ਪਰੋਸਟੇਟ ਦੀ ਸਮੱਸਿਆ ਤੋਂ ਮਿਲਿਆ ਕੁਝ ਹੀ ਦਿਨਾਂ ਚ ਆਰਾਮ | Vaid Shiv Kumar Sood
ਜਦੋਂ ਪੂਰੇ ਗੁਰੂ ਦਾ ਸਿਰ ਤੇ ਹੱਥ ਹੁੰਦਾ ਹੈ ਤਾਂ ਸੇਵਾ ਦਾ ਸੁਭਾਗ ਪ੍ਰਾਪਤ ਹੁੰਦਾ ਹੈ, ਜਦੋਂ ਆਯੁਰਵੇਦ ਦੀ ਦਾਤ ਸਵਾਮੀ ਸ਼ੰਕਰਾਂ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਤੋਂ ਮਿਲੀ ਓਹਨਾ ਨੇ ਜੜੀਆਂ ਬੂਟੀਆਂ ਦੀ ਪਹਿਚਾਣ ਕਰਵਾਉਣੀ , ਚੂਰਨਾਂ ਤੋਂ ਲੈ ਕੇ ਰਸ ਵਟੀਆਂ, ਭਸਮਾਂ ਬਣਾਉਣ ਬਾਰੇ ਦੱਸਣਾ ਕਿਹੜੀ ਭਸਮ ਨੂੰ ਕਿਹੜੀ ਰੁੱਤ ਚ ਕਿੰਨੀਆਂ ਅੱਗਾਂ ਦੇਣੀਆਂ ਹਨ ਇਹ ਸਭ ਗਿਆਨ ਦੀ ਬਖਸ਼ਿਸ਼ ਭੂਰੀ ਵਾਲਿਆਂ ਦੀ ਕ੍ਰਿਪਾ ਹੈ, ਗਿਆਨ ਬਖਸ਼ਦਿਆਂ ਮਹਾਂਪੁਰਖਾਂ ਨੇ ਵਚਨ ਕਰਨੇ ਭਾਈ ਗਿਆਨ ਵੰਡਣ ਨਾਲ ਵਧਦਾ ਹੈ , ਉਸ ਸਮੇ ਜਦੋਂ ਹਾਲੇ ਸਮਝ ਪਰਪੱਕ ਨਹੀਂ ਸੀ , ਮਨ ਚ ਵਿਚਾਰ ਆਉਣਾ ਕੇ ਨੁਸਖੇ ਜਿਹੜੇ ਗੁਰੂ ਦੀ ਅਪਾਰ ਕਿਰਪਾ ਦੁਆਰਾ ਪ੍ਰਾਪਤ ਹੋ ਰਹੇ ਹਨ ਤੇ ਬੜੀ ਮਿਹਨਤ ਨਾਲ ਸਿੱਖ ਰਿਹਾ ਹਾਂ ਕਿਵੇਂ ਕਿਸੇ ਨਾਲ ਸਾਂਝੇ ਕੀਤੇ ਜਾ ਸਕਦੇ ਹਨ, ਪਰ ਮਹਾਰਾਜ ਜੀ ਨੇ ਜਦੋਂ ਵੀ ਕੋਈ ਨੁਸਖਾ ਤਿਆਰ ਕਰਵਾਉਣਾ ਤਾਂ ਫਿਰ ਓਹੀ ਬਚਨ ਕਰਨੇ ਭਾਈ ਗਿਆਨ ਵੰਡਣ ਨਾਲ ਵਧਦਾ ਹੈ ਤੇ ਜਿਹੜੀਆਂ ਔਸ਼ਧੀਆਂ ਸੰਗਤਾਂ ਸਹਿਜ ਹੀ ਘਰ ਤਿਆਰ ਕਰ ਸਕਣ ਉਹ ਜਰੂਰ ਸੰਗਤਾਂ ਨੂੰ ਦੱਸਣੀਆਂ ਹਨ ਜਿਸ ਨਾਲ ਸਮਾਜ ਦਾ ਭਲਾ ਹੋ ਸਕੇ ਨਾਲ ਹੀ ਬੜੀ ਸਖਤੀ ਨਾਲ ਬਚਨ ਕਰਦੇ ਹਨ ਕਦੇ ਵੀ ਅਧੂਰਾ ਨੁਸਖਾ ਨਹੀਂ ਦੱਸਣਾ, ਜਦੋਂ ਮਹਾਰਾਜ ਜੀ ਨੇ ਆਯੁਰਵੇਦ ਦੀ ਸੇਵਾ ਸੌਂਪਦਿਆਂ 2001 ਵਿਚ ਗੱਦੀ ਤੇ ਬਿਠਾਇਆ ਸੀ ਉਹਨਾਂ ਦਿਨਾਂ ਵਿਚ ਸੋਸ਼ਲ ਮੀਡੀਆ ਦਾ ਬੋਲਬਾਲਾ ਨਹੀਂ ਸੀ , ਪਰ ਉਦੋਂ ਤੋਂ ਹੀ ਦਵਾਖਾਨੇ ਤੇ ਆਉਂਦੀਆਂ ਸੰਗਤਾਂ ਨੂੰ ਬਹੁਤ ਸਾਰੇ ਘਰੇਲੂ ਉਪਚਾਰ ਵੀ ਦੱਸਣੇ ਬਹੁਤ ਸੰਗਤਾਂ ਨੇ ਆਕੇ ਧੰਨਵਾਦ ਕਰਨਾ ਤੇ ਬਹੁਤ ਖੁਸ਼ੀ ਭਰੇ ਮਾਨ ਨਾਲ ਅਸੀਸਾਂ ਦੇਣੀਆਂ ਕੇ ਵੈਦ ਜੀ ਅਸੀਂ ਆਪ ਜੀ ਦੇ ਦੱਸੇ ਘਰੇਲੂ ਨੁਸਖੇ ਨਾਲ ਤੰਦਰੁਸਤ ਹੋ ਗਏ ਹਾਂ, ਹਜਾਰਾਂ ਮਰੀਜਾਂ ਦੀਆਂ ਦੁਆਵਾਂ ਚ ਜੋ ਸੁਕੂਨ ਮਿਲਦਾ ਹੈ ਓਹ ਬਹੁਤ ਆਨੰਦਿਤ ਕਰਨ ਵਾਲਾ ਹੁੰਦਾ ਹੈ ਗੁਰੂ ਜੀ ਦੇ ਬਚਨ ਅਨੁਸਾਰ ਮੇਰੀ ਹਮੇਸ਼ਾ ਇਹੋ ਕੋਸ਼ਿਸ਼ ਰਹੀ ਹੈ ਕਿ ਜੋ ਵੀ ਨੁਸਖਾ ਦੱਸਾਂ ਉਸਨੂੰ ਸੰਗਤਾਂ ਆਸਾਨੀ ਨਾਲ ਘਰਾਂ ਚ ਬਣਾ ਸਕਣ, ਜੜੀਆਂ ਬੂਟੀਆਂ ਦੀ ਪਹਿਚਾਣ ਪੂਰੀ ਤਰਾਂ ਦੱਸੀ ਜਾ ਸਕੇ ਸੰਗਤ ਤੇ ਆਰਥਿਕਤਾ ਪੱਖੋਂ ਬੋਝ ਨਾ ਪਵੇ ਹੁਣ ਕਿੰਨੇ ਹੀ ਨਵੇਂ ਜਿਗਆਸੂ ਆਯੁਰਵੇਦ ਨੂੰ ਪਿਆਰ ਕਰਨ ਵਾਲੇ ਨਵੇਂ ਵਿਦਿਆਰਥੀ ਸਿੱਖਣ ਲਈ ਆਉਂਦੇ ਹਨ ਤਾਂ ਖਿੜੇ ਮੱਥੇ ਸਿਖਾਈ ਦਾ ਹੈ ਪਰ ਅੱਜ ਜਦੋਂ ਸੋਸ਼ਲ ਮੀਡੀਆ ਦਾ ਯੁੱਗ ਹੈ ਤਾਂ ਕੁਝ ਲਾਲਚੀ ਲੋਕ ਅੱਧੇ ਅਧੂਰੇ ਨੁਸਖੇ ਦੱਸਕੇ ਲੋਕਾਈ ਨੂੰ ਪਿੱਛੇ ਲਾਕੇ ਆਯੁਰਵੇਦ ਦੇ ਨਾਂ ਤੇ ਲੋਕਾਂ ਨਾਲ ਠੱਗੀਆਂ ਮਾਰਦੇ ਹਨ, ਅੱਜ ਜਦੋਂ ਕੋਰੋਨਾ ਕਾਲ ਤੋਂ ਬਾਅਦ ਸਮੁੱਚਾ ਸੰਸਾਰ ਆਯੁਰਵੇਦ ਦੀ ਸ਼ਰਨ ਚ ਆ ਰਿਹਾ ਹੈ ਤਾਂ ਬਹੁਤ ਸੰਜੀਦਾ ਹੋਣ ਦੀ ਜਰੂਰਤ ਹੈ, ਕਿਓਂਕਿ ਹੁਣ ਜੇਕਰ ਲੋਕਾਂ ਦਾ ਵਿਸ਼ਵਾਸ ਆਯੁਰਵੇਦ ਚ ਜਾਗਿਆ ਹੈ ਤਾਂ ਉਸਨੂੰ ਟੁੱਟਣ ਨਹੀਂ ਦੇਣਾ ਚਾਹੀਦਾ, ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਸਮਝਣ ਦੀ ਜਰੂਰਤ ਹੈ, ਅੱਜ ਜਦੋਂ ਸੋਸ਼ਲ ਮੀਡੀਆ ਤੇ ਇਸ਼ਤਿਹਾਰ ਬਾਜੀ ਦਾ ਯੁੱਗ ਹੈ ਤਾਂ ਖਾਸ ਕਰ ਨੌਜਵਾਨਾਂ ਨੂੰ ਗੁਮਰਾਹ ਕਰਕੇ ਠੱਗਿਆ ਜਾਂਦਾ ਹੈ ਐਸੀਆਂ ਸ਼ਰਮਨਾਕ ਵੀਡੀਓ ਗੁਪਤ ਰੋਗਾਂ ਬਾਰੇ ਪਾਈਆਂ ਜਾ ਰਹੀਆਂ ਹਨ ਜਿੰਨਾ ਦੇ ਟਾਈਟਲ ਏਨੇ ਘਟੀਆ ਕਿਸਮ ਦੇ ਹੁੰਦੇ ਹਨ ਏਨਾ ਨੂੰ ਪੜ੍ਹਕੇ ਚੰਗਾ ਭਲਾ ਬੰਦਾ ਸ਼ਰਮਸਾਰ ਹੁੰਦਾ ਹੈ, ਅੱਜ ਕਲ ਦੇ ਯੂ ਟਿਊਬ ਤੇ ਫੇਸਬੁਕ ਵਾਲੇ ਇਲਾਜ ਕਰਨ ਵਾਲਿਆਂ ਨੂੰ ਵੇਖ ਕੇ ਤਾਂ ਇੰਝ ਲੱਗਦਾ ਹੈ ਕਿ ਆਯੁਰਵੇਦ ਦੇ ਅਚਾਰਿਆ-ਰਿਸ਼ੀ-ਮੁਨੀਆਂ ਨੇ ਹਜਾਰਾਂ ਸਾਲ ਪਹਿਲਾ ਸਿਰਫ ਸੈਕਸ, ਕਾਮ ਉਤੇਜਨਾ ਵਾਲੀਆਂ ਦਵਾਈਆਂ ਹੀ ਆਯੁਰਵੇਦ ਚ ਲਿਖੀਆਂ ਹੋਣ ਆਪਣੀ ਸ਼ੋਹਰਤ ਤੇ ਪੈਸਾ ਕਮਾਉਣ ਦੀ ਲਾਲਸਾ ਚ ਕੁਝ ਲੋਕਾਂ ਨੇ ਆਯੁਰਵੇਦ ਨੂੰ ਸਮਾਜ ਚ ਸਿਰਫ ਸੈਕਸ ਦੀਆਂ ਦਵਾਈਆਂ ਵਜੋਂ ਪੇਸ਼ ਕਰਨਾ ਸ਼ੁਰੂ ਕੀਤਾ ਹੈ, ਜਦੋਂ ਕਿ ਆਯੁਰਵੇਦ ਚ ਦਿੱਤੇ ਅੱਠ ਅੰਗਾਂ ਬਾਰੇ ਵਿਚਾਰਿਆ ਜਾਵੇ ਤਾਂ ਇਸ ਵਿਸ਼ੇ ਨੂੰ ਅੱਠ ਅੰਗਾਂ ਵਿਚ ਸਭ ਤੋਂ ਅਖੀਰ ਤੇ ਸਥਾਨ ਦਿੱਤਾ ਗਿਆ ਹੈ ਜੋ ਇਸ ਪ੍ਰਕਾਰ ਹਨ 1 . ਕਾਯ ਚਿਕਿਤਸਾ : ਇਸ ਦੇ ਵਿਚ ਪੂਰੇ ਸ਼ਰੀਰ ਦੀ ਚਿਕਿਤਸਾ ਬਾਰੇ ਗਿਆਨ ਦਿੱਤਾ ਗਿਆ ਹੈ 2 . ਕੁਮਾਰ ਭ੍ਰਿਤ : ਇਸਨੂੰ ਬਾਲ ਤੰਤਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇਸ ਵਿਚ ਬੱਚਿਆਂ ਸੰਬੰਧੀ ਸੰਪੂਰਨ ਇਲਾਜ ਦਾ ਵਰਨਣ ਹੈ 3 . ਗ੍ਰਹਿ ਚਿਕਿਤਸਾ : ਇਸਨੂੰ ਭੂਤ ਵਿਦਿਆ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇਸ ਵਿਚ ਦੇਵ - ਅਸੁਰ - ਓਪਰੀ ਕਸਰ ਆਦਿ ਦਾ ਵਰਨਣ ਹੈ, ਇਸ ਵਿਚ ਮੰਤਰਾਂ ਦੁਆਰਾ ਇਲਾਜ ਦਾ ਵੀ ਵਰਨਣ ਹੈ 4 . ਉਰਧਵ ਚਿਕਿਤਸਾ : ਇਸਨੂੰ ਸ਼ਲਾਕਯ ਤੰਤਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ , ਇਸ ਵਿਚ ਅੱਖ - ਨੱਕ - ਕੰਨ - ਗਲੇ ਦੇ ਇਲਾਜ ਦਾ ਵਰਨਣ ਹੈ 5 . ਸ਼ਲਯ ਤੰਤਰ : ਇਸਦੇ ਵਿਚ ਸਰਜਰੀ ਦਾ ਸੰਪੂਰਨ ਗਿਆਨ ਹੈ 6 . ਦੰਸ਼ਟਾਵਿਸ਼ ਚਿਕਿਤਸਾ : ਇਸਨੂੰ ਅਗਦ ਤੰਤਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਇਸਦੇ ਵਿਚ ਸੱਪ - ਬਿਛੂ ਆਦਿ ਦੇ ਕੱਟਣ ਦੀ ਚਿਕਿਤਸਾ ਦਾ ਸੰਪੂਰਨ ਗਿਆਨ ਹੈ 7 . ਜ਼ਰਾਚਿਕਿਤਸਾ : ਆਯੁਰਵੇਦ ਚ ਇਸਨੂੰ ਰਸਾਇਣ ਤੰਤਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਕਾਇਆ - ਕਲਪ - ਆਯੂ - ਬੁੱਧੀ ਤੇ ਬਲ ਵਧਾਉਣ ਦੀਆਂ ਔਸ਼ਧੀਆਂ ਦਾ ਗਿਆਨ ਹੈ 8 . ਵਾਜੀਕਰਨ : ਇਸ ਅੱਠਵੇਂ ਵਾਜੀਕਰਨ ਅੰਗ ਵਿਚ ਮਰਦਾਂ - ਔਰਤਾਂ ਦੇ ਗੁਪਤ ਰੋਗਾਂ ਬਾਰੇ ਵਿਸਤਾਰ ਪੂਰਵਕ ਵਰਨਣ ਮਿਲਦਾ ਹੈ ਇਸ ਤੇ ਵਿਸਥਾਰ ਨਾਲ ਚਰਚਾ ਕਿਸੇ ਅਗਲੇ ਲੇਖ ਚ ਕਰਾਂਗੇ ਆਓ ਜੁੜੀਏ ਆਯੁਰਵੇਦ ਨਾਲ ਤੁਹਾਡਾ ਆਪਣਾ ਵੈਦ ਸ਼ਿਵ ਕੁਮਾਰ ਸੂਦ, ਸਾਨੀਪੁਰ ਰੋਡ ਸਰਹਿੰਦ M: 99154-80877 ਮਿਲਣ ਦਾ ਸਮਾਂ : ਸੋਮਵਾਰ ਤੋਂ ਸ਼ੁਕਵਾਰ 9:00 am to 6:00 pm ਐਤਵਾਰ ਨੂੰ ਮਿਲਣ ਦਾ ਪਤਾ : ਸਵਾਮੀ ਸ਼ੰਕਰਾ ਨੰਦ ਜੀ ਮਹਾਰਾਜ ਭੂਰੀ ਵਾਲੇ ਧਾਮ ਤਲਵੰਡੀ ਖੁਰਦ (ਨੇੜੇ ਮੁੱਲਾਂਪੁਰ ਦਾਖਾ) 9:00 am to 6:00 pm #ayurvedictips #ayurvedictreatment #ayurvedicremedies #vaidshivkumar #shreeadityaayurveda #ayurvedicmedicine