉਹ ਲੋਕ ਵੀ ਸਾਹਮਣੇ ਆਏ ਹਨ ਜਿਨਾਂ ਨੇ ਭੁੱਖਿਆਂ ਨੂੰ ਰੋਟੀ ਖਵਾਉਣ ਲਈ ਆਪਣੀਆਂ ਜਮੀਦਾਂ ਤੱਕ ਵੇਚ ਦਿੱਤੀਆਂ ਹਨ। ਕਰਨਾਟਕ ਦੇ ਕੋਲਾਰ ਨਾਲ ਸਬੰਧ ਰੱਖਦੇ ਹਨ ਇਹ 2 ਭਰਾ ਤਜਾਮੁਲ ਪਾਸ਼ਾ ਅਤੇ ਮੁਜੰਮਿਲ ਪਾਸ਼ਾ,ਦੋਹਾਂ ਦੇ 5-8 ਸਾਲ ਦੀ ਉਮਰ 'ਚ ਮਾਂ ਬਾਪ ਗੁਜਰ ਗਏ ਤੇ ਦੋਹੇਂ ਚੌਥੀ-ਪੰਜਵੀਂ ਤੋਂ ਅੱਗੇ ਨਾ ਪੜ੍ਹ ਸਕੇ। ਦਾਦੀ ਸਣੇਂ ਦੋਹਾਂ ਭਰਾਵਾਂ ਨੂੰ ਰੁਲਦੇ ਦੇਖ਼ ਕਿਸੇ ਰੱਬੀ ਰੂਹ ਨੇ ਇੱਕ ਮਸੀਤ ਦੇ ਕੋਲ ਇੱਕ ਘਰ ਰਹਿਣ ਲਈ ਦਵਾ ਦਿੱਤਾ। ਜਿਥੇ ਮੁਸਲਿਮ, ਹਿੰਦੂ ਤੇ ਇੱਕ ਸਿੱਖ ਪਰਿਵਾਰ ਇਹਨਾਂ ਤੱਕ ਰੋਟੀ ਟੁੱਕ ਪਹੁੰਚਦਾ ਕਰ ਦਿੰਦਾ ਸੀ ਤੇ ਜਾਤ ਪਾਤ ਧਰਮ ਨੇ ਕਦੇ ਕਿਸੇ ਨੂੰ ਅੜਿੱਕਾ ਨਹੀਂ ਬਣਨ ਦਿੱਤਾ। ਦਿਨ ਲੰਘਦੇ ਗਏ ਤੇ ਧੱਕੇ ਠੇਡੇ ਖਾਂਦੀ ਜਿੰਦਗੀ “ਹੌਲੀ-ਹੌਲੀ ਰਾਹੇ ਪੈਂਣ ਲੱਗੀ ਤੇ ਦੋਵੇਂ ਭਰਾ ਪ੍ਰਾਪਟੀ ਡੀਲਿੰਗ ਦਾ ਕੰਮ ਕਰਦਿਆਂ ਚੰਗੇ ਪੈਰ ਜਮਾ ਗਏ ਤੇ ਕੋਲ ਜਗ੍ਹਾ ਬਣਾ ਗਏ,ਜਮੀਨ ਖਰੀਦ ਲਈ। ਹੁਣ ਤੱਕ ਆਮ ਬੰਦੇ ਆਂਗ ਜਿੰਦਗੀ ਕੱਟ ਰਹੇ ਸੀ ਪਰ ਦੇਸ਼ 'ਚ ਪਈ ਕੋਰੋਨਾ ਦੀ ਮਾਰ ਦੇ ਚਲਦਿਆਂ ਦੋਹਾਂ ਭਰਾਵਾਂ ਨੂੰ ਆਪਣੇ ਤੇ ਬੀਤੇ ਹਾਲਾਤ ਲੋਕਾਂ ਨੂੰ ਸੜਕਾਂ ਤੇ ਭੁੱਖੇ, ਰਸਦ ਲਈ ਤਰਲੇ ਕਰਦਿਆਂ ਦੇਖ ਸਾਹਮਣੇਂ ਦਿਸਣ ਲੱਗ ਪਏ। ਦੋਹਾਂ ਨੇ ਇੱਕ ਰਾਇ ਹੋ ਕੇ ਦੋਸਤਾਂ ਨੂੰ 'ਕੱਠਾ ਕਰ ਅਗਲੀ ਰਣਨੀਤੀ ਉਲੀਕਦਿਆਂ ਸ਼ਹਿਰ ਆਲੀ ਆਪਣੀ ਜਮੀਨ ਤੱਤੇ ਘਾਹ ਪੱਚੀ ਲੱਖ ਦੀ ਵੇਚਤੀ। ਪੈਸੇ ਹੱਥ ਅਉਂਦਿਆਂ ਹੀ ਬਜ਼ਾਰ ਚੋ ਥੋਕ ਦੇ ਭਾਅ ਰਸਦ, ਸਾਬਣ, ਸੈਨੀਟਾਇਜ਼ਰ, ਮਾਸਕ ਜਰੂਰੀ ਚੀਜ਼ਾਂ ਆਦਿ ਖਰੀਦ ਲਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਰਾਸ਼ਨ ਦੇ ਪੈਕੇਟ ਬਣਾਏ, ਜਿਸ 'ਚ 10 ਕਿੱਲੋ ਚੌਲ, 1 ਕਿੱਲੋ ਆਟਾ, 2 ਕਿੱਲੋ ਕਣਕ, 1 ਕਿੱਲੋ ਖੰਡ, ਤੇਲ, ਚਾਹ ਪੱਤੀ, ਮਸਾਲੇ, ਹੈਂਡ ਸੈਨੇਟਾਇਜ਼ਰ ਅਤੇ ਫੇਸ ਮਾਸਕ ਰੱਖੇ ਗਏ। ਇੰਨਾ ਹੀ ਨਹੀਂ, ਉਨ੍ਹਾਂ ਨੇ ਆਪਣੇ ਘਰ ਦੇ ਕੋਲ ਇੱਕ ਟੈਂਟ ਵੀ ਲਗਾਇਆ, ਜਿਸ 'ਚ ਕੰਮਿਉਨਿਟੀ ਕਿਚਨ ਸ਼ੁਰੂ ਕੀਤਾ। ਤਾਂਕਿ ਜੋ ਘਰ 'ਚ ਖਾਣਾ ਨਹੀਂ ਬਣਾ ਸਕਦੇ, ਉਨ੍ਹਾਂ ਨੂੰ ਵੀ ਭੁੱਖਾ ਨਾ ਰਹਿਣਾ ਪਵੇ। ਖਾਸ ਗੱਲ ਇਹ ਹੈ ਕਿ ਤਜਾਮੁਲ ਅਤੇ ਮੁਜੰਮਿਲ ਦੀ ਇਸ ਪਹਿਲ ਨੂੰ ਪੁਲਸ ਦੀ ਵੀ ਮਦਦ ਮਿਲੀ। ਉਨ੍ਹਾਂ ਦੇ ਸਾਥੀਆਂ ਨੂੰ ਪੁਲਸ ਦੁਆਰਾ ਪਾਸ ਜਾਰੀ ਕੀਤੇ ਗਏ ਜਿਸ ਦੇ ਜਰੀਏ ਉਹ ਬਾਇਕ 'ਤੇ ਲੋਕਾਂ ਤੱਕ ਜ਼ਰੂਰੀ ਸਾਮਾਨ ਪਹੁੰਚਾ ਸਕਣ। ਜਰੂਰਤ ਮੰਦਾਂ ਤੱਕ ਪਹੁੰਚਦੀਆਂ ਕਰਨ ਲਈ ਰਸਦ ਦੀਆਂ ਕਿੱਟਾਂ ਬਣਾਈਆਂ ਬਿਨਾਂ ਕੰਜੂਸੀ, ਲੋੜਵੰਦਾਂ, ਹਸਪਤਾਲਾਂ 'ਚ ਘਰ ਘਰ ਜਾ ਪਹੁੰਚਦਾ ਕੀਤਾ। ਹੁਣ ਤੱਕ 2800 ਪਰਿਵਾਰਾਂ ਦੇ 12000 ਲੋਕਾਂ ਤੱਕ ਰਸਦ ਪਹੁੰਚਦੀ ਕਰੀ ਤੇ ਨਿਰੰਤਰ ਜਾਰੀ ਹੈ। ਜਦੋਂ ਇਸ ਸੇਵਾ ਬਾਰੇ ਦੋਹਾਂ ਭਰਾਵਾਂ ਨੂੰ ਪੁੱਛਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਪਤਾ ਹੈ ਕਿ ਰੋਟੀ ਦੀ ਕੀਮਤ ਕੀ ਹੈ ? ਜਦੋਂ ਅਸੀਂ ਰੁਲ ਰਹੇ ਸੀ ਤਾਂ ਸਾਨੂੰ ਰੱਬ ਰੂਪ ਲੋਕਾਂ ਨੇ ਬਚਾਇਆ ਤੇ ਰਹਿਣ ਨੂੰ ਛੱਤ ਤੇ ਖਾਣ ਨੂੰ ਰੋਟੀ ਦਿੱਤੀ। ਹੁਣ ਜਦੋਂ ਅਸੀਂ ਇਹਨੇ ਕਾਬਲ ਹੋਏ ਹਾਂ ਤਾਂ ਸਾਨੂੰ ਆਪਣਾ ਸਮਾਂ ਯਾਦ ਆਗਿਆ,ਇਸ ਕਰਕੇ ਹੁਣ ਅਸੀਂ ਕਿਸੇ ਨੂੰ ਉਹ ਸਮਾਂ ਦੇਖਣ ਨਹੀਂ ਦੇਣਾ। ਮਨੁੱਖਤਾ ਦੇ ਭਲੇ ਲਈ ਆਪਣੇ ਆਪ ਨੂੰ ਦਾਅ ਤੇ ਲਾਉਂਣ ਆਲਿਆਂ ਨੂੰ ਸਿੱਜਦਾ ਸਲਾਮ ! (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **