ਇੰਝ ਰੋਕ ਦਿੱਤਾ ਗਿਆ Sidhu Moosewala ਦਾ Live ਸ਼ੋਅ !!
ਇੰਝ ਰੋਕ ਦਿੱਤਾ ਗਿਆ Sidhu Moosewala ਦਾ Live ਸ਼ੋਅ !! ਪੰਜਾਬ ਦੀ ਜਵਾਨੀ ਦਾ ਚਹੇਤਾ ਗਾਇਕ ਸਿੱਧੂ ਮੂਸੇਵਾਲਾ ਜਿਹੜਾ ਕਦੇ ਆਪਣੇ ਗੀਤਾਂ ਵਿਚਲੀ ਸ਼ਬਦਾਵਲੀ ਕਰਕੇ ਚਰਚਾ ਵਿਚ ਰਹਿੰਦਾ ਹੈ ਤੇ ਕਦੇ ਆਪਣੇ ਗੀਤ ਦੇ ਵੀਡੀਓ ਵਿਚ ਦਿਖਾਏ ਜਾਂਦੇ ਹਥਿਆਰਾਂ ਕਰਕੇ ਤੇ ਕਦੇ ਆਪਣੇ live ਸ਼ੋ ਦੌਰਾਨ ਹੁੰਦੇ ਵਿਵਾਦ ਕਰਕੇ। ਹਾਲ ਹੀ ਵਿਚ ਕੈਨੇਡਾ ਦੇ ਮੈਟਰੋ ਵੈਨਕੂਵਰ 'ਚ ਕਰਵਾਏ ਜਾ ਰਹੇ 5X Festival 'ਚ ਗਾਇਕ ਸਿੱਧੂ ਮੂਸੇ ਆਲੇ ਨੇ ਗਾਉਣ ਆਉਣਾ ਸੀ ਪਰ ਸਰੀ ਦੀ ਪੁਲਿਸ ਨੇ ਉਸਨੂੰ "ਜਨਤਕ ਸੁਰੱਖਿਆ ਲਈ ਖਤਰਾ'' ਦੱਸ ਕੇ ਗਾਉਣ ਤੋਂ ਮਨਾ ਕਰ ਦਿੱਤਾ ਹੈ। ਪੁਲਿਸ ਨੇ ਇਸ ਸਬੰਧੀ ਸਮਾਗਮ ਦੇ ਪ੍ਰਬੰਧਕ ''ਵੈਨਕੂਵਰ ਇੰਟਰਨੈਸ਼ਨਲ ਭੰਗੜਾ ਕੰਪੀਟੀਸ਼ਨ'' ਤੱਕ ਪਹੁੰਚ ਕੀਤੀ ਸੀ ਤੇ ਕਿਹਾ ਸੀ ਕਿ ਮੂਸੇਵਾਲਾ ਦੇ ਸ਼ੋਅ ਵਿਚ ਆਉਣ ਤੇ ਉਹ ਸ਼ੋਅ ਨਹੀਂ ਕਰਵਾਉਣ ਦੇਣਗੇ। ਅਖੀਰ ਸ਼ੋਅ ਵਾਲਿਆਂ ਵਲੋਂ ਮੂਸੇਵਾਲਾ ਦਾ ਨਾਮ ਗਾਇਕਾਂ ਦੀ ਲਿਸਟ ਚੋਂ ਕੱਢਣ ਮਗਰੋਂ ਪੁਲਿਸ ਸ਼ੋਅ ਲਈ ਰਾਜ਼ੀ ਹੋ ਗਈ। ਸਿਟੀ ਕੋਂਸਲਰ Mandeep Nagra ਨੇ ਦੱਸਿਆ ਕਿ ਲੋਕਾਂ ਦੀ ਮੰਗ ਸੀ ਕਿ ਅਜਿਹੇ ਗਾਇਕਾਂ ਨੂੰ ਸਰੀ 'ਚ ਪ੍ਰੋਗਰਾਮ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ, ਇਸ ਲਈ ਸਿਟੀ ਪੁਲਿਸ ਨੇ ਪ੍ਰੋਗਰਾਮ ਦਾ ਪਰਮਿਟ ਦੇਣ ਤੋਂ ਹੀ ਮਨਾ ਕਰ ਦਿੱਤਾ ਸੀ ਕਿ ਪਰਮਿਟ ਤਾਂ ਮਿਲਣਾ, ਜੇ ਮੂਸੇ ਵਾਲੇ ਦਾ ਨਾਮ ਸੂਚੀ 'ਚੋਂ ਬਾਹਰ ਕੱਢੋਂਗੇ ਤੇ ਅਖੀਰ ਪ੍ਰਬੰਧਕ ਸਹਿਮਤ ਹੋ ਗਏ। ਜਿਸ ਮੂਸੇਵਾਲੇ ਦੇ ਗੀਤਾਂ ਨੇ ਪੰਜਾਬ ਦੀ ਜਵਾਨੀ ਨੂੰ ਗਲਤ ਰਹੇ ਪਾਉਣ ਵਿਚ ਆਪਣਾ ਯੋਗਦਾਨ ਪਾਇਆ,ਉਸਨੂੰ ਪੰਜਾਬੀ ਲੋਕ ਤਾਂ ਸਮਝ ਨਹੀਂ ਸਕੇ ਪਰ ਕਨੇਡਾ ਦੀ ਪੁਲਿਸ ਨੂੰ ਸਮਝ ਆਗਿਆ ਕਿ ਇਸਦੇ ਗੀਤ ਸਮਾਜ ਨੂੰ ਕਿੰਨਾ ਨੁਕਸਾਨ ਕਰ ਸਕਦੇ ਹਨ। ਜਿਹੜਾ ਕੰਮ ਸਾਡੇ ਲੋਕ ਨਹੀਂ ਕਰ ਸਕੇ, ਉਹ ਕਨੇਡਾ ਦੀ ਪੁਲਿਸ ਨੂੰ ਕਰਨਾ ਪਿਆ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **