Video paused

ਆਸਟ੍ਰੇਲੀਆ ਦੀ ਪਾਰਲੀਮੈਂਟ ਵਿਚ ਗੁਰਪੁਰਬ ਸਪੀਚ | Guru Nanak Dev\'s Gurpurb in Australian Parliament

Playing next video...

ਆਸਟ੍ਰੇਲੀਆ ਦੀ ਪਾਰਲੀਮੈਂਟ ਵਿਚ ਗੁਰਪੁਰਬ ਸਪੀਚ | Guru Nanak Dev\'s Gurpurb in Australian Parliament

Surkhab Tv
Followers

ਆਸਟ੍ਰੇਲੀਆ ਦੀ ਪਾਰਲੀਮੈਂਟ ਵਿਚ 550 ਸਾਲਾ ਗੁਰਪੁਰਬ ਸਪੀਚ | Guru Nanak Dev Ji's Gurpurb in Australian Parliament ਦੁਨੀਆਂ ਦੇ ਹਰ ਕੋਨੇ ਵਿਚ ਗੁਰੂ ਨਾਨਕ-ਨਾਮ ਲੇਵਾ ਹਨ ਜਿਨ੍ਹਾਂ ਦੀ ਗਿਣਤੀ 14 ਕ੍ਰੋੜ ਤੋਂ ਉਪਰ ਦਸੀਂਦੀ ਹੈ।ਇਨ੍ਹਾਂ ਮੰਨਣ ਵਾਲਿਆਂ ਵਿਚ ਸਿੱਖ ਹੀ ਨਹੀਂ, ਹਿੰਦੂ, ਬੋਧੀ, ਜੈਨੀ, ਮੁਸਲਿਮ ਤੇ ਈਸਾਈ ਮਤਾਂ ਦੇ ਲੋਕ ਵੀ ਸ਼ਾਮਿਲ ਹਨ।ਵੱਡੀ ਗਿਣਤੀ ਵਿਚ ਸਿਕਲੀਗਰ, ਵਣਜਾਰੇ, ਸਤਨਾਮੀਏਂ, ਜੌਹਰੀ, ਥਾਰੂ, ਸਿੰਧੀ ,ਲਾਮੇ, ਯੋਗੀ ਹਰਭਜਨ ਸਿੰਘ ਨਾਲ ਜੁੜੇ ਗੋਰੇ ਤੇ ਅਫਰੀਕਣ ਸਿੱਖ ਵੀ ਹਨ। ਇਹ ਸਭ ਇਸ ਲਈ ਜੁੜੇ ਹਨ ਕਿਉਂਕਿ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਕਿਸੇ ਇਕ ਇਲਾਕੇ ਜਾਂ ਫਿਰਕੇ ਲਈ ਨਹੀਂ ਸਗੋਂ ਸਾਰੇ ਵਿਸ਼ਵ ਦੇ ਪ੍ਰਾਣੀਆਂ ਲਈ ਹਨ। ਕਈਆਂ ਨੇ ਗੁਰੁ ਨਾਨਕ ਦੇਵ ਜੀ ਨੂੰ ਅਪਣੇ ਨਾਲ ਜੋੜਣ ਲਈ ਨਵੇਂ ਨਾਮ ਦੇ ਰੱਖੇ ਹਨ ਜਿਵੇਂ ਕਿ ਅਰਬ ਦੇਸ਼ਾਂ ਵਿਚ ਵਲੀ-ਹਿੰਦ, ਲਾਮਿਆਂ ਵਿਚ ਗੁਰੂ ਰਿੰਪੋਸ਼ ਤੇ ਭਦਰਾ ਗੁਰੂ, ਨੇਪਾਲ ਵਿਚ ਨਾਨਕ ਰਿਸ਼ੀ, ਤੁਰਕਿਸਤਾਨ ਤੇ ਉਜ਼ਬੇਕਿਸਤਾਨ ਵਿਚ ਨਾਨਕ ਕਲੰਦਰ, ਅਫਗਾਨਿਸਤਾਨ ਵਿਚ ਬਾਲਗਦਾਂ ਤੇ ਚੀਨ ਵਿਚ ਬਾਬਾ ਫੂ ਸਾ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ ਤੇ ਸਮੂਹ ਦੁਨੀਆ ਵਿਚ ਵਸਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਇਸ ਗੁਰਪੁਰਬ ਨੂੰ ਮਨਾਉਣ ਲਈ ਪੱਬਾਂ ਭਾਰ ਹੈ। ਆਸਟ੍ਰੇਲੀਆ ਦੀ ਪਾਰਲੀਮੈਂਟ ਵਿਚ ਵੀ ਲੰਘੇ ਦਿਨੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਪੀਚ ਦਿੱਤੀ ਗਈ ਜਿਸ ਵਿਚ ਗੁਰੂ ਸਾਹਿਬ ਜੀ ਦੀਆਂ ਮਾਨਵਤਾ ਨੂੰ ਸੇਧ ਦਿੰਦੀਆਂ ਸਿਖਿਆਵਾਂ ਦਾ ਵਰਨਣ ਸੀ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **

Show more