ਸਰਦਾਰਾਂ ਤੋਂ ਨਚਾਰ ਤੇ ਨਚਾਰਾਂ ਤੋਂ ਸ਼ਰਾਬੀ !! ਕਿੱਧਰ ਤੁਰ ਪਏ Punjabi ?
ਸਰਦਾਰਾਂ ਤੋਂ ਨਚਾਰ ਤੇ ਨਚਾਰਾਂ ਤੋਂ ਸ਼ਰਾਬੀ !! ਕਿੱਧਰ ਤੁਰ ਪਏ Punjabi ? ਅਸੀਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਜਿਸ ਵਿਚ ਦੱਸਿਆ ਸੀ ਕਿ ਅਖੌਤੀ ਸੱਭਿਆਚਾਰ ਦੇ ਨਾਮ ਤੇ ਪੰਜਾਬ ਦੀ ਜਵਾਨੀ ਨੂੰ ਸਰਦਾਰਾਂ ਤੋਂ ਨਚਾਰਾਂ ਤੱਕ ਕਿਵੇਂ ਲਿਆਂਦਾ ਗਿਆ। ਗੁਰਦਾਸ ਮਾਨ ਵਰਗਿਆਂ ਨੇ ਸਰਕਾਰੀ ਹੁਕਮਾਂ ਤੇ 'ਆਪਣਾ ਪੰਜਾਬ ਹੋਵੇ ਘਰਦੀ ਸ਼ਰਾਬ ਹੋਵੇ। ਵਰਗੇ ਗੀਤ ਗਏ ਕੇ ਪੰਜਾਬ ਦੀ ਧਰਤੀ ਤੇ ਸ਼ਰਾਬ ਵਰਗੀ ਅਲਾਮਤ ਨੂੰ ਪ੍ਰਵਾਨ ਕਰਵਾਇਆ ਤੇ ਅੱਜ ਓਸੇ ਦਾ ਹੀ ਨਤੀਜਾ ਹੈ ਕਿ ਅਜਿਹੇ ਬੁੱਢੇ ਬਾਪੂ ਵੀ ਸ਼ਰਾਬ ਦੀ ਲੋੜ ਵਿਚ ਸਿਰ ਤੇ ਦਸਤਾਰਾਂ ਬੰਨਕੇ ਵੀ ਅਜਿਹੇ ਕੰਮ ਕਰ ਰਹੇ ਹਨ ਜੋ ਪੰਜਾਬੀਅਤ ਨੂੰ,ਦਸਤਾਰ ਨੂੰ ਅਤੇ ਸਿੱਖੀ ਨੂੰ ਕਲੰਕਿਤ ਕਰਨ ਵਾਲੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਤੇ ਘੁੱਮ ਰਹੀ ਹੈ ਜਿਸ ਵਿਚ ਇਹ ਬੁੱਢਾ ਬਾਪੂ ਹੱਥ ਵਿਚ ਸ਼ਰਾਬ ਦੀ ਬੋਤਲ ਫੜਕੇ ਸ਼ਰਾਬ ਦੇ ਗੀਤ ਤੇ ਨੱਚ ਰਿਹਾ। ਜਿਨਾਂ ਨੂੰ ਲਗਦਾ ਕਿ ਇਹ ਮਨੋਰੰਜਨ ਹੈ ਤਾਂ ਫਿਰ ਉਹ ਅਜਿਹਾ ਮਨੋਰੰਜਨ ਆਪਣੇ ਘਰਾਂ ਵਿਚ ਵੀ ਪ੍ਰਵਾਨ ਕਰ ਲੈਣ ਕਿਉਂਕਿ ਜਿਸ ਸ਼ਰਾਬ ਬਾਰੇ ਗੁਰਬਾਣੀ ਕਹਿੰਦੀ ਹੈ "ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ ਭਾਵ ਕਿ ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਬਕਣ ਦਾ ਜੋਸ਼ ਆ ਚੜ੍ਹਦਾ ਹੈ, ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਮਾਲਕ ਵੱਲੋਂ ਧੱਕੇ ਪੈਂਦੇ ਹਨ, ਜਿਸ ਦੇ ਪੀਤਿਆਂ ਖਸਮ ਵਿਸਰਦਾ ਹੈ ਤੇ ਦਰਗਹ ਵਿੱਚ ਸਜ਼ਾ ਮਿਲਦੀ ਹੈ, ਐਸੀ ਚੰਦਰੀ ਸ਼ਰਾਬ,ਨਹੀਂ ਪੀਣੀ ਚਾਹੀਦੀ। ਹੁਣ ਜੇ ਤਾਂ ਗੁਰਦਾਸ ਮਾਨ ਦੇ ਆਖੇ ਸ਼ਰਾਬ ਪੀਣੀ ਤੇ ਅਜਿਹੀਆਂ ਬੁੱਢਿਆਂ ਦੀ ਕਰਤੂਤਾਂ ਨੂੰ ਮਨੋਰੰਜਨ ਤੇ enjoy ਦੱਸਣਾ ਫਿਰ ਤਾਂ ਕੋਈ ਗੱਲ ਨਹੀਂ ਲੱਖ ਵਾਰੀ ਕਰੋ ਇਹ ਸਭ ਡਰਾਮੇ ਤੇ ਜਿੰਨੀ ਮਰਜੀ ਪਿਓ ਸ਼ਰਾਬ ਪਰ ਜੇ ਗੁਰੂ ਦੇ ਸਿੱਖ ਹੋਣ ਦਾ ਦਾਅਵਾ ਕਰਨਾ ਫਿਰ ਗੁਰੂ ਦੇ ਹੁਕਮ ਤੇ ਚਲਣਾ ਪਵੇਗਾ,ਫਿਰ ਓਥੇ ਮਨੋਰੰਜਨ ਤੇ enjoy ਵਾਲੇ ਬਹਾਨੇ ਨਹੀਂ ਚੱਲਣੇ। ਵੀਡੀਓ ਚੰਗੀ ਲੱਗੇ ਤਾਂ ਹੀ like ਤੇ ਸ਼ੇਅਰ ਕਰਿਓ,ਜਿਨਾਂ ਨੂੰ ਇਹ ਮਨੋਰੰਜਨ ਲਗਦਾ ਉਹ ਭਾਵੇਂ ਸ਼ੇਅਰ ਨਾ ਕਰਿਓ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **