Video paused

Dubai ਦੇ ਭੂੰਬੜ-ਤਾਰੇ | Strange Facts about Dubai | Surkhab TV

Playing next video...

Dubai ਦੇ ਭੂੰਬੜ-ਤਾਰੇ | Strange Facts about Dubai | Surkhab TV

Surkhab Tv
Followers

Dubai ਦੇ ਭੂੰਬੜ-ਤਾਰੇ | Strange Facts about Dubai | Surkhab TV ਦੋਸਤੋ ਕੀ ਤੁਹਾਨੂੰ ਪਤਾ ਹੈ ਕਿ ਦੁਬਈ ਇਹਨਾਂ ਅਮੀਰ ਕਿਵੇਂ ਹੋ ਗਿਆ ? ਜੇ ਤੁਸੀਂ ਸਮਝਦੇ ਹੋ ਕਿ ਦੁਬਈ ਦੇ ਤੇਲ ਭੰਡਾਰ ਉਸਦੀ ਅਮੀਰੀ ਦਾ ਕਾਰਨ ਹਨ ਤਾਂ ਇਹ ਵੀਡੀਓ ਅਖੀਰ ਤੱਕ ਦੇਖਿਓ,ਤੁਹਾਡਾ ਇਹ ਭੁਲੇਖਾ ਨਿਕਲਣ ਵਾਲਾ ਹੈ। ਕਰੀਬ 30 ਸਾਲ ਪਹਿਲਾਂ ਦੁਬਈ ਵਿਚ ਰੇਤ ਹੀ ਰੇਤ ਸੀ। ਨਾ ਤਾਂ ਦੁਬਈ ਵਿਚ ਖੇਤੀ ਹੁੰਦੀ ਸੀ ਤੇ ਨਾ ਹੀ ਦੁਬਈ ਕੋਲ ਪੀਣ ਲਈ ਆਪਣਾ ਪਾਣੀ ਸੀ। ਪਰ ਅੱਜ ਦੇ ਸਮੇਂ ਦੁਬਈ ਦੁਨੀਆ ਦੇ ਸਭ ਤੋਂ ਵਿਕਸਿਤ ਸ਼ਹਿਰਾਂ ਵਿਚੋਂ ਇੱਕ ਹੈ। ਦੁਬਈ ਦੀ ਪੁਲਿਸ ਕੋਈ ਜੀਪਾਂ ਜਾਂ ਜਿਪਸੀਆਂ ਨਹੀਂ ਵਰਤਦੀ ਸਗੋਂ ਬੈਂਟਲੇ,ਔਡੀ ਵਰਗੀਆਂ ਸੁਪਰਕਾਰਾਂ ਵਰਤਦੀ ਹੈ। ਤੁਹਾਨੂੰ ਲੈ ਚਲਦੇ ਹਾਂ ਸੰਨ 1966 ਵਿਚ, ਦੁਬਈ ਦੇ ਫਤਿਹ ਤੇਲ ਇਲਾਕੇ ਵਿਚ 1966 ਵਿਚ ਤੇਲ ਦੀ ਖੋਜ ਹੋਈ ਸੀ ਤੇ 3 ਸਾਲ ਬਾਅਦ 1969 ਵਿਚ ਦੁਬਈ ਨੇ ਤੇਲ ਦਾ ਨਿਰਯਾਤ ਸ਼ੁਰੂ ਕੀਤਾ। ਇਸਤੋਂ ਬਾਅਦ 1971 ਵਿੱਚ ਦੁਬਈ United Arab Emirates (ਯੂਨਾਈਟਡ ਅਰਬ ਐਮੀਰੇਟਸ) ਯਾਨੀ UAE ਦਾ ਹਿੱਸਾ ਬਣਿਆ। UAE ਵਿਚ ਅਰਬ ਦੀਆਂ 7 ਸਲਤਨਤਾਂ ਆਬੂਧਾਬੀ,ਦੁਬਈ,ਸ਼ਾਰਜਾਹ,ਅਜਮਾਨ,ਉਮ-ਅਲ-ਕੂਵੈਨ,ਫੁਜੈਰਾਹ,ਰਸ-ਅਲ-ਖੈਮਾਹ ਆਉਂਦੀਆਂ ਹਨ। 1972,1973 ਤੇ 1982 ਵਿਚ ਦੁਬਈ ਨੇ 3 ਹੋਰ ਤੇਲ ਇਲਾਕਿਆਂ ਦੀ ਖੋਜ ਕੀਤੀ ਤੇ ਫਿਰ 1999 ਵਿਚ ਦੁਬਈ ਦੀ ਸਰਕਾਰੀ ਕੰਪਨੀ ENOC Emirates National Oil Company ਨੇ ਆਪਣੀ ਪਹਿਲੀ ਤੇਲ ਰਿਫਾਇਨਰੀ ਖੋਲੀ। ਅਸਲ ਵਿਚ ਦੁਬਈ ਦੀ GDP ਵਿਚ ਤੇਲ ਦਾ ਹਿੱਸਾ ਸਿਰਫ 5 ਫੀਸਦੀ ਹੈ। ਹੁਣ ਸੋਚਣ ਵਾਲੀ ਇਹ ਕਿ ਫਿਰ ਬਾਕੀ ਦਾ 95 ਫੀਸਦੀ ਹਿੱਸਾ ਕਿਸ ਚੀਜ ਦਾ ਹੈ ? ਦੁਬਈ ਦੀ ਤਰੱਕੀ ਵਿਚ ਬਾਕੀ ਦਾ 95 ਫੀਸਦੀ ਹਿੱਸਾ Real Estate ,ਹਵਾਈ ਸੇਵਾ,ਵਪਾਰ,Finance ਤੇ ਸਭ ਤੋਂ ਵੱਧ ਟੂਰਿਜ਼ਮ ਪਾਉਂਦੇ ਹਨ। ਦੁਬਈ ਦੇ ਨਿਰਮਾਣ ਵਿਚ ਵੱਡੀ ਮੁਸ਼ਕਿਲ ਇਹ ਸੀ ਕਿ ਦੁਬਈ ਕੱਚੀ ਜਮੀਨ ਤੇ ਵਸਿਆ ਹੋਇਆ ਹੈ ਤੇ ਜੇਕਰ ਕੱਚੀ ਜਮੀਨ ਤੇ ਇਮਾਰਤਾਂ ਬਣਨਗੀਆਂ ਤਾਂ ਡਿਗਣੀਆਂ ਵੀ ਤਹਿ ਹਨ। ਪਰ ਮੁਹੰਮਦ ਬਿਨ ਰਸ਼ੀਦ ਹੌਂਸਲੇ ਹਾਰਨ ਵਾਲਾ ਨਹੀਂ ਸੀ। ਉਸਨੇ ਦੁਨੀਆ ਭਰ ਦੇ ਵੱਡੇ ਵੱਡੇ ਖੋਜੀ ਬੁਲਾਏ,ਮਸ਼ਹੂਰ ਆਰਕੀਟੈਕਟ ਸੱਦੇ ਤੇ ਅਖੀਰ ਉੱਚੀਆਂ ਇਮਾਰਤਾਂ ਬਣਾਉਣ ਦੇ ਕਾਬਿਲ ਹੋ ਗਏ ਪਰ ਅਜੇ ਵੀ ਮੁਸ਼ਕਿਲ ਇਹ ਸੀ ਕਿ ਇਹ ਇਮਾਰਤਾਂ ਬਣਾਉਣ ਲਈ ਬਹੁਤ ਸਾਰਾ ਪਾਣੀ ਚਾਹੀਦਾ ਸੀ ਪਰ ਦੁਬਈ ਵਿਚ ਤਾਂ ਰੇਤ ਹੀ ਰੇਤ ਸੀ। ਓਹਨੇ ਆਪਣੀ ਟੀਮ ਨੂੰ ਪੁੱਛਿਆ ਕਿ ਦੁਬਈ ਵਿਚ ਜੋ Eastern Range ਦੀ ਘਾਟੀ ਹੈ ਓਹਦੇ ਪਹਾੜਾਂ ਵਿਚ ਘਾਟੀ ਦੀ V ਸ਼ੇਪ ਕਿਉਂ ਹੈ ? ਉਹਨਾਂ ਦੱਸਿਆ ਕਿ ਹੋ ਸਕਦਾ ਇਥੇ ਕਦੇ ਪਾਣੀ ਵਗਦਾ ਰਿਹਾ ਹੋਵੇ ਕਿਉਂਕਿ ਪਾਣੀ ਹੀ ਘਾਟੀ ਨੂੰ ਕੱਟਕੇ ਪਹਾੜ ਬਣਾਉਂਦਾ ਹੈ। ਸ਼ੇਖ ਨੇ ਫਿਰ ਪੁੱਛਿਆ ਕਿ ਜੇ ਕਦੇ ਇਥੇ ਪਾਣੀ ਵਹਿੰਦਾ ਸੀ ਫਿਰ ਉਹ ਪਾਣੀ ਗਿਆ ਕਿਥੇ,ਕਿਉਂਕਿ ਦੁਬਈ ਚ ਤਾਂ ਰੇਤ ਹੀ ਰੇਤ ਹੈ ? ਓਹਦੀ ਟੀਮ ਨੇ ਦੱਸਿਆ ਕਿ ਹੋ ਸਕਦਾ ਪਾਣੀ ਜਮੀਨ ਦੇ ਥੱਲੇ ਹੀ ਹੋਵੇ। ਬੱਸ ਫਿਰ ਹੋ ਗਿਆ ਕੰਮ ਸ਼ੁਰੂ ਤੇ Best ਤਕਨੀਕਾਂ ਨਾਲ ਇਹ ਪਾਣੀ ਜਮੀਨ ਥੱਲਿਓਂ ਕੱਢਕੇ ਦੁਬਈ ਨੇ ਖੜੀਆਂ ਕੀਤੀਆਂ ਦੁਨੀਆ ਦੀਆਂ ਉੱਚੀਆਂ ਇਮਾਰਤਾਂ ਜੋ ਅਸਮਾਨ ਨੂੰ ਛੂਹੰਦੀਆਂ ਹਨ। ਮੁਹੰਮਦ ਬਿਨ ਰਸ਼ੀਦ ਕੋਲ ਪੈਸਾ ਤੇ ਤਾਕਤ ਸੀ,ਉਸਨੇ ਦੁਨੀਆ ਦੇ ਤੇਜ ਦਿਮਾਗ ਲੋਕ ਲਏ ਤੇ ਆਪਣੇ ਸੁਪਨਿਆਂ ਦਾ ਦੁਬਈ ਬਣਾਉਣਾ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਦੁਬਈ ਨੇ ਕੱਚੀ ਜਮੀਨ ਤੇ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ 'ਬੁਰਜ ਖਲੀਫਾ' ਖੜੀ ਕਰ ਦਿੱਤੀ। ਦੇਖਦੇ ਹੀ ਦੇਖਕੇ ਦੁਬਈ ਨੇ ਦੁਨੀਆ ਦਾ ਪਹਿਲਾ ਤੇ ਇੱਕੋ ਇੱਕ ਸਰਟੀਫਾਈਡ 7 ਤਾਰਾ ਹੋਟਲ ਬਣਾ ਧਰਿਆ। ਦੁਬਈ ਨੇ ਦੁਨੀਆ ਦਾ ਸਭ ਤੋਂ ਉੱਚਾ ਹੋਟਲ ਜੇ.ਡਬਲਿਊ.ਮੈਰੀਏਟ (J W Marriott) ਬਣਾਇਆ। ਇਥੋਂ ਤੱਕ ਕਿ ਮੈਨ ਮੇਡ ਟਾਪੂ Palm Islands ਬਣਾ ਦਿੱਤਾ। ਦੁਬਈ ਨੇ ਦੁਨੀਆ ਦਾ ਸਭ ਤੋਂ ਵੱਡਾ ਬਾਗ ਵੀ ਬਣਾਇਆ। ਦੁਨੀਆ ਦਾ ਸਬ ਤੋਂ ਵੱਡਾ ਸੋਨੇ ਦਾ ਬਜਾਰ,ਪਾਣੀ ਦੇ ਅੰਦਰ ਹੋਟਲ,ਪਾਣੀ ਦੇ ਥੱਲੇ Tennis ਗ੍ਰਾਉੰਡ, ਪਾਣੀ ਦੇ ਥੱਲੇ ਪੁਲ ਤੱਕ ਬਣਾ ਦਿੱਤੇ। ਦੁਬਈ ਨੇ ਦੁਨੀਆ ਦਾ ਸਭ ਤੋਂ ਲੰਬਾ ਔਟੋਮੈਟਿਕ ਰੇਲ Track ਬਣਾਇਆ। ਸਭ ਤੋਂ ਉੱਚਾ Tennis Court ਬਣਾਇਆ। ਦੁਨੀਆ ਦੀ Best ਚੀਜ ਜਾਂ ਦੁਬਈ ਨੇ ਬਣਾ ਲਈ ਹੈ ਜਾਂ ਫਿਰ ਬਣ ਰਹੀ ਹੈ ਤੇ ਇਸੇ ਕਰਕੇ ਦੁਬਈ ਨੂੰ City of Cranes ਵੀ ਕਿਹਾ ਜਾਣਦਾ ਹੈ। ਦੁਨੀਆ ਦੀਆਂ 20 ਤੋਂ 25 ਫੀਸਦੀ ਕਰੇਨਾ ਦੁਬਈ ਵਿਚ ਚਲਦੀਆਂ ਹਨ। ਸੋਚੋ ਸਿਰਫ 4,114 ਸਕਿਉਏਅਰ ਕਿਲੋਮੀਟਰ ਯਾਨੀ ਭਾਰਤ ਦੇ ਮਹਾਰਾਸ਼ਟਰ ਰਾਜ ਦੇ ਸਿਰਫ 2 ਫੀਸਦੀ ਏਰੀਏ ਜਿੰਨੇ ਦੁਬਈ ਸ਼ਹਿਰ ਵਿਚ ਦੁਨੀਆ ਦੀਆਂ 20 ਤੋਂ 25 ਫੀਸਦੀ ਕਰੇਨਾ ਮੌਜੂਦ ਹਨ ਤਾਂ ਹਿਸਾਬ ਲਾਓ ਕਿ ਇਹ ਸ਼ਹਿਰ ਕਿੰਨੀ ਤੇਜੀ ਨਾਲ ਤਰੱਕੀ ਕਰ ਰਿਹਾ ਹੋਵੇਗਾ ? ਦੁਬਈ ਦੀ ਤਰੱਕੀ ਵਿਚ ਇਥੋਂ ਦੇ ਸਖਤ ਕਾਨੂੰਨ ਤੇ ਔਟੋਮੈਟਿਕ ਸਰਵੇਲਿੲੈਂਸ ਨੇ ਵੱਡੀ ਭੂਮਿਕਾ ਨਿਭਾਈ ਹੈ। ਦੁਬਈ ਵਿਚ public transport ਵਿਚ ਕੁਝ ਵੀ ਖਾਣ-ਪੀਣ ਦੀ ਮਨਾਹੀ ਹੈ। ਜੇਕਰ ਭਾਰਤ ਵਿਚ ਦੇਖੀਏ ਤਾਂ ਇਥੇ ਲੋਕ ਕਿਤੇ ਵੀ ਕੁਝ ਵੀ ਖਾ ਲੈਂਦੇ ਹਨ ਤੇ ਕਿਤੇ ਵੀ ਕੁਝ ਵੀ ਸੁੱਟ ਜਾਂਦੇ ਹਨ। ਇਥੋਂ ਤੱਕ ਦੀ ਕਿਤੇ ਵੀ ਪਿਸ਼ਾਬ ਕਰ ਲੈਂਦੇ ਹਨ। ਦੁਬਈ ਵਿਚ ਗੰਦੀ ਕਾਰ ਰੱਖਣਾ ਗੈਰ ਕਾਨੂੰਨੀ ਹੈ। ਜੇਕਰ ਤੁਸੀਂ ਗੱਡੀ ਨੂੰ ਸਾਫ ਨਹੀਂ ਰੱਖਦੇ ਤਾਂ ਤੁਹਾਡੇ ਬੈਂਕ ਖਾਤੇ ਚੋਂ ਆਪਣੇ ਆਪ 200 ਦਰਾਮ ਕੱਟੇ ਜਾਣਗੇ। ਇਥੋਂ ਤੱਕ ਕਿ ਗਲਤ ਤਰੀਕੇ ਨਾਲ ਗੱਡੀ ਧੋਣਾਂ ਵੀ ਮਨਾ ਹੈ ਕਿਉਂਕਿ ਦੁਬਈ ਦੇ ਕਾਨੂੰਨ ਮੁਤਾਬਿਕ ਗੱਡੀ ਧੋਣ ਨਾਲ ਗੰਦਾ ਪਾਣੀ ਸੀਵਰੇਜ ਤੇ ਸੜਕਾਂ ਨੂੰ ਪ੍ਰਦੂਸ਼ਿਤ ਕਰਦਾ ਹੈ। ਗੱਡੀ ਧੋਣ ਲਈ ਤੁਹਾਨੂੰ Car Station ਤੇ ਹੀ ਜਾਣਾ ਪਵੇਗਾ। ਜੇ ਗੱਲ ਦੁਬਈ ਦੀ ਪੁਲਿਸ ਦੀ ਕਰੀਏ ਤਾਂ ਦੁਬਈ ਦੀ ਪੁਲਿਸ ਕੋਲ Aston Martin 177,Audi R8,Bentley Continental GT,Bugatti Veyron ,Camaro, Ferrari FF 2, Ford Mustang, Lamborghini Aventador, RCF Lexus, Maserati Gran, Mercedes G-Wagon, BMW R8, Jaguar F Type, Hummer H3, Porsche 918, Rolls Royce Race Model ਤੋਂ ਇਲਾਵਾ ਹਾਲ ਹੀ ਵਿਚ ਲੌਂਚ ਹੋਈ tesla cybertruck ਵੀ ਦੁਬਈ ਪੁਲਿਸ ਦੀ ਸ਼ਾਨ ਹਨ। ਦੁਬਈ ਹੁਣ ਭਵਿੱਖ ਵਿਚ ਅਲਾਦੀਨ ਦੀ ਕਹਾਣੀ ਤੇ ਅਧਾਰਿਤ Aladin ਸਿਟੀ ਵੀ ਬਣਾਉਣ ਜਾ ਰਿਹਾ ਹੈ। ਇਸੇ ਸਾਲ Dubai Expo 2020 ਵੀ ਦੁਬਈ ਵਿਚ ਹੋਣ ਜਾ ਰਿਹਾ ਜਿਥੇ ਉੱਡਣ ਵਾਲੀਆਂ ਕਾਰਾਂ ਤੋਂ ਇਲਾਵਾ ਭਵਿੱਖ ਦੀਆਂ ਤਕਨੀਕਾਂ ਦੇ ਉਹ ਰੰਗ ਦਿਸਣਗੇ ਜੋ ਸੋਚੇ ਵੀ ਨਹੀਂ ਹੋਣੇ। ਸੋ ਕੁਲ ਮਿਲਾਕੇ ਦੁਬਈ ਵਿਚ ਤੁਹਾਨੂੰ ਜਾਂ ਤਾਂ ਦੁਨੀਆ ਦਾ ਸਭ ਤੋਂ Best ਮਿਲੁ ਜਾਂ ਅਜਿਹਾ ਮਿਲੁ ਜੋ ਦੁਨੀਆ ਵਿਚ ਹੋਰ ਕਿਤੇ ਨਹੀਂ ਮਿਲਦਾ। ਦੁਨੀਆ ਲਈ ਇੱਕ ਮਿਸਾਲ ਹੈ ਦੁਬਈ....

Show more