ਅੱਜ ਜੁਗਰਾਜ ਸਿੰਘ ਤੁਫਾਨ ਦਾ ਸ਼ਹੀਦੀ ਦਿਨ ਹੈ , ਜਿਸ ਨੂੰ ਹਰ ਧਰਮ ਦੇ ਲੋਕ ਪਿਆਰ ਕਰਦੇ | Bhai Jugraj Singh Toofan
"ਗੱਭਰੂ ਨੂੰ ਲੋਕ ਤੂਫ਼ਾਨ ਆਖਦੇ ਨੇ" | Bhai Jugraj Singh Toofan | Surkhab TV #BhaiJugrajSinghToofan #SikhHistory #SurkhabTV ਕਹਿੰਦੇ ਨੇ.. ਸ਼ਹੀਦ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਨੇ... ਅੱਜ ਦਾ ਦਿਨ ਇਤਿਹਾਸ ਚ ਵੀ ਏਸੇ ਤਰਾਂ ਰਿਹਾ 8 ਅਪ੍ਰੈਲ 1990 ਨੂੰ ਸ਼ਹੀਦ ਭਾਈ ਜੁਗਰਾਜ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ... .ਬਜ਼ੁਰਗ ਦੱਸਦੇ ਹਨ ਕਿ ਜਦੋ ਭਾਈ ਸਾਹਿਬ ਦੀ ਮਾੜੀ ਬੁੱਚੀਆ,ਸ੍ਰੀ ਹਰਿਗੋਬਿੰਦਪੁਰ ਕੋਲ ਸ਼ਹੀਦੀ ਹੋਈ ਤਾਂ ਕਈ ਪਿੰਡਾਂ ਵਿੱਚ ਚੁੱਲਾ ਨਹੀ ਬਲਿਆ ਸੀ। ਪੰਜਾਂ ਭੈਣਾਂ ਦੇ ਇਕਲੇ ਵੀਰ ਨੂੰ ਸਾਰੇ ਧਰਮਾਂ ਦੀਆਂ ਧੀਆਂ ਆਪਣਾ ਵੀਰ ਸਮਝਦੀਆਂ ਸਨ। ਉਹਨਾਂ ਨੂੰ ਸਾਰੇ ਧਰਮਾਂ ਦੇ ਲੋਕ ਅਪਣਾ ਮਸੀਹਾ ਸਮਝਦੇ ਸਨ।ਭਾਈ ਸਾਹਿਬ ਨੇ ਗੋਬਿੰਦ ਰਾਮ ਜਿਹੇ ਬੁੱਚੜ ਨੂੰ ਗੱਡੀ ਚਾੜ ਕੇ ਕੌਮ ਦਾ ਮਾਣ ਨਾਲ ਸਿਰ ਉੱਚਾ ਕੀਤਾ। ਓਹੀ ਗੋਬਿੰਦ ਰਾਮ ਜਿਹੜਾ ਸਿੱਖਾਂ ਨੂੰ ਕਹਿੰਦਾ ਸੀ ਕਿ ਤੁਸੀਂ ਗੋਬਿੰਦ ਸਿੰਘ ਗੁਰੂ ਨੂੰ ਭੁੱਲ ਜਾਓਗੇ,ਮੈਨੂੰ ਗੋਬਿੰਦ ਰਾਮ ਨੂੰ ਚੇਤੇ ਰੱਖੋਗੇ। ਗੋਬਿੰਦ ਰਾਮ ਨੇ ਐਲਾਨ ਕੀਤਾ ਹੋਇਆ ਸੀ ਕਿ ਮੈਂ ਜੁਗਰਾਜ ਨੂੰ ਛੱਡਣਾ ਨਹੀਂ, ਜੇ ਬਚ ਵੀ ਗਿਆ ਤਾਂ ਉਸ ਨੂੰ ਆਪਣੇ ਇਲਾਕੇ ਵਿਚ ਨਹੀਂ ਰਹਿਣ ਦੇਵਾਂਗਾ। ਗੋਬਿੰਦ ਰਾਮ ਦੇ ਜ਼ੁਲਮਾਂ ਦਾ ਜਵਾਬ ਦਿੰਦਿਆਂ ਖਾੜਕੂਆਂ ਨੇ ਗੋਬਿੰਦ ਰਾਮ ਦਾ ਮੁੰਡਾ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ ਗੋਬਿੰਦ ਰਾਮ ਨੂੰ ਵੀ ਆਪਣੇ ਹਸ਼ਰ ਲਈ ਤਿਆਰ ਰਹਿਣ ਲਈ ਕਿਹਾ। ਜਿਸ ਤੋਂ ਬਾਅਦ ਗੋਬਿੰਦ ਰਾਮ ਨੇ ਆਪਣੇ ਜ਼ੁਲਮਾਂ ਦੀ ਧਾਰ ਹੋਰ ਤਿੱਖੀ ਕਰ ਦਿੱਤੀ। ਗੋਬਿੰਦ ਰਾਮ ਦੇ ਜ਼ੁਲਮਾਂ ਤੋਂ ਤੰਗ ਆ ਕੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪੰਜਾਬ ਦੇ ਗਵਰਨਰ ਨੂੰ ਅਸਤੀਫ਼ੇ ਦੇ ਦਿੱਤੇ। ਪੰਜਾਬ ਸਰਕਾਰ ਨੇ ਲੋਕਾਂ ਦੇ ਰੋਹ ਨੂੰ ਵੇਖਦਿਆਂ ਗੋਬਿੰਦ ਰਾਮ ਦਾ Jalandhar PAP Headquarter ਤਬਾਦਲਾ ਕਰ ਦਿੱਤਾ। ਜਿੱਥੇ ਖਾੜਕੂ ਯੋਧੇ ਭਾਈ ਜੁਗਰਾਜ ਸਿੰਘ ਤੂਫ਼ਾਨ ਦੀ ਅਗਵਾਈ ਹੇਠ ਸਿੰਘਾਂ ਨੇ ਅਤਿ ਸੁਰੱਖਿਆ ਵਾਲੇ ਪੰਜਾਬ ਪੁਲਿਸ ਦੇ ਪੀ.ਏ.ਪੀ. ਹੈ¤ਡ-ਕੁਆਟਰ ਵਿਚ ਉਸ ਦੇ ਦਫ਼ਤਰ ਅੰਦਰ ਬੰਬ ਨਾਲ ਉਸ ਦੇ ਚੀਥੜੇ ਉਡਾ ਦਿੱਤੇ ਤੇ ਅੰਤਮ ਰਸਮਾਂ ਲਈ ਉਸ ਦੀ ਮਿੱਟੀ ਵੀ ਨਾ ਰਹੀ। 7 ਅਪ੍ਰੈਲ 1990 ਨੂੰ ਭਾਈ ਜੁਗਰਾਜ ਸਿੰਘ ਤੂਫ਼ਾਨ ਤੇ ਸਾਥੀ ਸਿੰਘਾਂ ਦਾ ਸਮਸਾ ਪਿੰਡ ਦੇ ਬਾਹਰ ਬੀ.ਐਸ.ਐਫ਼. ਅਤੇ ਪੰਜਾਬ ਪੁਲਿਸ ਨਾਲ ਮੁਕਾਬਲਾ ਹੋ ਗਿਆ, ਜਿਸ ਵਿਚੋਂ ਸਾਰੇ ਸਿੰਘ ਘੇਰਾ ਤੋੜ ਕੇ ਨਿਕਲਣ ਵਿਚ ਕਾਮਯਾਬ ਹੋ ਗਏ। ਤੜਕਸਾਰ ਹੀ 3:30 ਵਜੇ ਭਾਈ ਜੁਗਰਾਜ ਸਿੰਘ ਤੂਫ਼ਾਨ ਆਪਣੇ ਚਾਰ ਸਾਥੀਆਂ ਸਮੇਤ ਮਾੜੀ ਬੁੱਚੀਆਂ ਦੀ ਬਹਿਕ 'ਤੇ ਪਹੁੰਚੇ। ਭਾਈ ਸਾਹਿਬ ਨੂੰ ਉਸ ਦਿਨ ਬਹੁਤ ਤੇਜ਼ ਬੁਖ਼ਾਰ ਚੜਿ•ਆ ਹੋਇਆ ਸੀ। ਭਾਈ ਸਾਹਿਬ ਜੀ ਨੇ ਘਰ ਵਾਲੇ ਪਰਿਵਾਰ ਨੂੰ ਕਿਹਾ ਕਿ ਭਾਊ! ਲੂਣ, ਚੌਲ ਤੇ ਦਹੀਂ ਚਾਹੀਦਾ ਹੈ ਕਿਉਂਕਿ ਮੈਂ ਬਿਮਾਰ ਹਾਂ, ਏਸ ਕਰਕੇ ਪ੍ਰਸ਼ਾਦਾ ਨਹੀਂ ਛਕਣਾ। ਘਰ ਵਾਲਿਆਂ ਨੇ ਦੂਜੇ ਸਿੰਘਾਂ ਨੂੰ ਚਾਹ ਪਿਆ ਦਿੱਤੀ ਅਤੇ ਭਾਈ ਸਾਹਿਬ ਨੂੰ ਲੂਣ ਵਾਲੇ ਚੌਲ ਦਹੀਂ ਨਾਲ ਛਕਾ ਦਿੱਤੇ। ਸਾਰੇ ਸਿੰਘ ਪ੍ਰਸ਼ਾਦਾ ਪਾਣੀ ਛਕ ਕੇ ਸੌਂ ਗਏ। ਦਿਨ ਚੜੇ ਜਦੋਂ ਉਸ ਘਰ ਵਾਲਿਆਂ ਦਾ ਜਵਾਈ ਮੋਟਰ ਸਾਈਕਲ ਤੇ ਘਰੋਂ ਬਾਹਰ ਨਿਕਲਿਆ ਤਾਂ ਉਸ ਨੇ ਦੇਖਿਆ ਕਿ ਬਹਿਕ ਨੂੰ ਪੰਜਾਬ ਪੁਲਿਸ ਤੇ ਬੀ.ਐਸ.ਐਫ਼. ਨੇ ਘੇਰਾ ਪਾਇਆ ਹੋਇਆ ਸੀ। ਉਸ ਨੇ ਵਾਪਸ ਮੁੜ ਕੇ ਭਾਈ ਜੁਗਰਾਜ ਸਿੰਘ ਤੂਫ਼ਾਨ ਤੇ ਬਾਕੀ ਦੇ ਸਿੰਘਾਂ ਨੂੰ ਇਸ ਬਾਰੇ ਸੁਚੇਤ ਕੀਤਾ। ਭਾਈ ਸਾਹਿਬ ਨੇ ਜਾਂਚ ਕਰਨ ਤੋ ਬਾਅਦ ਸਾਥੀ ਸਿੰਘਾਂ ਨੂੰ ਕਿਹਾ ਕਿ ਘੇਰਾ ਬਹੁਤ ਸਖ਼ਤ ਹੈ ਪਰ ਆਪਾਂ ਬਹਿਕ ਵਿਚੋਂ ਗੋਲੀ ਨਹੀਂ ਚਲਾਉਣੀ, ਨਹੀਂ ਤਾਂ ਇਹ ਪਰਿਵਾਰ ਬੇਦੋਸ਼ਾ ਮਾਰਿਆ ਜਾਵੇਗਾ। ਹਥਿਆਰ ਸੰਭਾਲੋ ਅਤੇ ਬਹਿਕ ਤੋਂ ਬਾਹਰ ਮੁਕਾਬਲਾ ਕਰਨ ਦੀ ਤਿਆਰੀ ਕਰੋ। ਭਾਈ ਜੁਗਰਾਜ ਸਿੰਘ ਤੇ ਸਾਥੀ ਸਿੰਘਾਂ ਨੇ ਗੁਰੂ-ਚਰਨਾਂ ਵਿਚ ਅਰਦਾਸ ਕੀਤੀ, ''ਸੱਚੇ ਪਾਤਸ਼ਾਹ! ਇਹ ਦੇਹ ਤੇਰੀ ਅਮਾਨਤ ਹੈ, ਜਦੋਂ ਚਾਹੋ ਕੌਮ ਦੇ ਲੇਖੇ ਲਾ ਲਵੋ। ਮੈਦਾਨੇ ਜੰਗ ਵਿਚ ਸ਼ਹੀਦ ਕਰਵਾਇਉ, ਜਿਉਂਦੇ ਜੀਅ ਦੁਸ਼ਮਣ ਦੇ ਹੱਥ ਨਾ ਆਉਂਣ ਦੇਣਾ।'' ਘਰੋਂ ਨਿਕਲ ਕੇ ਬਾਬਾ ਜੁਗਰਾਜ ਸਿੰਘ ਤੇ ਬਾਕੀ ਸਿੰਘ ਕਮਾਦ ਤੇ ਖੇਤ ਵਿਚ ਦੀ ਹੋ ਤੁਰੇ। ਰਣਨੀਤੀ ਅਨੁਸਾਰ ਤਿੰਨ ਸਿੰਘ ਇੱਕ ਪਾਸੇ ਨੂੰ ਅਤੇ ਭਾਈ ਜੁਗਰਾਜ ਸਿੰਘ ਤੇ ਭਾਈ ਬਖ਼ਸ਼ੀਸ਼ ਸਿੰਘ ਇੱਕ ਪਾਸੇ ਵੱਲ ਨੂੰ ਹੋ ਤੁਰੇ। ਕਮਾਦ ਦੇ ਖੇਤ ਵਿਚ ਜਦੋਂ ਅੱਗੇ ਵਧੇ ਤਾਂ ਵੱਢੀ ਹੋਈ ਕਣਕ ਦੀਆਂ ਬੰਨੀਆਂ ਭਰੀਆਂ ਦੀਆਂ ਪੰਡਾਂ ਦੇ ਉਹਲੇ ਲੁਕੇ ਪੁਲਿਸ ਵਾਲਿਆਂ ਨੇ ਅੰਨਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਇੱਕ ਗੋਲੀ ਭਾਈ ਜੁਗਰਾਜ ਸਿੰਘ ਜੀ ਦੀ ਲੱਤ ਵਿਚ ਵੱਜੀ, ਜਿਸ ਨਾਲ ਲੱਤ ਨਕਾਰਾ ਹੋ ਗਈ। ਪੁਲਿਸ ਵਾਲੇ ਘੇਰਾ ਤੰਗ ਕਰੀ ਆਉਂਦੇ ਸਨ। ਪੁਲਿਸ ਨੂੰ ਪਿੱਛੇ ਧੱਕਣ ਲਈ ਭਾਈ ਬਖ਼ਸ਼ੀਸ਼ ਸਿੰਘ ਜੀ ਨੇ ਪੁਲਿਸ ਵੱਲ ਹੱਥ-ਗੋਲੇ ਸੁੱਟੇ, ਜਿਸ ਨਾਲ ਪੁਲਿਸ ਵਾਲੇ ਅੱਗੇ ਵਧਣੋਂ ਰੁਕ ਗਏ। ਭਾਈ ਜੁਗਰਾਜ ਸਿੰਘ ਜੀ ਨੇ ਭਾਈ ਬਖ਼ਸ਼ੀਸ਼ ਸਿੰਘ ਜੀ ਨੂੰ ਕਿਹਾ,''ਹੁਣ ਮੈਂ ਸ਼ਹੀਦ ਹੋਵਾਂਗਾ ਤੇ ਤੂੰ ਆਪਣਾ ਬਚਾਅ ਕਰ ਕੇ ਨਿਕਲ ਜਾਹ।'' ਭਾਈ ਬਖ਼ਸ਼ੀਸ਼ ਸਿੰਘ ਜੀ ਨੇ ਕਿਹਾ,'' ਬਾਬਾ ਜੀ! 'ਕੱਠੇ ਰਹੇ ਹਾਂ, ਹੁਣ ਵੀ 'ਕੱਠੇ ਹੀ ਰਹਾਂਗੇ, ਜੇ ਨਿਕਲੇ ਤਾਂ ਦੋਵੇਂ ਨਿਕਲਾਂਗੇ, ਨਹੀਂ ਤਾਂ 'ਕੱਠੇ ਹੀ ਸ਼ਹੀਦ ਹੋਵਾਂਗੇ। ਮੈਂ ਤੁਹਾਨੂੰ ਇਸ ਹਾਲਤ ਵਿਚ ਛੱਡ ਕੇ ਨਹੀਂ ਜਾ ਸਕਦਾ।'' ਭਾਈ ਬਖ਼ਸ਼ੀਸ਼ ਸਿੰਘ ਜੀ ਨੇ ਭਾਈ ਜੁਗਰਾਜ ਸਿੰਘ ਜੀ ਨੂੰ ਆਪਣੇ ਮੋਢਿਆ 'ਤੇ ਚੁੱਕ ਕੇ ਸੜਕ ਤੱਕ ਲਿਆਂਦਾ। ਭਾਈ ਬਖ਼ਸ਼ੀਸ਼ ਸਿੰਘ ਜੀ ਨੇ ਇੱਕ ਟਰੈਕਟਰ ਸਵਾਰ ਤੋਂ ਟਰੈਕਟਰ ਲੈ ਕੇ ਭਾਈ ਜੁਗਰਾਜ ਸਿੰਘ ਨੂੰ ਸੀਟ 'ਤੇ ਬਿਠਾ ਕੇ ਟਰੈਕਟਰ ਭਜਾ ਲਿਆ। ਅੱਗੇ ਵੀ ਪੁਲਿਸ ਵੱਡੀ ਗਿਣਤੀ ਵਿਚ ਮੌਜੂਦ ਸੀ। ਤੇਜ ਰਫ਼ਤਾਰ ਟਰੈਕਟਰ ਮੋੜ 'ਤੇ ਜਾ ਕੇ ਰੂੜੀ ਵਿਚ ਫ਼ਸ ਗਿਆ। ਸੁਰੱਖਿਆਂ ਫ਼ੋਰਸਾਂ ਨੇ ਘੇਰਾ ਤੰਗ ਕਰ ਕੇ ਜ਼ਬਰਦਸਤ ਫ਼ਾਇਰਿੰਗ ਕੀਤੀ ਤੇ ਟਰੈਕਟਰ 'ਤੇ ਬਰਸਟ ਮਾਰਿਆ, ਜੋ ਭਾਈ ਜੁਗਰਾਜ ਸਿੰਘ ਜੀ ਦੇ ਲੱਗਾ ਤੇ ਉਹ ਟਰੈਕਟਰ ਦੇ ਸਟੇਅਰਿੰਗ ਤੇ ਹੀ ਸ਼ਹੀਦ ਹੋ ਗਏ। ਇਸ ਵੇਲੇ ਭਾਈ ਬਖ਼ਸ਼ੀਸ਼ ਸਿੰਘ ਵੀ ਗੋਲੀਆਂ ਲੱਗਣ ਨਾਲ ਫੱਟੜ ਹੋ ਗਏ ਸਨ ਤੇ ਉਨਾਂ ਦੀ ਬਾਂਹ ਨਕਾਰਾ ਹੋ ਗਈ ਸੀ, ਪਰ ਸੂਰਮੇ ਦਾ ਦਿਲ ਤੇ ਇਰਾਦਾ ਪੂਰੀ ਤਰਾਂ ਦ੍ਰਿੜ ਸੀ। ਮੁਕਾਬਲਾ ਕਰਨ ਲਈ ਉਹ ਟਰੈਕਟਰ ਤੋਂ ਉਤਰ ਕੇ ਦੌੜ ਕੇ ਸਾਹਮਣੇ ਮਕਾਨਾਂ ਦੇ ਪਿੱਛੇ ਖੇਤਾਂ ਵੱਲ ਚਲੇ ਗਏ ਅਤੇ ਪੁਲਿਸ ਤੇ ਬੀ.ਐਸ.ਐਫ਼. ਉਤੇ ਇੱਕ ਹੱਥ ਨਾਲ ਹੀ ਗੋਲੀਆਂ ਚਲਾਉਂਦੇ ਰਹੇ। ਸੁਰੱਖਿਆ ਫ਼ੋਰਸਾਂ ਦੀਆਂ ਹਜ਼ਾਰਾਂ ਗੋਲੀਆਂ ਭਾਈ ਬਖ਼ਸ਼ੀਸ਼ ਸਿੰਘ ਜੀ ਦੀ ਸੇਧ ਨੂੰ ਆ ਰਹੀਆਂ ਸਨ, ਜਿਸ ਨਾਲ ਬਹਾਦਰ ਯੋਧੇ ਦਾ ਸਰੀਰ ਛਲਣੀ-ਛਲਣੀ ਹੋ ਗਿਆ। ਇਉਂ ਦੋਵੇਂ ਸੂਰਮੇ ਇਕੱਠੇ ਸ਼ਹੀਦ ਹੋਣ ਦਾ ਪ੍ਰਣ ਪੂਰਾ ਕਰ ਗਏ। ਹਜ਼ਾਰਾਂ ਦੀ ਗਿਣਤੀ ਵਿਚ ਆਹਲਾ ਕਿਸਮ ਦੇ ਹਥਿਆਰਾਂ ਨਾਲ ਲੈ¤ਸ ਹਿੰਦੋਸਤਾਨੀ ਫ਼ੌਜਾਂ ਦਸ ਹਜ਼ਾਰ ਦੇ ਟਿੱਡੀ ਦਲ ਦੇ ਮੁਕਾਬਲੇ, ਆਖਰ ਦੋ ਸਿੰਘ, ਉਹ ਵੀ ਇੱਕ ਕੋਲ ਹਥਿਆਰ, ਕਿੰਨਾ ਚਿਰ ਅੜਦੇ? ਪਰ ਜਿਉਂਦੇ ਸਿੰਘਾਂ ਨੂੰ ਫੜਨਾ ਕਿਸੇ ਮਾਈ ਦੇ ਲਾਲ ਦੇ ਵੱਸ ਦਾ ਰੋਗ ਨਹੀਂ ਸੀ। ਸਿੰਘਾਂ ਦਾ ਨਿਸ਼ਾਨਾ ਫ਼ਤਹਿ ਜਾਂ ਸ਼ਹਾਦਤ ਸੀ, ਉਹ ਪੂਰਾ ਕਰ ਗਏ। ਭਾਈ ਸਾਹਿਬ ਜੀ ਦੀ ਅੰਤਿਮ ਅਰਦਾਸ ਵਿੱਚ ਤਕਰੀਬਨ 4 ਲੱਖ ਦੇ ਕਰੀਬ ਸੰਗਤਾਂ ਨੇ ਇੱਕਠੇ ਹੋ ਕੇ ਕੋਹਿਨੂਰ ਹੀਰੇ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਇੱਕਠ ਤੋ ਪਤਾ ਲਗਦਾ ਕਿ ਕਿੰਨੇ ਲੋਕ ਭਾਈ ਸਾਹਿਬ ਨੂੰ ਕਿੰਨਾ ਪਿਆਰ ਕਰਦੇ ਸਨ। ਸ਼ਹੀਦ ਭਾਈ ਜੁਗਰਾਜ ਸਿੰਘ ਤੁਫਾਨ ਦੇ ਸ਼ਹੀਦੀ ਸਮਾਗਮ ਤੇ ਸ੍ਰੀ ਹਰਿਗੋਬਿੰਦਪੁਰ ਤੋ ਭਾਜਪਾ ਦੇ ਪ੍ਰਧਾਨ ਤੇ ਭਾਈ ਤੂਫ਼ਾਨ ਸਿੰਘ ਦੇ ਦੋਸਤ ਦਰਸ਼ਨ ਲਾਲ ਚੋਪੜਾ ਨੇ ਸਟੇਜ ਤੋ ਭਰੇ ਮਨ ਨਾਲ ਕਿਹਾ ਸੀ,"ਅੱਜ ਅਸੀ ਹਿੰਦੂ,ਭਾਈ ਤੁਫਾਨ ਤੋ ਬਿਨਾ ਯਤੀਮ ਹੋ ਗਏ ਹਾਂ"।