June 1984 | ਪਹਿਲੇ ਹੱਲੇ ਸਿੰਘਾਂ ਫੌਜੀ ਮੂਧੇ ਪਾ ਦਿੱਤੇ | Sikh vs Indian Army
#SikhArmy #Bhindranwale #June1984 June 1984 | ਪਹਿਲੇ ਹੱਲੇ ਸਿੰਘਾਂ ਫੌਜੀ ਮੂਧੇ ਪਾ ਦਿੱਤੇ | Sikh vs Indian Army ਜੂਨ ਦਾ ਮਹੀਨਾ ਆਉਣ ਵਾਲਾ ਹੈ। ਉਹ ਮਹੀਨਾ ਜੋ ਸਿੱਖ ਕੌਮ ਦੀ ਰੂਹ ਨਾਲ ਜੁੜਿਆ ਹੋਇਆ। ਉਹ ਮਹੀਨਾ ਜਦੋਂ ਦਿੱਲੀ ਤੋਂ ਚੜਕੇ ਆਈ ਹਿੰਦ ਫੌਜ ਨੇ ਅਕਾਲ ਪੁਰਖ ਦੀ ਫੌਜ ਕੋਲੋਂ ਮੂੰਹ ਦੀ ਖਾਧੀ। ਉਹ ਮਹੀਨਾ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਇਲਾਹੀ ਕੀਰਤਨ ਦੀ ਥਾਂ ਤੇ ਬੰਬਾਂ ਤੇ ਗੋਲੀਆਂ ਦੀ ਆਵਾਜ਼ ਹੀ ਸੁਣਦੀ ਸੀ। ਉਹ ਮਹੀਨਾ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਿੰਦ ਫੌਜ ਨੇ ਤੋਪਾਂ ਟੈਕਾਂ ਨਾਲ ਗੋਲੇ ਦਾਗੇ ਤੇ ਸ੍ਰੀ ਅਕਾਲ ਤਖਤ ਢਾਹ ਦਿੱਤਾ। ਇਸ ਮਹੀਨੇ 2 ਤੋਂ 6 ਜੂਨ ਤੱਕ ਸੰਨ 1984 ਵਿਚ ਘੱਲੂਘਾਰਾ ਹੋਇਆ ਜਿਸ ਬਾਰੇ ਸਾਰੀ ਦੁਨੀਆ ਵਿਚ ਵੱਸਦੇ ਸਿੱਖ ਜਾਣੂ ਹਨ। ਇੱਕ ਪਾਸੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਮਹਿਜ 200 ਕੁ ਸਿੰਘਾਂ ਦੀ ਗਿਣਤੀ ਜਿਨ੍ਹਾਂ ਕੋਲ ਕੋਈ ਆਧੁਨਿਕ ਹਥਿਆਰ ਵੀ ਨਹੀਂ ਸਨ। ਦੂਜੇ ਪਾਸੇ ਦੁਨੀਆ ਦੀ ਚੌਥੀ ਵੱਡੀ ਤਾਕਤ ਹਿੰਦੁਸਤਾਨ ਦੀ ਫੌਜ,ਫੌਜ ਦੇ ਸਾਰੇ ਵਿੰਗ ਤੇ ਨਾਲ ਸਹਾਇਤਾ ਲਈ ਬਰਤਾਨੀਆ,ਰੂਸ,ਇਜ਼ਰਾਈਲ ਜਿਹੇ ਮੁਲਕਾਂ ਦੇ ਅਫਸਰ ਤੇ ਏਜੰਸੀਆਂ ਸਨ। ਇਸ ਜੰਗ ਵਿਚ ਜੋ ਕੁਝ ਵੀ ਹੋਇਆ ਉਸ ਬਾਰੇ ਸਾਰੀ ਦੁਨੀਆ ਵਾਕਿਫ ਹੈ ਕਿ ਕਿਵੇਂ 24 ਘੰਟਿਆਂ ਵਿਚ ਹਮਲਾ ਕਰਕੇ ਅੰਦਰੋਂ ਸਿੰਘਾਂ ਨੂੰ ਖਤਮ ਕਰਨ ਅਤੇ ਸੰਤ ਭਿੰਡਰਾਂਵਾਲਿਆਂ ਨੂੰ ਫੜਨ ਦੀਆਂ ਡੀਂਘਾਂ ਮਾਰੀਆਂ ਗਈਆਂ ਸਨ ਪਰ ਜਦੋਂ ਫੌਜ ਨੇ ਅੰਦਰ ਪੈਰ ਪਾਏ ਤਾਂ ਕੁਝ ਅਜਿਹਾ ਹੋਇਆ ਕਿ ਵੱਡੇ ਵੱਡੇ ਫੌਜੀ ਅਫਸਰ ਦੇਖਕੇ ਪਿੱਛੇ ਭੱਜ ਗਏ। ਸਿੰਘਾਂ ਦੀ ਬਹਾਦਰੀ ਤੇ ਦਲੇਰੀ ਦੀ ਮਿਸਾਲ ਇਸ ਵੀਡੀਓ ਵਿਚ ਇਸ ਫੌਜੀ ਦੇ ਕੋਲੋਂ ਸੁਣੋ। ਇਹ ਤਾਂ ਸਿਰਫ ਇੱਕ ਉਦਾਹਰਣ ਹੈ ਜੋ ਦਸਦੀ ਹੈ ਇਸ ਲਾਸਾਨੀ ਜੰਗ ਵਿਚ ਸਿੰਘਾਂ ਨੇ ਬਹਾਦਰੀ ਦੇ ਕੀ ਜੌਹਰ ਦਿਖਾਏ,ਪਰ ਇਸਦੇ ਮੁਕਾਬਲੇ ਹਿੰਦ ਫੌਜ ਨੇ ਸਿੱਖ ਕੌਮ ਨਾਲ ਕੀ ਕੀਤਾ ਉਸਦੀ ਉਦਾਹਰਣ ਇਸ ਹਮਲੇ ਮੌਕੇ ਚਸ਼ਮਦੀਦ ਇੱਕ ਸਿੰਘ ਨੇ ਦੱਸੀ ਕਿ ਕਿਵੇਂ ਫੌਜ ਨੇ ਨਿੱਕੇ ਨਿੱਕੇ ਸਿੱਖ ਬੱਚਿਆਂ ਨੂੰ ਫੜਕੇ ਪਹਿਲਾਂ ਉੱਪਰ ਸੁੱਟਿਆ ਤੇ ਫਿਰ ਬੰਦੂਕ ਦੇ ਬਰਸਟ ਮਾਰਕੇ ਸ਼ਹੀਦ ਕੀਤਾ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **