ਅਗਲੀਆਂ ਪੀੜੀਆਂ ਨੂੰ ਕੀ ਜਵਾਬ ਦਿਓਗੇ? Allah Yaar Khan Jogi
ਇਸ ਬਜ਼ੁਰਗ ਦੀ ਤਸਵੀਰ ਦਾ ਸਾਹਮਣੇ ਆਇਆ ਸੱਚ | Allah Yaar Khan Jogi ਪਿਛਲੇ ਕੁਝ ਸਮੇਂ ਤੋਂ ਜਿਉਂ ਜਿਉਂ ਬਿਜਲਈ ਸਮਾਜਿਕ ਮਾਧਿਅਮਾਂ ਉਪਰ ਸਾਡੀ ਕੌਮੀਅਤ ਦੀ ਹਾਜ਼ਰੀ ਵਿੱਚ ਇਜ਼ਾਫ਼ਾ ਹੋ ਰਿਹਾ ਹੈ, ਉਨਾ ਹੀ ਸਾਡੀ ਜਾਣਕਾਰੀ ਅਤੇ ਸਰੋਤਾਂ ਪ੍ਰਤੀ ਅਣਦੇਖੀ ਵਧਦੀ ਜਾ ਰਹੀ ਹੈ। ਬੱਸ ਕੋਈ ਇਹ ਕਹਿ ਦੇਵੇ ਕਿ ਇਹ ਸਿੱਖ ਕੌਮ ਦੀ ਫਲਾਣੀ ਸ਼ਖਸੀਅਤ ਹੈ ਜਾਂ ਇਸਦੀ ਸਿੱਖ ਕੌਮ ਨੂੰ ਇਹ ਦੇਣ ਹੈ ਜਾਂ ਇਸਦਾ ਸਿੱਖ ਕੌਮ ਨਾਲ ਇਹ ਸਬੰਧ ਹੈ ਇਸ ਕਰਕੇ ਇਹ ਪੋਸਟ ਦੱਬ ਕੇ ਸ਼ੇਅਰ ਕਰਦਿਓ ਤਾਂ ਫਿਰ ਸਾਡੇ ਲਈ ਜ਼ਹਾਦ ਦਾ ਨਾਅਰਾ ਹੋ ਨਿਬੜਦਾ ਹੈ। ਅਸੀਂ ਬਿਨਾ ਸੋਚੇ-ਬਿਨਾ ਸਮਝੇ-ਬਿਨਾ ਜਾਣੇ,ਅਸਲੀਅਤ ਤੋਂ ਨਾਵਾਕਿਫ ਹੁੰਦੇ ਹੋਏ ਵੀ ਉਸ ਪੋਸਟ ਨੂੰ ਸ਼ੇਅਰ ਜਰੂਰ ਕਰ ਦਿੰਦੇ ਹਾਂ। ਪਿਛਲੇ ਕੁਝ ਸਮੇਂ ਤੋਂ ਜਦੋਂ ਦਸੰਬਰ ਦੇ ਮਹੀਨੇ ਗੁਰੂ ਸਾਹਿਬ ਜੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਆਉਂਦੇ ਹਨ ਤਾਂ ਉਹਨਾਂ ਦੀ ਸ਼ਹਾਦਤ ਬਾਰੇ ਬਹੁਤ ਹੀ ਬੀਰ ਰਸ ਅਤੇ ਕਰੁਣਾ ਰਸ ਵਿੱਚ ਭਿੱਜ ਕੇ ਲਿਖਣ ਵਾਲੇ ਕਵੀ ਹਕੀਮ ਮਿਰਜ਼ਾ ਅੱਲ੍ਹਾ ਖ਼ਾਨ ਸਾਹਿਬ ਰਹਿਮਾਨੀ ਯੋਗੀ ਦੀਆਂ ਅਹਿਮ ਰਚਨਾਵਾਂ ਗੰਜ਼ਿ ਸ਼ਹੀਦਾਂ ਅਤੇ ਸ਼ਹੀਦਾਨਿ ਵਫ਼ਾ ਦਾ ਜ਼ਿਕਰ ਛਿੜਦਾ ਹੈ ਅਤੇ ਇਹਨਾਂ ਰਚਨਾਵਾਂ ਦੀ ਉਸਤਤ ਹੁੰਦੀ ਹੈ। ਪਿਛਲੇ ਦੋ ਕੁ ਸਾਲ ਤੋਂ ਇਕ ਤਸਵੀਰ ਵੀ ਬਹੁਤ ਸਾਂਝੀ ਕੀਤੀ ਜਾ ਰਹੀ ਹੈ ਕਿ ਇਹ ਅੱਲ੍ਹਾ ਯਾਰ ਖ਼ਾਨ ਸਾਹਿਬ ਦੀ ਅਸਲ ਤਸਵੀਰ ਹੈ। ਇਸ ਬਾਰੇ ਮੈਂ ਪਹਿਲਾਂ ਵੀ ਲਿਖ ਚੁੱਕਾ ਹਾਂ ਕਿ ਤਸਵੀਰ ਤਾਂ ਉਹਨਾਂ ਦੇ ਲਾਹੌਰ ਵੱਸਦੇ ਵੰਸ਼ਜਾਂ ਪਾਸ ਵੀ ਨਹੀਂ ਹੈ। ਪਰ ਅਸੀਂ ਇਹ ਤਸਵੀਰ ਏਨੀ ਪ੍ਰਚਾਰੀ ਕਿ ਹੁਣ ਗੂਗਲ ਉਪਰ ਵੀ ਅੱਲ੍ਹਾ ਯਾਰ ਖ਼ਾਨ ਸਾਹਿਬ ਦੇ ਨਾਮ ਦੀ ਖੋਜ਼ ਕਰੋ ਤਾਂ ਇਹ ਤਸਵੀਰ ਸਾਹਮਣੇ ਆਉਂਦੀ ਹੈ। ਹੁਣ ਖਿਆਲ ਕਰਿਓ ਕਿ ਇਸ ਹਿਮਾਕਤ ਦਾ,ਇਸ ਗਲਤੀ ਦਾ ਜਿੰਮੇਵਾਰ ਕੌਣ ਹੈ? ਅਗਲੀ ਪੀੜੀ ਨੂੰ ਗਲਤ ਜਾਣਕਾਰੀ ਦੇਣ ਦਾ ਕਾਰਨ ਕੌਣ ਬਣ ਰਿਹਾ ਹੈ ? ਇਹ ਗਲਤ ਜਾਣਕਾਰੀ ਅਸੀਂ ਅਗਲੀਆਂ ਪੀੜੀਆਂ ਤੱਕ ਦੇਣ ਜਾ ਰਹੇ ਹਾਂ। ਹੁਣ ਸਵਾਲ ਇਹ ਕਿ ਜੇ ਇਹ ਤਸਵੀਰ ਅੱਲ੍ਹਾ ਯਾਰ ਖ਼ਾਨ ਸਾਹਿਬ ਦੀ ਨਹੀਂ ਤਾਂ ਫਿਰ ਇਹ ਤਸਵੀਰ ਕਿਸਦੀ ਹੈ? ਇਹ ਤਸਵੀਰ ਅਸਲ ਵਿਚ ਜ਼ਿਲ੍ਹਾ ਮੀਆਂਵਾਲੀ ਪਾਕਿਸਤਾਨ ਵਿੱਚ 1904 ਈ: ਵਿੱਚ ਪੈਦਾ ਹੋਏ ਸ਼ੇਖ ਅੱਲਾ ਯਾਰ ਖ਼ਾਨ ਦੀ ਹੈ। ਜੋ ਕਿ ਓਵੈਸ਼-ਓ-ਨਕਸ਼ਬੰਦੀ ਸਿਲਸਿਲਹ ਦੇ ਆਖਰੀ ਸ਼ੇਖ ਸਨ। ਇਹ ਸੰਨ 1934 ਵਿੱਚ ਧਾਰਮਿਕ ਖੇਤਰ ਵਿੱਚ ਆਏ ਅਤੇ 18 ਫਰਵਰੀ 1984 ਈ: ਨੂੰ ਸੰਸਾਰ ਤੋਂ ਵਿਦਾ ਹੋ ਗਏ। ਇਹਨਾਂ ਦੀ ਮਸ਼ਹੂਰ ਕਿਤਾਬ ‘ਦਲੀਲ ਅਸ ਸਲੂਕ’ਹੈ। ਉਹਨਾਂ ਦਾ ਨਾਮ ਯੋਗੀ ਅਲਾਹ ਖਾਨ ਸਾਹਿਬ ਨਾਲ ਰਲਦਾ ਹੋਣ ਕਰਕੇ ਇਸ ਤਸਵੀਰ ਨੂੰ ਉਹਨਾਂ ਦੀ ਤਸਵੀਰ ਬਣਾਕੇ ਪ੍ਰਚਾਰਿਆ ਜਾ ਰਿਹਾ ਹੈ। ਖੈਰ,ਵਾਹਿਗੁਰੂ ਸਾਨੂੰ ਮੱਤ ਬਕਸ਼ੇ...ਪਰ ਜਾਂਦੇ ਜਾਂਦੇ ਅਸਲ ਯੋਗੀ ਅਲਾਹ ਖਾਨ ਸਾਹਿਬ ਬਾਰੇ ਦਸਦੇ ਜਾਈਏ। ਅੱਲਾ ਯਾਰ ਖਾਂ ਜੋਗੀ ਜਿਨ੍ਹਾਂ ਨੂੰ ਉਹਨਾਂ ਦੇ ਇਸਲਾਮ ਧਰਮ ਵਿਚੋਂ ਛੇਕ ਦਿਤਾ ਗਿਆ ਅਤੇ ਕਾਫ਼ਰ ਕਹਿ ਕੇ 30 ਸਾਲ ਮਸਜਿਦ ਦੀ ਪੋੜੀਆ ਤਕ ਨਾ ਚੜਨ ਦਿੱਤਾ ਗਿਆ। ਉਹਨਾਂ ਦਾ ਕਸੂਰ ਇਹ ਕੱਢਿਆ ਗਿਆ ਸੀ ਕਿ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸੰਬੰਧੀ ਦੋ ਮਰਸੀਏ ਲਿਖੇ। "ਸ਼ਹੀਦਾਨ-ਏ-ਵਫ਼ਾ" ਵਿਚ ਛੋਟੇ ਸਾਹਿਬਜ਼ਾਦਿਆਂ ਅਤੇ "ਗੰਜ-ਏ-ਸ਼ਹੀਦਾਂ" ਵਿੱਚ ਵਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਲ ਟੁਂਬਵਾ ਵਰਨਣ ਕੀਤਾ। ਜ਼ਿੰਦਗੀ ਦੇ ਆਖਰੀ ਸਾਹਾਂ ਵਿੱਚ ਜਦੋਂ ਜੋਗੀ ਜੀ ਕੋਲ ਇਕ ਮੋਲਵੀ ਆਇਆ ਤੇ ਕਿਹਾ ਕਿ ਆਪਣੀਂ ਲਿਖਤਾਂ ਦੀ ਗਲਤੀ ਮਨ ਕੇ ਭੁੱਲ ਬਖਸ਼ਵਾ ਲਵੋ ਤਾਕਿ ਸਵਰਗ,ਜੰਨਤ ਵਿੱਚ ਜਗ੍ਹਾ ਪਾ ਸਕੋ ਤਾਂ ਜੋਗੀ ਜੀ ਬੇਬਾਕ ਬੋਲੇ "ਮੈਂ ਕਾਫ਼ਰ ਸੋੜੀ ਸੋਚ ਵਾਲੇ ਮੁਤਸਬੀਆਂ ਵਾਸਤੇ ਹਾਂ ਪਰ ਇਸ ਲਿਖਤ ਸਦਕਾ ਹੀ ਮੈਂ 'ਗੁਰੂ ਗੋਬਿੰਦ ਸਿੰਘ ਜੀ' ਦੀ ਛਾਤੀ ਲਗਕੇ ਬਹਿਸ਼ਤ ਵਿੱਚ ਵਸਾਂਗਾ"। ਜੋਗੀ ਜੀ ਨੇ "ਗੁਰੂ ਗੋਬਿੰਦ ਸਿੰਘ ਜੀ" ਲਈ ਸ਼ਰਦਾ ਦੀ ਭਾਵਨਾ ਵਿੱਚ ਇਥੇ ਤਕ ਕਹਿ ਦਿੱਤਾ ਕਿ "ਇੱਨਸਾਫ਼ ਕਰੇ ਜੀਅ ਮੈਂ ਜਮਾਂਨਾ ਤੋ ਯਕੀਂ ਹੈ, ਕਹਿ ਦੇ ਕਿ ਗੁਰੂ ਗੋਬਿੰਦ ਕਾ ਸ਼ਾਨੀ ਹੀ ਨਹੀਂ ਹੈ।। ਕਰਤਾਰ ਕੀ ਸੁਗੰਦ ਹੈ ਨਾਨਕ ਕੀ ਕਸਮ, ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵਹਿ ਹੈ ਕਮ"। ਹਿਸਾਬ ਲਾਓ ਕਿ ਉਹਨਾਂ ਦੀ ਮਹਾਨ ਰੁਤਬੇ ਵਾਲੀ ਸਖਸ਼ੀਅਤ ਨੂੰ ਅਸੀਂ ਗਲਤ ਜਾਣਕਾਰੀ ਨਾਲ ਠੇਸ ਪਹੁੰਚ ਰਹੇ ਹਾਂ।ਹੁਣ ਤਾਂ ਆਪਣੀ ਅਜਿਹੀ ਦਸ਼ਾ ਵੇਖ ਕੇ ਕਹਿਣਾ ਪੈਂਦਾ-"ਨੀਮ ਹਕੀਮ ਖਤਰਾ ਏ ਜਾਨ" Info-Dr.Sukhpreet Singh Udoke (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/FxITKAyTyeC17VcaJsVidF ** Subscribe and Press Bell Icon also to get Notification on Your Phone **