ਨਹੁੰ-ਪੁੱਤਰਾ ਤੋਂ ਦੁਖੀ ਮਾਤਾ ਪਿਤਾ ਨੇ ਰੋ-ਰੋ ਕੇ ਦੱਸੀ ਸਾਰੀ ਦਾਸਤਾਨ
ਮਾਂ ਦੁਨੀਆਂ ਦੀ ਸਭ ਤੋਂ ਵੱਡੀ ਦੌਲਤ ਹੈ।ਵਿਹੜੇ ਦੀ ਸ਼ਾਨ ਹੈ।‘ਯੁੱਗੋ ਯੁੱਗ ਜਿਉਂਦੀ ਰਹੇ ਪਿਆਰੀ ਮਾਂ ਵਿਹੜੇ ਦੀ ਰਾਣੀ’। ਇੱਕ ਹੋਰ ਸ਼ਾਇਰ ਨੇ ਲਿਖਿਆ ਹੈ: ‘ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਜਿਸਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ। ਪਰ ਦੁਨੀਆਂ ਭਰ ਦੇ ਸ਼ਾਇਰ ਇੱਕਠੇ ਹੋ ਕੇ ਪੂਰਾ ਤਾਣ ਲਾ ਕੁਝ ਸਤਰਾਂ ਜੋੜ ਲੈਣ ਪਰ ‘ਮਾਂ’ ਸ਼ਬਦ ਦੀ ਮਹਾਨਤਾ ਨਹੀਂ ਦਰਸਾ ਸਕਦੇ। ਸ਼ਾਇਦ ਦੁਨੀਆਂ ਭਰ ਦੀਆਂ ਭਾਸ਼ਾਵਾਂ ਦੇ ਸ਼ਬਦਕੋਸ਼ਾਂ ਵਿੱਚ ਇਹੋ ਜਿਹਾ ਸ਼ਬਦ ਨਹੀ ਬਣਿਆ ਜੋ ਮਾਂ ਦੇ ਵਿਸ਼ੇਸ਼ਣ ਲਈ ਵਰਤਿਆ ਜਾ ਸਕੇ। ਜੇ ਮਾਂ ਜਿਉਂਦੀ ਜਾਨੇ ਖੁਸ਼ ਹੈ ਤਾਂ ਰੱਬ ਤੋਂ ਦੁਆਵਾਂ ਮੰਗਣ ਦੀ ਲੋੜ੍ਹ ਨਹੀ। ਰੱਬ ਉਹਦੇ ਪੈਰਾਂ ਪਿੱਛੇ ਬੜਾ ਕੁਝ ਦੇ ਦੇਵੇਗਾ। ਉਹਦਾ ਹਰ ਸਾਹ ਔਲਾਦ ਦੀ ਖੈਰ ਮੰਗਦਾ ਹੈ। ਹੈ ਕਿਤੇ ਜੱਗ ‘ਤੇ ਮਾਂ ਵਰਗੀ ਅਸੀਸ! ਤੇ ਮਾਂ ਵਰਗੀ ਉਡੀਕ ਵੀ ਤੇ ਨਹੀ। ਪੁੱਤ ਸ਼ਹਿਰ ਸੌਦਾ ਲੈਣ ਗਿਆ ਜਦੋਂ ਤੱਕ ਘਰ ਨਾ ਆ ਜਾਵੇ ਮਾਂ ਦੀਆਂ ਅੱਖਾਂ ਬੂਹੇ ਵੱਲ ਲੱਗੀਆਂ ਰਹਿੰਦੀਆਂ ਹਨ। ਤੇ ਉਡੀਕ ਵੀ ਜੇ ਹੋਵੇ ਜਾਂ ਜੰਗ ‘ਤੇ ਗਏ ਪੁੱਤ ਦੀ ਜਾਂ ਫਿਰ ਢਿੱਡਾਂ ਨੂੰ ਝੁਲਕਾ ਦੇਣ ਖਾਤਿਰ ਵਿਦੇਸ਼ ਤੁਰ ਗਏ ਪੁੱਤਰਾਂ ਦੀ, ਤਾਂ ਮਾਂ ਦੀ ਉਡੀਕ ਸਿਰਫ ਉਹ ਹੀ ਜਾਣ ਸਕਦੀ ਹੈ।ਧੀਆਂ ਲਈ ਵੀ ਮਾਂ ਤੋਂ ਨੇੜੇ ਦਾ ਕੋਈ ਸਾਕ ਨਹੀ। ਹਰ ਲੋਕ ਗੀਤ ਜੋ ਧੀ ਕਹਿ ਰਹੀ ਹੈ ਮਾਂ ਨੂੰ ਸੰਬੋਧਨ ਹੈ। ਮੈਂ ਮਾਂ ਦੀ ਗੱਲ ਨਹੀ ਟਾਲ ਸਕਦਾ। ਦੁਨੀਆਂ ਦੇ ਸਾਰੇ ਰਿਸ਼ਤੇ ਸਮੇਤ ਪਤੀ-ਪਤਨੀ ਦੇ ਗਰਜਾਂ ਨਾਲ਼ ਬੱਝੇ ਹੋਏ ਹਨ ਪਰ ਮਾਂ ਦਾ ਰਿਸ਼ਤਾ ਗਰਜ ਦਾ ਨਹੀ ਉਹ ਹਰ ਹਾਲਤ ‘ਚ ਤਿਆਗ ਹੀ ਜਾਣਦੀ ਹੈ। ਔਲਾਦ ਦੀ ਖਾਤਿਰ ਪੈਰ-ਪੈਰ ‘ਤੇ ਕੁਰਬਾਨੀ ਕਰਦੀ ਹੈ ਮਾਂ। ਜਦੋਂ ਕੋਈ ਤਕਲੀਫ ਵਿੱਚ ਹੁੰਦਾ ਹੈ ਜਾਂ ਅਸਹਿ ਦਰਦ ਹੋਵੇ ਤਾਂ ਮੂੰਹ ‘ਚੋਂ ਦੋ ਹੀ ਸ਼ਬਦ ਨਿਕਲਦੇ ਹਨ ‘ਹਾਏ ਮਾਂ’ ਜਾਂ ‘ਹਾਏ ਰੱਬਾ’। ਮਾਂ ਬਾਰੇ ਲਿਖਦਿਆਂ-ਪੜ੍ਹਦਿਆਂ ਅੱਖਾਂ ਨਮ ਹੁੰਦੀਆਂ ਹਨ। ਉਹ ਕੋਈ ਸਾਣ ਦੀ ਟੁੱਟੀ ਮੰਜੀ ‘ਤੇ ਕਿਸੇ ਖੂੰਜੇ ਬੈਠੀ ਕੋਈ ਮੂਰਤ ਨਹੀ। ਉਸਦੇ ਸੀਨੇ ‘ਚ ਤੁਹਾਡੇ ਲਈ ਪਤਾ ਨਹੀ ਕਿੰਨੀਆਂ ਦੁਆਵਾਂ ਦੇ ਪੰਛੀ ਪਲ਼ ਰਹੇ ਹਨ। ਉਹ ਤੁਹਾਡੇ ਸਾਰੇ ਦੁੱਖ ਆਪਣੇ ਸਿਰ ਲੈਣ ਦੀ ਅਰਜੋਈ ਰੱਬ ਅੱਗੇ ਕਰਦੀ ਹੈ ਤੇ ਤੁਹਾਡੀਆਂ ਪਤਾ ਨਹੀ ਕਿੰਨੀਆਂ ਬਲਾਵਾਂ ਕੱਟੀਆਂ ਜਾਂਦੀਆਂ ਹਨ। ਪਰ ਕਈ ਘਰਾਂ ‘ਚ ਉਹ ਬੋਝ ਸਮਝੀ ਜਾਂਦੀ ਹੈ। ਅਹਿਸਾਨ ਫਰਾਮੋਸ਼ ਅਸੀਂ ਭੁੱਲ ਜਾਦੇਂ ਹਾਂ ਕਿ ਉਸਨੇ ਕਿੰਨੇ ਵਖਤਾਂ ਨਾਲ਼ ਸਾਨੂੰ ਪਾਲ਼ਿਆ ਹੈ। ਸਾਡੇ ਸਾਰੇ ਕਸ਼ਟ ਉਸ ਆਪਣੇ ਸੀਨੇ ‘ਤੇ ਜਰੇ ਹਨ। ਗਿੱਲੀ ਥਾਂਵੇਂ ਆਪ ਪੈ ਕੇ ਸਾਨੂੰ ਸੁੱਕੀ ਥਾਵੇਂ ਪਾਇਆ ਹੈ। ਇੱਕ ਦਿਨ ਗੁਰਦੁਆਰੇ ਪੰਚਾਇਤ ਜੁੜੀ। ਦੋ ਭਰਾ ਆਪਸ ਵਿੱਚ ਮਾਂ ਨੂੰ ਰੱਖਣ ਤੋਂ ਝਗੜ ਰਹੇ ਸਨ। ਅੰਤ ਫੈਸਲਾ ਹੋਇਆ ਕਿ ਦੋਵੇਂ ਮਾਂ ਨੂੰ ਛੇ-ਛੇ ਮਹੀਨੇ ਰੱਖ ਕੇ ਰੋਟੀ ਖਵਾਉਣਗੇ। ਰੱਬ ਸਾਨੂੰ ਹਜਾਰਾਂ ਸਾਲ ਉਮਰ ਦੇ ਦੇਵੇ ਤੇ ਅਸੀਂ ਤਾਂ ਵੀ ਮਾਂ ਦਾ ਕਰਜ ਨਹੀਂ ਲਾਹ ਸਕਦੇ। ਜਿਸ ਭੁੱਖੀ ਰਹਿ ਕੇ ਵੀ ਸਾਡਾ ਪੇਟ ਭਰਿਆ ਅੱਜ ਉਹ ਰੋਟੀ ‘ਤੇ ਵੀ ਭਾਰੂ ਨਜ਼ਰ ਆਉਂਦੀ ਹੈ। ਅੱਖੀਂ ਵੇਖੀ ਗੱਲ ਹੈ ਦੋਹਾਂ ਨੂੰਹਾਂ ਨੇ ਜਿਦੋ-ਜਿਦੀ ਮਾਂ ਘਰੋਂ ਕੱਢ ਦਿੱਤੀ। ਪਿੰਡੋਂ ਬਾਹਰ ਗੁਰਦੁਆਰੇ ‘ਚ ਸੇਵਾ ਕਰ ਕੇ ਮਾਂ ਰੋਟੀ ਖਾ ਛੱਡਦੀ ਤੇ ਗੁਰਦੁਆਰੇ ਦੇ ਬਰਾਮਦੇ ‘ਚ ਸੌਂਅ ਰਹਿੰਦੀ। ਹੱਸਦਾ-ਵੱਸਦਾ ਪਰਿਵਾਰ। ਚਾਰ ਪੈਸੇ ਕਮਾਈ ਵੀ ਆਵੇ। ਪਰ ਬੇਬੇ ਘਰੋਂ ਬੇਘਰ। ਲੋਕਾਂ ਨੇ ਸਮਝਾਇਆ ਪਰ ਕਿੱਥੇ ਸ਼ਰਮ ਕਰਨ। ਇੱਕ ਦਿਨ ਦੁਖੀ ਮਾਂ ਨੇ ਕਣਕ ਵਾਲ਼ੀ ਗੋਲ਼ੀ ਕਿਤੋਂ ਲੱਭ ਕੇ ਖਾ ਲਈ। ਗੁਰਦੁਆਰੇ ‘ਚ ਅੰਤਿਮ ਸਾਹ ਲੈ ਰਹੀ ਸੀ। ਮੈਂ ਸ਼ਾਇਦ ਇਹ ਦ੍ਰਿਸ਼ ਸਾਰੀ ਉਮਰ ਨਾ ਭੁੱਲ ਸਕਾਂ। ਗਲ਼ੀ-ਮੁਹੱਲੇ ਦੀਆਂ ਔਰਤਾਂ ਬਜੁਰਗ ਬੇਬੇ ਦੀ ਸੇਵਾ ਕਰ ਰਹੀਆਂ ਸਨ। ਤਾਂ ਉਸ ਮਾਂ ਦਾ ਸਾਰਾ ਕੋੜਮਾ ਆ ਗਿਆ। ਅਖੇ ‘ ਅਸਾਂ ਸੋਚਿਆ ਦਰਸ਼ਨ ਮੇਲੇ ਕਰ ਆਈਏ ਬੇਬੇ ਦੇ, ਹੁਣ ਕਰ ਤੇ ਕੀ ਸਕਦੇ ਆਂ, ਕਰਨੀ ਮਹਾਂਰਾਜ ਦੀ ਆ’। ਤੇ ਲੋਕਾਂ ਨੇ ਜਿਹੜੀ ਲਾਹਨਤ ਉਹਨਾਂ ਨੂੰ ਉਂਥੇ ਪਾਈ ਉਹ ਕਹਿਣ ਤੋਂ ਪਰੇ ਹੈ। ਪਰ ਉਸ ਬੇਬੇ ਦੇ ਨੂੰਹਾਂ ਤੇ ਪੁੱਤ ਸਿਰੇ ਦੇ ਢੀਠ ਹੀ ਨਹੀ ਬੇਸ਼ਰਮ ਵੀ ਸਨ। ਉਹਨਾਂ ਆਖਰੀ ਸਾਹ ਲੈਂਦੀ ਬੇਬੇ ਨੂੰ ਵੀ ਘਰ ਨਾ ਲਿਜਾਂਦਾ। ਸਗੋਂ ਮੁੜ ਗਏ। ਤੇ ਬੇਬੇ ਗੁਰਦੁਆਰੇ ‘ਚ ਹੀ ਅੱਖਾਂ ਮੀਟ ਗਈ।ਸ਼ਾਇਦ ਆਖਰੀ ਸਾਹ ਘਰ ਜਾ ਕੇ ਲੈਂਦੀ ਤਾਂ ਉਸਦਾ ਹਿਰਦਾ ਕੁਝ ਠੰਡਾ ਹੋ ਜਾਂਦਾ।ਪਰ ਸ਼ਾਇਦ ਕਈਆਂ ਨੂੰ ਰੱਬ ਦੀ ਲੋੜ੍ਹ ਨਹੀ ਹੁੰਦੀ। ਪਰ ਵਾਰਿਸਾਂ ਨੇ ਧਾਰਮਿਕ ਰਸਮਾਂ ਪੂਰੇ ਧੂਮ-ਧੜੱਕੇ ਨਾਲ਼ ਕੀਤੀਆਂ ਜਿਵੇਂ ਕਿਸੇ ਦਾ ਵਿਆਹ ਧਰਿਆ ਹੋਵੇ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **